ਇਹ 6 ਸੰਕੇਤ ਬਲੱਡ ਕੈਂਸਰ ਹੋਣ ਤੇ ਸਰੀਰ ਵਿੱਚ ਵਿਖਾਈ ਦਿੰਦੇ ਹਨ

ਖੂਨ ਸਾਡੇ ਸਰੀਰ ਦੇ ਲਈ ਬਹੁਤ ਜ਼ਰੂਰ ਹੁੰਦਾ ਹੈ । ਇਹ ਤਾਂ ਸਾਰੇ ਜਾਣਦੇ ਹਨ , ਸਾਡੇ ਸਰੀਰ ਦੇ ਹਰ ਅੰਗ ਤਕ ਜ਼ਰੂਰੀ ਪੋਸ਼ਕ ਤੱਤ ਅਤੇ ਆਕਸੀਜਨ ਆਦਿ ਖ਼ੂਨ ਦੀ ਮਦਦ ਨਾਲ ਹੀ ਪਹੁੰਚਦੇ ਹਨ । ਜੇਕਰ ਕਿਸੇ ਵਿਅਕਤੀ ਦੇ ਖੂਨ ਵਿੱਚ ਕੋਈ ਬਿਮਾਰੀ ਹੋ ਜਾਵੇ , ਤਾਂ ਪ੍ਰੇਸ਼ਾਨੀ ਬਹੁਤ ਵੱਡੀ ਹੋ ਸਕਦੀ ਹੈ । ਬਲੱਡ ਕੈਂਸਰ ਇਕ ਬਹੁਤ ਹੀ ਗੰਭੀਰ ਰੋਗ ਹੈ । ਤੁਸੀਂ ਜਾਣਦੇ ਹੋ ਕਿ ਸਾਡਾ ਖੂਨ ਦੋ ਤਰ੍ਹਾਂ ਦੇ ਸੈੱਲਾ ਨਾਲ ਮਿਲ ਕੇ ਬਣਿਆ ਹੁੰਦਾ ਹੈ । ਜਿਨ੍ਹਾਂ ਨੂੰ ਰੈੱਡ ਬਲੱਡ ਸੈੱਲਸ ਅਤੇ ਵ੍ਹਾਈਟ ਬਲੱਡ ਸੈਲਜ਼ ਕਿਹਾ ਜਾਂਦਾ ਹੈ । ਸਾਡੇ ਸਰੀਰ ਵਿੱਚ ਪੂਰਾ ਖੂਨ ਹੋਣਾ ਬਹੁਤ ਜ਼ਰੂਰੀ ਹੈ । ਕਿਉਂਕਿ ਸਰੀਰ ਦੇ ਅੰਗਾਂ ਤੱਕ ਆਕਸੀਜਨ ਅਤੇ ਪੋਸ਼ਕ ਤੱਤ ਖੂਨ ਦੀ ਮਦਦ ਨਾਲ ਹੀ ਪਹੁੰਚਦੇ ਹਨ । ਬਲੱਡ ਕੈਂਸਰ ਦੀ ਸ਼ੁਰੂਆਤ ਬੋਨ ਮੈਰੋ ਨਾਲ ਹੁੰਦੀ ਹੈ । ਕਿਉਂਕਿ ਖੂਨ ਇਸਦੇ ਨਾਲ ਹੀ ਬਣਦਾ ਹੈ । ਬਲੱਡ ਕੈਂਸਰ ਕਈ ਤਰ੍ਹਾਂ ਦੇ ਹੋ ਸਕਦੇ ਹਨ । ਸ਼ੁਰੂਆਤੀ ਅਵਸਥਾ ਵਿੱਚ ਇਸ ਦੇ ਲੱਛਣ ਬਹੁਤ ਹੀ ਸਮਾਨਿਆ ਹੁੰਦੇ ਹਨ । ਜਿਨ੍ਹਾਂ ਨੂੰ ਲੋਕ ਅਕਸਰ ਨਜ਼ਰਅੰਦਾਜ਼ ਕਰ ਦਿੰਦੇ ਹਨ ।ਅੱਜ ਅਸੀਂ ਤੁਹਾਨੂੰ ਬਲੱਡ ਕੈਂਸਰ ਹੋਣ ਤੇ ਸਰੀਰ ਵਿੱਚ ਦਿਖਾਈ ਦੇਣ ਵਾਲੇ ਲੱਛਣਾਂ ਬਾਰੇ ਦੱਸਾਂਗੇ ।

ਵਾਰ ਵਾਰ ਇਨਫੈਕਸ਼ਨ ਹੋਣਾ-ਬਲੱਡ ਕੈਂਸਰ ਹੋਣ ਤੇ ਵਿਅਕਤੀ ਵਾਰ ਵਾਰ ਇਨਫੈਕਸ਼ਨ ਦਾ ਸ਼ਿਕਾਰ ਹੁੰਦਾ ਹੈ । ਦਰਅਸਲ ਬਲੱਡ ਕੈਂਸਰ ਵਿੱਚ ਰੋਗੀ ਦੇ ਖੂਨ ਵਿੱਚ ਕੁਝ ਅਜਿਹੇ ਸੈੱਲ ਵਿਕਸਿਤ ਹੋ ਜਾਂਦੇ ਹਨ , ਜੋ ਸਹੀ ਤੰਦਰੁਸਤ ਸੈੱਲਾਂ ਨੂੰ ਨੁਕਸਾਨ ਪਹੁੰਚਣ ਲੱਗ ਜਾਂਦੇ ਹਨ । ਸਾਡੇ ਸਰੀਰ ਦੇ ਹਰ ਅੰਗ ਤਕ ਖ਼ੂਨ ਪਹਚਾਉਂਦਾ ਹੈ । ਇਸ ਦੇ ਲੱਛਣ ਵੀ ਸਰੀਰ ਦੇ ਕਿਸੇ ਵੀ ਅੰਗ ਵਿਚ ਦਿਖ ਸਕਦੇ ਹਨ । ਬਲੱਡ ਕੈਂਸਰ ਹੋਣ ਤੇ ਰੋਗੀ ਦੀ ਸਕਿਨ ਦਾ ਇਨਫੈਕਸ਼ਨ ਜਿਵੇਂ ਸਕਿਨ ਦਾ ਲਾਲ ਕਾਲਾ ਜਾਂ ਭੂਰਾ ਰੰਗ ਹੋ ਜਾਣਾ , ਚਕਤੇ ਜਾਂ ਦਾਣੇ ਹੋ ਜਾਣਾ , ਫੇਫੜਿਆਂ ਦਾ ਇਨਫੈਕਸ਼ਨ , ਗਲੇ ਅਤੇ ਮੂੰਹ ਦਾ ਇਨਫੈਕਸ਼ਨ ਆਦਿ ਹੋਣ ਲਗ ਜਾਂਦੇ ਹਨ । ਇਕੱਠਿਆਂ ਕਈ ਇਨਫੈਕਸ਼ਨ ਵੀ ਹੋ ਸਕਦੇ ਹਨ ।

