ਇਹ ਘਰੇਲੂ ਨੁਸਖੇ ਪੇਟ ਵਿਚ ਦਰਦ ਅਤੇ ਜਲਣ ਨੂੰ ਘੱਟ ਕਰਨ ਲਈ ਜ਼ਰੂਰ ਅਪਣਾਓ

ਅੱਜ ਕੱਲ੍ਹ ਦੀ ਲਾਈਫ ਸਟਾਈਲ ਵਿਚ ਲੋਕਾਂ ਦੇ ਕੋਲ ਖਾਣ ਪੀਣ ਦਾ ਸਹੀ ਸਮਾਂ ਨਹੀਂ ਹੈ । ਲੋਕਾਂ ਨੂੰ ਜਦੋਂ ਵੀ ਵਕਤ ਮਿਲਦਾ ਹੈ , ਤਾਂ ਉਹ ਜੰਕ ਫੂਡ ਜਾਂ ਕੋਲਡ ਡਰਿੰਕ ਦਾ ਸੇਵਨ ਕਰਦੇ ਹਨ । ਪੀਜ਼ਾ , ਬਰਗਰ , ਚਿਪਸ , ਕੋਲਡ ਡਰਿੰਕ ਦਾ ਸੇਵਨ ਕਰਨ ਦੀ ਵਜ੍ਹਾ ਨਾਲ ਜ਼ਿਆਦਾਤਰ ਲੋਕਾਂ ਨੂੰ ਪੇਟ ਵਿੱਚ ਦਰਦ , ਗੈਸ , ਲੂਜ ਮੋਸ਼ਨ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਪੇਟ ਵਿਚ ਦਰਦ ਅਤੇ ਜਲਣ ਦੀ ਸਮੱਸਿਆ ਤੋਂ ਰਾਹਤ ਪਾਉਣ ਦੇ ਲਈ ਲੋਕ ਕਈ ਤਰ੍ਹਾਂ ਦੀਆਂ ਦਵਾਈਆਂ ਨੂੰ ਮੈਡੀਕਲ ਟ੍ਰੀਟਮੈਂਟ ਦਾ ਸਹਾਰਾ ਲੈਂਦੇ ਹਨ । ਜੇਕਰ ਤੁਸੀਂ ਵੀ ਪੇਟ ਵਿਚ ਦਰਦ ਅਤੇ ਜਲਣ ਦੀ ਸਮੱਸਿਆ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ , ਤਾਂ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖਿਆਂ ਦੇ ਬਾਰੇ ਦੱਸਾਂਗੇ । ਇਨ੍ਹਾਂ ਘਰੇਲੂ ਨੁਸਖਿਆਂ ਦੀ ਮਦਦ ਨਾਲ ਤੁਸੀਂ ਪੇਟ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ । ਕਿਉਂਕਿ ਇਨ੍ਹਾਂ ਦੇ ਨੁਕਸਾਨ ਵੀ ਬਹੁਤ ਘੱਟ ਹੁੰਦੇ ਹਨ ।ਅੱਜ ਅਸੀਂ ਤੁਹਾਨੂੰ ਪੇਟ ਵਿਚ ਦਰਦ ਅਤੇ ਜਲਣ ਤੋਂ ਛੁਟਕਾਰਾ ਪਾਉਣ ਦੇ ਲਈ ਕੁਝ ਘਰੇਲੂ ਨੁਸਖਿਆਂ ਬਾਰੇ ਦੱਸਾਂਗੇ ।

