ਚੂਪੈਹਿਰਾ ਸਾਹਿਬ ਦੀ ਸ਼ਕਤੀ ਦੀ ਤਾਕਤ ਦੀ ਇੱਕ ਸੱਚੀ ਘਟਨਾ ਬਾਬਾ ਦੀਪ ਸਿੰਘ ਜੀ ਸ਼ਹੀਦ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਜਿਹੜੀ ਤੁਹਾਨੂੰ ਹੱਡ ਬੀਤੀ ਸੁਣਾਉਣ ਜਾ ਰਹੇ ਹਾਂ ਉਹ ਇੱਕ ਵੀਰ ਦੇ ਨਾਲ ਵਾਪਰੀ ਸੀ ਜਿਸਨੇ ਆਪਣੇ ਸ਼ਰਧਾ ਦੇ ਨਾਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਉੱਪਰ ਇਨੀ ਸ਼ਰਧਾ ਵਿਖਾਈ ਕਿ ਉਸਦੇ ਘਰ ਦੀ ਗਰੀਬੀ ਵੀ ਕੱਟੀ ਗਈ ਤੇ ਨਾਲ ਹੀ ਉਸਦੀ ਮਾਂ ਵੀ ਠੀਕ ਹੋ ਗਈ ਆਓ ਸੁਣਾਉਂਦੇ ਹਾਂ ਤੁਹਾਨੂੰ ਉਸ ਵੀਰ ਦੀ ਹੱਡ ਬੀਤੀ ਇੱਕ ਵੀਰ ਨੇ ਆਪਣੀ ਹੱਡ ਬੀਤੀ ਸੰਤਾਂ ਨੂੰ ਸੁਣਾਈ ਕਹਿੰਦਾ ਕਿ ਮੈਂ ਤਰਖਾਣ ਬਰਾਦਰੀ ਨਾਲ ਸੰਬੰਧ ਰੱਖਦਾ ਸੀ ਤੇ ਜੋ ਮੇਰੇ ਨਾਲ ਘਟਨਾ ਵਾਪਰੀ ਹੈ

ਉਹ ਤਾਂ ਦੱਸਣ ਲੱਗੇ ਵੀ ਮੇਰੇ ਰੌਂਗਟੇ ਖੜੇ ਹੋ ਜਾਂਦੇ ਹਨ ਤੇ ਮੈਨੂੰ ਪਿਛਲਾ ਸਮਾਂ ਵੀ ਯਾਦ ਆ ਜਾਂਦਾ ਹੈ ਸੰਤਾਂ ਨੇ ਕਿਹਾ ਤੁਸੀਂ ਆਪਣੀ ਹੱਡ ਬੀਤੀ ਸੁਣਾਓ ਤੇ ਉਸ ਵੀਰ ਦੀਆਂ ਅੱਖਾਂ ਭਰ ਆਈਆਂ ਕਹਿੰਦਾ ਬਾਬਾ ਜੀ ਮੈਂ ਤਿੰਨ ਸਾਲ ਦਾ ਸੀ ਮੈਂ ਤੇ ਮੇਰੀ ਮਾਂ ਤੇ ਮੇਰੇ ਪਿਤਾ ਜੀ ਅਸੀਂ ਕਿਸੇ ਪੀਰ ਦੀ ਜਗ੍ਹਾ ਤੇ ਗੱਡੀ ਤੇ ਜਾ ਰਹੇ ਸੀ ਜਦੋਂ ਅਸੀਂ ਉਸ ਜਗਹਾ ਤੇ ਜਾ ਕੇ ਇੱਕ ਮੋੜ ਮੁੜੇ ਰਸਤੇ ਚ ਐਕਸੀਡੈਂਟ ਹੋ ਗਿਆ ਤੇ ਉਹ ਇਨਾ ਭਿਆਨਕ ਐਕਸੀਡੈਂਟ ਸੀ ਕਿ ਜਿਸਦੇ ਵਿੱਚ ਸਾਡਾ ਪਿਤਾ ਗੱਡੀ ਚਲਾਉਂਦਾ ਹੋਇਆ ਹੀ ਮਰ ਗਿਆ ਮੈਂ ਗੱਡੀ ਦੀ ਬਾਰੀ ਖੁਲਣ ਕਰਕੇ ਬਾਹਰ ਡਿੱਗ ਪਿਆ ਮੈਂ 10 15 ਫੁੱਟ ਦੂਰ ਡਿੱਗ ਗਿਆ ਮੈਂ ਤੇ ਮੇਰੀ ਮਾਂ ਦੇ ਬਹੁਤ ਹੀ ਸੱਟਾਂ ਲੱਗ ਗਈਆਂ ਮੇਰੇ ਤੇ ਮੇਰੀ ਮਾਂ ਦੇ ਬਹੁਤ ਸਾਰੀਆਂ ਸੱਟਾਂ ਲੱਗ ਗਈਆਂ ਲੋਕ ਸਾਨੂੰ ਤਿੰਨਾਂ ਨੂੰ ਹਸਪਤਾਲ ਲੈ ਕੇ ਗਏ

WhatsApp Group (Join Now) Join Now

ਉਥੇ ਮਾਤਾ ਜੀ ਦਾ ਇਲਾਜ ਸ਼ੁਰੂ ਹੋਇਆ ਤੇ ਪਿਤਾ ਜੀ ਮਰ ਚੁੱਕੇ ਸਨ ਭੈਣ ਭਰਾ ਤੇ ਰਿਸ਼ਤੇਦਾਰਾਂ ਨੇ ਸਾਡੇ ਤੇ ਪੈਸਾ ਲਗਾ ਕੇ ਸਾਡਾ ਇਲਾਜ ਕਰਵਾਇਆ ਹੁਣ ਘਰ ਦੇ ਵਿੱਚ ਸਾਡਾ ਪਿਤਾ ਹੀ ਕਮਾਉਣ ਵਾਲਾ ਸੀ ਘਰ ਕੰਮ ਰੁਕ ਗਿਆ ਘਰ ਚ ਗਰੀਬੀ ਆ ਗਈ ਮਾਂ ਲੋਕਾਂ ਦੇ ਘਰ ਚ ਕੰਮ ਕਰਦੀ ਹੈ ਕੰਮ ਕਰਕੇ ਸਾਡੇ ਘਰ ਦੀ ਰੋਟੀ ਚਲਦੀ ਸੀ ਤੇ ਮੈਨੂੰ ਪੜਾਉਣਾ ਸ਼ੁਰੂ ਕਰ ਦਿੱਤਾ ਸੀ ਮੇਰੀ ਮਾਂ ਨੇ ਪਰ ਮੇਰੀ ਮਾਂ ਨੇ ਬਹੁਤ ਮਿਹਨਤ ਕੀਤੀ ਸੀ ਪੰਜ ਪੰਜ 10 ਘਰਾਂ ਦਾ ਕੰਮ ਕਰਦੀ ਰਹੀ ਉਹ ਤੇ ਮੈਨੂੰ ਪੜਾਇਆ ਮੈਂ ਪੜ੍ ਲਿਖ ਕੇ ਜਦ ਡਿਗਰੀਆਂ ਕਰ ਲਈਆਂ ਪਰ ਹੁਣ ਜਦੋ ਨੌਕਰੀ ਲੱਭ ਰਹੇ ਹਾਂ ਤਾਂ ਨੌਕਰੀ ਮਿਲ ਨਹੀਂ ਸੀ ਰਹੀ ਮੈਂ ਇੱਕ ਦਿਨ ਆਪਣੀ ਮਾਂ ਨਾਲ ਗੱਲ ਕੀਤੀ ਕਿ ਮਾਂ ਮੈਂ ਦਿਹਾੜੀ ਨਾ ਕਰ ਲਿਆ ਕਰਾਂ ਜਿਸ ਨਾਲ ਘਰ ਦਾ ਗੁਜ਼ਾਰਾ ਹੋਵੇ ਤੋ ਕਿੰਨਾ ਕੁ ਚਿਰ ਕੰਮ ਕਰਦੀ ਰਹੇਗੀ

