ਵੀਡੀਓ ਥੱਲੇ ਜਾ ਕੇ ਦੇਖੋਲੋਕ ਜਿੰਨਾਂ ਵਾਅਦਿਆਂ ਦੇ ਆਸਰੇ ਇਹਨਾਂ ਲੀਡਰਾਂ ਨੂੰ ਵੋਟਾਂ ਪਾਉਂਦੇ ਨੇ ਅਤੇ ਲੀਡਰ ਲੋਕਾਂ ਦੀ ਮਦਦ ਨਾਲ ਸੱਤਾ ਵਿੱਚ ਰਾਜ ਹਾਸਲ ਕਰਕੇ ਲੋਕਾਂ ਨੂੰ ਫਿਰ ਮੂੰਹ ਨਹੀਂ ਦਿਖਾਉਂਦੇ। ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਨੇ ਵੀ ਕੁਝ ਅਜਿਹਾ ਹੀ ਕੀਤਾ ਸੀ। ਲੋਕਾਂ ਨਾਲ ਕੀਤੇ ਗਏ ਵਾਅਦੇ ਅਤੇ ਸਾਂਝੇ ਕੀਤੇ ਗਏ ਮੋਬਾਈਲ ਨੰਬਰ ਵੀ ਬਾਅਦ ਵਿੱਚ ਬੰਦ ਮਿਲੇ ਸਨ।
ਜਿਹੜੇ ਦਿਨਾਂ ਵਿੱਚ ਗੁਰਦਾਸਪੁਰ ਦੇ ਲੋਕਾਂ ਨੂੰ ਆਪਣੇ ਸੰਸਦ ਮੈਂਬਰ ਦੀ ਜ਼ਰੂਰਤ ਸੀ ਉਸ ਵਕਤ ਉਹ ਹਾਜ਼ਰ ਨਹੀਂ ਹੋਏ। ਜਿਸ ਕਾਰਨ ਉਥੋਂ ਦੇ ਕਿਸਾਨਾਂ ਵਿੱਚ ਇਸ ਗੱਲ ਦਾ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸੰਨੀ ਦਿਓਲ ਦੇ ਪੰਜਾਬੀ ਹੋਣ ਕਾਰਨ ਪੰਜਾਬ ਦੇ ਕਿਸਾਨ ਇਹ ਸੋਚਦੇ ਹਨ ਕਿ ਉਹ ਉਨ੍ਹਾਂ ਦੇ ਹੱਕਾਂ ਦੀ ਗੱਲ ਕਰਨ ਉਨ੍ਹਾਂ ਦੇ ਸ਼ਹਿਰ ਆਉਣਗੇ, ਪਰ ਇਥੇ ਕੁਝ ਹੋਰ ਹੀ ਵਾਪਰਿਆ।
ਨਵਾਂਸ਼ਹਿਰ ਦੇ ਵਿੱਚ ਕਿਸਾਨਾਂ ਵੱਲੋਂ ਲਗਾਏ ਗਏ ਧਰਨੇ ਪ੍ਰਦਰਸ਼ਨ ਦੇ ਵਿਚ ਲੰਗਰ ਵੰਡਦੇ ਹੋਏ ਸੰਨੀ ਦਿਓਲ ਨੂੰ ਦੇਖਿਆ ਗਿਆ। ਗੱਲ ਹੈ ਕਿ ਕਿਸਾਨ ਜਥੇਬੰਦੀਆਂ ਵੱਲੋਂ ਰਿਲਾਇੰਸ ਸਮਾਰਟ ਸੁਪਰ ਸਟੋਰ ਨਵਾਂਸ਼ਹਿਰ ਦੇ ਬਾਹਰ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਧਰਨਾ ਲਗਾਇਆ ਗਿਆ ਸੀ। ਕਿਸਾਨਾਂ ਦੇ ਧਰਨੇ ਦੌਰਾਨ ਇੱਕ ਸੰਨੀ ਦਿਓਲ ਨਾਮ ਦਾ ਨੌਜਵਾਨ ਲੰਗਰ ਲੈ ਕੇ ਪਹੁੰਚਿਆ, ਇੰਨਾ ਹੀ ਨਹੀਂ ਉਸ ਦੇ ਭਰਾ ਦਾ ਨਾਮ ਵੀ ਬੌਬੀ ਦਿਉਲ ਹੈ।
ਧੁੱਪ ਵਿੱਚ ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਲਈ ਲੰਗਰ ਲੈ ਕੇ ਪਹੁੰਚੇ ਨੌਜਵਾਨ ਸੰਨੀ ਦਿਓਲ ਦੀ ਕਿਸਾਨਾਂ ਵੱਲੋਂ ਰੱਜ ਕੇ ਤਾਰੀਫ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਅਸਲ ਸੰਨੀ ਦਿਓਲ ਤਾਂ ਇਹ ਹੈ ਅਤੇ ਮੁੰਬਈ ਦੇ ਵਿਚ ਬੈਠਾ ਹੋਇਆ ਪੰਜਾਬ ਦਾ ਉਹ ਸੰਸਦ ਮੈਂਬਰ ਮੋਦੀ ਦੇ ਹੱਥ ਦੀ ਕਠਪੁਤਲੀ ਹੈ। ਕਿਸਾਨਾਂ ਨੇ ਆਪਣਾ ਗੁੱ – ਸਾ ਜ਼ਾਹਰ ਕਰਦੇ ਹੋਏ ਪਦਮ ਸ੍ਰੀ ਪੰਜਾਬੀ ਗਾਇਕ ਹੰਸ ਰਾਜ ਨੂੰ ਵੀ ਲੰਬੇ ਹੱਥੀਂ ਲਿਆ। ਉਨ੍ਹਾਂ ਆਖਿਆ ਕੀ ਇਹ ਸਾਰੇ ਮੋਦੀ ਦੇ ਚਮਚੇ ਬਣ ਚੁੱਕੇ ਹਨ।