ਕਈ ਲੋਕਾਂ ਦਾ ਹੁਨਰ ਕਦੇ ਨਾ ਕਦੇ ਸਭ ਦੇ ਸਾਹਮਣੇ ਆ ਹੀ ਜਾਂਦਾ ਹੈ ਅਤੇ ਉਹ ਕਾਮਜਾਬ ਹੋ ਜਾਂਦੇ ਹਨ ਅਜਿਹਾ ਹੀ ਹੀ ਹੋਇਆ ਸਿੱਧੀ ਸਾਧੀ ਪੰਜਾਬੀ ਕੁੜੀ ਪੂਨਮ ਕਡਿਆਰ ਦੇ ਨਾਲ ਜਿਸਦਾ ਗਿਆ ਹੋਇਆ ਗੀਤ ਸ਼ੋਸ਼ਲ ਮੀਡੀਆ ਤੇ ਬਹੁਤ ਜਿਆਦਾ ਵਾਇਰਲ ਹੋ ਗਿਆ ਅਤੇ ਉਹ ਰਾਤੋ ਰਾਤ ਹੀ ਸਟਾਰ ਬਣ ਗਈ। ਹੁਣ ਪੂਨਮ ਦੇ ਬਾਰੇ ਵਿਚ ਇੱਕ ਵੱਡੀ ਖਬਰ ਆ ਰਹੀ ਹੈ।ਸੋਸ਼ਲ ਮੀਡੀਆ ਸਟਾਰ ਪੂਨਮ ਕਡਿਆਰ ਦੀ ਮਿੱਠੀ ਤੇ ਸੁਰੀਲੀ ਅਵਾਜ਼ ਨੂੰ ਲੱਖਾਂ ਸਰੋਤੇ ਪਸੰਦ ਕਰ ਰਹੇ ਹਨ। ਥੋੜ੍ਹੇ ਟਾਈਮ ‘ਚ ਹੀ ਪੂਨਮ ਕਡਿਆਰ ਦਾ ਨਾਂ ਪੰਜਾਬ ਦੀਆਂ ਸਟਾਰ ਗਾਇਕਾਂ ‘ਚ ਲਿਆ ਜਾਣ ਲੱਗਾ ਹੈ। ਹੁਣ ਪੂਨਮ ਗਾਇਕੀ ਦੇ ਖੇਤਰ ‘ਚ ਇਕ ਨਵਾਂ ਕਦਮ ਪੁੱਟ ਰਹੀ ਹੈ। ਉਸ ਦਾ ਨਵਾਂ ਗੀਤ ‘ਮੈਂ ਤੈਨੂੰ ਚਾਹੁੰਦੀ ਹਾਂ’ ਜਲਦ ਰਿਲੀਜ਼ ਹੋ ਰਿਹਾ ਹੈ। ਪ੍ਰਸਿੱਧ ਗੀਤਕਾਰ ਕਮਲਮਾਨ ਨੇ ਦੱਸਿਆ ਕਿ ਉੱਘੇ ਸੰਗੀਤ ਪ੍ਰੇਮੀ ਤੇ ਪ੍ਰਮੋਟਰ ਤਲਵਿੰਦਰ ਪਨੇਸਰ ਦੀ ਸੁਰੀਲੀ ਗਾਈਕੀ ਤੇ ਚੰਗੇ ਸੰਗੀਤ ਨੂੰ ਪ੍ਰਮੋਟ ਕਰਨ ਦੀ ਸੋਚ ਨੂੰ ਲੈ ਕੇ ਸ਼ੁਰੂ ਕੀਤੀ ਮਿਊਜ਼ਿਕ ਕੰਪਨੀ ਏਕਬਾਜ਼ ਮੋਸ਼ਨ ਪਿਕਚਰਜ਼ ਵੱਲੋਂ ਪੂਨਮ ਦਾ ਗੀਤ, ‘ਮੈਂ ਤੈਨੂੰ ਚਾਹੁੰਦੀ ਆਂ’ ਰਿਲੀਜ਼ ਕੀਤਾ ਜਾ ਰਿਹਾ ਹੈ।