ਪਿਛਲੇ ਕੁਝ ਦਿਨ ਪੰਜਾਬ ਚ ਬਾਰਿਸ਼ ਕਈ ਇਲਾਕਿਆਂ ਵਿਚ ਤਾ ਚੰਗੀ ਤਰਾਂ ਪੈ ਗਈ ਪਰ ਜਿਆਦਾਤਰ ਇਲਾਕੇ ਇਸਵਾਰ ਸੁੱਕੇ ਹੀ ਰਹਿ ਗਏ। 20 ਸਤੰਬਰ ਨੂੰ ਮੌਨਸੂਨ ਖਤਮ ਹੋ ਰਹੀ ਹੈ। ਪਰ ਇਸ ਵਾਰ ਸਤੰਬਰ ਮਹੀਨੇ ਏਨੀ ਵਧੀਆ ਬਾਰਿਸ਼ ਪੰਜਾਬ ਵਿਚ ਨਹੀ ਪਈ।ਪੰਜਾਬ ਵਿਚ ਮਾਨਸੂਨ ਦੇ 6 ਦਿਨ ਹੀ ਬਾਕੀ ਰਹਿ ਗਏ ਹਨ ਮਾਨਸੂਨ ਵਿਦਾਇਗੀ ਦੀ ਆਮ ਮਿਤੀ 20 ਸਤੰਬਰ ਹੈ ਪਰ ਇਸ ਵਾਰ ਸਤੰਬਰ ਵਿਚ ਮਾਨਸੂਨ ਦੀ ਚੰਗੀ ਬਾਰਿਸ਼ ਨਹੀਂ ਹੋ ਸਕੀ ਹੈ। ਸਤੰਬਰ ਵਿਚ 13 ਤਾਰੀਖ ਦੀ ਸਵੇਰ ਤਕ 21.8 ਐੱਮ. ਐੱਸ. ਮੀਂਹ ਹੀ ਰਿਕਾਰਡ ਹੋਇਆ ਹੈਜਦਕਿ 48.2 ਐੱਮ.ਐੱਮ. ਹੋਣਾ ਚਾਹੀਦਾ ਸੀ। ਉਥੇ ਹੀ ਓਵਰਆਲ 1 ਜੂਨ ਤੋਂ 13 ਸਤੰਬਰ ਦੀ ਸਵੇਰ ਤੱਕ 387 ਐੱਮ. ਐੱਸ. ਮੀਂਹ ਪਿਆ ਹੈ ਜਦਕਿ 434.8 ਪੈਣਾ ਚਾਹੀਦਾ ਸੀ। ਮਤਲਬ ਸਾਧਾਰਣ ਤੋਂ 11% ਮੀਂਹ ਘੱਟ ਪਿਆ ਹੈ।8 ਜ਼ਿਲ੍ਹਿਆਂ ਤਰਨਤਾਰਨ, ਮਾਨਸਾ, ਅੰਮ੍ਰਿਤਸਰ, ਨਵਾਂਸ਼ਹਿਰ, ਮੋਗਾ, ਹੁਸ਼ਿਆਰਪੁਰ ਤੇ ਲੁਧਿਆਣਾ ਵਿਚ ਆਮ ਤੋਂ ਘੱਟ ਵਰਖਾ ਹੋਈ ਹੈ। ਹੁਸ਼ਿਆਰਪੁਰ ਵਿਚ 50% ਘੱਟ ਵਰਖਾ ਹੋਈ ਹੈ ਜਦਕਿ ਫਰੀਦਕੋਟ ਵਿਚ 90 ਫੀਸਦੀ ਮੀਂਹ ਰਿਕਾਰਡ ਹੋਇਆ ਹੈ।