ਕੋਲੇਸਟਰੋਲ ਕੰਟਰੋਲ ਕਰਨਾ ਦਿਲ ਨੂੰ ਹੈਲਦੀ ਰੱਖਣ ਦੇ ਲਈ ਬਹੁਤ ਜ਼ਰੂਰੀ ਹੁੰਦਾ ਹੈ । ਉਸ ਦੇ ਲਈ ਇਹ ਜਾਨਣਾ ਜਰੂਰੀ ਹੈ , ਕਿ ਕੋਲੇਸਟ੍ਰੋਲ ਨੂੰ ਕਿਵੇ ਘੱਟ ਕੀਤਾ ਜਾ ਸਕਦਾ ਹੈ । ਇਸ ਦੇ ਕਈ ਤਰੀਕੇ ਹੋ ਸਕਦੇ ਹਨ । ਜਿਵੇਂ ਕਿ ਤੁਸੀ ਕੋਲੇਸਟ੍ਰੋਲ ਨੂੰ ਕੰਟਰੋਲ ਕਰਨ ਦੇ ਲਈ ਆਪਣੀ ਡਾਇਟ ਵਿਚ ਅਨਹੈਲਦੀ ਫੂਡ ਦੀ ਮਾਤਰਾ ਨੂੰ ਕੰਟਰੋਲ ਕਰ ਸਕਦੇ ਹੋ । ਇਸ ਤੋਂ ਇਲਾਵਾ ਤੁਸੀਂ ਐਕਸਰਸਾਈਜ਼ ਕਰ ਸਕਦੇ ਹੋ , ਮੋਟਾਪੇ ਤੋਂ ਬਚ ਸਕਦੇ ਹੋ । ਤੁਸੀਂ ਸਮੋਕਿੰਗ ਦੀ ਆਦਤ ਨੂੰ ਛੱਡ ਸਕਦੇ ਹੋ । ਪਰ ਅੱਜ ਅਸੀਂ ਤੁਹਾਨੂੰ ਕੋਲੇਸਟ੍ਰੋਲ ਘੱਟ ਕਰਨ ਦਾ ਇੱਕ ਅਲੱਗ ਹੀ ਤਰੀਕਾ ਦੱਸਾਗੇ । ਦਰ ਅਸਲ ਅਨ ਹੈਲਦੀ ਫੈਟਸ ਦੇ ਸੇਵਨ ਤੋਂ ਬਾਅਦ ਜੇਕਰ ਤੁਸੀਂ ਕੂਝ ਜੂਸ ਦਾ ਸੇਵਨ ਕਰਦੇ ਹੋ , ਤਾਂ ਇਸ ਨਾਲ ਤੂਹਾਨੂੰ ਕੋਲੈਸਟਰੋਲ ਘੱਟ ਕਰਨ ਵਿੱਚ ਮਦਦ ਮਿਲ ਸਕਦੀ ਹੈ । ਇਸ ਤੋ ਇਲਾਵਾ ਜੂਸ ਪੀਣ ਨਾਲ ਸ਼ਰੀਰ ਨੂੰ ਕਈ ਹੋਰ ਫਾਇਦੇ ਵੀ ਮਿਲਦੇ ਹਨ ।ਅੱਜ ਅਸੀ ਤੂਹਾਨੂੰ ਕੋਲੇਸਟਰੋਲ ਘੱਟ ਕਰਨ ਲਈ ਫਾਇਦੇ ਮੰਦ ਜੂਸ ਦਾ ਸੇਵਨ ਕਰਨ ਬਾਰੇ ਦਸਾੱਗੇ ।
ਅਨਾਰ ਦਾ ਜੂਸ-ਅਨਾਰ ਦਾ ਜੂਸ ਵਿੱਚ ਹੋਰ ਫਲਾ ਦੇ ਜੂਸ ਦੀ ਤੂਲਨਾ ਵਿੱਚ ਐੰਟੀ ਆਕਸੀਡੈੰਟ ਗੂਣ ਹੂੰਦੇ ਹਨ । ਇਹ ਐਂਟੀ ਆਕਸੀਡੈੰਟ ਗੂਣ ਐਲ ਡੀੇ ਐਲ ਕੋਲੇਸਟਰੋਲ ਦੇ ਲੇਵਲ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦੇ ਹਨ । ਅਨਾਰ ਦਾ ਜੂਸ ਲੋ ਬੱਲਡ ਪ੍ਰੈਸ਼ਰ ਵਿੱਚ ਵੀ ਮਦਦ ਕਰਦਾ ਹੈ । ਅਨਾਰ ਦਾ ਜੂਸ ਧਮਨਿਆ ਵਿੱਚ ਜੰਮੇ ਪਲਾਕ ਨੂੰ ਘੱਟ ਕਰਦਾ ਹੈ , ਅਤੇ ਬੱਲਡ ਸੈਰਕੂਲੇਸ਼ਨ ਨੂੰ ਵਧਿਆ ਬਣਾਉਨ ਵਿੱਚ ਮਦਦ ਕਰਦਾ ਹੈ । ਜਿਸ ਨਾਲ ਦਿਲ ਦੀ ਸਿਹਤ ਵਧਿਆ ਹੂੰਦੀ ਹੈ । ਇਸ ਜੂਸ ਨੂੰ ਤੂਸੀ ਘਰ ਵਿੱਚ ਵੀ ਬਣਾ ਸਕਦੇ ਹੋ । ਫਿਰ ਜਦੋ ਵੀ ਤੂਸੀ ਫੂਡਸ ਦਾ ਸੇਵਨ ਕਰੋ , ਅਤੇ ਇਸ ਜੂਸ ਵਿੱਚ ਕਾਲਾ ਨਮਕ ਮਿਲਾਉ , ਅਤੇ ਇਸ ਦਾ ਸੇਵਨ ਕਰੋ ।
