ਹੁਣ ਵੱਡੀ ਖਬਰ ਆ ਰਹੀ ਹੈ ਕੇ ਪੰਜਾਬੀ ਅਦਾਕਾਰ ਗੱਗੂ ਗਿੱਲ ਵੀ ਖੇਤੀਬਾੜੀ ਬਿੱਲਾਂ ਦੇ। ਵਿ ਰੋ – ਧ। ਵਿਚ ਕਿਸਾਨਾਂ ਦਾ ਸਮਰਥਨ ਦੇ ਰਹੇ ਹਨ।ਉਨ੍ਹਾਂ ਨੇ ਫੇਸ ਬੁੱਕ ਉੱਤੇ ਵੀਡੀਉ ਪਾ ਕੇ ਕਿਸਾਨਾਂ ਦਾ ਸਮਰਥਨ ਕੀਤਾ ਹੈ। ਇਹ ਵੀਡੀਉ ਸੋਸ਼ਲ ਮੀਡੀਆ ਉੱਤੇ ਖ਼ੂਬ ਵਾਇਰਲ ਹੋ ਰਹੀ ਹੈ। ਵੀਡੀਉ ਵਿਚ ਪੰਜਾਬੀ ਅਦਾਕਾਰ ਗੱਗੂ ਗਿੱਲ ਕਹਿੰਦੇ ਹਨ ਕਿ ਕਿ ਸਰਕਾਰ ਕਿਸਾਨਾਂ ਨੂੰ ਲੈ ਕੇ ਕਾਨੂੰਨ ਬਣਾ ਰਹੀ ਹੈ ਜੋ ਕਿਸਾਨਾਂ ਦੇ ਹੱਕ ਵਿਚ ਨਹੀਂ ਹੈ। ਇਸ ਲਈ ਮੈਂ ਕਿਸਾਨਾਂ ਦੇ ਹੱਕ ਵਿਚ ਸਮਰਥਨ ਕਰਦਾ ਹਾਂ। ਮੈਂ ਐਕਟਰ ਬਾਅਦ ਵਿੱਚ ਹਾਂ ਅਤੇ ਕਿਸਾਨ ਪਹਿਲਾਂ ਹਾਂ। ਜਿਹੜਾ ਕਿਸਾਨ ਵਿਰੋਧੀ ਬਿੱਲ ਸਰਕਾਰ ਲੈ ਕੇ ਆ ਰਹੀ ਹੈ,ਮੈ ਉਸ ਦਾ। ਵਿ ਰੋ – ਧ। ਕਰਦਾ ਹਾਂ ਤੇ ਇਸ ਸੰਕਟ ਦੀ ਘੜੀ ਵਿੱਚ ਆਪਣੇ ਕਿਸਾਨ ਭਾਈਚਾਰੇ ਨਾਲ ਖੜ੍ਹਾ ਹੈਂ।ਗੱਗੂ ਗਿੱਲ ਨੇ ਕਿਹਾ ਸਾਡਾ ਦੇਸ਼ ਖੇਤੀਬਾੜੀ ਪ੍ਰਧਾਨ ਦੇਸ਼ ਹੈ ਜੇਕਰ ਕਿਸਾਨ ਖ਼ੁਸ਼ ਹੋਵੇਗਾ ਤਾਂ ਹੀ ਦੇਸ਼ ਖ਼ੁਸ਼ਹਾਲ ਹੋ ਸਕਦਾ ਹੈ।ਗੱਗੂ ਗਿੱਲ ਨੇ ਕਿਹਾ ਕਿ ਮੈਂ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਕੋਈ ਵੀ ਕਾਨੂੰਨ ਬਣਾਉਣਾ ਹੈ ਉਸ ਲਈ ਕਿਸਾਨਾਂ ਦੀ ਸਲਾਹ ਲੈਣੀ ਚਾਹੀਦੀ ਹੈ ਜ਼ਿਕਰਯੋਗ ਹੈ ਇਸ ਤੋਂ ਪਹਿਲਾ ਪੰਜਾਬੀ ਅਦਾਕਾਰ ਅਤੇ ਗਾਇਕ ਦਲਜੀਤ ਦੋਸਾਂਝ, ਰਣਜੀਤ ਬਾਵਾ ਅਤੇ ਬੱਬੂ ਮਾਨ ਕਿਸਾਨਾਂ ਦੇ ਹੱਕ ਵਿਚ ਉੱਤਰੇ ਸਨ।ਉਨ੍ਹਾਂ ਨੇ ਕਿਸਾਨਾਂ ਦਾ ਸਮਰਥਨ ਕੀਤਾ ਅਤੇ ਕਿਸਾਨੀ ਨੂੰ ਬਚਾਉਣ ਲਈ ਸਰਕਾਰ ਨੂੰ ਅਪੀਲ ਕੀਤੀ।ਗੁਗੂ ਪੁਰਾਣੀਆਂ ਫ਼ਿਲਮਾਂ ਵਿਚ ਤਕਰੀਬਨ ਹਰ ਫਿਲਮ ਦੇ ਵਿਚ ਨਜਰ ਆਉਣ ਵਾਲੇ ਅਦਾਕਾਰ ਹਨ ਉਹਨਾਂ ਦੇ ਬਾਰੇ ਵਿਚ ਇਹ ਕਿਹਾ ਜਾਂਦਾ ਸੀ ਕੇ ਜਿਸ ਫਿਲਮ ਦੇ ਵਿਚ ਗੁਗੂ ਗਿੱਲ ਦੀ ਇੰਟਰੀ ਹੋ ਗਈ ਉਹ ਸਮਝੋ ਸੁਪਰਹਿੱਟ ਹੀ ਹੋਵੇਗੀ ਅਤੇ ਇਸੇ ਤਰਾਂ ਹੀ ਹੁੰਦਾ ਸੀ ਜਿਹਨਾਂ ਫ਼ਿਲਮਾਂ ਵਿਚ ਗੁਗੂ ਗਿੱਲ ਅਦਾਕਾਰ ਹੁੰਦਾ ਉਹ ਸੁਪਰ ਹਿੱਟ ਹੀ ਹੁੰਦੀ ਰਹੀਆਂ ਹਨ।