ਪੋਸ਼ਕ ਤੱਤਾਂ ਨਾਲ ਭਰਪੂਰ ਖਜੂਰ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦੀ ਹੈ । ਇਸ ਵਿਚ ਭਰਪੂਰ ਮਾਤਰਾ ਵਿਚ ਪ੍ਰੋਟੀਨ , ਜਿੰਕ , ਕੈਲਸ਼ੀਅਮ ਅਤੇ ਪੋਟਾਸ਼ੀਅਮ ਆਦਿ ਪਾਇਆ ਜਾਂਦਾ ਹੈ ।ਖਜੂਰ ਖਾਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਵਿਚ ਰਹਿੰਦਾ ਹੈ , ਅਤੇ ਪਾਚਨ ਤੰਤਰ ਵੀ ਮਜ਼ਬੂਤ ਹੁੰਦਾ ਹੈ । ਖਜੂਰ ਖਾਣ ਨਾਲ ਮੌਸਮੀ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ । ਪਰ ਕੀ ਤੁਸੀਂ ਜਾਣਦੇ ਹੋ , ਖਜੂਰ ਖਾਣ ਨਾਲ ਕਬਜ਼ ਦੀ ਪ੍ਰੇਸ਼ਾਨੀ ਨੂੰ ਵੀ ਅਸਾਨੀ ਨਾਲ ਦੂਰ ਕੀਤਾ ਜਾ ਸਕਦਾ ਹੈ । ਖਜੂਰ ਵਿੱਚ ਭਰਪੂਰ ਮਾਤਰਾ ਵਿਚ ਫਾਈਬਰ ਪਾਇਆ ਜਾਂਦਾ ਹੈ , ਜੋ ਕਬਜ਼ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ ।ਅਸੀਂ ਤੁਹਾਨੂੰ ਕਬਜ਼ ਦੂਰ ਕਰਨ ਦੇ ਲਈ ਖਜੂਰ ਦਾ ਸੇਵਨ ਕਰਨ ਦੇ ਤਰੀਕੇ ਬਾਰੇ ਦੱਸਾਗੇ ।
ਖਜੂਰ ਨੂੰ ਭਿਉਂ ਕੇ ਖਾਓ-ਖਜੂਰ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦੀ ਹੈ । ਇਸ ਨੂੰ ਕਈ ਤਰੀਕਿਆਂ ਨਾਲ ਆਸਾਨੀ ਨਾਲ ਖਾਧਾ ਜਾ ਸਕਦਾ ਹੈ । ਖਜੂਰ ਨੂੰ ਭਿਉਂ ਕੇ ਖਾਣ ਨਾਲ ਪਚਾਉਣ ਵਿੱਚ ਅਸਾਨੀ ਹੁੰਦੀ ਹੈ , ਅਤੇ ਕਬਜ਼ ਦੂਰ ਹੁੰਦੀ ਹੈ । ਭਿਉਂ ਕੇ ਖਜੂਰ ਖਾਣ ਦੇ ਲਈ ਇਸ ਨੂੰ 8 ਤੋਂ 10 ਘੰਟੇ ਦੇ ਲਈ ਇਕ ਗਲਾਸ ਪਾਣੀ ਵਿਚ ਚਾਰ ਤੋਂ ਪੰਜ ਘੰਟੇ ਭਿਉਂ ਕੇ ਰੱਖ ਦਿਓ । ਭਿੱਜਣ ਤੋਂ ਬਾਅਦ ਇਸ ਨੂੰ ਖਾਓ । ਕਿਉਂਕਿ ਖਜੂਰ ਖਾਣ ਨਾਲ ਪੇਟ ਹਲਦੀ ਰਹਿੰਦਾ ਹੈ , ਅਤੇ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ ।
