ਵੀਡੀਓ ਥੱਲੇ ਜਾ ਕੇ ਦੇਖੋ ਜੀਸਰੀਰ ‘ਚ ਕਮਜ਼ੋਰੀ ਦੀ ਵਜ੍ਹਾ ਨਾਲ ਵਿਅਕਤੀ ਕਿਸੇ ਵੀ ਕੰਮ ਨੂੰ ਢੰਗ ਨਾਲ ਨਹੀਂ ਕਰ ਪਾਉਂਦਾ, ਜਿਸ ਵਜ੍ਹਾ ਨਾਲ ਉਹ ਬੀਮਾਰ ਦਿੱਸਣ ਲੱਗਦਾ ਹੈ। ਸੁਖੀ ਅਤੇ ਸਿਹਤਮੰਦ ਜੀਵਨ ਲਈ ਇਹ ਬੇਹੱਦ ਜ਼ਰੂਰੀ ਹੈ ਕਿ ਵਿਅਕਤੀ ਸਰੀਰਕ ਰੂਪ ਨਾਲ ਮਜ਼ਬੂਤ ਹੋਵੇ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਵਰਤੋਂ ਨਾਲ ਤੁਸੀਂ ਸਰੀਰ ਨੂੰ ਮਜ਼ਬੂਤ ਬਣਾ ਸਕਦੇ ਹੋ।1. ਨਿੰਬੂ ਨਿੰਬੂ ਸਰੀਰ ‘ਚ ਸ਼ਕਤੀ ਲਈ ਬੇਹੱਦ ਜ਼ਰੂਰੀ ਹੈ। ਇਸ ਨਾਲ ਕਮਜ਼ੋਰੀ ਦੂਰ ਹੁੰਦੀ ਹੈ ਅਤੇ ਸਰੀਰ ‘ਚ ਨਵੀਂ ਫੂਰਤੀ ਪੈਦਾ ਹੁੰਦੀ ਹੈ। ਇਸ ਨੂੰ ਨਮਕ ਜਾਂ ਖੰਡ ਨਾਲ ਮਿਲਾ ਕੇ ਕੋਸੇ ਪਾਣੀ ਨਾਲ ਪੀਓ। 2. ਕੇਲਾ ਕੇਲਾ ਕਮਜ਼ੋਰ ਸਰੀਰ ਨੂੰ ਮੋਟਾ ਅਤੇ ਤਾਕਤਵਰ ਬਣਾਉਂਦਾ ਹੈ। ਰੋਜ਼ਾਨਾ ਖਾਣੇ ਤੋਂ ਬਾਅਦ ਦੋ ਕੇਲੇ ਖਾਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ। 3. ਆਂਵਲਾ ਸਰੀਰਕ ਤਾਕਤ ਲਈ ਆਂਵਲਾ ਚਮਤਕਾਰੀ ਉਪਾਅ ਹੈ। ਲਗਭਗ 10 ਗ੍ਰਾਮ ਹਰੇ ਅਤੇ ਕੱਚੇ ਆਂਵਲੇ ਨੂੰ ਸ਼ਹਿਦ ਨਾਲ ਖਾਓ। ਇਸ ਨੂੰ ਰੋਜ਼ ਸਵੇਰੇ ਕਿਸੇ ਖੱਟੇ ਫਲ ਦੀ ਤਰ੍ਹਾਂ ਖਾਓਗੇ ਤਾਂ ਤਾਕਤ ਵਧੇਗੀ।4. ਘਿਉ ਘਿਉ ਹਰ ਰੂਪ ‘ਚ ਸਿਹਤ ਲਈ ਚੰਗਾ ਹੁੰਦਾ ਹੈ। ਜੇਕਰ ਸਰੀਰ ‘ਚ ਕਮਜ਼ੋਰੀ ਮਹਿਸੂਸ ਹੁੰਦੀ ਹੈ ਤਾਂ ਘਿਉ ਦੀ ਵਰਤੋਂ ਕਰੋ। ਰੋਜ਼ਾਨਾ ਘਿਉ ਅਤੇ ਸ਼ਹਿਦ ਨੂੰ ਮਿਲਾ ਕੇ ਖਾਣ ਨਾਲ ਸਰੀਰਕ ਤਾਕਤ ‘ਚ ਵਾਧਾ ਹੁੰਦਾ ਹੈ। ਇਸ ਨਾਲ ਯਾਦਦਾਸ਼ਤ ਵੀ ਤੇਜ਼ ਹੁੰਦੀ ਹੈ5. ਤੁਲਸੀ ਉਂਝ ਤਾਂ ਤੁਲਸੀ ਦੇ ਬੀਜ ਅਤੇ ਪੱਤੇ ਹਰ ਰੂਪ ‘ਚ ਲਾਭਕਾਰੀ ਹਨ ਪਰ ਸਰੀਰਕ ਕਮਜ਼ੋਰੀ ਨੂੰ ਦੂਰ ਕਰਨ ਲਈ ਅਤੇ ਖੂਨ ‘ਚ ਵਾਧੇ ਲਈ ਅੱਧਾ ਗ੍ਰਾਮ ਤੁਲਸੀ ਦੇ ਪੀਸੇ ਹੋਏ ਬੀਜਾਂ ਨੂੰ ਰੋਜ਼ਾਨਾ ਚਬਾ-ਚਬਾ ਕੇ ਖਾਓ।6. ਮੁਨੱਕਾ ਲਗਭਗ 60 ਗ੍ਰਾਮ ਮੁਨੱਕੇ ਨੂੰ ਧੋ ਕੇ ਭਿਓਂ ਦਿਓ। 12 ਘੰਟਿਆਂ ਬਾਅਦ ਭਿਓਂਏ ਹੋਏ ਮੁਨੱਕੇ ਨੂੰ ਖਾਣ ਨਾਲ ਪੇਟ ਦੇ ਰੋਗ ਦੂਰ ਹੁੰਦੇ ਹਨ। ਮੁਨੱਕੇ ਨੂੰ ਗਰਮ ਪਾਣੀ ਨਾਲ ਧੋ ਕੇ ਰਾਤ ਨੂੰ ਭਿਓਂ ਦਿਓ। ਸਵੇਰ ਦੇ ਸਮੇਂ ਉਸ ਦੇ ਪਾਣੀ ਨੂੰ ਪੀਓ ਅਤੇ ਮੁਨੱਕੇ ਨੂੰ ਖਾ ਲਓ। ਅਜਿਹਾ ਕਰਨ ਨਾਲ ਸਰੀਰਕ ਕਮਜ਼ੋਰੀ ਦੂਰ ਹੁੰਦੀ ਹੈ। ਦੇਖੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