ਬਜ਼ੁਰਗ ਤੁਹਾਡਾ ਸਰੀਰ ਹੋ ਗਿਆ ਹੈ ਮਾਂ ਕਹਿੰਦੀ ਕਿ ਤੂੰ ਪੜਿਆ ਲਿਖਿਆ ਇਨਾ ਹੈ ਦਿਹਾੜੇ ਕਰਨ ਦਾ ਚੰਗਾ ਲੱਗੇਗਾ ਜਦੋਂ ਲੋਕਾਂ ਦੇ ਘਰਾਂ ਵਿੱਚ ਇੱਟਾਂ ਚੁੱਕੇਗਾ ਤੂੰ ਸਹੀ ਨਹੀਂ ਲੱਗਣਾ ਕਹਿੰਦਾ ਕਿ ਮਾਂ ਮਿਹਨਤ ਕਰਨ ਦਾ ਤਾਂ ਕੋਈ ਡਰ ਨਹੀਂ ਮਾਂ ਨੇ ਕਿਹਾ ਚਲ ਕੋਈ ਨਹੀਂ ਕਰ ਲੈ ਦਿਹਾੜੀ ਹੁਣ ਪੜਿਆ ਲਿਖਿਆ ਆਦਮੀ ਸਿਰ ਤੇ ਇੱਟਾਂ ਢੋ ਕੇ ਕੰਮ ਕਰਦਾ ਮਿਸਤਰੀ ਨਾਲ ਕੰਮ ਕਰਦਾ ਸਮਾਂ ਬੀਤਿਆ ਮਾਂ ਬਿਮਾਰ ਹੋ ਗਈ ਹੁਣ ਬੱਚਾ ਪੜਿਆ ਲਿਖਿਆ ਦਿਹਾੜੀ ਕਰਦਾ ਹੈ ਸੇਠ ਕੋਲੋਂ ਪੈਸੇ ਚੁੱਕ ਕੇ ਉਸਨੇ ਆਪਣੀ ਮਾਂ ਦਾ ਇਲਾਜ ਕਰਵਾਇਆ ਉਸ ਉਪਰ ਕਰਜਾ ਚੜ ਗਿਆ ਪਰ ਮਾਂ ਵੀ ਠੀਕ ਨਹੀਂ ਹੋਈ

ਮਾਂ ਮੰਜੇ ਤੇ ਪੈ ਗਈ ਡਾਕਟਰਾਂ ਜਵਾਬ ਦੇ ਦਿੱਤਾ ਕਿ ਇਨਾ ਖਰਚ ਤੁਸੀਂ ਭਰ ਨਹੀਂ ਸਕਦੇ ਇਸ ਲਈ ਤੁਸੀਂ ਆਪਣੀ ਮਾਤਾ ਨੂੰ ਘਰੇ ਲੈ ਜਾਓ ਹੁਣ ਉਹ ਬੱਚਾ ਕਹਿੰਦਾ ਕਿ ਮੈਂ ਆਪਣੀ ਮਾਂ ਦਾ ਧਿਆਨ ਰੱਖਾਂ ਕਿ ਜਾਂ ਮੈਂ ਦਿਹਾੜੀ ਤੇ ਜਾਵਾਂ ਪਿੰਡ ਵਾਲਿਆਂ ਤਰਸ ਕੀਤਾ ਕੋਈ ਰੋਟੀ ਦੇ ਜਾਂਦਾ ਤੇ ਕੋਈ ਥੋੜੇ ਬਹੁਤੇ ਪੈਸੇ ਦੇ ਜਾਂਦਾ ਬਹੁਤ ਮੁਸ਼ਕਿਲ ਸਮਾਂ ਆ ਗਿਆ ਸੀ ਕਹਿੰਦਾ ਮੈਂ ਮਾਂ ਦੇ ਮੰਜੇ ਤੇ ਬੈਠਾ ਤੇ ਮਾਂ ਨੂੰ ਕਹਿਣ ਲੱਗਾ ਸਾਰੇ ਲੋਕ ਕਿਤੇ ਨਾ ਕਿਤੇ ਜਾਂਦੇ ਨੇ ਅਰਦਾਸ ਬੇਨਤੀ ਕਰਦੇ ਨੇ ਉਹਨਾਂ ਦੇ ਦੁੱਖ ਦਰਦ ਦੂਰ ਹੋ ਜਾਂਦੇ ਹਨ ਆਪਾਂ ਕਦੇ ਵੀ ਕਿਸੇ ਗੁਰਦੁਆਰੇ ਨਹੀਂ ਗਏ ਤੂੰ ਮੈਨੂੰ ਦੱਸ ਇਹ ਸਾਡੇ ਵੱਡੇ ਵਡੇਰੇ ਕਿਸ ਨੂੰ ਮੰਨਦੇ ਸਨ ਮੇਰੀ ਮਾਂ ਨੇ ਦੱਸਿਆ ਕਿ ਇੱਕ ਪੀਰ ਦੀ ਜਗ੍ਹਾ ਹੈ ਜਿੱਥੇ ਅਸੀਂ ਜਾ ਰਹੇ ਸੀ ਜਦੋਂ ਆਪਣਾ ਐਕਸੀਡੈਂਟ ਹੋਇਆ ਸੀ ਜਿਹਦੇ ਚ ਤੇਰੇ ਪਿਤਾ ਦੇ ਡੈਥ ਹੋ ਗਈ ਸੀ ਤੂੰ ਮੇਰੇ ਭਰਾ ਨੂੰ ਲੈ ਕੇ ਉਸ ਜਗਹਾ ਤੇ ਜਾ ਤੇ ਜਾ ਕੇ

ਜਿੱਥੇ ਅਸੀਂ ਜਾ ਰਹੇ ਸੀ ਜਦੋਂ ਆਪਣਾ ਐਕਸੀਡੈਂਟ ਹੋਇਆ ਸੀ ਜਿਹਦੇ ਚ ਤੇਰੇ ਪਿਤਾ ਦੇ ਡੈਥ ਹੋ ਗਈ ਸੀ ਤੂੰ ਮੇਰੇ ਭਰਾ ਨੂੰ ਲੈ ਕੇ ਉਸ ਜਗਹਾ ਤੇ ਜਾ ਤੇ ਜਾ ਕੇ ਬੇਨਤੀ ਕਰੀ ਕਿ ਜੇ ਸਾਡੇ ਕੋਲੋਂ ਕੋਈ ਭੁੱਲ ਹੋ ਗਈ ਹੈ ਜਾਂ ਗਲਤੀ ਹੋ ਗਈ ਹੈ ਤਾਂ ਸਾਨੂੰ ਮਾਫ ਕਰ ਦਿਓ ਤੁਸੀਂ ਕਿਰਪਾ ਕਰੋ ਮੈਨੂੰ ਨੌਕਰੀ ਮਿਲੇ ਤੇ ਮੈਂ ਆਪਣੀ ਮਾਂ ਦਾ ਇਲਾਜ ਕਰਵਾਵਾਂ ਜਦੋਂ ਮਾਂ ਨੇ ਇਹ ਗੱਲ ਕਹੀ ਤਾਂ ਲੜਕਾ ਮੰਨ ਗਿਆ ਲੜਕੇ ਦਾ ਮਾਮਾ ਠਾਣੇਦਾਰ ਰਿਟਾਇਰ ਹੋਇਆ ਸੀ ਤੇ ਨਾਲ ਹੀ ਆਪਣੇ ਭਣੇਵੇ ਨੂੰ ਲੈ ਕੇ ਪੀਰ ਕੋਲ ਜਾ ਰਹੇ ਸਨ। ਪੈਦਲ ਹੀ ਤੁਰੇ ਜਾ ਰਹੇ ਸਨ ਬਾਜ਼ਾਰ ਚ ਕੀ ਦੇਖਦੇ ਹਨ ਕਿ ਇੱਕ ਪਾਸੇ ਕੂੜੇ ਦਾ ਢੇਰ ਪਿਆ ਹੋਇਆ ਹੈ ਸ਼ਹਿਰ ਦਾ ਕੂੜਾ ਸੀ ਕਾਗਜ਼ ਲਿਫਾਫੇ ਉਸ ਗੰਦਗੀ ਦੇ ਢੇਰ ਤੇ ਇੱਕ ਪਾਗਲਾਂ ਵਰਗਾ ਆਦਮੀ ਬੈਠਾ ਸੀ ਜਿਸਨੇ ਆਪਣੇ ਸਿਰ ਤੇ ਗੰਦੇ ਲਿਫਾਫੇ ਰੱਖੇ ਹੋਏ ਸਨ ਇਹਨਾਂ ਨੇ ਜਦੋਂ ਵੇਖਿਆ ਤਾਂ ਥੋੜਾ ਜਿਹਾ ਅੱਗੇ ਲੰਘਣ ਤੋਂ ਬਾਅਦ ਪਾਗਲ ਕਹਿੰਦਾ ਉਹ ਥਾਣੇਦਾਰਾ ਪਿੱਛੇ ਆ ਮੇਰੀ ਗੱਲ ਸੁਣ ਤੇ ਉਹਦੇ ਪੈਰਾਂ ਹੇਠਾਂ ਜਮੀਨ ਨਿਕਲ ਗਈ

ਕਿ ਇਹਨੂੰ ਕਿਵੇਂ ਪਤਾ ਕਿ ਮੈਂ ਥਾਣੇਦਾਰ ਹਾਂ ਮੈਂ ਤਾਂ ਅੱਜ ਵਰਦੀ ਵੀ ਨਹੀਂ ਪਾਈ ਹੋਈ ਪਾਗਲ ਨੂੰ ਕਿਵੇਂ ਪਤਾ ਲੱਗਾ ਕਿ ਮੈਂ ਥਾਣੇਦਾਰ ਹਾਂ ਥਾਣੇਦਾਰ ਪਿੱਛੇ ਮੁੜ ਕੇ ਆਇਆ ਤੇ ਕਹਿਣ ਲੱਗਾ ਹਾਂਜੀ ਦੱਸੋ ਪਾਗਲ ਕਹਿੰਦਾ ਥਾਣੇਦਾਰਾ ਮੈਂ ਚਾਹ ਪੀਣੀ ਪਜ ਰੁਪਏ ਦੇ ਥਾਣੇਦਾਰ ਨੇ 10 ਰੁਪਏ ਦਿੱਤੇ ਕਿ ਚਾਹ ਪੀ ਲਓ ਉਹਨੇ ਚਾਹ ਪੀਣ ਲਈ ਪੰਜ ਰੁਪਏ ਚਾਹੀਦੇ ਸੀ ਚਾਹ ਪੰਜ ਦੀ ਆਉਂਦੀ ਸੀ ਪਾਗਲ ਨੇ ਪੰਜ ਰੁਪਏ ਠਾਣੇਦਾਰ ਨੂੰ ਦੇ ਦਿੱਤੇ ਤੇ ਕਿਹਾ ਕਿ ਆਪਣੇ ਪੰਜ ਰੁਪਏ ਲੈ ਜਾ ਉਹਨੇ ਕਿਹਾ ਰੱਖ ਲਓ ਕਹਿੰਦੇ ਕਿ ਉਹ ਪਾਗਲ ਕਹਿੰਦਾ ਕਿ ਤੂੰਦ ਰੁਪਏ ਆਪਣੇ ਨਾਲ ਲੈ ਜਾ ਮੈਂ ਨਹੀਂ ਲੈਣੇ ਤੇਰੇ ਪੈਸੇ ਥਾਣੇਦਾਰ ਦੇ ਦਿਲ ਚ ਗੱਲ ਆਈ ਕਿ ਇਹ ਕੋਈ ਪਾਗਲ ਨਹੀਂ ਹੋ ਸਕਦਾ ਜਦ ਉਸਨੇ ਆਪਣੇ ਭਣੇਵੇ ਕੋਲੋਂ ਪੰਜ ਰੁਪਏ ਲੈ ਕੇ ਦੇਣ ਲੱਗਾ ਕਹਿੰਦਾ ਮੈਂ ਹੁਣ ਪੰਜ ਵੀ ਨਹੀਂ ਲੈਣੇ ਉਸਨੇ ਕਿਹਾ

ਤੁਸੀਂ ਕਿੱਥੇ ਜਾ ਰਹੇ ਹੋ ਬੱਚੇ ਨੇ ਆਪਣੇ ਸਾਰੇ ਦੁੱਖ ਦੱਸ ਦਿੱਤੇ ਮਾਂ ਦੇ ਕਹਿਣ ਤੇ ਪੀਰਾਂ ਪਾਸ ਜਾ ਰਹੇ ਹਾਂ ਉਹ ਪਾਗਲ ਦਿਖਦਾ ਵਿਅਕਤੀ ਹੋਰ ਗੁੱਸੇ ਵਿੱਚ ਆ ਗਿਆ ਕਹਿੰਦੇ ਥਾਣੇਦਾਰਾ ਗੱਲ ਸੁਣੋ ਜੇ ਜਾਣਾ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾਓ ਕਹਿੰਦੇ ਅਸੀਂ ਪਰਵਾਹ ਨਹੀਂ ਕੀਤੀ ਫਿਰ ਵੀ ਪੀਰਾਂ ਦੀ ਜਗ੍ਹਾ ਤੇ ਚਲੇ ਗਏ ਜਦ ਵਾਪਸ ਵੀ ਆਏ ਤਾਂ ਉਹ ਪਾਗਲ ਉਥੇ ਹੀ ਬੈਠਾ ਸੀ ਤੇ ਕਹਿੰਦਾ ਆ ਗਏ ਹੋ ਮੈਂ ਫਿਰ ਤੁਹਾਨੂੰ ਕਹਿੰਦਾ ਹਾਂ ਕਿ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾਓ ਗੁਰੂ ਰਾਮਦਾਸ ਦੇ ਦਰ ਤੇ ਜਾਓ ਠਾਣੇਦਾਰ ਨੇ ਕਿਹਾ ਮਹਾਰਾਜ ਸਾਨੂੰ ਸਹੀ ਰਸਤਾ ਦਿਖਾ ਰਿਹਾ ਹੈ ਕਹਿੰਦੇ ਕਿ ਇਹ ਕਹਿ ਰਿਹਾ ਹੈ ਕਿ ਅੰਮ੍ਰਿਤਸਰ ਦੋਹੀ ਦਰ ਹਨ ਜਿਥੋਂ ਸਾਰਾ ਕੁਝ ਮਿਲਦਾ ਹੈ ਉੱਥੇ ਜਾਓ ਅਸੀਂ ਚਲੇ ਜਾਂਦੇ ਹਾਂ ਕਹਿੰਦੇ

ਕਿ ਮਾਮਾ ਭਣੇਵਾਂ ਐਤਵਾਰ ਹਰਿਮੰਦਰ ਸਾਹਿਬ ਗਏ ਗੁਰੂ ਰਾਮਦਾਸ ਦੇ ਦਰ ਦੇ ਮੱਥਾ ਟੇਕਿਆ ਫਿਰ ਦੁੱਖ ਭੰਜਨੀ ਬੇਰੀ ਹੇਠਾਂ ਇਸ਼ਨਾਨ ਕਰਕੇ ਅਰਦਾਸ ਕਰਵਾਈ ਤੇ ਫਿਰ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਚਲੇ ਗਏ ਉਥੇ ਦੇਖਿਆ ਉਥੇ ਤਾਂ ਹਰਿਮੰਦਰ ਸਾਹਿਬ ਵਾਂਗ ਹੀ ਰੌਣਕਾਂ ਲੱਗੀਆਂ ਹੋਈਆਂ ਸਨ। ਉੱਥੇ ਸੰਗਤਾਂ ਚੁਪਹਿਰਾ ਕੱਟ ਰਹੀਆਂ ਸਨ ਉੱਥੇ ਜਾ ਕੇ ਨਮਸਕਾਰ ਕੀਤੀ ਤੇ ਬਹੁਤ ਹੀ ਖੁਸ਼ ਹੋਏ ਜਦੋਂ ਮੱਥਾ ਟੇਕ ਕੇ ਅਸੀਂ ਅੱਗੇ ਵਧੇ ਉਥੇ ਪਾਠੀ ਸਿੰਘ ਅਰਦਾਸਾਂ ਕਰ ਰਹੇ ਸਨ ਉਹਨਾਂ ਉਥੇ 51 ਰੁਪਏ ਗੋਲਕ ਚ ਪਾਏ ਅਰਦਾਸ ਕਰਵਾਈ ਕਿ ਸਾਡੇ ਕੋਲੋਂ ਗਲਤੀ ਹੋ ਗਈ ਹੈ ਮਹਾਰਾਜ ਜੀ ਸਾਡੀ ਭੁੱਲ ਬਖਸ਼ਾਓ

ਸਾਡੇ ਦੁਖੀਆਂ ਤੇ ਕਿਰਪਾ ਕਰੋ ਜਦੋਂ ਵਾਪਸ ਲੰਗਰ ਛਕ ਕੇ ਬਾਹਰ ਆਏ ਤਾਂ ਉਸੇ ਤਰ੍ਹਾਂ ਦਾ ਸ਼ੁਦਾਈ ਉਥੇ ਬਾਹਰ ਬੈਠਾ ਸੀ ਤੇ ਕਹਿੰਦਾ ਠਾਣੇਦਾਰਾ ਵਾਪਸ ਆ ਕਹਿੰਦੇ ਜਦੋਂ ਅਸੀਂ ਦੇਖਿਆ ਕਿ ਇਹ ਕਿੱਦਾਂ ਹੋ ਗਿਆ ਇਥੇ ਕਿਵੇਂ ਆ ਗਿਆ ਕਹਿੰਦੇ ਕਿ ਉਸ ਪਾਗਲ ਨੇ ਕਿਹਾ ਕਿ ਹੁਣ ਤੁਸੀਂ ਸਹੀ ਜਗ੍ਹਾ ਤੇ ਆਏ ਹੋ ਇਕ ਪੰਕਤੀ ਬੋਲੀ ਨਾਨਕ ਨਦਰੀ ਨਦਰ ਨਿਹਾਲ ਤੁਸੀਂ ਨਿਹਾਲ ਹੋ ਗਏ ਹੋ ਕਹਿੰਦੇ ਅਸੀਂ ਦਰਸ਼ਨੀ ਡਿਓੜੀ ਤੋਂ ਸਿਰ ਤਾਂ ਚੁੱਕਿਆ ਕੀ ਦੇਖਦੇ ਹਾਂ ਕਿ ਉਹ ਜੋ ਪਾਗਲ ਸੀ ਉਸਨੇ ਚੋਲਾ ਪਾਇਆ ਹੋਇਆ ਸੀ ਚੱਕਰ ਪਾਏ ਹੋਏ ਸਨ ਸਿਰ ਦੇ ਉੱਪਰ ਤੇ ਪੂਰਾ ਤਿਆਰ ਨਿਹੰਗ ਸਿੰਘ ਬਣ ਕੇ ਬੈਠਾ ਸੀ ਕਹਿੰਦੇ ਅਸੀਂ ਜਦ ਘਰ ਆਏ ਤਾਂ ਜਿੰਨੀਆਂ ਵੀ ਇੰਟਰਵਿਊ ਦਿੱਤੀਆਂ ਸਨ ਉਹਨਾਂ ਦਾ ਜਵਾਬ ਆਇਆ ਕਿ ਤੁਸੀਂ ਸਲੈਕਟ ਹੋ ਗਏ

ਨੌਕਰੀ ਲੱਗ ਗਈ ਮਾਂ ਵੀ ਦਵਾ ਦਾਰੂ ਕਰਵਾਉਣ ਨਾਲ ਠੀਕ ਹੋ ਗਈ ਵਿਆਹ ਹੋਇਆ ਪਰ ਅਸੀਂ ਬਾਬਾ ਦੀਪ ਸਿੰਘ ਜੀ ਦਾ ਦਰ ਨੇ ਛੱਡਿਆ ਉਹ ਤੇ ਉਸਦੇ ਬੱਚੇ ਅੱਜ ਵੀ ਬਾਬਾ ਦੀਪ ਸਿੰਘ ਜੀ ਦੇ ਦਰ ਨਾਲ ਜੁੜੇ ਹੋਏ ਹਨ ਤੇ ਹੋਰਨਾਂ ਨੂੰ ਵੀ ਜੋੜਦੇ ਹਨ ਆਪਣੇ ਦੁੱਖ ਭਰੀ ਕਹਾਣੀ ਦੱਸ ਕੇ ਕਿ ਕਿਵੇਂ ਉਹਨਾਂ ਦੇ ਉੱਪਰ ਪਰਮਾਤਮਾ ਨੇ ਆਪਣੇ ਕਿਰਪਾ ਵਰਤਾਈ ਇਸ ਕਰਕੇ ਤੁਸੀਂ ਵੀ ਆਪਣਾ ਵਿਸ਼ਵਾਸ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਉੱਪਰ ਰੱਖ ਕੇ ਤਾਂ ਵੇਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Leave a Reply

Your email address will not be published. Required fields are marked *