ਖਜੂਰ ਨੂੰ ਉਬਾਲ ਕੇ ਖਾਓ-ਖਜੂਰ ਖਾਣ ਵਿੱਚ ਬਹੁਤ ਸਵਾਦ ਹੁੰਦਾ ਹੈ । ਇਸ ਨੂੰ ਦੁੱਧ ਵਿੱਚ ਉਬਾਲ ਕੇ ਅਸਾਨੀ ਨਾਲ ਖਾਧਾ ਜਾ ਸਕਦਾ ਹੈ । ਖਜੂਰ ਨੂੰ ਦੁੱਧ ਵਿੱਚ ਉਬਾਲ ਕੇ ਖਾਣ ਦੇ ਲਈ ਦੁੱਧ ਨੂੰ ਗਰਮ ਹੋਣ ਦੇ ਰਖੋ । ਜਦੋ ਦੁੱਧ ਓਬਲ ਜਾਵੇ , ਤਾਂ ਇਸ ਵਿਚ 4 ਤੋਂ 5 ਖਜੂਰ ਦੇ ਬੀਜਾਂ ਨੂੰ ਕੱਢ ਕੇ ਦੁੱਧ ਵਿਚ ਪਾ ਦਿਓ 5 ਤੋਂ 10 ਮਿੰਟ ਤਕ ਇਸ ਦੁੱਧ ਨੂੰ ਉਬਲਣ ਦਿਉ । ਉਸ ਤੋਂ ਬਾਅਦ ਇਸ ਦੁੱਧ ਨੂੰ ਇਕ ਗਲਾਸ ਵਿੱਚ ਪਾ ਦਿਓ , ਅਤੇ ਖਜੂਰ ਨੂੰ ਚਬਾ ਕੇ ਖਾਓ । ਅਜਿਹਾ ਰੋਜ਼ਾਨਾ ਰਾਤ ਨੂੰ ਕਰਨ ਨਾਲ ਕਬਜ਼ ਦੂਰ ਹੁੰਦੀ ਹੈ , ਅਤੇ ਸਵੇਰੇ ਪੇਟ ਵੀ ਚੰਗੀ ਤਰਾਂ ਸਾਫ਼ ਹੁੰਦਾ ਹੈ
ਖਜੂਰ ਦਾ ਹਲਵਾ-ਖਜੂਰ ਦਾ ਹਲਵਾ ਖਾਣ ਵਿੱਚ ਸਵਾਦ ਹੋਣ ਦੇ ਨਾਲ ਕਬਜ਼ ਦੂਰ ਕਰਨ ਵਿੱਚ ਵੀ ਮਦਦ ਕਰਦਾ ਹੈ । ਇਸ ਦਾ ਇਸਤੇਮਾਲ ਕਰਨ ਦੇ ਲਈ ਇਸ ਬੀਜਾਂ ਨੂੰ ਅੱਲਗ ਕਰਕੇ ਇਸਦਾ ਪਲਪ ਅੱਡ ਕਰ ਲਓ । ਅਤੇ ਇਸ ਪਲਪ ਨੂੰ ਮਿਕਸੀ ਵਿਚ ਪਾ ਕੇ ਮਿਸ਼ਰਣ ਬਣਾ ਲਓ ਅਤੇ ਇਸ ਪਪਲ ਦਾ ਹਲਵਾ ਬਣਾਓ ਅਤੇ ਆਪਣੀ ਪਸੰਦ ਦੇ ਡਰਾਈ ਫਰੂਟ ਮਿਲਾਓ । ਇਸ ਹਲਵੇ ਨੂੰ ਖਾਣ ਨਾਲ ਕਬਜ਼ ਦੂਰ ਕਰਨ ਦੇ ਨਾਲ ਸਰੀਰ ਵੀ ਮਜ਼ਬੂਤ ਹੁੰਦਾ ਹੈ ।
ਖਾਲੀ ਪੇਟ ਖਜੂਰ ਖਾਉ-ਕਬਜ਼ ਦੂਰ ਕਰਨ ਦੇ ਲਈ ਖਜੂਰ ਦਾ ਸੇਵਨ ਖਾਲੀ ਪੇਟ ਕਰੋ । ਇਸ ਦਾ ਇਸਤੇਮਾਲ ਕਰਨ ਦੇ ਲਈ ਸਵੇਰੇ ਉੱਠਣ ਤੋਂ ਬਾਅਦ ਖਾਲੀ ਪੇਟ ਖਾਣ ਨਾਲ ਕਬਜ਼ ਦੂਰ ਹੁੰਦੀ ਹੈ , ਅਤੇ ਪਾਚਨ ਤੰਤਰ ਵੀ ਹੈਲਦੀ ਰਹਿੰਦਾ ਹੈ । ਖਜੂਰ ਸਵੇਰੇ ਖਾਲੀ ਪੇਟ ਖਾਣ ਨਾਲ ਪੇਟ ਚੰਗੀ ਤਰਾਂ ਸਾਫ਼ ਹੁੰਦਾ ਹੈ ।ਖਜੂਰ ਦਾ ਸੇਵਨ ਸਰੀਰ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ । ਇਸ ਨੂੰ ਖਾਣ ਨਾਲ ਕਬਜ਼ ਦੀ ਸਮੱਸਿਆ ਅਸਾਨੀ ਨਾਲ ਦੂਰ ਹੋ ਜਾਂਦੀ ਹੈ । ਪਰ ਇਸ ਗੱਲ ਦਾ ਧਿਆਨ ਰੱਖੋ ਜੇਕਰ ਤੁਹਾਨੂੰ ਕੋਈ ਬਿਮਾਰੀ ਦੀ ਸਮੱਸਿਆ ਹੈ , ਤਾਂ ਇਸ ਦਾ ਸੇਵਨ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ ।ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਕਰੋ। ਸਿਹਤ ਸੰਬੰਧੀ ਹੋਰ ਸਮਸਿਆਵਾਂ ਅਤੇ ਘਰੇਲੂ ਨੁਸਖੇ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜਰੂਰ like ਕਰੋ।