ਪੰਜਾਬ ਦੇ ਵਿੱਚ ਜਿੱਥੇ ਲੋਕ ਵਿਆਹ ਸ਼ਾਦੀਆਂ ਤੇ ਖੂਬਸੂਰਤ ਪਲਾਂ ਨੂੰ ਕੈਮਰੇ ਵਿੱਚ ਕੈਦ ਕਰਨ ਲਈ ਵੱਖ ਵੱਖ ਤਰੀਕੇ ਅਪਣਾਉਂਦੇ ਹਨ। ਅੱਜ ਕੱਲ ਦੇ ਸਮੇਂ ਦੇ ਵਿੱਚ ਤੁਸੀਂ ਹਰ ਵਿਆਹ-ਸ਼ਾਦੀ ਦੇ ਮੌਕੇ ਉਪਰ ਤੁਸੀਂ ਡਰੋਨ ਦੀ ਵਰਤੋਂ ਆਮ ਹੀ ਹੁੰਦੀ ਵੇਖੀ ਹੋਵੇਗੀ । ਪਰ ਹੁਣ ਇਸ ਦੇ ਉੱਪਰ ਪਾਬੰਦੀ ਲੱਗ ਗਈ ਹੈ। ਵਧੀਕ ਜਿਲ੍ਹਾ ਮੈਜਿਸਟਰੇਟ ਫਰੀਦਕੋਟ ਗੁਰਜੀਤ ਸਿੰਘ ਜ਼ਿਲ੍ਹਾ ਫ਼ਰੀਦਕੋਟ ਦੀ ਹਦੂਦ ਅੰਦਰ ਡਰੋਨ ਜਾ ਹੋਰ ਫਲਾਇੰਗ ਆਬਜੈਕਟ ਦੀ ਵਰਤੋਂ ਕਰਨ ਤੇ ਪੂਰਨ ਪਾਬੰਦੀ ਲਗਾਈ ਗਈ ਹੈ।ਉਨ੍ਹਾਂ ਕਿਹਾ ਕਿ ਡਰੋਨ ਦੀ ਮਦਦ ਨਾਲ ਕੁਝ ਸ਼ਰਾਰਤੀ ਅਨੁਸਰਾਂ ਵੱਲੋਂ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਭੰਗ ਕੀਤਾ ਜਾ ਸਕਦਾ ਹੈ। ਗੁਰਜੀਤ ਸਿੰਘ ਨੇ ਕਿਹਾ ਕਿ ਲੋਕਾਂ ਦੀ ਸੁਰੱਖਆ ਨੂੰ ਮੱਦੇਨਜਰ ਰੱਖਦੇ ਹੋਏ ਤੇ ਉਨ੍ਹਾਂ ਦੇ ਜਾਨ ਤੇ ਮਾਲ ਦੀ ਰਾਖੀ ਕਰਨ ਵਾਸਤੇ ਡਰੋਨ ਦੀ ਵਰਤੋਂ ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ ।ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਜ਼ਿਲ੍ਹਾ ਤਰਨਤਾਰਨ ਵਿੱਚ ਡਰੋਨ ਦੀ ਮਦਦ ਨਾਲ
ਹਥਿਆਰਾਂ ਦੀ ਸਮੱਗਲਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ।ਇਸ ਤਰ੍ਹਾਂ ਸ਼ਰਾਰਤੀ ਅਨਸਰ ਡਰੋਨ ਦੀ ਗਲਤ ਵਰਤੋਂ ਕਰਦੇ ਹਨ। ਜੇਕਰ ਕਿਸੇ ਸ਼ਖ਼ਸ ਨੇ ਵਿਆਹ ਸ਼ਾਦੀ ਤੇ ਹੋਰ ਧਾਰਮਿਕ ਸੱਭਿਆਚਾਰਕ ਪ੍ਰੋਗਰਾਮ ਲਈ ਡਰੋਨ ਦਾ ਇਸਤੇਮਾਲ ਕਰਨਾ ਹੈ ਤਾਂ,ਇਸ ਦੀ ਆਗਿਆ ਦਫ਼ਤਰ ਡਿਪਟੀ ਕਮਿਸ਼ਨਰ ਪਾਸੋਂ ਆਗਾਊ ਪ੍ਰਵਾਨਗੀ ਲੈਣੀ ਪਵੇਗੀ। ਉਨ੍ਹਾਂ ਦੱਸਿਆ ਕਿ ਇਹ ਹੁਕਮ 26 ਨਵੰਬਰ 2020 ਤੱਕ ਲਾਗੂ ਰਹਿਣਗੇ।
ਜੇ ਕੋਈ ਸ਼ਰਾਰਤੀ ਅਨਸਰ ਡਰੋਨ ਦੀ ਵਰਤੋ ਕਰਦਾ ਹੈ ,ਜਾ ਕੋਈ ਬਿਨਾਂ ਪ੍ਰਵਾਨਗੀ ਦੇ ਕਿਸੇ ਵੀ ਵਿਆਹ ਸ਼ਾਦੀ ਜਾਂ ਹੋਰ ਪ੍ਰੋਗਰਾਮ ਵਿੱਚ ਇਸ ਦੀ ਵਰਤੋ ਕਰਦਾ ਹੈ ,ਤਾ ਉਸ ਦੇ ਖ਼ਿਲਾਫ਼ ਬਣਦੀ ਕਾਨੂਨੀ ਕਰਵਾਈ ਕ਼ੀਤੀ ਜਾਵੇਗੀ।
26 ਨਵੰਬਰ ਤੱਕ ਲਈ ਪੰਜਾਬ ਚ ਇਥੇ ਲਈ ਹੋ ਗਿਆ ਇਹ ਵੱਡਾ ਐਲਾਨ
