ਸਰੀਰ ਵਿੱਚ ਕੋਲੈਸਟ੍ਰੋਲ ਦਾ ਲੈਵਲ ਵਧਣ ਨਾਲ ਕਈ ਗੰਭੀਰ ਰੋਗ ਜਿਵੇਂ ਹਾਈ ਬਲੱਡ ਪ੍ਰੈਸ਼ਰ , ਦਿਲ ਦਾ ਦੌਰਾ ਅਤੇ ਸਟਰੋਕ ਆਦਿ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ । ਜਿਸ ਕਾਰਨ ਵਿਅਕਤੀ ਦੀ ਤਬੀਅਤ ਗੰਭੀਰ ਵੀ ਹੋ ਸਕਦੀ ਹੈ । ਸਰੀਰ ਵਿੱਚ ਦੋ ਤਰ੍ਹਾਂ ਦੇ ਕੋਲੈਸਟਰੋਲ ਹੁੰਦੇ ਹਨ , ਇੱਕ ਚੰਗਾ ਕੋਲੈਸਟਰੋਲ । ਜਿਸਨੂੰ ਐੱਚ ਡੀ ਐੱਲ ਕੋਲੈਸਟਰੋਲ ਕਿਹਾ ਜਾਂਦਾ ਹੈ । ਦੂਜਾ ਖਰਾਬ ਕੋਲੇਸਟਰੌਲ ਜਿਸ ਨੂੰ ਐੱਲ ਡੀ ਐੱਲ ਕੋਲੈਸਟਰੋਲ ਕਿਹਾ ਜਾਂਦਾ ਹੈ । ਕੋਲੈਸਟਰੋਲ ਇੱਕ ਮੋਮ ਦੇ ਵਰਗਾ ਪਦਾਰਥ ਹੁੰਦਾ ਹੈ , ਜੋ ਸਾਡੇ ਖ਼ੂਨ ਵਿੱਚ ਪਾਇਆ ਜਾਂਦਾ ਹੈ । ਇਸ ਨੂੰ ਲਿਵਰ ਬਣਾਉਂਦਾ ਹੈ , ਖ਼ੂਨ ਵਿਚ ਜਦੋਂ ਚੰਗੇ ਕੋਲੈਸਟਰੋਲ ਘੱਟ ਹੁੰਦਾ ਹੈ , ਅਤੇ ਖਰਾਬ ਕੋਲੇਸਟਰੌਲ ਜ਼ਿਆਦਾ ਹੁੰਦਾ ਹੈ , ਤਾਂ ਸਾਡੇ ਖ਼ੂਨ ਦੀਆਂ ਨਾੜੀਆਂ ਨੂੰ ਨੁਕਸਾਨ ਪਹੁੰਚਦਾ ਹੈ । ਜੋ ਗੰਭੀਰ ਰੋਗਾਂ ਦੇ ਸੰਭਾਵਨਾ ਨੂੰ ਵਧਾ ਦਿੰਦਾ ਹੈ । ਪਰ ਕੀ ਕਦੇ ਤੁਸੀਂ ਸੋਚਿਆ ਹੈ , ਖ਼ੂਨ ਵਿੱਚ ਖ਼ਰਾਬ ਕੋਲੇਸਟ੍ਰੋਲ ਕਿਉਂ ਵਧਦਾ ਹੈ , ਜਾਂ ਹਾਈ ਕੋਲੈਸਟ੍ਰੋਲ ਦੇ ਕਾਰਨ ਕੀ ਹਨ ।