ਆਓ ਜਾਣਦੇ ਹਾਂ ਕਿ ਇਸ ਮਹੀਨੇ ਦੀ ਪਹਿਲੀ ਤਾਰੀਖ ਤੋਂ ਤੁਹਾਡੀ ਜ਼ਿੰਦਗੀ ਵਿਚ ਕੀ ਤਬਦੀਲੀ ਆ ਰਹੀ ਹੈ …ਸਿਲੰਡਰ ਦੀਆਂ ਕੀਮਤਾਂ —ਲਗਾਤਾਰ ਤੀਜੇ ਮਹੀਨੇ ਯਾਨੀ ਅਕਤੂਬਰ ਵਿਚ ਗੈਸ ਸਿਲੰਡਰ ਦੀਆਂ ‘ਤੇ ਰਾਹਤ ਮਿਲੀ ਹੈ। ਤੇਲ ਮਾਰਕੀਟਿੰਗ ਕੰਪਨੀਆਂ (ਐਚਪੀਸੀਐਲ, ਬੀਪੀਸੀਐਲ, ਆਈਓਸੀ) ਨੇ ਐਲ.ਪੀ.ਜੀ. ਦੀਆਂ ਕੀਮਤਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਹੈ। ਦਿੱਲੀ ਵਿਚ 14.2 ਕਿਲੋ ਗੈਰ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ ਦਿੱਲੀ ਵਿਚ 594 ਰੁਪਏ ‘ਤੇ ਸਥਿਰ ਹੈ। ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਹੋਰ ਸ਼ਹਿਰ ਵਿਚ ਵੀ ਸਥਿਰ ਹਨ। ਹਾਲਾਂਕਿ 19 ਕਿਲੋ ਸਿਲੰਡਰ ਦੀ ਕੀਮਤ ਵਧੀ ਹੈ। ਆਈ.ਓ.ਸੀ. ਦੀ ਵੈਬਸਾਈਟ ‘ਤੇ ਦਿੱਤੀ ਕੀਮਤ ਅਨੁਸਾਰ ਇੱਕ 19 ਕਿਲੋ ਐਲ.ਪੀ.ਜੀ. ਸਿਲੰਡਰ ਦੀ ਕੀਮਤ 32 ਰੁਪਏ ਮਹਿੰਗੀ ਵਧ ਗਈ ਹੈ।ਐਲਪੀਜੀ ਕੁਨੈਕਸ਼ਨ ਮੁਫਤ ਨਹੀਂ ਹੋਵੇਗਾ—ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਮੋਦੀ ਸਰਕਾਰ ਗਰੀਬ ਪੇਂਡੂ ਜਨਾਨੀਆਂ ਨੂੰ ਮੁਫਤ ਗੈਸ ਸਿਲੰਡਰ ਵੰਡਦੀ ਹੈ। ਸਤੰਬਰ ਤੋਂ ਬਾਅਦ ਇਸ ਯੋਜਨਾ ਦੇ ਲਾਭਪਾਤਰੀਆਂ ਨੂੰ ਹੁਣ ਇਸ ਯੋਜਨਾ ਤਹਿਤ ਗੈਸ ਸਿਲੰਡਰ ਮੁਫਤ ਨਹੀਂ ਮਿਲਣਗੇ।ਡੈਬਿਟ ਕਾਰਡ, ਕ੍ਰੈਡਿਟ ਕਾਰਡ ਨਾਲ ਸਬੰਧਤ ਬਦਲਾਅ—ਭਾਰਤੀ ਰਿਜ਼ਰਵ ਬੈਂਕ 1 ਅਕਤੂਬਰ ਤੋਂ ਡੈਬਿਟ ਅਤੇ ਕ੍ਰੈਡਿਟ ਕਾਰਡ ਨਾਲ ਜੁੜੇ ਕਈ ਨਿਯਮਾਂ ਨੂੰ ਬਦਲ ਰਿਹਾ ਹੈ। ਇਸ ਦੇ ਤਹਿਤ ਅੰਤਰਰਾਸ਼ਟਰੀ ਲੈਣ-ਦੇਣ ਨਾਲ ਜੁੜੀਆਂ ਸੇਵਾਵਾਂ ਲੈਣ ਲਈ ਬੈਂਕ ਨੂੰ ਇਸ ਸੰਬੰਧੀ ਜਾਣਕਾਰੀ ਦੇਣੀ ਹੋਵੇਗੀ ਤਾਂ ਹੀ ਇਸ ਸੇਵਾ ਦਾ ਲਾਭ ਮਿਲੇਗਾ। ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਨੇ ਆਪਣੇ ਗਾਹਕਾਂ ਨੂੰ ਦੱਸਿਆ ਕਿ ਕ੍ਰੈਡਿਟ ਅਤੇ ਡੈਬਿਟ ਕਾਰਡਾਂ ‘ਤੇ ਪੇਸ਼ ਕੀਤੀਆਂ ਗਈਆਂ ਕੁਝ ਸੇਵਾਵਾਂ 30 ਸਤੰਬਰ 2020 ਤੋਂ ਬਾਅਦ ਬੰਦ ਕਰ ਦਿੱਤੀਆਂ ਜਾਣਗੀਆਂ ਅਰਥਾਤ ਇਹ ਸੇਵਾਵਾਂ 1 ਅਕਤੂਬਰ 2020 ਤੋਂ ਉਪਲਬਧ ਨਹੀਂ ਹੋਣਗੀਆਂ।ਡਰਾਈਵਿੰਗ ਦੌਰਾਨ ਕਰ ਸਕੋਗੇ ਮੋਬਾਈਲ ਫੋਨ ਦੀ ਵਰਤੋਂ —-1 ਅਕਤੂਬਰ ਤੋਂ ਤੁਸੀਂ ਵਾਹਨ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਕਰਨ ਦੇ ਯੋਗ ਹੋਵੋਗੇ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਕਿਹਾ ਕਿ ਵਾਹਨ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਕੀਤੀ ਜਾ ਸਕਦੀ ਹੈ,
ਪਰ ਅਜਿਹਾ ਸਿਰਫ ਰੂਟ ਨੈਵੀਗੇਸ਼ਨ ਲਈ ਕੀਤਾ ਜਾਣਾ ਚਾਹੀਦਾ ਹੈ।ਸਰ੍ਹੋਂ ਦੇ ਤੇਲ ਦੀ ਵਰਤੋਂ ਕਰਨ ਦੇ ਸੰਬੰਧ ਵਿਚ ਨਵੇਂ ਨਿਯਮ ਜਾਰੀ ਕੀਤੇ ਗਏ ਹਨ–ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ ਇੰਡੀਆ ਨੇ ਉੱਤਰੀ ਭਾਰਤ ਵਿਚ ਸਰ੍ਹੋਂ ਦੇ ਤੇਲ ਦੀ ਵਰਤੋਂ ਕਰਨ ਦੇ ਸੰਬੰਧ ਵਿਚ ਨਵੇਂ ਨਿਯਮ ਜਾਰੀ ਕੀਤੇ ਹਨ। ਐਫ.ਐਸ.ਐਸ.ਏ.ਆਈ. ਦੇ ਨਵੇਂ ਆਦੇਸ਼ ਅਨੁਸਾਰ ਹੁਣ ਸਰ੍ਹੋਂ ਨੂੰ 1 ਅਕਤੂਬਰ ਤੋਂ ਕਿਸੇ ਹੋਰ ਖਾਣ ਵਾਲੇ ਤੇਲਾਂ ਵਿਚ ਮਿਲਾਵਟ ਕਰਨ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ। ਮਿਠਾਈਆਂ ਨੂੰ ਲੈ ਕੇ ਨਵੇਂ ਨਿਯਮ ਜਾਰੀ ਕੀਤੇ ਗਏ ਹਨ—ਐਫ.ਐਸ.ਐਸ.ਏ.ਆਈ. ਨੇ ਬਾਜ਼ਾਰ ਵਿਚ ਮਿਲਣ ਵਾਲੀਆਂ ਖੁੱਲ੍ਹੀਆ ਮਿਠਾਈਆਂ ਨੂੰ ਲੈ ਕੇ ਨਵੇਂ ਨਿਯਮ ਜਾਰੀ ਕੀਤੇ ਹਨ। ਸਰਕਾਰ ਨੇ ਬਾਜ਼ਾਰ ਵਿਚ ਸਥਾਨਕ ਹਲਵਾਈ ਦੀਆਂ ਦੁਕਾਨਾਂ ‘ਤੇ ਮਿਲਣ ਵਾਲੀਆਂ ਮਿਠਾਈਆਂ ਅਤੇ ਹੋਰ ਭੋਜਨ ਪਦਾਰਥਾਂ ਦੀ ਗੁਣਵੱਤਾ ਵਿਚ ਸੁਧਾਰ ਕਰਨ ਲਈ ਨਵੇਂ ਨਿਯਮ ਲਾਗੂ ਕਰਨ ਦਾ ਫੈਸਲਾ ਕੀਤਾ ਹੈ।ਮੋਟਰ ਵਾਹਨ ਨਿਯਮਾਂ ਵਿਚ ਸੋਧ–ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਮੋਟਰ ਵਾਹਨ ਨਿਯਮਾਂ ਵਿਚ ਸੋਧ ਕਰਨ ਦੀ ਜਾਣਕਾਰੀ ਦਿੱਤੀ ਹੈ। ਇਸ ਤੋਂ ਬਾਅਦ ਹੁਣ 1 ਅਕਤੂਬਰ ਤੋਂ ਵਾਹਨ ਨਾਲ ਜੁੜੇ ਜ਼ਰੂਰੀ ਦਸਤਾਵੇਜ਼ ਜਿਵੇਂ ਕਿ ਲਾਇਸੈਂਸ, ਰਜਿਸਟਰੀਕਰਣ ਦਸਤਾਵੇਜ਼, ਫਿਟਨੈੱਸ ਸਰਟੀਫਿਕੇਟ, ਪਰਮਿਟ ਆਦਿ ਨੂੰ ਸਰਕਾਰ ਦੁਆਰਾ ਚਲਾਏ ਜਾ ਰਹੇ ਵੈਬ ਪੋਰਟਲ ਦੁਆਰਾ ਸੰਭਾਲਿਆ ਜਾ ਸਕਦਾ ਹੈ।ਵਿਦੇਸ਼ਾਂ ਪੈਸੇ ਭੇਜਣ ਨੂੰ ਲੈ ਕੇ ਸਰਕਾਰ ਨੇ ਲਾਗੂ ਕੀਤਾ ਨਵਾਂ ਨਿਯਮ—ਵਿਦੇਸ਼ਾਂ ਵਿਚ ਪੈਸੇ ਭੇਜਣ ‘ਤੇ ਟੈਕਸ ਇਕੱਤਰ ਕਰਨ ਨੂੰ ਲੈ ਕੇ ਕੇਂਦਰ ਸਰਕਾਰ ਨੇ ਇਕ ਨਵਾਂ ਨਿਯਮ ਬਣਾਇਆ ਹੈ। ਇਹ ਨਿਯਮ 1 ਅਕਤੂਬਰ 2020 ਤੋਂ ਲਾਗੂ ਹੋਣਗੇ। ਅਜਿਹੀ ਸਥਿਤੀ ਵਿਚ ਜੇ ਤੁਸੀਂ ਵਿਦੇਸ਼ ਵਿਚ ਪੜ੍ਹ ਰਹੇ ਆਪਣੇ ਬੱਚੇ ਨੂੰ ਪੈਸੇ ਭੇਜਦੇ ਹੋ ਜਾਂ ਕਿਸੇ ਰਿਸ਼ਤੇਦਾਰ ਦੀ ਆਰਥਿਕ ਮਦਦ ਕਰਦੇ ਹੋ, ਤਾਂ ਰਕਮ ‘ਤੇ 5% ਟੈਕਸ ਕਲੈਕਟਿਡ ਐਟ ਸੋਰਸ (ਟੀ.ਸੀ.ਐਸ.) ਦੀ ਵਾਧੂ ਅਦਾਇਗੀ ਕਰਨੀ ਹੋਵੇਗੀ।