ਗੁੜ ਦਾ ਸੇਵਨ ਕਰੋ-ਜੇਕਰ ਤੁਹਾਨੂੰ ਖਾਣਾ ਖਾਣ ਤੋਂ ਬਾਅਦ ਪਾਚਨ ਸੰਬੰਧੀ ਸਮੱਸਿਆ ਹੋ ਰਹੀ ਹੈ , ਤਾਂ ਤੁਸੀਂ ਰੋਜ਼ਾਨਾ ਗੁੜ ਦਾ ਸੇਵਨ ਕਰੋ । ਗੁੜ ਵਿੱਚ ਆਇਰਨ ਅਤੇ ਕੈਲੋਰੀਨ ਭਰਪੂਰ ਮਾਤਰਾ ਵਿੱਚ ਹੁੰਦੇ ਹਨ । ਇਸ ਤੋਂ ਇਲਾਵਾ ਇਸ ਵਿੱਚ ਕਈ ਪ੍ਰਕਾਰ ਦੇ ਵਿਟਾਮਿਨ ਅਤੇ ਮਿਨਰਲ ਵੀ ਪਾਏ ਜਾਂਦੇ ਹਨ । ਜੋ ਪਾਚਣ ਕਿਰਿਆ ਨੂੰ ਸੁਧਾਰਨ ਦਾ ਕੰਮ ਕਰਦੇ ਹਨ । ਪੇਟ ਵਿਚ ਜਲਣ , ਗੈਸ ਅਤੇ ਦਰਦ ਵਰਗੀਆਂ ਸਮੱਸਿਆਵਾਂ ਵਿੱਚ ਗੁੜ ਦਾ ਸੇਵਨ ਕਰਦੇ ਸਮੇਂ ਇਸ ਨੂੰ ਚਬਾ ਕੇ ਨਾ ਖਾਉ । ਬਲਕਿ ਇਸ ਨੂੰ ਟੋਫ਼ੀ ਦੀ ਤਰ੍ਹਾਂ ਚੂਸਦੇ ਰਹੋ ।

WhatsApp Group (Join Now) Join Now

ਐਲੋਵੇਰਾ ਜੂਸ-ਪੇਟ ਵਿੱਚ ਜਲਣ ਥਕਾਵਟ , ਉਲਟੀ ਅਤੇ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਦੇ ਲਈ ਐਲੋਵੇਰਾ ਜੂਸ ਸਭ ਤੋਂ ਜ਼ਿਆਦਾ ਫ਼ਾਇਦੇਮੰਦ ਸਾਬਤ ਹੁੰਦਾ ਹੈ । ਐਲੋਵੇਰਾ ਜੂਸ ਵਿਟਾਮਿਨ ਬੀ , ਸੀ , ਈ , ਫੋਲਿਕ ਐਸਿਡ , ਕੈਲਸ਼ੀਅਮ ਕੋਪਰ , ਸੋਡੀਅਮ , ਸਲੇਨੀਅਮ , ਮੈਗਨੀਸ਼ੀਅਮ ਅਤੇ ਜ਼ਿੰਕ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ । ਰੋਜ਼ਾਨਾ ਐਲੋਵੇਰਾ ਜੂਸ ਦਾ ਸੇਵਨ ਕਰਨ ਆਂਤੜੀਆਂ ਵਿੱਚ ਪਾਣੀ ਦਾ ਲੈਵਲ ਵਧਦਾ ਹੈ । ਜਿਸ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਦੂਰ ਹੁੰਦੀਆਂ ਹਨ । ਤੁਸੀਂ ਖਾਣਾ ਖਾਣ ਤੋਂ ਬਾਅਦ ਜਾਂ ਸਵੇਰੇ ਖਾਲੀ ਪੇਟ ਐਲੋਵੇਰਾ ਜੂਸ ਦਾ ਸੇਵਨ ਕਰ ਸਕਦੇ ਹੋ ।

ਸੌਂਫ ਦਾ ਪਾਣੀ-ਸੌਂਫ ਦਾ ਪਾਣੀ ਪੀਣ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ । ਖਾਣਾ ਖਾਣ ਤੋਂ ਬਾਅਦ ਜਿਨ੍ਹਾਂ ਲੋਕਾਂ ਨੂੰ ਪਚਾਉਣ ਵਿਚ ਪ੍ਰੇਸ਼ਾਨੀ ਅਤੇ ਪੇਟ ਵਿਚ ਦਰਦ ਵਰਗੀ ਸਮੱਸਿਆ ਹੁੰਦੀ ਹੈ । ਉਨ੍ਹਾਂ ਨੂੰ ਰੋਜ਼ਾਨਾ ਸੌਂਫ ਦਾ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ । ਸੌਂਫ ਦਾ ਪਾਣੀ ਬਣਾਉਣ ਦੇ ਲਈ ਦੋ ਤੋਂ ਤਿੰਨ ਚਮਚ ਸੌਂਫ ਨੂੰ ਇੱਕ ਗਲਾਸ ਪਾਣੀ ਵਿੱਚ ਪਾ ਕੇ ਰਾਤ ਭਰ ਦੇ ਲਈ ਛੱਡ ਦਿਓ । ਇਸ ਵਿੱਚ ਇੱਕ ਚਮਚ ਸ਼ਹਿਦ ਮਿਲਾ ਕੇ ਪੀਓ , ਪੇਟ ਵਿੱਚ ਜਲਣ ਅਤੇ ਦਰਦ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ ਤੁਸੀਂ ਸਵੇਰੇ ਖਾਲੀ ਪੇਟ ਸੌਂਫ਼ ਦੇ ਪਾਣੀ ਦਾ ਸੇਵਨ ਕਰ ਸਕਦੇ ਹੋ ।

