ਸਕੂਲਾਂ ਦੇ ਖੁਲਣ ਤੇ ਇਥੇ ਬੱਚਿਆਂ ਵਿਚ ਫੈਲਣ ਲਗਾ ਕਰੋਨਾ 10 ਫ਼ੀਸਦੀ ਬਚੇ ਪ੍ਰਭਾਵਿਤ:ਪਿਛਲੇ ਸਾਲ ਤੋਂ ਸ਼ੁਰੂ ਹੋਇਆ ਕੋਰੋਨਾ ਹਜੇ ਤੱਕ ਵੀ ਰੁਕਣ ਦਾ ਨਾਮ ਹੀ ਨਹੀ ਲੈ ਰਿਹਾ ਰੋਜਾਨਾ ਹੀ ਸੰਸਾਰ ਤੇ ਲੱਖਾਂ ਦੀ ਗਿਣਤੀ ਦੇ ਵਿਚ ਕੋਰੋਨਾ ਦੇ ਪੌਜੇਟਿਵ ਕੇਸ ਸਾਹਮਣੇ ਆ ਰਹੇ ਹਨ ਅਤੇ ਹਜਾਰਾਂ ਲੋਕਾਂ ਦੀ ਮੌਤ ਇਸ ਵਾਇਰਸ ਦੀ ਵਜ੍ਹਾ ਦੇ ਨਾਲ ਹੋ ਰਹੀ ਹੈ। ਇਸ ਵਾਇਰਸ ਨੂੰ ਰੋਕਣ ਦੇ ਲਈ ਕਈ ਤਰਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਸਨ। ਇਹਨਾਂ ਵਿਚ ਇੱਕ ਪਾਬੰਦੀ ਸਕੂਲਾਂ ਨੂੰ ਬੰਦ ਕਰਨ ਦੀ ਵੀ ਸੀ। ਪਰ ਹੁਣ ਕਈ ਥਾਵਾਂ ਤੇ ਸਕੂਲਾਂ ਨੂੰ ਖੋਲਣ ਦੀ ਇਜਾਜਤ ਦੇ ਦਿੱਤੀ ਗਈ ਹੈ।ਦੁਨੀਆ ਵਿਚ ਕੋਰੋਨਾ ਮਹਾਮਾਰੀ ਦੀ ਮਾਰ ਨਾਲ ਸਭ ਤੋਂ ਜ਼ਿਆਦਾ ਨਜਿੱਠ ਰਹੇ ਅਮਰੀਕਾ ਵਿਚ ਬੱਚਿਆਂ ਅਤੇ ਅੱਲ੍ਹੜਾਂ ਵਿਚ ਵੀ ਇਨਫੈਕਸ਼ਨ ਵਧ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਕੂਲਾਂ ਅਤੇ ਖੇਡ ਗਤੀਵਿਧੀਆਂ ਨੂੰ ਬਹਾਲ ਕੀਤੇ ਜਾਣ ਨਾਲ ਬੱਚਿਆਂ ਵਿਚ ਇਨਫੈਕਸ਼ਨ ਵੱਧਦੀ ਪ੍ਰਤੀਤ ਹੋ ਰਹੀ ਹੈ। ਅਮਰੀਕਾ ਵਿਚ ਹੁਣ ਤੱਕ ਪਾਏ ਗਏ 74 ਲੱਖ ਮਾਮਲਿਆਂ ਵਿਚੋਂ 10 ਫੀਸਦੀ ਬੱਚੇ ਹਨ। ਦੇਸ਼ ਵਿਚ 2 ਲੱਖ 10 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਸਕੂਲਾਂ ਦੇ ਖੁਲਣ ਤੇ ਇਥੇ ਬੱਚਿਆਂ ਵਿਚ ਫੈਲਣ ਲਗਾ ਕਰੋਨਾ 10 ਫ਼ੀਸਦੀ ਬਚੇ ਪ੍ਰਭਾਵਿਤ