ਬਹੁਤ ਸਾਰੇ ਲੋਕ ਅਕਸਰ ਸੋਚਦੇ ਹਨ , ਕਿ ਹਾਈ ਕੋਲੈਸਟ੍ਰੋਲ ਨੂੰ ਘੱਟ ਕਿਵੇਂ ਕੀਤਾ ਜਾ ਸਕਦਾ ਹੈ , ਜਾਂ ਕੋਲੈਸਟ੍ਰਾਲ ਨੂੰ ਕਿਵੇਂ ਘੱਟ ਕੀਤਾ ਜਾ ਸਕਦਾ ਹੈ । ਹਾਈ ਕੋਲੈਸਟ੍ਰੋਲ ਦੇ ਕਈ ਕਾਰਨ ਹੋ ਸਕਦੇ ਹਨ । ਜੀਵਨ ਸ਼ੈਲੀ ਵਿੱਚ ਬਦਲਾਅ ਕਰਨ ਦੇ ਨਾਲ ਅਸੀਂ ਖਰਾਬ ਕੋਲੇਸਟਰੌਲ ਨੂੰ ਆਸਾਨੀ ਨਾਲ ਘੱਟ ਕਰ ਸਕਦੇ ਹਾਂ , ਅਤੇ ਚੰਗੇ ਕੋਲੇਸਟ੍ਰੋਲ ਨੂੰ ਵਧਾ ਸਕਦੇ ਹਾਂ ।
ਅੱਜ ਅਸੀਂ ਤੁਹਾਨੂੰ ਹਾਈ ਕੋਲੈਸਟ੍ਰੋਲ ਦੇ ਕਾਰਨ , ਅਤੇ ਕੋਲੈਸਟਰੋਲ ਨੂੰ ਘੱਟ ਕਰਨ ਲਈ ਕੁਝ ਘਰੇਲੂ ਉਪਾਅ ਬਾਰੇ ਦੱਸਾਂਗੇ ।ਜਾਣੋ ਹਾਈ ਕੋਲੈਸਟ੍ਰੋਲ ਦੇ ਕਾਰਨ-ਹਾਈ ਕੋਲੈਸਟ੍ਰੋਲ ਦੇ ਲਈ ਜੀਵਨ ਸ਼ੈਲੀ ਦੀਆਂ ਗਲਤ ਆਦਤਾਂ ਅਤੇ ਮੈਡੀਕਲ ਕੰਡੀਸ਼ਨਰ ਜ਼ਿੰਮੇਵਾਰ ਹੋ ਸਕਦੀ ਹੈ । ਜਿਨ੍ਹਾਂ ਵਿੱਚ ਇਹ ਕਾਰਨ ਸ਼ਾਮਲ ਹਨ ।ਕਰੌਨਿਕ ਕਿਡਨੀ ਡਿਜ਼ੀਜ਼ , ਡਾਇਬਟੀਜ਼ , ਥਾਇਰਾਇਡ , ਐੱਚ ਆਈ ਵੀ ਏਡਜ਼ , ਲਿਊਪਸ ਆਦਿ ।ਮੋਟਾਪਾ ਜਾਂ ਸਰੀਰ ਵਿਚ ਚਰਬੀ ਦਾ ਜ਼ਿਆਦਾ ਲੇਵਲ ।ਸਰੀਰਕ ਗਤੀਵਿਧੀਆਂ ਘੱਟ ਕਰਨਾ ਅਤੇ ਗਤੀਹੀਣ ਜੀਵਨਸ਼ੈਲੀ ।ਕੁਝ ਮੈਡੀਕਲ ਸਥਿਤੀਆਂ ਦੀ ਦਵਾਈ ਦਾ ਜ਼ਿਆਦਾ ਸੇਵਨ ।ਸੰਤ੍ਰਿਪਤ ਵਸਾ ਜਾਂ ਟਰਾਂਸ ਵਸਾਂ ਦਾ ਜ਼ਿਆਦਾ ਸੇਵਨ ਜਿਵੇਂ ਜੰਕ , ਪ੍ਰੋਸੈਸਡ ਅਤੇ ਪੈਕੇਜ ਫੂਡ ।ਅਲਕੋਹਲ ਦਾ ਜ਼ਿਆਦਾ ਸੇਵਨ ਅਤੇ ਸਮੋਕਿੰਗ ਕਰਨਾ ।ਲੀਵਰ ਸੰਬੰਧੀ ਰੋਗ ਜਾਂ ਲੀਵਰ ਫੰਕਸ਼ਨ ਠੀਕ ਨਾ ਹੋਣਾ ।