ਸੱਟ ਲੱਗਣ ਤੇ ਖ਼ੂਨ ਬੰਦ ਨਾ ਹੋਣਾ-ਸਾਡੇ ਸਰੀਰ ਵਿੱਚ ਜਦੋਂ ਵੀ ਸੱਟ ਲੱਗਦੀ ਹੈ ਜਾਂ ਖਰੋਂਚ ਆਉਦੀ ਹੈ , ਤਾਂ ਥੋੜ੍ਹੇ ਸਮੇਂ ਵਿਚ ਖੂਨ ਵਹਿਣਾ ਆਪਣੇ ਆਪ ਬੰਦ ਹੋ ਜਾਂਦਾ ਹੈ । ਇਸ ਦਾ ਕਾਰਨ ਇਹ ਹੈ , ਕਿ ਬਾਹਰੀ ਹਵਾ ਦੇ ਸੰਪਰਕ ਵਿਚ ਆਉਣ ਨਾਲ ਖ਼ੂਨ ਦੇ ਜੰਮਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ । ਪਰ ਬਲੱਡ ਕੈਂਸਰ ਦੇ ਰੋਗੀ ਵਿੱਚ ਅਜਿਹਾ ਨਹੀਂ ਹੁੰਦਾ । ਜੇਕਰ ਕਿਸੇ ਵਿਅਕਤੀ ਨੂੰ ਸੱਟ ਲੱਗਣ ਤੇ ਉਸ ਦਾ ਖੂਨ ਬਹਿਣਾ ਥੋੜ੍ਹੀ ਦੇਰ ਵਿੱਚ ਬੰਦ ਨਹੀਂ ਹੁੰਦਾ , ਜਾਂ ਜ਼ਖ਼ਮ ਭਰਨ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ , ਤਾ ਇਹ ਬਲੱਡ ਕੈਂਸਰ ਦਾ ਸੰਕੇਤ ਹੋ ਸਕਦਾ ਹੈ । ਸੱਟ ਤੋਂ ਇਲਾਵਾ ਬਿਨਾਂ ਕਾਰਨ ਨੱਕ ਜਾਂ ਮਸੂੜਿਆਂ ਵਿੱਚੋਂ ਖੂਨ ਨਿਕਲਣ ਲੱਗਦਾ ਹੈ , ਅਤੇ ਪੀਰੀਅਡ ਦੇ ਦੌਰਾਨ ਬਹੁਤ ਜ਼ਿਆਦਾ ਮਾਤਰਾ ਵਿੱਚ ਖ਼ੂਨ ਨਿਕਲਣਾ ਵੀ ਇਸ ਦੇ ਸੰਕੇਤਾਂ ਵਿੱਚ ਸ਼ਾਮਲ ਹੈ । ਇਸ ਲਈ ਇੱਕ ਵਾਰ ਡਾਕਟਰ ਨਾਲ ਮਿਲ ਕੇ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ ।

WhatsApp Group (Join Now) Join Now

ਹਰ ਸਮੇਂ ਥਕਾਨ ਅਤੇ ਸੁਸਤੀ-ਥਕਾਨ ਅਤੇ ਸੁਸਤੀ ਬਹੁਤ ਹੀ ਸਮਾਨਿਆ ਲੱਛਣ ਹਨ । ਜੋ ਸਾਡੇ ਅਕਸਰ ਹੀ ਆਪਣੇ ਅੰਦਰ ਦਿਖਾਈ ਦੇ ਸਕਦੇ ਹਨ । ਜੇਕਰ ਥਕਾਨ ਦੇ ਕਾਰਨ ਤੁਹਾਨੂੰ ਰੋਜ਼ ਦੇ ਕੰਮਾਂ ਵਿੱਚ ਪ੍ਰੇਸ਼ਾਨੀ ਹੋਣ ਲੱਗਦੀ ਹੈ , ਤੇ ਤੁਸੀਂ ਦਿਨ ਭਰ ਸੁਸਤ ਰਹਿੰਦੇ ਹੋ , ਤਾਂ ਇੱਕ ਵਾਰ ਜਾਂਚ ਜ਼ਰੂਰ ਕਰਵਾਓ । ਇਹ ਬਲੱਡ ਕੈਂਸਰ ਦਾ ਸ਼ੁਰੂਆਤੀ ਲੱਛਣ ਵੀ ਹੋ ਸਕਦਾ ਹੈ ।
ਤੇਜ਼ੀ ਨਾਲ ਵਜ਼ਨ ਘੱਟ ਹੋਣਾ-ਜੇਕਰ ਤੁਹਾਨੂੰ ਅਚਾਨਕ ਆਪਣੇ ਵਜ਼ਨ ਵਿਚ ਕਮੀ ਲੱਗ ਰਹੀ ਹੈ , ਤਾਂ ਸਭ ਤੋਂ ਪਹਿਲਾਂ ਆਪਣਾ ਵਜ਼ਨ ਚੈੱਕ ਕਰੋ । ਜੇਕਰ ਮਹੀਨੇ ਦੇ ਵਿੱਚ ਬਿਨਾਂ ਕਿਸੇ ਕਾਰਨ ਤੋਂ ਹੀ ਤੁਹਾਡਾ ਵਜ਼ਨ 2.5 ਕਿੱਲੋ ਤੋਂ ਜ਼ਿਆਦਾ ਘੱਟ ਹੁੰਦਾ ਹੈ , ਤਾਂ ਇਹ ਸਰੀਰ ਵਿੱਚ ਕਿਸੇ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ । ਬਲੱਡ ਕੈਂਸਰ ਹੋਣ ਤੇ ਵਿਅਕਤੀ ਦਾ ਵਜ਼ਨ ਬਿਨਾਂ ਕਾਰਨ ਘੱਟ ਹੋਣ ਲੱਗ ਜਾਂਦਾ ਹੈ ।

