ਪੰਜਾਬ ਚ ਮੌਸਮ ਦੇ ਬਾਰੇ ਵਿਚ ਮੌਸਮ ਵਿਭਾਗ ਨੇ ਮੀਂਹ ਪੈਣ ਦੇ ਬਾਰੇ ਵਿਚ ਤਾਜਾ ਜਾਣਕਾਰੀ ਅਪਡੇਟ ਕੀਤੀ ਹੈ। ਜਿਸ ਨਾਲ ਉਮੀਦ ਜਤਾਈ ਜਾ ਰਹੀ ਹੈ ਕੇ ਸਰਦੀਆਂ ਦੇ ਮੌਸਮ ਦੀ ਸ਼ੁਰੂਆਤ ਹੋ ਜਾਵੇਗੀ ਅਤੇ ਪੈ ਰਹੀ ਗਰਮੀ ਤੋਂ ਨਿਜਾਤ ਮਿਲੇਗੀ।ਮੱਧ ਭਾਰਤ ‘ਤੇ ਮੌਜੂਦ “ਘੱਟ ਦਬਾਅ” ਦੇ ਸਿਸਟਮ ਤੇ ਪੰਜਾਬ ਚ ਨਮ ਪੂਰਬੀ ਹਵਾਵਾਂ ਦੀ ਵਾਪਸੀ ਸਦਕਾ ਆਗਾਮੀ 24 ਤੋਂ 48 ਘੰਟਿਆਂ ਦੌਰਾਨ ਸੂਬੇ ਦੇ ਕੁਝ ਹਿੱਸਿਆਂ ਖਾਸਕਰ ਚੰਡੀਗੜ੍ਹ, ਮੋਹਾਲੀ, ਜੀਰਕਪੁਰ, ਖਰੜ, ਕੁਰਾਲੀ, ਪਟਿਆਲਾ, ਰੂਪਨਗਰ, ਆਨੰਦਪੁਰ ਸਾਹਿਬ, ਫਤਿਹਗੜ੍ਹ ਸਾਹਿਬ, ਸੰਗਰੂਰ, ਲੁਧਿਆਣਾ ਪੂਰਬੀ ਦੇ ਭਾਗਾਂ ਚ ਬਰਸਾਤ ਦੀ ਉਮੀਦ ਹੈ।ਚੰਡੀਗੜ੍ਹ, ਮੋਹਾਲੀ, ਰੂਪਨਗਰ, ਆਨੰਦਪੁਰ ਸਾਹਿਬ ਚ ਦਰਮਿਆਨੀ ਗਤੀਵਿਧੀ ਸੰਭਵ ਹੈ। ਸਵੇਰ ਦੇ ਸਮੇਂ ਹਲਕੀ ਧੁੰਦ ਵੀ ਇਨ੍ਹਾਂ ਹਿੱਸਿਆਂ ਚ ਦੇਖੀ ਜਾਵੇਗੀ। ਬਾਕੀ ਸੂਬੇ ਚ ਟੁੱਟਵੀਂ ਬੱਦਲਵਾਈ ਤੋਂ ਇਲਾਵਾ ਜਿਆਦਾ ਕੋਈ ਹਲਚਲ ਨਹੀਂ ਹੋਵੇਗੀ।
ਪੰਜਾਬ ਚ ਮੀਂਹ ਪੈਣ ਬਾਰੇ ਜਾਰੀ ਹੋਇਆ ਇਹ ਅਲਰਟ, ਹੋ ਜਾਵੋ ਤਿਆਰ
