ਅੱਜ ਕੱਲ ਖਰਾਬ ਲਾਈਫ ਸਟਾਇਲ ਅਤੇ ਵਧਦੇ ਪ੍ਰਦਰਸ਼ਨ ਦਾ ਅਸਰ ਸਾਡੀ ਸਕਿਨ ਤੇ ਪੈਣਾ ਸ਼ੂਰੂ ਹੋ ਜਾਂਦਾ ਹੈ । ਇਸ ਲਈ ਗਲਤ ਖਾਣ ਪੀਣ ਅਤੇ ਤਨਾਅ ਦੇ ਕਾਰਨ ਚਿਹਰੇ ਤੇ ਦਾਗ ਧਬੇ ਅਤੇ ਕਿਲ ਮੁਹਾਂਸੇ ਹੋ ਜਾਂਦੇ ਹਨ । ਅਤੇ ਚਿਹਰੇ ਤੇ ਛਾਇਆ ਵੀ ਬਹੁਤ ਤੇਜ਼ੀ ਨਾਲ ਵਧਣ ਲੱਗ ਜਾਂਦੀਆਂ ਹਨ । ਦਰ ਅਸਲ ਇਹ ਸਭ ਸਾਡੀ ਸਕਿਨ ਦੇ ਮੇਲਾਨਿਨ ਦੇ ਵਧਣ ਦੇ ਕਾਰਨ ਹੂੰਦਾ ਹੈ । ਜੋ ਸਾਡੀ ਸਕਿਨ ਦੇ ਰੰਗ ਨੂੰ ਬਦਰੰਗ ਬਣਾਉਣ ਲਗਦਾ ਹੈ । ਇਸ ਲਈ ਲੋਕ ਚਿਹਰੇ ਨੂੰ ਸਾਫ ਕਰਨ ਲਈ ਮਹਿੰਗੇ ਮਹਿੰਗੇ ਸਕਿਨ ਟ੍ਰੀਟਮੈਂਟ ਲੈਂਦੇ ਹਨ ਅਤੇ ਜਾ ਫਿਰ ਸਕਿਨ ਪ੍ਰੋਡਕਸ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੰਦੇ ਹਨ । ਪਰ ਕਈ ਵਾਰ ਨੈਚੂਰਲ ਚੀਜ਼ਾਂ ਸਾਡੀ ਸਕਿਨ ਨਾਲ ਜੂੜੀਆ ਹੋਇਆ ਸਮਸਿਆਵਾਂ ਨੂੰ ਠੀਕ ਕਰਨ ਲਈ ਮਦਦਗਾਰ ਸਾਬਤ ਹੋ ਸਕਦੀਆਂ ਹਨ । ਜਿਵੇਂ ਕਿ ਪੱਤੇ । ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਪੱਤੇਆ ਦੇ ਬਾਰੇ ਦੱਸਾਂਗੇ , ਜੋ ਸਾਡੀ ਸਕਿਨ ਲਈ ਬਹੁਤ ਫਾਇਦੇਮੰਦ ਹੁੰਦੇ ਹਨ । ਅਤੇ ਚਿਹਰੇ ਦੇ ਦਾਗ-ਧੱਬੇ ਅਤੇ ਛਾਇਆ ਨੂੰ ਮਿਟਾਉਣ ਲਈ ਸਾਡੀ ਮਦਦ ਕਰ ਸਕਦੇ ਹਨ,ਅੱਜ ਅਸੀਂ ਤੁਹਾਨੂੰ ਦੱਸਾਂਗੇ , ਕਿ ਇਹਨਾਂ ਪੱਤੇਆ ਦੇ ਇਸਤੇਮਾਲ ਕਰਨ ਨਾਲ ਸਾਡੇ ਚਿਹਰੇ ਨੂੰ ਕੀ ਫਾਇਦੇ ਹੁੰਦੇ ਹਨ ।
ਦਾਗ਼ ਧਬੇ ਅਤੇ ਛਾਇਆ ਨੂੰ ਮਿਟਾਉਣ ਲਈ ਫਾਇਦੇਮੰਦ ਇਹ ਪੱਤੇ
ਪਪੀਤੇ ਦੇ ਪੱਤੇ