ਜੋੜਾਂ ਵਿੱਚ ਦਰਦ ਹੋਣਾ-ਜੋੜਾਂ ਵਿਚ ਦਰਦ ਦੀ ਸਮੱਸਿਆ ਨੂੰ ਵੀ ਅਸੀਂ ਬਹੁਤ ਸਾਮਾਨਿਆ ਸਮਝ ਲੈਂਦੇ ਹਾਂ । ਆਮ ਤੌਰ ਤੇ ਜੋੜਾਂ ਵਿੱਚ ਦਰਦ ਦੇ ਕਈ ਕਾਰਨ ਹੋ ਸਕਦੇ ਹਨ । ਜਿਵੇਂ ਅਰਥਰਾਇਟਿਸ , ਗਠੀਆ , ਥਕਾਨ , ਸੱਟ , ਹੱਡੀਆਂ ਦੀ ਕਮਜ਼ੋਰੀ ਆਦਿ ਸ਼ਾਮਲ ਹਨ । ਪਰ ਬਲੱਡ ਕੈਂਸਰ ਦੇ ਕਾਰਨ ਵੀ ਤੁਹਾਨੂੰ ਆਪਣੇ ਜੋੜਾਂ ਤੇ ਹੱਡੀਆਂ ਵਿੱਚ ਦਰਦ ਦਾ ਅਨੁਭਵ ਹੋ ਸਕਦਾ ਹੈ ।
ਭੁੱਖ ਘੱਟ ਲੱਗਣਾ ਅਤੇ ਪੇਟ ਦੇ ਰੋਗ-ਬਲੱਡ ਕੈਂਸਰ ਸਾਡੀ ਪਾਚਨ ਤੰਤਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ । ਇਸ ਕਾਰਨ ਬਲੱਡ ਕੈਂਸਰ ਹੋਣ ਤੇ ਲੋਕਾਂ ਨੂੰ ਭੁੱਖ ਘੱਟ ਲੱਗਣ ਲੱਗ ਜਾਂਦੀ ਹੈ , ਅਤੇ ਪੇਟ ਦੇ ਕਈ ਰੋਗ ਜਿਵੇਂ ਕਬਜ਼ , ਅਪਚ , ਮਲ ਦੇ ਨਾਲ ਖੂਨ ਆਉਣਾ , ਪਿਸ਼ਾਬ ਦੇ ਨਾਲ ਖੂਨ ਆਉਣ ਵਰਗੇ ਲੱਛਣ ਦੇਖਦੇ ਹਨ । ਜੇਕਰ ਤੁਹਾਨੂੰ ਇਹ ਲੱਛਣ ਦਿਖਾਈ ਦਿੰਦੇ ਹਨ , ਤਾਂ ਤੁਹਾਨੂੰ ਡਾਕਟਰ ਨਾਲ ਸੰਪਰਕ ਜ਼ਰੂਰ ਕਰਨਾ ਚਾਹੀਦਾ ਹੈ ।ਜੇਕਰ ਤੁਹਾਡੇ ਸਰੀਰ ਵਿੱਚ ਕੋਈ ਵੀ ਅਜਿਹਾ ਸੰਕੇਤ ਦਿਖਾਈ ਦਿੰਦਾ ਹੈ , ਤਾਂ ਤੁਸੀਂ ਇਸ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ । ਡਾਕਟਰ ਨਾਲ ਸੰਪਰਕ ਕਰਕੇ ਆਪਣਾ ਚੈੱਕਅੱਪ ਜ਼ਰੂਰ ਕਰਵਾਓ , ਤਾਂਕਿ ਇਹ ਕਿਸੇ ਗੰਭੀਰ ਬੀਮਾਰੀ ਦਾ ਕਾਰਨ ਨਾ ਬਣ ਸਕੇ ।ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ । ਸਿਹਤ ਸਬੰਧੀ ਹੋਰ ਸਮੱਸਿਆਵਾਂ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ

Leave a Reply

Your email address will not be published. Required fields are marked *