ਬਵਾਸੀਰ ਦੀ ਬਿਮਾਰੀ ਦੇ ਕਾਰਣ ਅਸਹਿ ਦਰਦ ਹੁੰਦਾ ਹੈ, ਜਿਸ ਨੂੰ ਕਿਹਾ ਨਹੀਂ ਜਾ ਸਕਦਾ ਕਿਉਂਕਿ ਇਹ ਜਿਸ ਨੂੰ ਹੁੰਦਾ ਹੈ ਉਸਨੂੰ ਹੀ ਪਤਾ ਹੁੰਦਾ ਹੈ। ਇਸ ਦੀ ਦਰਦ ਦੋ ਤਰ੍ਹਾਂ ਦੀ ਹੁੰਦੀ ਹੈ ਅੰਦਰੂਨੀ ਅਤੇ ਬਾਹਰੀ। ਅੰਦਰੂਨੀ ਦਰਦ ‘ਚ ਨਾੜੀ ਦੀ ਸੋਜ ਨਹੀਂ ਦਿੱਸਦੀ ਪਰ ਮਹਿਸੂਸ ਹੁੰਦੀ ਹੈ ਅਤੇ ਦੂਜੀ ਬਾਹਰੀ ਬਵਾਸੀਰ ‘ਚ ਸੋਜ ਬਾਹਰ ਦਿੱਸਦੀ ਹੈ।ਇਸ ਬਿਮਾਰੀ ਦਾ ਪਤਾ ਬੜੀ ਹੀ ਆਸਾਨੀ ਨਾਲ ਲੱਗ ਜਾਂਦਾ ਹੈ। ਜਿਵੇਂ ਗੁਦੇ ‘ਚ ਦਰਦ ਜਾਂ ਜਲਣ ਹੋਣਾ ਫਿਰ ਇਸ ਦੇ ਬਾਅਦ ਖੂਨ ਨਿਕਲਣਾ, ਖੁਜਲੀ ਹੋਣਾ। ਇਸ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਪਤਾ ਨਹੀਂ ਅਸੀਂ ਕਿੰਨੇ ਤਰ੍ਹਾਂ ਦੀਆਂ ਦਵਾਈਆ ਦਾ ਸੇਵਨ ਕਰਦੇ ਹਾਂ ਪਰ ਇਨ੍ਹਾਂ ਦਾ ਕੋਈ ਅਸਰ ਨਹੀਂ ਹੁੰਦਾ । ਇਸ ਲਈ ਤੁਸੀਂ ਕੁਝ ਘਰੇਲੂ ਤਰੀਕੇ ਅਪਣਾ ਕੇ ਵੀ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।ਆਓ ਜਾਣੋ ਛੁਟਕਾਰਾ ਪਾਉਣ ਦੇ ਤਰੀਕੇ।1. ਹਾਜਮਾ ਸਹੀ ਰੱਖਣਾ — ਜੇਕਰ ਤੁਸੀਂ ਆਪਣੇ ਹਾਜਮੇ ਨੂੰ ਸਹੀ ਰੱਖਦੇ ਹੋ ਅਤੇ ਆਪਣੇ ਖਾਣੇ ‘ਚ ਫਾਇਬਰ ਦੀ ਮਾਤਰਾ ਵਧਾਉਂਦੇ ਹੋ ਤਾਂ ਹਾਜਮਾ ਕਾਫੀ ਹੱਦ ਤਕ ਸਹੀ ਹੋ ਸਕਦਾ ਹੈ। ਖਾਣੇ ‘ਚ ਸਾਬਤ ਅਨਾਜ, ਤਾਜ਼ਾ ਫਲ ਅਤੇ ਹਰੀ ਸਬਜ਼ੀਆ ਨੂੰ ਵੱਧ ਸ਼ਾਮਿਲ ਕਰੋ।2. ਲੱਸੀ — ਲੱਸੀ ਕਾਫੀ ਹੱਦ ਤੱਕ ਬਵਾਸੀਰ ‘ਚ ਲਾਭਕਾਰੀ ਹੁੰਦੀ ਹੈ। 2 ਲੀਟਰ ਲੱਸੀ ‘ਚ 50 ਗ੍ਰਾਮ ਜੀਰਾ ਪਾਊਡਰ ਅਤੇ ਸਵਾਦ ਅਨੁਸਾਰ ਨਮਕ ਮਿਲਾ ਲਓ ਅਤੇ ਪਿਆਸ ਲੱਗਣ ‘ਤੇ ਇਸ ਦਾ ਸੇਵਨ ਕਰੋ।3. ਦਹੀਂ — ਰੋਜ਼ਾਨਾ ਦਹੀਂ ਦਾ ਸੇਵਨ ਕਰਨ ਨਾਲ ਬਵਾਸੀਰ ਹੋਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ ਅਤੇ ਸਰੀਰ ਨੂੰ ਫਾਇਦਾ ਮਿਲਦਾ ਹੈ।4. ਜ਼ੀਰਾ — ਜੀਰੇ ਨੂੰ ਭੁੰਨ ਕੇ ਮਿਸ਼ਰੀ ਦੇ ਨਾਲ ਮਿਲਾ ਕੇ ਚੂਸਣ ਨਾਲ ਲਾਭ ਮਿਲਦਾ ਹੈ ਜਾਂ ਅੱਧਾ ਚਮਚ ਜੀਰਾ ਪਾਊਡਰ ਇਕ ਗਿਲਾਸ ਪਾਣੀ ਦੇ ਨਾਲ ਮਿਕਸ ਕਰਕੇ ਪਿਓ।5. ਸੁੱਕੇ ਅੰਜ਼ੀਰ — ਸੁੱਕੇ ਅੰਜ਼ੀਰ ਨੂੰ ਲੈ ਕੇ ਰਾਤ ਭਰ ਲਈ ਪਾਣੀ ‘ਚ ਭਿਓ ਦਿਓ ਅਤੇ ਸਵੇਰੇ ਖਾਲੀ ਪੇਟ ਖਾ ਲਓ। ਇਸ ਨੂੰ ਖਾਣ ਨਾਲ ਲਾਭ ਹੁੰਦਾ ਹੈ।6. ਤਿੱਲ — ਬਵਾਸੀਰ ਨੂੰ ਰੋਕਣ ਲਈ 10-12 ਗ੍ਰਾਮ ਧੋਤੇ ਕਾਲੇ ਤਿੱਲ ਨੂੰ 1 ਗ੍ਰਾਮ ਮੱਖਣ ਦੇ ਨਾਲ ਮਿਲਾ ਕੇ ਲੈਣ ਨਾਲ ਜਲਦੀ ਆਰਾਮ ਮਿਲਦਾ ਹੈ।