ਇਸ ਵੇਲੇ ਦੀ ਵੱਡੀ ਖਬਰ ਪਿਆਜ ਵਰਤਣ ਵਾਲਿਆਂ ਦੇ ਲਈ ਆ ਰਹੀ ਹੈ। ਪਿਆਜ ਤਕਰੀਬਨ ਹਰ ਘਰ ਵਿਚ ਵਰਤਿਆ ਜਾ ਰਿਹਾ ਹੈ। ਪਰ ਪਿਛਲੇ ਇੱਕ ਮਹੀਨੇ ਦੇ ਵਿਚ ਵਿਚ ਹੀ ਪਿਆਜ ਨੇ ਵੱਡੇ ਵੱਡੇ ਦੇ ਹੰਝੂ ਕਢਾ ਕੇ ਰੱਖ ਦਿੱਤੇ ਹਨ।ਇਕ ਮਹੀਨੇ ‘ਚ ਪਿਆਜ਼ ਦੀਆਂ ਕੀਮਤਾਂ ‘ਚ ਤਿੰਨ ਗੁਣਾ ਇਜਾਫਾ ਹੋਣ ਦੀ ਵਜ੍ਹਾ ਕਾਰਨ ਕੇਂਦਰ ਸਰਕਾਰ ਨੇ ਸੋਮਵਾਰ ਤੋਂ ਪਿਆਜ਼ ਦੀ ਬਰਾਮਦ ‘ਤੇ ਪਾਬੰਦੀ ਲਾ ਦਿੱਤੀ ਹੈ। ਦੱਖਣੀ ਭਾਰਤ ਦੇ ਸੂਬਿਆਂ ‘ਚ ਜ਼ਿਆਦਾ ਬਾਰਿਸ਼ ਦੀ ਵਜ੍ਹਾ ਕਾਰਨ ਪਿਆਜ਼ ਦੀ ਫਸਲ ਨੂੰ ਹੋਏ ਨੁਕਸਾਨ ਦੀ ਵਜ੍ਹਾ ਕਾਰਨ ਇਸ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ।ਅਗਸਤ ਦੇ ਦੂਜੇ ਹਫ਼ਤਿਆਂ ਤੋਂ ਪਿਆਜ਼ ਦੀ ਕੀਮਤ ਵਧਾਉਣ ਦਾ ਸਿਲਸਿਲਾ ਸ਼ੁਰੂ ਹੋਇਆ ਜੋ ਹਾਲੇ ਵੀ ਜਾਰੀ ਹੈ। ਦੁਨੀਆ ‘ਚ ਪਿਆਜ਼ ਦੀ ਸਭ ਤੋਂ ਜ਼ਿਆਦਾ ਖੇਤੀ ਭਾਰਤ ‘ਚ ਕੀਤੀ ਜਾਂਦੀ ਹੈ ਤੇ ਮਲੇਸ਼ੀਆ, ਸ੍ਰੀਲੰਕਾ, ਬੰਗਲਾਦੇਸ਼ ਤੇ ਨੇਪਾਲ ਵਰਗੇ ਦੇਸ਼ ਇਸ ਲਈ ਭਾਰਤ ‘ਤੇ ਨਿਰਭਰ ਰਹਿੰਦੇ ਹਨ। ਦੇਸ਼ ‘ਚ ਪਿਆਜ਼ ਦੀ ਸਭ ਤੋਂ ਵੱਡੀ ਮੰਡੀ ਮਹਾਰਾਸ਼ਟਰ ਦੇ ਲਾਸਲਗਾਓ ‘ਚ ਪਿਆਜ਼ ਦਾ ਥੋਕ ਭਾਅ 30000 ਰੁਪਏ ਪ੍ਰਤੀ ਟਨ ਪਹੁੰਚ ਗਿਆ ਹੈ ਜੋ ਇਕ ਮਹੀਨੇ ਲਗਪਗ ਤਿੰਨ ਗੁਣਾ ਵੱਧ ਗਿਆ ਹੈ।