ਪੁਦੀਨੇ ਦਾ ਪਾਣੀ-ਪੁਦੀਨੇ ਨੂੰ ਸਿਹਤ ਦਾ ਖਜ਼ਾਨਾ ਮੰਨਿਆ ਜਾਂਦਾ ਹੈ । ਪੁਦੀਨੇ ਵਿੱਚ ਮੌਜੂਦ ਮੈਂਨਥੋਲ ਅੰਤੜੀਆਂ ਵਿਚ ਮਾਸਪੇਸ਼ੀਆਂ ਦੀ ਏੰਠਨ ਨੂੰ ਘੱਟ ਕਰਕੇ ਪੇਟ ਵਿਚ ਦਰਦ ਸੋਜ , ਕਬਜ਼ ਵਰਗੀਆਂ ਕਈ ਸਮੱਸਿਆਵਾਂ ਤੋਂ ਰਾਹਤ ਦਿਵਾਉਣ ਵਿੱਚ ਮਦਦਗਾਰ ਸਾਬਤ ਹੁੰਦਾ ਹੈ । ਪੇਟ ਵਿੱਚ ਜਲਣ ਅਤੇ ਦਰਦ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਪਾਉਣ ਦੇ ਲਈ ਪੁਦੀਨੇ ਦੇ ਪਾਣੀ ਦਾ ਸੇਵਨ ਕਰਨਾ ਬਹੁਤ ਵਧੀਆ ਮੰਨਿਆ ਜਾਂਦਾ ਹੈ । ਰੋਜ਼ਾਨਾ ਤੁਸੀਂ ਸਵੇਰੇ ਖਾਲੀ ਪੇਟ ਪੁਦੀਨੇ ਦੇ ਪਾਣੀ ਦਾ ਸੇਵਨ ਕਰ ਸਕਦੇ ਹੋ ।

ਪੇਟ ਵਿਚ ਜਲਣ ਦਰਦ ਅਤੇ ਪੇਟ ਸੰਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਦੇ ਲਈ ਤੁਸੀਂ ਇਨ੍ਹਾਂ ਘਰੇਲੂ ਨੁਸਖਿਆਂ ਦਾ ਸਹਾਰਾ ਲੈ ਸਕਦੇ ਹੋ । ਇਨ੍ਹਾਂ ਘਰੇਲੂ ਨੁਸਖਿਆਂ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਠੀਕ ਹੁੰਦੀਆਂ ਹਨ । ਇਹਨਾਂ ਚੀਜ਼ਾਂ ਦਾ ਸਾਡੀ ਸਿਹਤ ਲਈ ਕੋਈ ਸਾਈਡ ਇਫੈਕਟ ਨਹੀਂ ਹੁੰਦਾ । ਜੇਕਰ ਤੁਹਾਨੂੰ ਪੇਟ ਵਿਚ ਲੰਬੇ ਸਮੇਂ ਤੋਂ ਦਰਦ ਅਤੇ ਜਲਣ ਮਹਿਸੂਸ ਹੁੰਦੀ ਹੈ , ਤਾਂ ਤੁਸੀਂ ਡਾਕਟਰ ਨੂੰ ਜ਼ਰੂਰ ਦਿਖਾਓ । ਇਹ ਕਿਸੇ ਗੰਭੀਰ ਬੀਮਾਰੀ ਦਾ ਸੰਕੇਤ ਹੋ ਸਕਦਾ ਹੈ ।

Leave a Reply

Your email address will not be published. Required fields are marked *