ਗੁਰਨਾਮ ਭੁੱਲਰ ਬਾਰੇ ਆਈ ਇਹ ਮਾੜੀ ਖਬਰ-ਦੇਖੋ ਪੂਰੀ ਖ਼ਬਰ

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਪੰਜਾਬੀ ਗਾਇਕ ਗੁਰਨਾਮ ਭੁੱਲਰ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਗੁਰਨਾਮ ਭੁੱਲਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ ।ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗੁਰਨਾਮ ਭੁੱਲਰ ਨੇ ਲਿਖਿਆ ਕਿ ‘ਭਾਜੀ ਮੈਨੂੰ ਨਹੀਂ ਪਤਾ ਯਕੀਨ ਕਿਵੇਂ ਕਰਾਂ ਕਿ ਤੁਸੀਂ ਸਾਡੇ ਨਾਲ ਨਹੀਂ ਹੋ । ਕਿਵੇਂ ਯਕੀਨ ਕਰਾਂ ਕਿ ਜਦੋਂ ਮੈਂ ਕਿਸੇ ਵੀ ਔਖ ‘ਚ ਹੋਊਂਗਾ ਸਭ ਤੋਂ ਪਹਿਲੀ ਕਾਲ ਤੁਹਾਡੀ ਹੁਣ ਨਹੀਂ ਆਉਣੀ ਮੇਰੀ ਜ਼ਿੰਦਗੀ ‘ਚ ਮੇਰੇ ਲਈ ਸਭ ਤੋਂ ਔਖਾ ਦਿਨ, ਇਹ ਘਾਟਾ ਮੈਂ ਨਹੀਂ ਭੁੱਲੂਗਾਂ, ਪਤਾ ਨਹੀਂ ਰੱਬ ਦੀ ਕੀ ਮਰਜ਼ੀ’ । ਗੁਰਨਾਮ ਭੁੱਲਰ ਦੀ ਇਸ ਪੋਸਟ ‘ਤੇ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਹੋਰ ਸੈਲੀਬ੍ਰੇਟੀਜ਼ ਵੀ ਉਨ੍ਹਾਂ ਨੂੰ ਹੌਸਲਾ ਦੇ ਰਹੇ ਨੇ । ਗੁਰਨਾਮ ਭੁੱਲਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ ਅਤੇ ਫ਼ਿਲਮ ਇੰਡਸਟਰੀ ‘ਚ ਵੀ ਉਹ ਸਰਗਰਮ ਹਨ । ਫ਼ਿਲਮ ‘ਗੁੱਡੀਆਂ ਪਟੋਲੇ’ ਅਤੇ ‘ਸੁਰਖੀ ਬਿੰਦੀ’ ‘ਚ ਆਪਣੀ ਅਦਾਕਾਰੀ ਵਿਖਾਕੇ ਉਨ੍ਹਾਂ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ ਸੀ । ਦੱਸ ਦਈਏ ਕਿ ਜਲਦ ਹੀ ਉਹ ਫ਼ਿਲਮ ‘ਮੈਂ ਵਿਆਹ ਨਹੀਂ ਕਰੌਂਣਾ ਤੇਰੇ ਨਾਲ’ ‘ਚ ਨਜ਼ਰ ਆਉਣਗੇ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਸੋਨਮ ਬਾਜਵਾ ਵਿਖਾਈ ਦੇਣਗੇ ।ਦੱਸ ਦਈਏ ਕਿ ਗੁਰਨਾਮ ਭੁੱਲਰ ਇੱਕ ਪੰਜਾਬੀ ਗਾਇਕ ਹੈ। ਜੋ 2018 ਵਿੱਚ ਆਏ ਗੀਤ ਡਾਇਮੰਡ ਕਰਕੇ ਜਾਣਿਆ ਜਾਂਦਾ ਹੈ। ਜਾਣਕਾਰੀ ਮੁਤਾਬਕ ਦੱਸ ਦਈਏਕਿ ਗੁਰਨਾਮ ਭੁੱਲਰ ਇਸ ਸਮੇਂ ਪੰਜਾਬ ਦੇ ਉਭਰਦੇ ਹੋਏ ਅਦਾਕਾਰ ਵੀ ਬਣ ਗਏ ਹਨ ਉਨ੍ਹਾਂ ਦੀ ਹਰ ਫਿਲਮ ਹਿੱਟ ਜਾ ਰਹੀ ਹੈ।ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ

Leave a Reply

Your email address will not be published.