ਸੰਤਰੇ ਦਾ ਜੂਸ-ਸੰਤਰੇ ਦਾ ਜੂਸ ਸਾਡੀ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੈ । ਇਹ ਫੈਟ ਫਰੀ ਹੁੰਦਾ ਹੈ , ਅਤੇ ਸੋਡੀਅਮ ਮੁਕਤ ਹੈ । ਇਹ ਵਿਟਾਮਿਨ ਅਤੇ ਖਣਿਜ ਨਾਲ ਭਰਿਆ ਹੁੰਦਾ ਹੈ । ਇਸ ਲਈ ਸਰੀਰ ਹਾਈ ਕੋਲੈਸਟਰੋਲ ਦੇ ਲੈਵਲ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ । ਇੰਨਾ ਹੀ ਨਹੀਂ ਇਹ ਚੰਗੇ ਕੋਲੇਸਟ੍ਰੋਲ ਨੂੰ ਵਧਾਉਣ ਵਿਚ ਮਦਦ ਕਰਦਾ ਹੈ । ਇਸ ਤੋਂ ਇਲਾਵਾ ਸੰਤਰੇ ਦਾ ਜੂਸ ਸਰੀਰ ਨੂੰ ਡਿਟੋਕਸ ਕਰਨ ਵਿੱਚ ਮਦਦ ਕਰਦਾ ਹੈ , ਅਤੇ ਇਹ ਯੂਰੀਨ ਵਿੱਚ ਪੀ-ਐਚ ਨੂੰ ਵੀ ਵਧਾਉਂਦਾ ਹੈ , ਅਤੇ ਕਿਡਨੀ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ । ਸੰਤਰੇ ਦਾ ਜੂਸ ਤੁਸੀਂ ਨਾਸ਼ਤੇ ਦੇ ਨਾਲ ਪੀ ਸਕਦੇ ਹੋ ।
ਟਮਾਟਰ ਦਾ ਜੂਸ-ਟਮਾਟਰ ਲਾਈਕੋਪੀਨ ਨਾਮਕ ਯੌਗਿਕ ਨਾਲ ਭਰਪੂਰ ਹੁੰਦਾ ਹੈ । ਜੋ ਲਿਪਿਡ ਦੇ ਲੈਵਲ ਵਿੱਚ ਸੁਧਾਰ ਕਰ ਸਕਦਾ ਹੈ , ਅਤੇ ਖਰਾਬ ਕੋਲੇਸਟਰੋਲ ਨੂੰ ਘੱਟ ਕਰਦਾ ਹੈ । ਇਸ ਤੋਂ ਇਲਾਵਾ ਇਸ ਦਾ ਨਿਆਸਿਨ ਤੱਤ ਵੀ ਕੋਲੇਸਟ੍ਰੋਲ ਨੂੰ ਕੰਟਰੋਲ ਕਰਨ ਵਿੱਚ ਮੱਦਦ ਕਰਦਾ ਹੈ , ਅਤੇ ਨਾਲ ਹੀ ਇਸ ਦਾ ਫਾਇਬਰ ਪੇਟ ਨੂੰ ਤੰਦਰੁਸਤ ਰੱਖਣ ਅਤੇ ਪਾਚਨ ਤੰਤਰ ਨੂੰ ਸਹੀ ਕਰਨ ਵਿਚ ਮਦਦ ਕਰਦਾ ਹੈ ।
ਔਟਸ ਡਰਿੰਕ-ਔਟਸ ਵਿੱਚ ਬੀਟਾ ਗਲੂਕੇਨਸ ਹੂੰਦੇ ਹਨ , ਜੋ ਅੰਤੜੀਆਂ ਵਿੱਚ ਇੱਕ ਜਾਲ ਜਿਹਾ ਪਦਾਰਥ ਬਣਾਉਂਦੇ ਹਨ , ਅਤੇ ਪਿੱਤ ਦੇ ਨਾਲ ਕਿਰਿਆ ਕਰਦੇ ਹਨ । ਜਿਸ ਨਾਲ ਕੋਲੈਸਟਰੋਲ ਦਾ ਅੰਵਸ਼ੋਸ਼ਣ ਘੱਟ ਹੁੰਦਾ ਹੈ । ਔਟਸ ਨਾਲ ਬਣਿਆ ਡਰਿੰਕ ਪਾਚਣ ਤੰਤਰ ਨੂੰ ਸਹੀ ਕਰਨ ਵਿਚ ਮਦਦ ਕਰਦਾ ਹੈ । ਇਸ ਤੋਂ ਇਲਾਵਾ 3 ਗ੍ਰਾਮ ਬੀਟਾ ਗਲੂਕੇਨਸ ਦਾ ਸੇਵਨ ਕਰਨ ਨਾਲ ਐਲ ਡੀ ਐਲ ਵਿੱਚ 7% ਦੀ ਕਮੀ ਹੋ ਸਕਦੀ ਹੈ । ਇਸ ਦੇ ਲਈ ਔਟ ਡਰਿੰਕ ਆਪਣੇ ਨਾਸ਼ਤੇ ਤੋਂ ਬਾਅਦ ਲਓ । ਇਸ ਨੂੰ ਬਣਾਉਣ ਦੇ ਲਈ ਰਾਤ ਨੂੰ ਥੌੜਾ ਜਿਹਾ ਭਓ ਕੇ ਰੱਖੋ , ਅਤੇ ਸਵੇਰੇ ਇਸ ਨੂੰ ਪੀਸ ਲਓ । ਫਿਰ ਇਸ ਵਿੱਚ ਗਾਂ ਦੇ ਦੁੱਧ ਵਿੱਚ ਮਿਲਾ ਕੇ ਸਮਦੀ ਬਣਾ ਕੇ ਇਸ ਦਾ ਸੇਵਨ ਕਰੋ ।
ਕੱਦੂ ਦਾ ਜੂਸ-ਕੱਦੂ ਦੇ ਰਸ ਵਿਚ ਬਹੁਤ ਸ਼ਕਤੀਸ਼ਾਲੀ ਐਂਟੀਆਕਸੀਡੈਂਟਸ ਹੁੰਦੇ ਹਨ । ਜਿਸ ਵਿਚ ਪੌਲੀਫਿਨੋਲਿਕ ਯੋਗਿਕ ਅਤੇ ਬੀਟਾ ਕੈਰੋਟੀਨ ਸ਼ਾਮਿਲ ਹੁੰਦੇ ਹਨ । ਦੌਨੇ ਹੀ ਕੋਲੇਸਟ੍ਰੋਲ ਜਮ੍ਹਾ ਹੋਣ ਨਾਲ ਅਤੇ ਧਮਣੀਆਂ ਨੂੰ ਸਖਤ ਹੋਣ ਤੋਂ ਰੋਕਣ ਵਿੱਚ ਮਦਦ ਕਰਦੇ ਹਨ । ਤੁਸੀਂ ਇਸ ਡਰਿੰਕ ਨੂੰ ਕਿਸੇ ਵੀ ਸਮੇਂ ਪੀ ਸਕਦੇ ਹੋ । ਕੱਦੂ ਦਾ ਜੂਸ ਨੂੰ ਬਨਾਉਣਾ ਬਹੁਤ ਆਸਾਨ ਹੈ । ਇਸ ਦੇ ਲਈ ਤੁਸੀਂ ਕੱਦੂ ਨੂੰ ਉਬਾਲ ਕੇ ਰੱਖ ਲਓ , ਅਤੇ ਇਸ ਨੂੰ ਪੀਸ ਕੇ ਜੂਸ ਬਣਾ ਲਓ । ਫਿਰ ਇਸ ਜੂਸ ਵਿਚ ਨਮਕ ਮਿਲਾ ਕੇ ਇਸ ਜੂਸ ਦਾ ਸੇਵਨ ਕਰੋ ।ਤੁਸੀਂ ਇਨ੍ਹਾਂ ਚੀਜ਼ਾਂ ਦਾ ਜੂਸ ਬਣਾ ਕੇ ਕਦੋਂ ਵੀ ਪੀ ਸਕਦੇ ਹੋ । ਪਰ ਸਹੀ ਇਹ ਹੈ ਕਿ ਤੁਸੀਂ ਰੋਜ਼ਾਨਾ ਇੱਕ ਗਲਾਸ ਜੂਸ ਪੀਉ , ਅਤੇ ਨਾਲ ਹੀ ਤੁਸੀਂ ਇਹ ਜੂਸ ਪੀਣ ਸਮੇਂ ਆਇਲੀ ਫੂਡ ਦਾ ਸੇਵਨ ਵੀ ਕਰ ਸਕਦੇ ਹੋ । ਇਹ ਹੈਲਦੀ ਫੈਟਸ ਨੂੰ ਘੱਟ ਕਰਦੇ ਹਨ , ਅਤੇ ਬੁਰੇ ਕੋਲੈਸਟਰੋਲ ਨੂੰ ਘੱਟ ਕਰਦੇ ਹਨ । ਇਸ ਨਾਲ ਸਰੀਰ ਵਿੱਚ ਕੋਲੇਸਟਰੋਲ ਕੰਟਰੋਲ ਰਹਿੰਦਾ ਹੈ ।ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ । ਸਿਹਤ ਸੰਬੰਧੀ ਹੋਰ ਸਮਸਿਆਵਾਂ ਅਤੇ ਘਰੇਲੂ ਨੁਸਖੇ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜਰੂਰ like ਕਰੋ।