ਹੁਣ ਆਵੇਗਾ ਸੁੱਖ ਦਾ ਸਾਹ-ਪੰਜਾਬ ਚ ਬਿਜਲੀ ਵਰਤਣ ਵਾਲਿਆਂ ਲਈ ਹੋਇਆ ਇਹ ਐਲਾਨ

ਪੰਜਾਬ ਦੀ ਜਨਤਾ ਬਿਜਲੀ ਦੇ ਬਿਲਾਂ ਨੂੰ ਲੈ ਕੇ ਇੱਕ ਵੱਡੀ ਖਬਰ ਆ ਰਹੀ ਹੈ ਜਿਸ ਨਾਲ ਉਮੀਦ ਜਤਾਈ ਜਾ ਰਹੀ ਹੈ ਕੇ ਹੁਣ ਬਿਜਲੀ ਦੇ ਖਪਤਕਾਰਾਂ ਨੂੰ ਸੁੱਖ ਦਾ ਸਾਹ ਮਿਲੇਗਾ। ਪੰਜਾਬ ਵਿਚ ਇਹਨਾਂ ਦਿਨਾਂ ਵਿਚ ਜਿਆਦਾ ਬਿਜਲੀ ਬਿਲਾਂ ਦੇ ਬਾਰੇ ਵਿਚ ਖਬਰਾਂ ਰੋਜਾਨਾ ਹੀ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਹਨ।ਅਜਿਹੇ ਵਿਚ ਹੁਣ ਇੱਕ ਰਾਹਤ ਦੀ ਖਬਰ ਆ ਰਹੀ ਹੈ।ਪਾਵਰਕਾਮ ਦੇ ਖਪਤਕਾਰਾਂ ਨੂੰ ਗਲਤ ਬਣਨ ਵਾਲੇ ਬਿਜਲੀ ਬਿੱਲਾਂ ਤੋਂ ਛੁਟਕਾਰਾ ਮਿਲਣ ਵਾਲਾ ਹੈ ਕਿਉਂਕਿ ਇਸ ਦੇ ਲਈ ਮਹਿਕਮੇ ਨੇ ਬਿੱਲ ਬਣਾਉਣ ਦੀ ਪ੍ਰਕਿਰਿਆ ‘ਚ ਨਵਾਂ ਚੈਪਟਰ ਜੋੜ ਦਿੱਤਾ ਹੈ। ਇਸ ਕੜੀ ‘ਚ ਜੋ ਮੀਟਰ ਰੀਡਰ ਬਿਜਲੀ ਦਾ ਬਿੱਲ ਬਣਾਉਣਗੇ, ਉਨ੍ਹਾਂ ਨੂੰ ਮੀਟਰ ਦੀ ਤਸਵੀਰ ਖਿੱਚਣੀ ਪਵੇਗੀ। ਇਸ ਨਾਲ ਐਵਰੇਜ਼ ਅਤੇ ਹੋਰ ਤਰੀਕਿਆਂ ਨਾਲ ਗਲਤ ਬਿੱਲ ਬਣਨੇ ਬੰਦ ਹੋ ਜਾਣਗੇ ਅਤੇ ਖਪਤਕਾਰਾਂ ਨੂੰ ਇਸਤੇਮਾਲ ਕੀਤੇ ਗਏ ਯੂਨਿਟਾਂ ਦੇ ਹਿਸਾਬ ਨਾਲ ਬਿਜਲੀ ਬਿੱਲ ਮਿਲਿਆ ਕਰਨਗੇ। ਪਾਵਰਕਾਮ ਨੇ ਇਸ ਸਬੰਧ ‘ਚ ਬਿੱਲ ਬਣਾਉਣ ਵਾਲੀ ਕੰਪਨੀ ਨਾਲ ਕੀਤੇ ਗਏ ਸਮਝੌਤੇ ਨੂੰ ਇਕ ਸਾਲ ਲਈ ਅੱਗੇ ਵਧਾਇਆ ਹੈ। ਦੂਜੇ ਸੂਬਿਆਂ ਦੀ ਤਰਜ਼ ’ਤੇ ਪੰਜਾਬ ‘ਚ ਬਿੱਲ ਬਣਾਉਣ ਦੇ ਇਸ ਸਿਸਟਮ ਨੂੰ ਅਪਡੇਟ ਕੀਤਾ ਗਿਆ ਹੈ, ਜਿਸ ਦੇ ਚੰਗੇ ਨਤੀਜੇ ਆਉਣ ਦੇ ਆਸਾਰ ਹਨ।ਮੌਜੂਦਾ ਸਮੇਂ ‘ਚ ਗਲਤ ਬਿਜਲੀ ਬਿੱਲਾਂ ਕਾਰਣ ਪਾਵਰਕਾਮ ਦੇ ਕੰਟਰੋਲ ਰੂਮ ‘ਚ ਕਈ ਸ਼ਿ – ਕਾ- ਇ – ਤਾਂ ਮਿਲ ਰਹੀਆਂ ਹਨ। ਐਤਵਾਰ ਨੂੰ ਵੀ ਬਿਜਲੀ ਦੇ ਗਲਤ ਬਿੱਲਾਂ ਬਾਰੇ ਕੰਟਰੋਲ ਰੂਮ ‘ਚ 17 ਸ਼ਿ- ਕਾ – ਇ- ਤਾਂ ਪ੍ਰਾਪਤ ਹੋਈਆਂ, ਜਦੋਂ ਕਿ ਸ਼ਨੀਵਾਰ ਨੂੰ 22 ਸ਼ਿਕਾਇਤਾਂ ਮਿਲੀਆਂ ਸਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਫਿਲਹਾਲ ਜਿਨ੍ਹਾਂ ਖਪਤਕਾਰਾਂ ਨੂੰ ਗਲਤ ਬਿੱਲ ਮਿਲੇ ਹਨ, ਉਹ ਸਬੰਧਿਤ ਬਿਜਲੀ ਘਰਾਂ ‘ਚ ਜਾ ਕੇ ਆਪਣੇ ਬਿੱਲਾਂ ਨੂੰ ਠੀਕ ਕਰਵਾ ਲੈਣ।ਇਸ ਸਬੰਧ ‘ਚ ਬਿਜਲੀ ਘਰਾ ‘ਚ ਕਰਮਚਾਰੀਆਂ ਨੂੰ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਤਾਂ ਜੋ ਲੋਕਾਂ ਨੂੰ ਬਿੱਲ ਠੀਕ ਕਰਵਾਉਣ ‘ਚ ਕਿਸੇ ਤਰ੍ਹਾਂ ਦੀ ਪ ਰੇ – ਸ਼ਾ – ਨੀ ਨਾ ਹੋਵੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਨਵੇਂ ਢੰਗ ਨਾਲ ਬਿਜਲੀ ਬਿੱਲ ਬਣਾਉਣ ਨਾਲ ਜਿੱਥੇ ਇਕ ਪਾਸੇ ਖਪਤਕਾਰਾਂ ਨੂੰ ਰਾਹਤ ਮਿਲੇਗੀ, ਉੱਥੇ ਹੀ ਇਸ ਨਾਲ ਪਾਵਰ ਕਰਮਚਾਰੀਆਂ ਦਾ ਵਰਕ ਲੋਡ ਵੀ ਘੱਟ ਹੋਵੇਗਾ। ਅਧਿਕਾਰੀਆਂ ਨੇ ਕਿਹਾ ਕਿ ਮਹਿਕਮੇ ਵੱਲੋਂ ਚੁੱਕੇ ਗਏ ਇਹ ਕਦਮ ਕਾਰਗਰ ਸਾਬਤ ਹੋਣਗੇ।ਕਰਫਿਊ ਦੌਰਾਨ ਹੋਏ ਆਰਥਿਕ ਨੁ -ਕ – ਸਾ- ਨ ਨਾਲ ਜਾਗਿਆ ਮਹਿਕਮਾਦੱਸਿਆ ਜਾ ਰਿਹਾ ਹੈ ਕਿ ਕਰਫਿਊ ਦੌਰਾਨ ਪਾਵਰਕਾਮ ਵੱਲੋਂ ਐਵਰੇਜ਼ ਦੇ ਹਿਸਾਬ ਨਾਲ ਬਿਜਲੀ ਦੇ ਬਿੱਲ ਭੇਜੇ ਗਏ ਅਤੇ ਮਹਿਕਮੇ ਨੂੰ ਆਰਥਿਕ ਨੁ – ਕ- ਸਾ – ਨ ਝੱਲਣਾ ਪਿਆ। ਇਸ ਦੌਰਾਨ ਜ਼ਿਆਦਾਤਰ ਲੋਕਾਂ ਨੂੰ ਗ -ਲ -ਤ ਬਿੱਲ ਮਿਲੇ ਅਤੇ ਉਨ੍ਹਾਂ ਨੇ ਆਪਣੇ ਬਿੱਲਾਂ ਦੀ ਅਦਾਇਗੀ ਨਹੀਂ ਕੀਤੀ। ਆਲਮ ਇਹ ਹੋਇਆ ਕਿ ਬਿੱਲ ਅਦਾ ਨਾ ਹੋਣ ਕਾਰਣ ਮਹਿਕਮੇ ਕੋਲ ਆਪਣੇ ਮੁਲਾਜ਼ਮਾਂ ਨੂੰ ਤਨਖਾਹ ਦੇਣ ਲਈ ਫੰਡ ਮੁਹੱਈਆ ਨਹੀਂ ਹੋਏ। ਇਸ ਕਾਰਣ ਮਹਿਕਮਾ ਹੁਣ ਜਾਗਿਆ ਨਜ਼ਰ ਆ ਰਿਹਾ ਹੈ ਅਤੇ ਬਿੱਲ ਬਣਾਉਣ ਦੀ ਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ। ਮਹਿਕਮੇ ਦੀ ਇਸ ਤਕਨੀਕ ਨਾਲ ਲੋਕ ਆਪਣੇ ਬਿੱਲ ਜਲਦ ਜਮ੍ਹਾਂ ਕਰਵਾ ਸਕਣਗੇ ਕਿਉਂਕਿ ਉਸ ਨੂੰ ਠੀਕ ਕਰਵਾਉਣ ਦੀ ਲੋੜ ਨਹੀਂ ਪਵੇਗੀ।