ਪੰਜਾਬ ਦੇ ਵਿੱਚ ਲੁੱਟ-ਖੋਹ ਦੀਆਂ ਹੋ ਰਹੀਆਂ ਵਾਰਦਾਤਾਂ ਦੇ ਵਿੱਚ ਦਿਨ-ਬ-ਦਿਨ ਵਾਧਾ ਹੁੰਦਾ ਜਾ ਰਿਹਾ ਹੈ ਜਿੱਥੇ ਪੁਲਸ ਪ੍ਰਸ਼ਾਸਨ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰਦਾ ਹੈ। ਉੱਥੇ ਹੀ ਲੁਟੇਰੇ ਆਏ ਦਿਨ ਵਾਰਦਾਤਾਂ ਵਿੱਚ ਵਾਧਾ ਕਰ ਰਹੇ ਹਨ। ਹਰ ਰੋਜ਼ ਹੀ ਲੁੱਟ-ਖੋਹ ਦੀਆਂ ਅਨੇਕਾਂ ਵਾਰਦਾਤਾਂ ਹੁੰਦੀਆਂ ਹਨ। ਕੁਝ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਂਦਾ ਹੈ, ਤੇ ਕੁਝ ਬਚ ਨਿਕਲਣ ਵਿਚ ਕਾਮਯਾਬ ਹੋ ਜਾਂਦੇ ਹਨ।ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ , ਜਿੱਥੇ ਲੁਟੇਰਿਆਂ ਵੱਲੋਂ ਬੈਂਕ ਵਿੱਚ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਜ਼ਿਲ੍ਹੇ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਖੁੱਡਾ ਨੇੜੇ ਬੀਤੀ ਰਾਤ ਚੋਰਾਂ ਵੱਲੋਂ ਵੱਡੀ ਵਾਰਦਾਤ ਕੀਤੀ ਗਈ। ਚੋਰਾਂ ਨੇ ਬੈਂਕ ਦੀ ਪਿਛਲੀ ਕੰਧ ਪਾੜ ਕੇ ਬੈਂਕ ਚੋਂ 5 ਲਾਕਰ ਆਪਣੇ ਨਾਲ ਲੈ ਗਏ। ਬੈਂਕ ਐਤਵਾਰ ਨੂੰ ਛੁੱਟੀ ਹੋਣ ਕਾਰਨ ਬੰਦ ਸੀ।ਬੈਂਕ ਦਾ ਸਟਾਫ ਜਦੋਂ ਬੈਂਕ ਆਇਆ ਤਾਂ ਬੈਂਕ ਦੀ ਪਿਛਲੀ ਕੰਧ ਵੇਖ ਕੇ ਹੈਰਾਨ ਰਹਿ ਗਿਆ। ਬੈਂਕ ਸਟਾਫ਼ ਵੱਲੋਂ ਇਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਗਿਆ। ਜਿਸ ਤੇ ਥਾਣਾ ਟਾਂਡਾ ਦੇ ਮੁਖੀ ਬਿਕਰਮ ਸਿੰਘ ਪੁਲਸ ਪਾਰਟੀ ਸਮੇਤ ਘਟਨਾ ਸਥਾਨ ਤੇ ਪਹੁੰਚੇ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਉਧਰ ਬੈਂਕ ਸਟਾਫ ਵੱਲੋਂ ਅਤੇ ਪੁਲਿਸ ਵੱਲੋਂ ਇਹ ਵੀ ਜਾਂਚ ਕੀਤੀ ਜਾ ਰਹੀ ਹੈ, ਹੈ ਕਿ ਲੁਟੇਰਿਆਂ ਨੇ ਬੈਂਕ ਵਿੱਚੋਂ ਨਗਦੀ ਚੋਰੀ ਕੀਤੀ ਹੈ ਜਾਂ ਨਹੀਂ।ਥਾਣਾ ਟਾਂਡਾ ਮੁਖੀ ਬਿਕਰਮ ਸਿੰਘ ਨੇ ਦੱਸਿਆ ਕੇ ਜਾਂਚ-ਪੜਤਾਲ ਉਪਰੰਤ ਹੀ ਨਕਦੀ ਸਬੰਧੀ ਕੁਝ ਕਿਹਾ ਜਾ ਸਕਦਾ ਹੈ। ਅੱਜ ਸੋਮਵਾਰ ਦਾ ਦਿਨ ਹੋਣ ਕਾਰਨ ਬੈਂਕ ਦੇ ਬਾਹਰ ਬੈਂਕ ਗਾਹਕਾਂ ਦੀ ਭੀੜ ਲੱਗੀ ਹੋਈ ਸੀ । ਕਿਉਂਕਿ ਜਿਨ੍ਹਾਂ ਬੈਂਕ ਗਾਹਕਾਂ ਦੇ ਖਾਤੇ ਇਸ ਬੈਂਕ ਵਿੱਚ ਹਨ। ਉਨ੍ਹਾਂ ਲੋਕਾਂ ਵਿੱਚ ਕਾਫ਼ੀ ਚਿੰਤਾ ਪਾਈ ਜਾ ਰਹੀ ਹੈ। ਥਾਣਾ ਮੁਖੀ ਤੇ ਪੁਲਿਸ ਪਾਰਟੀ ਵੱਲੋਂ ਲੁਟੇਰਿਆਂ ਨੂੰ ਕਾਬੂ ਕਰਨ ਦਾ ਭਰੋਸਾ ਦਿਵਾਇਆ ਗਿਆ। ਖਬਰ ਲਿਖੇ ਜਾਣ ਤੱਕ ਲੁਟੇਰਿਆਂ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲੀ।