ਜਿਥੇ ਕੋਰੋਨਾ ਦੇ ਲੋਕਾਂ ਦਾ ਮੰਦਾ ਲਗਾਇਆ ਹੋਇਆ ਹੈ ਓਥੇ ਮੌਸਮ ਨੇ ਵੀ ਬੁਰਾ ਹਾਲ ਕੀਤਾ ਪਿਆ ਹੈ। ਇਸ ਵਾਰ ਪੰਜਾਬ ਚ ਮੀਂਹ ਏਨੇ ਜਿਆਦਾ ਨਹੀਂ ਪਏ ਜਿਨੀ ਆਸ ਕੀਤੀ ਜਾ ਰਹੀ ਸੀ। ਮਾਨਸੂਨ ਤਕਰੀਬਨ ਖਤਮ ਹੋਣ ਵਾਲੀ ਹੈ। ਹੁਣ ਮੌਸਮ ਵਿਭਾਗ ਨੇ ਪੰਜਾਬ ਲਈ ਮੌਸਮ ਦੀ ਜਾਣਕਾਰੀ ਸਾਂਝੀ ਕਰਕੇ ਦੱਸਿਆ ਹੈ ਕੇ ਇਹਨਾਂ 2 ਦਿਨਾਂ ਵਿਚ ਪੰਜਾਬ ਚ ਮੌਸਮ ਪੈਣ ਦੀ ਸੰਭਾਵਨਾ ਬਣ ਰਹੀ ਹੈ।ਬੰਗਾਲ ਦੀ ਖਾੜੀ ਵਿੱਚ ਹਵਾ ਦਾ ਹੇਠਲਾ ਦਬਾਅ ਬਣਨ ਨਾਲ ਇਕ ਮੌਸਮ ਸਿਸਟਮ ਸਰਗਰਮ ਹੋਇਆ ਸੀ, ਪਰ ਉੱਤਰ ਭਾਰਤ ਦੇ ਸੂਬਿਆਂ ਨੂੰ ਛੱਡ ਕੇ ਦੇਸ਼ ਦੇ ਬਾਕੀ ਸੂਬਿਆਂ ਵਿੱਚ ਹੀ ਇਸ ਦਾ ਅਸਰ ਦੇਖਣ ਨੂੰ ਮਿਲਿਆ ਹੈ। ਕਈ ਸੂਬਿਆਂ ਵਿੱਚ ਚੰਗੀ ਬਾਰਿਸ਼ ਹੋਈ ਅਤੇ ਅਗਲੇ ਕੁਝ ਦਿਨਾਂ ਵਿੱਚ ਹੋਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ। ਹਾਲਾਂਕਿ 18 ਤੇ 19 ਸਤੰਬਰ ਨੂੰ ਇਥੇ ਮੀਂਹ ਦੀ ਹਲਕੀ ਸੰਭਾਵਨਾ ਬਣ ਰਹੀ ਹੈ।