ਜਾਣੋ ਕੋਲੈਸਟ੍ਰੋਲ ਘੱਟ ਕਰਨ ਲਈ ਕੁਝ ਉਪਾਅ-ਰੋਜ਼ਾਨਾ ਐਕਸਰਸਾਈਜ਼ ਜ਼ਰੂਰ ਕਰੋ , ਤੁਸੀਂ ਪੈਦਲ ਚੱਲਣਾ , ਦੌੜਨਾ , ਸਵੀਮਿੰਗ , ਸਾਇੰਕਲਿੰਗ ਵਰਗੀ ਸੌਖੀ ਐਕਸਰਸਾਈਜ਼ ਕਰ ਸਕਦੇ ਹੋ , ਅਤੇ ਨਾਲ ਹੀ ਤੁਸੀਂ ਯੋਗ ਵੀ ਕਰ ਸਕਦੇ ਹੋ ।ਐਲਕੋਹਲ ਅਤੇ ਸਮੋਕਿੰਗ ਤੋਂ ਸਖ਼ਤ ਪਰਹੇਜ਼ ਕਰੋ ।ਸਵਸਥ ਅਤੇ ਪੋਸ਼ਕ ਤੱਤਾਂ ਨਾਲ ਭਰਪੂਰ ਆਹਾਰ ਲਓ , ਅਤੇ ਅਨਹੈਲਦੀ ਫੂਡ ਦੇ ਸੇਵਨ ਤੋਂ ਪਰਹੇਜ਼ ਕਰੋ ।ਬਾਹਰ ਦਾ ਖਾਣਾ ਖਾਣ ਤੋਂ ਬਚੋ , ਘਰ ਦੀਆਂ ਬਣੀਆਂ ਹੋਈਆਂ ਚੀਜ਼ਾਂ ਦਾ ਸੇਵਨ ਕਰੋ ।ਫਲ ਅਤੇ ਸਬਜ਼ੀਆਂ ਨੂੰ ਡਾਈਟ ਦਾ ਹਿੱਸਾ ਬਣਾਓ ।ਡਾਇਬਿਟੀਜ਼ ਮੋਟਾਪਾ ਅਤੇ ਸਰੀਰ ਦੇ ਜ਼ਿਆਦਾ ਵਜ਼ਨ ਨੂੰ ਕੰਟਰੋਲ ਵਿਚ ਕਰੋ ।ਲੀਵਰ ਦੀ ਸਿਹਤ ਦਾ ਖਿਆਲ ਰੱਖੋ , ਨਮਕ ਦਾ ਸੇਵਨ ਘੱਟ ਕਰੋ ।ਜੀਵਨ ਸ਼ੈਲੀ ਵਿੱਚ ਇਨ੍ਹਾਂ ਆਸਾਨ ਬਦਲਾਵਾਂ ਦੇ ਨਾਲ ਤੁਸੀਂ ਹਾਈ ਕੋਲੈਸਟ੍ਰੋਲ ਨੂੰ ਆਸਾਨੀ ਨਾਲ ਘੱਟ ਕਰ ਸਕਦੇ ਹੋ । ਜੇਕਰ ਤੁਸੀਂ ਵੀ ਹਾਈ ਕੋਲੈਸਟ੍ਰੋਲ ਦੀ ਸਮੱਸਿਆ ਨਾਲ ਪੀੜਤ ਹੋ , ਤਾਂ ਤੁਸੀਂ ਅੱਜ ਤੋਂ ਹੀ ਇਨ੍ਹਾਂ ਟਿਪਸ ਨੂੰ ਜ਼ਰੂਰ ਫੋਲੋ ਕਰੋ ।ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ।