ਪੰਜਾਬੀ ਦਾ ਮਸ਼ਹੂਰ ਗਾਇਕ ਬੱਬੂ ਮਾਨ ਆਪਣੀ ਗਾਇਕੀ ਅਤੇ ਆਪਣੇ ਵੱਖਰੇ ਅੰਦਾਜ ਦਾ ਕਰਕੇ ਪ੍ਰਸਿੱਧ ਹੈ। ਹੁਣ ਫਿਰ ਬੱਬੂ ਮਾਨ ਚਰਚਾ ਚ ਆ ਗਿਆ ਹੈ। ਕਿਸੀ ਵੀ ਕਲਾਕਾਰ ਨੂੰ ਕਿਸਾਨਾਂ ਦੇ ਹੱਕਾਂ ਪ੍ਰਤੀ ਗੱਲ ਕਰਦਿਆਂ ਨਹੀਂ ਦੇਖਿਆ ਗਿਆ। ਕਲਾਕਾਰ ਅਕਸਰ ਇਸ ਕਿਸਾਨਾਂ ਦੇ ਦਰਦ ਤੇ ਇਸ ਸੱਚਾਈ ਤੋਂ ਪਾਸਾ ਵੱਟ ਜਾਂਦੇ ਹਨ ਤੇ ਅਜਿਹੇ ‘ਚ ਬੱਬੂ ਮਾਨ ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਚੁੱਕਦੇ ਹਨ। ਜਿਸ ਦੀ ਇਕ ਉਦਾਹਰਣ ਹਾਲ ਹੀ ‘ਚ ਸਾਂਝੀ ਕੀਤੀ ਇਕ ਪੋਸਟ ‘ਚ ਦੇਖਣ ਨੂੰ ਮਿਲੀ ਹੈ ।ਬੱਬੂ ਮਾਨ ਨੇ ਪੋਸਟ ਸਾਂਝੀ ਕਰਦਿਆਂ ਮੀਡੀਆ ਤੇ ਸਰਕਾਰਾਂ ਨੂੰ ਲਪੇਟੇ ‘ਚ ਲਿਆ ਹੈ। ਸਾਂਝੀ ਕੀਤੀ ਇਸ ਪੋਸਟ ‘ਚ ਬੱਬੂ ਮਾਨ ਲਿਖਦੇ ਹਨ “ਦਿੱਲੀ ਅਤੇ ਭਾਰਤ ਦਾ ਪੂਰਾ ਮੀਡੀਆ ਬਾਲੀਵੁੱਡ ਦੀਆਂ ਖਬਰਾਂ ਜਾਂ ਸਿਆਸੀ ਖਬਰਾਂ ਦਿਖਾਉਂਦਾ ਹੈ।ਕਿਸਾਨ ਜਾਂ ਮਜ਼ਦੂਰ ਦੀ ਕੋਈ ਗੱਲ ਹੀ ਨਹੀਂ ਕਰਦਾ। 80% ਲੋਕ ਖੇਤੀਬਾੜੀ ਨਾਲ ਜੁੜੇ ਹੋਏ ਹ ਤੇ ਇਹਨਾਂ ਲੋਕਾਂ ਦੇ ਹੱਕ ਦੀ ਗੱਲ ਤਾਂ ਹੁੰਦੀ ਹੀ ਨਹੀਂ। ਜਦਕਿ ਚਾਹੀਦਾ ਇਹ ਹੈ ਕਿ 80% ਖਬਰਾਂ ਕਿਸਾਨ ਤੇ ਮਜ਼ਦੂਰਾਂ ਦੀਆਂ ਹੋਣੀਆਂ ਚਾਹੀਦੀਆਂ ਹਨ।ਫਸਲਾਂ ਦੇ ਮੁੱਲ ਮਿਲਣੇ ਚਾਹੀਦੇ ਹਨ।ਜਿਸ ਹਿਸਾਬ ਨਾਲ ਪਿਛਲੇ 40 ਸਾਲਾਂ ਵਿਚ ਬਾਕੀ ਚੀਜ਼ਾਂ ਦੀਆਂ ਕੀਮਤਾਂ ਵਧੀਆਂ, ਉਸੇ ਹਿਸਾਬ ਨਾਲ ਸਾਡੀਆਂ ਫਸਲਾਂ ਦੀਆਂ ਕੀਮਤਾਂ ਵਧਣੀਆਂ ਚਾਹੀਦੀਆਂ ਹਨ, ਪੱਕੀਆਂ ਮੰਡੀਆਂ ਬਣਨੀਆਂ ਚਾਹੀਦੀਆਂ ਹਨ।ਸਰਕਾਰ ਆਪ ਫਸਲ ਖਰੀਦ ਕੇ ਕਿਸਾਨਾਂ ਨੂੰ ਪੈਸੇ ਦੇਵੇ, ਫਸਲਾਂ ਦਾ ਬੀਮਾ ਹੋਵੇ ਅਤੇ ਜਿੰਨੀਆਂ ਵੀ ਸਾਡੀਆਂ ਬੀਬੀਆਂ ਆਪਣੇ ਘਰ ਪਰਿਵਾਰ ਵਿੱਚ ਖੇਤਾ ਨਾਲ ਜੁੜੇ ਕੰਮ ਕਰਦੀਆਂ, ਰੋਟੀ ਪਕਾਉਂਦੀਆਂ, ਭਾਂਡੇ ਮਾਜਦੀਆਂ ਉਨ੍ਹਾਂ ਨੂੰ ਵੀ ਬਣਦੀ ਤਨਖਾਹ ਮੁਕਰਰ ਹੋਣੀ ਚਾਹੀਦੀ ਹੈਕਿਉਂਕਿ ਉਹ ਵੀ ਆਪਣੀ ਪੂਰੀ ਜ਼ਿੰਦਗੀ ਇਸ ਕਿੱਤੇ ਲਈ ਸਮਰਪਤ ਕਰਦੀਆਂ ਹਨ। ਕਿਸਾਨ ਮਜ਼ਦੂਰ ਦੇ ਹੱਕ ਵਿੱਚ ਪਹਿਲਾਂ ਵੀ ਖੜੇ ਹਾਂ ਤੇ ਅੱਗੇ ਵੀ ਡੱਟ ਕੇ ਖੜਾਂਗੇ, ਹਮੇਸ਼ਾਂ ਹੱਕ ਸੱਚ ਲਈ ਲਿਖਦੇ ਰਹਾਂਗੇ।ਬੱਬੂ ਮਾਨ ਵੱਲੋਂ ਪਾਈ ਗਈ ਇਸ ਪੋਸਟ ਤੋਂ ਸਪਸ਼ਟ ਹੁੰਦਾ ਹੈ ਕਿ ਬੱਬੂ ਮਾਨ ਕਿਸਾਨਾਂ ਦੇ ਹੱਕਾਂ ਲਈ ਉਹਨਾਂ ਨਾਲ ਖੜੇ ਹਨ। ਸੋਸ਼ਲ ਮੀਡੀਆ ‘ਤੇ ਲੋਕ ਬੱਬੂ ਮਾਨ ਦੀ ਇਸ ਪੋਸਟ ਦੀ ਖੂਬ ਤਾਰੀਫ ਕਰ ਰਹੇ ਹਨ।