ਦਸੰਬਰ ਚ ਸਰਕਾਰ ਪਾਉਣ ਜਾ ਰਹੀ ਖਾਤਿਆਂ ਚ ਏਨੇ ਹਜਾਰ ਰੁਪਏ ਜਲਦੀ ਨਾਲ ਹੁਣੇ ਪੂਰਾ ਕਰੋ ਇਹ ਕੰਮ

ਤਕਰੀਬਨ ਚਾਰ ਤੋਂ ਛੇ ਮਹੀਨਿਆਂ ਦੀ ਸਖ਼ਤ ਮਿਹਨਤ ਸਦਕਾ ਉਹ ਫ਼ਸਲ ਨੂੰ ਪੈਦਾ ਕਰਕੇ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚਦੀ ਕਰਦਾ ਹੈ। ਇਹੀ ਸਖ਼ਤ ਮਿਹਨਤ ਅਤੇ ਅਣਥੱਕ ਯਤਨਾਂ ਦੇ ਬਾਵਜੂਦ ਉਸ ਨੂੰ ਆਪਣੀ ਫ਼ਸਲ ਦਾ ਮੁੱਲ ਮਿਲ ਜਾਵੇ ਇਹ ਹੀ ਬਹੁਤ ਹੁੰਦਾ ਹੈ। ਪਰ ਹੁਣ ਕੇਂਦਰ ਸਰਕਾਰ ਦੇਸ਼ ਦੇ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਪਾਉਣ ਜਾ ਰਹੀ ਹੈ।ਦਰਅਸਲ ਇੱਕ ਸਕੀਮ ਦੇ ਤਹਿਤ ਕੇਂਦਰ ਸਰਕਾਰ ਹਰ ਸਾਲ ਦੇਸ਼ ਭਰ ਦੇ ਕਰੋੜਾਂ ਕਿਸਾਨਾਂ ਦੇ ਖਾਤਿਆਂ ਵਿੱਚ 6000 ਰੁਪਿਆ ਪਾਉਂਦੀ ਹੈ। ਜਿਸ ਨੂੰ ਤਿੰਨ ਕਿਸ਼ਤਾਂ ਦੇ ਰੂਪ ਵਿੱਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਅੰਤਰਗਤ ਸਿੱਧੇ ਰੂਪ ਵਿੱਚ ਕਿਸਾਨਾਂ ਦੇ ਖਾਤਿਆਂ ਵਿੱਚ ਭੇਜਿਆ ਜਾਂਦਾ ਹੈ। ਅਪ੍ਰੈਲ ਅਤੇ ਅਗਸਤ ਦੇ ਮਹੀਨੇ 2000 ਦੀਆਂ ਦੋ ਕਿਸ਼ਤਾਂ ਭੇਜੀਆਂ ਜਾ ਚੁੱਕੀਆਂ ਹਨ ਅਤੇ ਹੁਣ ਤੀਸਰੀ ਤੇ ਆਖਰੀ ਕਿਸ਼ਤ ਦਸੰਬਰ ਮਹੀਨੇ ਵਿੱਚ ਦਿੱਤੀ ਜਾਵੇਗੀ।ਇਸ ਸਕੀਮ ਦਾ ਲਾਭ ਸਾਰੇ ਕਿਸਾਨਾਂ ਨੂੰ ਨਹੀਂ ਮਿਲਦਾ। ਉਦਾਹਰਨ ਦੇ ਤੌਰ ‘ਤੇ ਜੇਕਰ ਗੱਲ ਕੀਤੀ ਜਾਵੇ ਤਾਂ ਉਹ ਕਿਸਾਨ ਜਿਨ੍ਹਾਂ ਕੋਲ ਆਪਣੀ ਜ਼ਮੀਨ ਨਹੀਂ ਹੈ, ਜ਼ਮੀਨ ਪਿਓ ਜਾਂ ਬਾਬੇ ਦੇ ਨਾਮ ‘ਤੇ ਹੈ, ਉਹ ਵਿਅਕਤੀ ਸਰਕਾਰੀ ਕਰਮਚਾਰੀ ਜਾਂ ਸੇਵਾ ਮੁਕਤ ਹੋਇਆ ਹੈ ਜਾਂ ਫਿਰ ਉਹ ਜਿਸ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲਦੀ ਹੈ ਇਸ ਯੋਜਨਾ ਦਾ ਲਾਭ ਨਹੀਂ ਉਠਾ ਸਕਦੇ। ਬਾਕੀ ਕਿਸਾਨ ਇਸ ਯੋਜਨਾ ਦਾ ਲਾਭ ਲੈ ਸਕਦੇ ਨੇ ਜਿਸ ਲਈ ਹੁਣ ਆਨਲਾਈਨ ਰਜਿਸਟਰ ਹੋ ਸਕਦੇ ਹਨ। ਆਓ ਇਸ ਪ੍ਰਕਿਰਿਆ ਬਾਰੇ ਤੁਹਾਨੂੰ ਜਾਣੂ ਕਰਾਈਏਸਭ ਤੋਂ ਪਹਿਲਾਂ ਪੀਐਮ ਕਿਸਾਨ ਦੀ ਵੈਬਸਾਈਟ http://pmkisan.gov.in/ ‘ਤੇ Farmer Corner ਉਪਰ ਕਲਿਕ ਕਰੋ। ਨਵੀਂ ਰਜਿਸਟ੍ਰੇਸ਼ਨ ‘ਤੇ ਕਲਿੱਕ ਕਰੋ ਜਿਸ ਤੋਂ ਬਾਅਦ ਪੁੱਛੇ ਜਾਣ ਤੇ ਆਪਣਾ ਆਧਾਰ ਕਾਰਡ ਨੰਬਰ ਦਰਜ ਕਰੋ। ਦਿਖਾਈ ਦੇ ਰਹੇ ਰਜਿਸਟ੍ਰੇਸ਼ਨ ਫਾਰਮ ਵਿਚ ਆਪਣੀ ਜਾਣਕਾਰੀ ਜਿਵੇਂ ਸੂਬੇ, ਜ਼ਿਲ੍ਹਾ, ਬਲਾਕ ਅਤੇ ਪਿੰਡ ਦਾ ਨਾਮ ਭਰੋ। ਇਸ ਤੋਂ ਬਾਅਦ ਆਪਣੇ ਬਾਰੇ ਜਾਣਕਾਰੀ ਜਿਸ ਵਿੱਚ ਨਾਮ, ਲਿੰਗ, ਸ਼੍ਰੇਣੀ, ਆਧਾਰ ਕਾਰਡ ਦੀ ਜਾਣਕਾਰੀ, ਬੈਂਕ ਖਾਤਾ ਨੰਬਰ, ਆਈ.ਐਫ.ਐਸ.ਸੀ. ਕੋਡ, ਮੋਬਾਇਲ ਨੰਬਰ ਆਦਿ ਨੂੰ ਸਾਂਝਾ ਕਰੋ।ਇਸ ਦੇ ਨਾਲ ਆਪਣੀ ਜ਼ਮੀਨ ਦਾ ਸਰਵੇਖਣ, ਖਾਤਾ ਨੰਬਰ, ਖਸਰਾ ਨੰਬਰ, ਜ਼ਮੀਨੀ ਖੇਤਰ ਬਾਰੇ ਜਾਣਕਾਰੀ ਦਿਓ। ਮੁਕੰਮਲ ਜਾਣਕਾਰੀ ਭਰਨ ਤੋਂ ਬਾਅਦ ਰਜਿਸਟ੍ਰੇਸ਼ਨ ਕਰਨ ਲਈ ਫਾਰਮ ਨੂੰ ਸੇਵ ਕਰ ਕੇ ਜਮ੍ਹਾਂ ਕਰਨ ਦੇ ਆਪਸ਼ਨ ‘ਤੇ ਕਲਿਕ ਕਰੋ। ਕੀਤੀ ਗਈ ਰਜਿਸਟ੍ਰੇਸ਼ਨ ਦਾ ਪ੍ਰਿੰਟ-ਆਊਟ ਭਵਿੱਖ ਲਈ ਸਾਂਭ ਕੇ ਜ਼ਰੂਰ ਰੱਖੋ। ਰਜਿਸਟ੍ਰੇਸ਼ਨ ਸਮੇਂ ਕੀਤੀਆਂ ਗਈਆਂ ਗਲਤੀਆਂ ਨੂੰ ਸੁਧਾਰਨ ਦਾ ਮੌਕਾ ਵੀ ਮਿਲਦਾ ਹੈ। ਪਰ ਫਿਰ ਵੀ ਜੇਕਰ ਤੁਹਾਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਤੁਸੀਂ ਲੇਖਾਪਾਲ ਅਤੇ ਖੇਤੀ ਵਿਭਾਗ ਨਾਲ ਸੰਪਰਕ ਕਰ ਸਕਦੇ ਹੋ।

Leave a Reply

Your email address will not be published. Required fields are marked *