ਮੌਸਮ ਵਿਭਾਗ ਵਲੋਂ ਤਾਜਾ ਜਾਣਕਾਰੀ ਦਿੱਤੀ ਗਈ ਹੈ। ਜਿਸ ਨਾਲ ਇਕਵਾਰ ਫਿਰ ਬਾਰਿਸ਼ ਦੀ ਉਮੀਦ ਬਣ ਰਹੀ ਹੈ। ਇਸ ਸਾਲ ਅਗਸਤ ‘ਚ ਉਮੀਦ ਤੋਂ ਜ਼ਿਆਦਾ ਤੇ ਸਤੰਬਰ ‘ਚ ਕਾਫੀ ਘੱਟ ਬਾਰਿਸ਼ ਹੋਈ। ਹਾਲਾਂਕਿ ਇਸ ਵਾਰ ਮੌਨਸੂਨ ਲੰਬਾ ਸਮਾਂ ਚੱਲਿਆ ਤੇ ਉਮੀਦ ਹੈ ਕਿ ਹੁਣ ਮਹੀਨੇ ਦੇ ਅਖਰੀ ‘ਚ ਇਹ ਵਾਪਸ ਆ ਜਾਵੇਗਾ।ਦੱਖਣੀ-ਪੱਛਮੀ ਮੌਨਸੂਨ ਲਗਾਤਾਰ ਦੋ ਹਫ਼ਤਿਆਂ ਦੀ ਦੇਰੀ ਨਾਲ 28 ਸਤੰਬਰ ਦੇ ਕੋਲ ਉੱਤਰ ਪੱਛਮੀ ਭਾਰਤ ਦੇ ਚੁਣਵੇ ਭਾਗਾਂ ‘ਚ ਵਾਪਸ ਆਉਣ ਦੀ ਤਿਆਰੀ ਹੈ। ਦੱਸਿਆ ਗਿਆ ਹੈ ਕਿ ਆਮ ਤੌਰ ‘ਤੇ ਮੌਨਸੂਨ ਗੁਜਰਾਤ, ਰਾਜਸਥਾਨ, ਜੰਮੂ ਤੇ ਕਸ਼ਮੀਰ, ਲੱਦਾਖ, ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਤੇ ਯੂਪੀ ਤੇ ਪੱਛਮੀ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ‘ਚ 1 ਅਕਤੂਬਰ ਤਕ ਵਾਪਸ ਆ ਜਾਵੇਗਾ। ਹਾਲਾਂਕਿ ਪੁਣੇ ਤੇ ਮੁੰਬਈ ‘ਚ ਅਕਤੂਬਰ ਦੇ ਦੂਸਰੇ ਹਫ਼ਤੇ ਦੇ ਅੰਤ ਤਕ ਮੌਨਸੂਨ ਦੇ ਵਾਪਸ ਆਉਣ ਦੇ ਸੰਕੇਤ ਹੈ।
ਮੌਸਮ ਦੀ ਤਾਜਾ ਜਾਣਕਾਰੀ ਇਸ ਤਰੀਕ ਨੂੰ ਆ ਰਿਹਾ ਵਾਪਿਸ ਮਾਨਸੂਨ