ਵਿੱਤ ਐਕਟ 2020 ਅਨੁਸਾਰ ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਦੀ ਲਿਬਰਲਾਈਜ਼ਡ ਰੈਮੀਟੈਂਸ ਸਕੀਮ (ਐਲਆਰਐਸ) ਦੇ ਤਹਿਤ ਵਿਦੇਸ਼ੀ ਪੈਸੇ ਭੇਜਣ ਵਾਲੇ ਵਿਅਕਤੀ ਨੂੰ ਟੀ.ਸੀ.ਐਸ. ਦਾ ਭੁਗਤਾਨ ਕਰਨਾ ਪਏਗਾ।ਵਧਣਗੀਆਂ ਰੰਗੀਨ ਟੀ.ਵੀ. ਦੀਆਂ ਕੀਮਤਾਂ–1 ਅਕਤੂਬਰ ਤੋਂ ਸਰਕਾਰ ਦੇ ਇੱਕ ਫੈਸਲੇ ਨਾਲ ਕੀਮਤਾਂ ਵਿਚ ਵਾਧੇ ਦੀ ਉਮੀਦ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਕੇਂਦਰ ਸਰਕਾਰ (ਭਾਰਤ ਸਰਕਾਰ) ਨੇ 30 ਸਤੰਬਰ ਤੋਂ ਓਪਨ ਸੈੱਲ ਦੇ ਆਯਾਤ ‘ਤੇ 5% ਕਸਟਮ ਡਿਊਟੀ ਛੋਟ ਨੂੰ ਹਟਾਉਣ ਦਾ ਫੈਸਲਾ ਕੀਤਾ ਹੈ। ਇਹ ਮੰਨਿਆ ਜਾਂਦਾ ਹੈ ਕਿ ਇਸ ਫੈਸਲੇ ਨਾਲ ਟੀ.ਵੀ. ਖਰੀਦਣਾ ਮਹਿੰਗਾ ਹੋ ਸਕਦਾ ਹੈ। ਰੰਗੀਨ ਟੈਲੀਵਿਜ਼ਨ ਲਈ ਓਪਨ ਸੈੱਲ ਸਭ ਤੋਂ ਮਹੱਤਵਪੂਰਨ ਸਮਾਨ ਹੁੰਦਾ ਹੈ। ਉਸੇ ਸਮੇਂ ਓਪਨ ਸੈੱਲ ਦੇ ਆਯਾਤ ‘ਤੇ ਡਿਊਟੀ ਲਗਾਉਣ ਕਾਰਨ ਭਾਰਤ ਵਿਚ ਟੈਲੀਵੀਜ਼ਨ (ਟੀਵੀ) ਦੇ ਉਤਪਾਦਨ ‘ਤੇ ਅਸਰ ਪੈਣਾ ਲਾਜ਼ਮੀ ਹੈ। ਸਿਹਤ ਬੀਮਾ ਪਾਲਸੀਆਂ ਨੂੰ ਲੈ ਕੇ ਕੀਤੇ ਗਏ ਬਦਲਾਅ ਸਿਹਤ ਬੀਮਾ ਪਾਲਿਸੀ ਵਿਚ ਬੀਮਾ ਰੈਗੂਲੇਟਰ ਆਈ.ਆਰ. ਡੀ.ਏ.ਆਈ. ਦੇ ਨਿਯਮਾਂ ਅਧੀਨ ਇਕ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।
ਬਦਲ ਗਏ ਇਹ ਬਹੁਤ ਨਿਯਮ ਇਸ ਅਕਤੂਬਰ ਤੋਂ
