ਜਿਥੇ ਅਜੇ ਭਾਰਤ ਦੇ ਵਿੱਚ ਕਿਸਾਨ ਵਿਰੋਧੀ ਬਿੱਲ ਨੂੰ ਲੈ ਕੇ ਰੋਸ ਪ੍ਰਦਰਸ਼ਨ ਜਾਰੀ ਹਨ। ਉਥੇ ਹੀ ਹੁਣ ਹਲਵਾਈ ਦੀ ਦੁਕਾਨ ਉੱਪਰ ਵੀ ਕੁਝ ਨਵੇਂ ਨਿਯਮ ਲਾਗੂ ਹੋ ਗਏ ਹਨ।ਤੁਹਾਨੂੰ ਦੱਸ ਦੇਈਏ ਕਿ ਇਸ ਨਵੇਂ ਨਿਯਮ ਦੇ ਅਨੁਸਾਰ ਪੁਰਾਣੀ ਮਠਿਆਈ ਵੇਚਣ ਵਾਲੇ ਦੁਕਾਨਦਾਰ ਤੇ ਵੱਧ ਤੋਂ ਵੱਧ 2 ਲੱਖ ਰੁਪਏ ਜੁਰਮਾਨੇ ਦੀ ਵਿਵਸਥਾ ਹੈ। ਭਾਰਤ ਵਿਚ ਫੂਡ ਸੇਫਟੀ ਸਟੈਂਡਰਡ ਅਥਾਰਟੀ ਆਫ਼ ਇੰਡੀਆ (FSSCI-safety and standards authority of India ) ਵੱਲੋਂ ਅਕਤੂਬਰ ਤੋਂ ਦੇਸ਼ ਭਰ ਵਿੱਚ ਮਠਿਆਈ ਤੇ ਇਕ ਨਵਾਂ ਨਿਯਮ ਲਾਗੂ ਹੋ ਗਿਆ ਹੈ।Covid-19 ਦੇ ਚਲਦਿਆਂ ਹੋਇਆਂ ਇਹ ਨਿਯਮ ਜੂਨ ਦੇ ਵਿੱਚ ਲਾਗੂ ਕੀਤਾ ਜਾਣਾ ਸੀ। ਕਰੋਨਾ ਦੇ ਕਾਰਨ ਇਸ ਨੂੰ ਹੁਣ ਅਕਤੂਬਰ ਦੇ ਵਿੱਚ ਲਾਗੂ ਕਰ ਦਿਤਾ ਗਿਆ ਹੈ। ਫੂਡ ਸੇਫਟੀ ਸਟੈਂਡਰਡ ਅਥੌਰਿਟੀ ਇੰਡੀਆ ਵੱਲੋਂ ਇਹ ਨਿਯਮ ਲੋਕਾਂ ਦੀ ਸਿਹਤ ਨੂੰ ਮੁੱਖ ਰੱਖ ਕੇ ਲਾਗੂ ਕੀਤਾ ਗਿਆ ਹੈ।
ਇਹਨਾਂ ਲੋਕਾਂ ਨੂੰ ਲਗੇਗਾ 2 ਲੱਖ ਜੁਰਮਾਨਾ ਅਜਿਹਾ ਕਰਨ ਤੇ ਹੋ ਗਿਆ ਸਰਕਾਰੀ ਐਲਾਨ
