28 ਸਤੰਬਰ ਲਈ ਹੁਣ ਹੋ ਗਿਆ ਇਹ ਵੱਡਾ ਐਲਾਨ

ਪੰਜਾਬ ਅਤੇ ਭਾਰਤ ਵਿਚ ਸਾਰੇ ਪਾਸੇ ਇਕੋ ਇੱਕ ਮੁੱਦਾ ਗਰਮਾਇਆ ਹੋਇਆ ਹੈ ਉਹ ਹੈ ਕਿਸਾਨ ਬਿੱਲਾਂ ਦਾ ਮੁੱਦਾ। ਕਿਸਾਨ ਇਸ ਬਿੱਲ ਦਾ ਵਿਰੋਧ ਵੱਖੋ ਵੱਖ ਤਰੀਕਿਆਂ ਦੇ ਨਾਲ ਕਰ ਰਹੇ ਹਨ। ਕਿਸਾਨਾਂ ਵਲੋਂ 25 ਸਤੰਬਰ ਨੂੰ ਸਾਰਾ ਪੰਜਾਬ ਬੰਦ ਕੀਤਾ ਗਿਆ ਸੀ ਅਤੇ ਹੁਣ ਵੀ ਵੱਖ ਵੱਖ ਥਾਵਾਂ ਤੇ ਰੇਲਾਂ ਰੋਕਿਆਂ ਜਾ ਰਹੀਆਂ ਹਨ ਧਰਨੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਹੁਣ 28 ਸਤੰਬਰ ਦੇ ਬਾਰੇ ਵਿਚ ਇੱਕ ਵੱਡੀ ਖਬਰ ਆ ਰਹੀ ਹੈ।ਖੇਤੀ ਆਰਡੀਨੈਸ ਨੂੰ ਲੈ ਕੇ ਲਗਾਤਾਰ ਕਿਸਾਨਾਂ ਦਾ ਰੋਸ ਵੱਧਦਾ ਜਾ ਰਿਹਾ ਹੈ ਅਜਿਹੇ ‘ਚ ਪੰਜਾਬੀ ਕਲਾਕਾਰ ਵੀ ਕਿਸਾਨਾਂ ਦੇ ਹੱਕ ‘ਚ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਹਨ। ਬੀਤੇ 25 ਸਤੰਬਰ ਨੂੰ ਕਿਸਾਨਾਂ ਦੇ ਹੱਕ ਨਿੱਤਰੇ ਪੰਜਾਬੀ ਕਲਾਕਾਰਾਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਕਿਸਾਨ ਸਿਰਫ ਇਕੱਲੇ ਨਹੀਂ ਹਨ ਕਿਸਾਨਾਂ ਦੇ ਨਾਲ ਕਲਾਕਾਰ ਭਾਈਚਾਰਾ ਵੀ ਨਾਲ ਖੜ੍ਹਾ ਹੈ। ਮਾਨਸਾ, ਨਾਭਾ ਤੇ ਸ਼ੰਭੂ ਬਾਰਡਰ ਤੋਂ ਬਾਅਦ ਹੁਣ ਕਿਸਾਨ ਜੱਥੇਬੰਦੀਆਂ ਤੇ ਕਲਾਕਾਰ ਭਾਈਚਾਰੇ ਵੱਲੋਂ ਬਟਾਲ ਵਿੱਖੇ ਕੱਲ੍ਹ ਯਾਨੀਕਿ 28 ਸਤੰਬਰ ਨੂੰ ਬਟਾਲਾ ਵਿੱਖੇ ਧਰਨਾ ਲਗਾਇਆ ਜਾ ਰਿਹਾ ਹੈ ਇਸ ਗੱਲ ਦੀ ਜਾਣਕਾਰੀ ਰਣਜੀਤ ਬਾਵਾ ਨੇ ਆਪਣੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ। ਇਸ ਪੋਸਟ ਸਾਂਝੀ ਕਰਦਿਆਂ ਰਣਜੀਤ ਬਾਵਾ ਲਿਖਦੇ ਹਨ ਗੱਲ ਇਹ ਹੈ ਕਿ ਹੁਣ ਨਾ ਇਕੱਠੇ ਹੋਏ ਤੇ ਕਦੋ ਹੋਣਾ , ਇਸ ਤੋ ਬਾਅਦ ਸਾਰੇ ਇੱਕ ਵੱਡਾ ਧਰਨਾ ਦਿੱਲੀ ਵੱਲ ਲਾਵਾਂਗੇ । ਕਲਾਕਾਰ ਭਰਾ ਸਾਰੇ ਕਿਸਾਨਾਂ ਦੇ ਪੁੱਤ ਬਣਕੇ ਇਸ ਸਮੇ ਕਿਸਾਨ ਦੇ ਨਾਲ ਪੰਜਾਬ ਦੇ ਨਾਲ ਖੜੇ ਆਂ | ਸਾਰੇ ਇਸ ਧਰਨੇ ਤੇ ਆ ਰਹੇ , ਮੈ ਬੇਨਤੀ ਕਰਦਾ ਸਾਰੇ ਬਿਨਾ ਕਿਸੇ ਮਤਲਬ ਤੋ ਇਸ ਵਿੱਚ ਸ਼ਾਮਿਲ ਹੋਵੋ ।ਬਹੁਤ ਸਾਰੇ ਕਲਾਕਾਰ ਵੀਰ ਸ਼ਾਮਿਲ ਹੋ ਰਹੇ । ਸਾਰੇ ਗੁਰਦਾਸਪੁਰ ਅਮਰਿਤਸਰ ਵਾਲੇ ਸਾਰੇ ਵੀਰ ਜਰੂਰ ਪਹੁੰਚਣ । ਸਾਰਿਆਂ ਦੇ ਹੱਕਾਂ ਦਾ ਮਸਲਾਦੱਸ ਦਈਏ ਕਿ 28 ਸਤੰਬਰ ਨੂੰ ਲਗਣ ਵਾਲੇ ਇਸ ਧਰਨੇ ‘ਚ ਪੰਜਾਬੀ ਗਾਇਕ ਰਣਜੀਤ ਬਾਵਾ ਤੋਂ ਇਲਾਵਾ ਹਰਭਜਨ ਮਾਨ, ਹਰਜੀਤ ਹਰਮਨ, ਰਵਿੰਦਰ ਗਰੇਵਾਲ, ਤਰਸੇਮ ਜੱਸੜ, ਐਮੀ ਵਿਰਕ, ਜੱਸ ਬਾਜਵਾ, ਸਿੱਪੀ ਗਿੱਲ, ਹਰਫ਼ ਚੀਮਾ, ਅਵਕਾਸ਼ ਮਾਨ, ਗੁਰਵਿੰਦਰ ਬਰਾੜ, ਬੀ.ਜੇ. ਰੰਧਾਵਾ, ਜੋਰਡਨ ਸੰਧੂ, ਕਾਬਲ ਸਰੂਪਵਾਲੀ ਤੇ ਹੈਪੀ ਬੋਪਾਰਾਏ ਸਮੇਤ ਕਈ ਨਾਮੀ ਕਲਾਕਾਰ ਪਹੁੰਚ ਰਹੇ ਹਨ। ਇਸ ਪੋਸਟ ਰਾਹੀਂ ਰਣਜੀਤ ਬਾਵਾ ਨੇ ਹੋਰਨਾਂ ਕਲਾਕਾਰਾਂ ਨੂੰ ਵੀ ਇਸ ਧਰਨੇ ‘ਚ ਪਹੁੰਚਣ ਦੀ ਅਪੀਲ ਕੀਤੀ ਹੈ ।

Leave a Reply

Your email address will not be published. Required fields are marked *