ਪਪੀਤੇ ਦੇ ਪੱਤੇ ਨੂੰ ਖਾਣ ਲਈ ਇਸਤੇਮਾਲ ਕੀਤਾ ਜਾਂਦਾ ਹੈ । ਅਤੇ ਜਾ ਫਿਰ ਪਪੀਤੇ ਦੇ ਪੱਤੇ ਦੇ ਜੂਸ ਦਾ ਸੇਵਨ ਕੀਤਾ ਜਾਂਦਾ ਹੈ । ਪਰ ਤੂਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਪਪੀਤੇ ਦੇ ਪੱਤੇ ਸਾਡੀ ਚਮੜੀ ਲਈ ਬਹੁਤ ਫਾਇਦੇਮੰਦ ਹੁੰਦੀਆਂ ਹਨ । ਕਿਉਂਕਿ ਪਪੀਤੇ ਦੇ ਪੱਤੇ ਵਿਚ ਪਾਏ ਜਾਣ ਵਾਲੇ ਐਜਾਇਮ , ਜਿਵੇਂ ਕਿ ਪਪੈਨ ਸਾਡੀ ਸਕਿਨ ਦੇ ਡੈਡ ਸੈਲਸ ਨੂੰ ਸਾਫ਼ ਕਰ ਦਿੰਦੇ ਹਨ । ਅਤੇ ਸਕਿਨ ਅੰਦਰ ਤੋਂ ਸਾਫ ਹੋ ਜਾਂਦੀ ਹੈ । ਇਸ ਤੋਂ ਇਲਾਵਾ ਇਸ ਦਾ ਵਿਟਾਮਿਨ ਸੀ ਅਤੇ ਵਿਟਾਮਿਨ ਈ ਸਕਿਨ ਦੇ ਪਿਗਮੇਟੇਸਨ ਅਤੇ ਦਾਗ਼ ਧਬੇ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ । ਇਸ ਤੋਂ ਇਲਾਵਾ ਇਸ ਦਾ ਇਸਤੇਮਾਲ ਕਰਨ ਨਾਲ ਬੰਦ ਛੇਦ ਵੀ ਸਾਫ਼ ਹੋ ਜਾਂਦੇ ਹਨ । ਅਤੇ ਮੂਹਾਸੇ ਵੀ ਠੀਕ ਹੋ ਜਾਂਦੇ ਹਨ । ਪਪੀਤੇ ਦੇ ਪੱਤਿਆਂ ਦਾ ਲੇਪ ਚਿਹਰੇ ਦੇ ਦਾਗ-ਧੱਬੇ ਨੂੰ ਘੱਟ ਕਰ ਦਿੰਦਾ ਹੈ । ਅਤੇ ਇਹਨਾਂ ਨੂੰ ਵਧਣ ਤੋਂ ਰੋਕਦਾ ਹੈ । ਇਸ ਲਈ ਪਪੀਤੇ ਦੇ ਪੱਤਿਆਂ ਨੂੰ ਪਹਿਲਾਂ ਥੋੜ੍ਹਾ ਪੀਸ ਲਓ । ਫਿਰ ਇਸ ਵਿੱਚ ਨਿੰਬੂ ਦਾ ਰਸ ਮਿਲਾ ਕੇ ਆਪਣੇ ਚਿਹਰੇ ਤੇ ਲਗਾਓ ।
ਸੇਜ ਦੀਆਂ ਪੱਤੀਆਂ
ਸੇਜ ਦੀਆਂ ਪੱਤੀਆਂ ਚਮੜੀ ਦੇ ਲਈ ਬਹੁਤ ਫਾਇਦੇਮੰਦ ਹੁੰਦੀਆਂ ਹਨ । ਇਸ ਨਾਲ ਰਕਤ ਪ੍ਰਵਾਹ ਵਧ ਜਾਂਦਾ ਹੈ । ਸੇਜ ਦੀਆਂ ਪੱਤੀਆਂ ਵਿੱਚ ਵਿਟਾਮਿਨ ਏ ਅਤੇ ਕੈਲਸ਼ੀਅਮ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ । ਸੇਜ ਦੀਆਂ ਪੱਤੀਆਂ ਦਾ ਇਸਤੇਮਾਲ ਕਰਨ ਨਾਲ ਚਿਹਰੇ ਦੇ ਦਾਗ-ਧੱਬੇ ਘੱਟ ਹੋ ਜਾਂਦੇਂ ਹਨ ਅਤੇ ਚਿਹਰੇ ਦੀਆਂ ਝੂਰੜੀਆਂ ਨੂੰ ਘੱਟ ਕਰ ਦਿੰਦਾ ਹੈ । ਅਤੇ ਸੇਜ ਦੀਆਂ ਪੱਤੀਆਂ ਮੇਲਾਨਿਨ ਨੂੰ ਨਿਯੰਤਰਿਤ ਕਰਕੇ ਪਿਗਮੇਟੇਸਨ ਨੂੰ ਘੱਟ ਕਰ ਦਿੰਦਾ ਹੈ । ਇਸ ਤੋਂ ਇਲਾਵਾ ਸੇਜ ਦੀਆਂ ਪੱਤੀਆਂ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਪਾਏ ਜਾਣ ਵਾਲੇ ਐਂਟੀ ਸੇਪਟਿਕ ਅਤੇ ਕੁਸੈਲਾ ਗੁਣ , ਅਤੇ ਚਮੜੀ ਤੇ ਐਕਨੇ ਦੀ ਸਮਸਿਆ ਨੂੰ ਘੱਟ ਕਰ ਦਿੰਦਾ ਹੈ ।
ਕਰੀ ਪੱਤਾ
ਕਰੀ ਪੱਤੇ ਨੂੰ ਖਾਣ ਤੋਂ ਲੈਕੇ ਚਿਹਰੇ ਤੇ ਲਾਉਣ ਤੱਕ ਬਹੁਤ ਫਾਇਦੇਮੰਦ ਹੁੰਦਾ ਹੈ । ਕਿਉਂਕਿ ਕਰੀ ਪੱਤੇ ਦੇ ਵਿਚ ਭਰਪੂਰ ਮਾਤਰਾ ਵਿਚ ਐਂਟੀ ਆਕਸੀਡੈਂਟ ਗੂਣ ਪਾਏ ਜਾਂਦੇ ਹਨ । ਜੋ ਚਿਹਰੇ ਤੇ ਪਿਗਮੇਟੇਸਨ ਨੂੰ ਘੱਟ ਕਰਕੇ ਚਿਹਰੇ ਤੇ ਨਿਖਾਰ ਲਿਆਉਣ ਵਿੱਚ ਮਦਦ ਕਰਦਾ ਹੈ । ਕਰੀ ਪੱਤੇ ਦੇ ਵਿਚ ਐਂਟੀ ਮਾਇਕ੍ਰੋਬਿਯਲ ਗੂਣ ਪਾਏ ਜਾਂਦੇ ਹਨ । ਜੋਂ ਚਿਹਰੇ ਤੇ ਐਕਨੇ ਦੀ ਸਮਸਿਆ ਨੂੰ ਠੀਕ ਕਰ ਦਿੰਦੇ ਹਨ । ਇਸ ਤੋਂ ਇਲਾਵਾ ਵਿਟਾਮਿਨ ਏ ਅਤੇ ਸੀ ਐਕਨੇ ਦੇ ਦਾਗ਼ ਧਬੇ ਨੂੰ ਸਹੀ ਕਰ ਦਿੰਦੇ ਹਨ । ਅਤੇ ਚਿਹਰੇ ਦੀ ਸਕਿਨ ਵਿਚ ਅੰਦਰ ਤੋਂ ਨਵੀਂ ਜਾਨ ਆਉਂਦੀ ਹੈ ।
ਅਮਰੂਦ ਦੀਆਂ ਪੱਤੀਆਂ
ਅਮਰੂਦ ਦੇ ਪੱਤਿਆਂ ਵਿਚ ਐਂਟੀ ਆਕਸੀਡੈਂਟ ਗੂਣ ਪਾਏ ਜਾਂਦੇ ਹਨ । ਜੋਂ ਕਿ ਡੈਮੇਜ ਸਕਿਨ ਨੂੰ ਠੀਕ ਕਰਨ ਵਿਚ ਮਦਦ ਕਰਦੇ ਹਨ । ਇਸ ਤੋਂ ਇਲਾਵਾ ਏਜਿੰਗ ਦੇ ਪ੍ਰੋਸਸ ਅਤੇ ਝੁਰੜੀਆਂ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ । ਅਮਰੂਦ ਦੇ ਪੱਤਿਆਂ ਦੀ ਖਾਸ ਗੱਲ ਇਹ ਹੈ ਕਿ ਜੇਕਰ ਤੁਸੀਂ ਅਮਰੂਦ ਦੀਆਂ ਪੱਤੀਆਂ ਨੂੰ ਪੀਸ ਕੇ ਇਸ ਵਿੱਚ ਗੂਲਾਬ ਜਲ ਮਿਲਾ ਕੇ ਲਾਉਂਦੇ ਹੋ , ਤਾਂ ਇਸ ਨਾਲ ਚਿਹਰੇ ਦੇ ਦਾਗ-ਧੱਬੇ ਬਿਲਕੁਲ ਠੀਕ ਹੋਣ ਲਗ ਜਾਂਦੇ ਹਨ । ਅਤੇ ਇਹ ਪੈਕ ਸਕਿਨ ਨੂੰ ਅੰਦਰ ਤੋ ਸਾਫ਼ ਕਰਦਾ ਹੈ । ਅਤੇ ਪਿਗਮੇਟੇਸਨ ਨੂੰ ਘੱਟ ਕਰਦਾ ਹੈ ।
ਪੂਦੀਨੇ ਦੀਆਂ ਪੱਤੀਆਂ
ਪੂਦੀਨੇ ਦੀਆਂ ਪੱਤੀਆਂ ਮੂਹਾਸੇ ਦਾ ਇਲਾਜ ਕਰ ਦਿੰਦੀਆਂ ਹਨ । ਇਸ ਵਿੱਚ ਪਾਇਆ ਜਾਣ ਵਾਲਾ ਸੈਲਿਸਿਲਿਕ ਐਸਿਡ ਅਤੇ ਵਿਟਾਮਿਨ ਏ ਚਮੜੀ ਦੇ ਸੀਬਮ ਅਤੇ ਮੇਨੇਨਿਨ ਦੇ ਪ੍ਰੋਡਕਸ਼ਨ ਨੂੰ ਕੰਟਰੋਲ ਵਿਚ ਕਰਨਾ ਵਿਚ ਮਦਦ ਕਰਦਾ ਹੈ । ਇਸ ਨਾਲ ਛਾਇਆ ਦੀ ਸਮਸਿਆ ਠੀਕ ਹੋ ਜਾਂਦੀ ਹੈ । ਅਤੇ ਪੂਦੀਨੇ ਦੀਆਂ ਪੱਤੀਆਂ ਦੇ ਵਿਚ ਪਾਏ ਜਾਣ ਵਾਲੇ ਐਂਟੀ ਬੈਕਟੀਰੀਅਲ ਅਤੇ ਐਂਟੀ ਫੰਗਲ ਗੂਣ ਸੋਜ ਨੂੰ ਘੱਟ ਕਰ ਦਿੰਦੇ ਹਨ ਅਤੇ ਮੂਹਾਸੇ ਠੀਕ ਹੋ ਜਾਂਦੇਂ ਹਨ । ਇਸ ਤਰ੍ਹਾਂ ਪੂਦੀਨੇ ਦੀਆਂ ਪਤਿਆਂ ਦਾ ਪੇਸਟ ਮੂਹਾਸੇ ਤੇ ਲਾਉਣ ਨਾਲ ਮੂਹਾਸੇ ਦੇ ਦਾਗ਼ ਧਬੇ ਠੀਕ ਹੋ ਜਾਂਦੇਂ ਹਨ । ਅਤੇ ਛਾਇਆ ਵੀ ਠੀਕ ਹੋ ਜਾਂਦੀਆਂ ਹਨ ।
ਤੁਸੀਂ ਆਪਣੇ ਚਿਹਰੇ ਦੇ ਦਾਗ-ਧੱਬੇ ਅਤੇ ਛਾਇਆ ਨੂੰ ਮਿਟਾਉਣ ਲਈ ਇਨ੍ਹਾਂ ਪਤਿੱਆ ਦਾ ਇਸਤੇਮਾਲ ਕਰ ਸਕਦੇ ਹੋ । ਇਹ ਸਾਡੀ ਸਕਿਨ ਦੇ ਲਈ ਬਹੁਤ ਫਾਇਦੇਮੰਦ ਹਨ । ਤੁਸੀਂ ਇਹਨਾਂ ਪਤਿਆਂ ਦਾ ਇਸਤੇਮਾਲ ਲੇਪ , ਫੇਸ ਪੈਕ ਅਤੇ ਕਿਸੇ ਵੀ ਤਰੀਕੇ ਨਾਲ ਤਿਆਰ ਕਰਕੇ ਚਿਹਰੇ ਤੇ ਲਾ ਸਕਦੇ ਹੋ ।