ਬਿਜਲੀ ਦਫ਼ਤਰਾਂ ਦੇ ਚੱਕਰ ਨਹੀਂ ਪੈਣਗੇ ਕੱਟਣੇਗਲਤ ਬਿੱਲ ਬਣਨਾ ਖਪਤਕਾਰਾਂ ਲਈ ਸਭ ਤੋਂ ਵੱਡੀ ਪ – ਰੇ – ਸ਼ਾ- ਨੀ ਦਾ ਸਬੱਬ ਰਹਿੰਦਾ ਹੈ, ਜਿਸ ਕਾਰਣ ਆਪਣਾ ਬਿੱਲ ਠੀਕ ਕਰਵਾਉਣ ਲਈ ਉਨ੍ਹਾਂ ਨੂੰ ਸਬ ਡਵੀਜ਼ਨਾਂ ਦੇ ਚੱਕਰ ਲਾਉਣੇ ਪੈਂਦੇ ਹਨ ਪਰ ਇਸ ਨਵੇਂ ਢੰਗ ਨਾਲ ਬਿਜਲੀ ਦੇ ਬਿੱਲ ਠੀਕ ਕਰਵਾਉਣ ਲਈ ਹੁਣ ਖਪਤਕਾਰਾਂ ਨੂੰ ਬਿਜਲੀ ਦਫ਼ਤਰਾਂ ਦੇ ਚੱਕਰ ਨਹੀਂ ਪੈਣਗੇ, ਜਿਸ ਖਪਤਕਾਰ ਦਾ ਬਿੱਲ ਗਲਤ ਬਣੇਗਾ, ਉਹ ਇਸ ਸਬੰਧ ‘ਚ ਕੰਟਰੋਲ ਰੂਮ ‘ਚ ਫੋਨ ਕਰਕੇ ਆਪਣੀ ਸ਼ਿ – ਕਾ – ਇ. ਤ ਦਰਜ ਕਰਵਾਏਗਾ, ਜਿਸ ’ਤੇ ਮਹਿਕਮੇ ਵੱਲੋਂ ਉਸ ਨੂੰ ਠੀਕ ਕਰਵਾਉਣ ਲਈ ਕੰਮ ਕੀਤਾ ਜਾਵੇਗਾ।ਪੰਜਾਬ ‘ਚ 100 ਦੇ ਕਰੀਬ ਪੱਕੇ ਮੀਟਰ ਰੀਡਰਪਾਵਰਕਾਮ ਵੱਲੋਂ ਪੱਕੇ ਮੀਟਰ ਰੀਡਰਾਂ ਦੀ ਲੰਮੇ ਸਮੇਂ ਤੋਂ ਭਰਤੀ ਨਹੀਂ ਕੀਤੀ ਗਈ ਹੈ, ਜਿਸ ਕਾਰਣ ਮੌਜੂਦਾ ਸਮੇਂ ‘ਚ ਮਹਿਕਮੇ ਕੋਲ 100 ਦੇ ਕਰੀਬ ਪੱਕੇ ਮੀਟਰ ਰੀਡਰ ਹਨ। ਇਨ੍ਹਾਂ ‘ਚੋਂ ਵੀ ਸਮੇਂ-ਸਮੇਂ ’ਤੇ ਸੇਵਾਮੁਕਤ ਹੋਣ ਕਾਰਣ ਮਹਿਕਮੇ ‘ਚ ਪੱਕੇ ਮੁਲਾਜ਼ਮਾਂ ਦੀ ਕਮੀ ਆ ਰਹੀ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਮਹਿਕਮੇ ਨੂੰ ਪੱਕੇ ਮੀਟਰ ਰੀਡਰਾ ਦੀ ਭਰਤੀ ਪ੍ਰਤੀ ਵੀ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ ਕਿਉਂਕਿ ਪਾਵਰਕਾਮ ਲਈ ਬਿਜਲੀ ਬਿੱਲ ਆਮਦਨ ਦਾ ਜ਼ਰੀਆ ਹੈ ਅਤੇ ਇਸ ਨੂੰ ਹੀ ਮਹਿਕਮੇ ਨੇ ਨਿੱਜੀ ਹੱਥਾਂ ‘ਚ ਦਿੱਤਾ ਹੋਇਆ ਹੈ।

Leave a Reply

Your email address will not be published. Required fields are marked *