ਫਲਾਂ ਦਾ ਰੋਜ਼ਾਨਾ ਸੇਵਨ ਕਰਨ ਨਾਲ ਸਰੀਰ ਕਈ ਰੋਗਾਂ ਤੋਂ ਦੂਰ ਰਹਿੰਦਾ ਹੈ । ਫਲਾਂ ਨੂੰ ਡਾਈਟ ਵਿਚ ਸ਼ਾਮਲ ਕਰਨ ਨਾਲ ਸਾਡੀ ਇਮਿਊਨਟੀ ਪਾਵਰ ਮਜ਼ਬੂਤ ਹੁੰਦੀ ਹੈ , ਅਤੇ ਮੌਸਮ ਵਿਚ ਹੋਣ ਵਾਲੇ ਬਦਲਾਵ ਦੀ ਵਜਾ ਨਾਲ ਹੋਣ ਵਾਲੀ ਸੱਕਰਮਣ ਨਾਲ ਬੀਮਾਰ ਨਹੀਂ ਹੁੰਦੇ । ਫਲਾਂ ਦੇ ਜੂਸ ਨਾਲ ਕੈਂਸਰ ਵਰਗੇ ਗੰਭੀਰ ਰੋਗ ਦੇ ਜ਼ੋਖਿਮ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ । ਅਤੇ ਨਾਲ ਹੀ ਕੈਂਸਰ ਦੇ ਮਰੀਜ਼ ਵੀ ਫਲਾਂ ਦੇ ਜੂਸ ਦਾ ਸੇਵਨ ਕਰਨ ਨਾਲ ਰੋਗ ਦੇ ਸੰਕਰਮਣ ਨੂੰ ਵਧਣ ਤੋਂ ਰੋਕ ਸਕਦੇ ਹਨ ।ਅੱਜ ਅਸੀਂ ਤੁਹਾਨੂੰ ਦੱਸਾਂਗੇ , ਕਿ ਕੈਂਸਰ ਦੇ ਮਰੀਜ ਦੇ ਲਈ ਕਿਹੜੇ ਜੂਸ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ ।ਜਾਣੋ ਕੈਂਸਰ ਦੇ ਮਰੀਜਾਂ ਦੇ ਲਈ ਫਾਇਦੇਮੰਦ ਜੂਸ
ਸੇਬ ਅਤੇ ਗਾਜਰ ਦਾ ਜੂਸ-ਸੇਬ ਵਿਚ ਪਾਏ ਜਾਣ ਵਾਲੇ ਪੌਸ਼ਕ ਤੱਤ ਦੰਦਾਂ ਦੀ ਸਮੱਸਿਆ ਨੂੰ ਦੂਰ ਕਰਦੇ ਹਨ , ਅਤੇ ਨਾਲ ਹੀ ਪਾਚਨ ਕਿਰਿਆ ਨੂੰ ਵੀ ਸਹੀ ਰੱਖਦੇ ਹਨ । ਕਬਜ਼ ਦੀ ਪ੍ਰੇਸ਼ਾਨੀ ਵਿੱਚ ਵੀ ਬਹੁਤ ਫਾਇਦੇਮੰਦ ਹੁੰਦੇ ਹਨ । ਸੇਬ ਅਤੇ ਗਾਜਰ ਦੇ ਜੂਸ ਵਿਚ ਫਾਈਬਰ , ਐਂਟੀਆਕਸੀਡੈਂਟ ਅਤੇ ਕਵੇਰੇਸੇਟਿਨ ਦੀ ਬਹੁਤ ਜ਼ਿਆਦਾ ਮਾਤਰਾ ਹੁੰਦੀ ਹੈ , ਜੋ ਬ੍ਰੇਨ ਸੈਲਸ ਨੂੰ ਸੁਰੱਖਿਅਤ ਕਰਦੇ ਹਨ । ਕੈਂਸਰ ਕੋਸ਼ਿਕਾਵਾਂ ਨੂੰ ਘੱਟ ਕਰਨ ਅਤੇ ਸੋਜ ਨੂੰ ਘੱਟ ਕਰਨ ਦਾ ਕੰਮ ਕਰਦੇ ਹਨ ।
ਪਪੀਤੇ ਦਾ ਜੂਸ-ਪਪੀਤੇ ਦੇ ਜੂਸ ਨਾਲ ਪਾਚਨ ਕਿਰਿਆ ਸਹੀ ਤਰੀਕੇ ਨਾਲ ਕੰਮ ਕਰਦੀ ਹੈ । ਅਤੇ ਪਪੀਤੇ ਨੂੰ ਕੈਂਸਰ ਦੀ ਰੋਕਥਾਮ ਲਈ ਵਧੀਆ ਫ਼ਲ ਮੰਨਿਆ ਜਾਂਦਾ ਹੈ । ਇਸ ਵਿੱਚ ਮੌਜੂਦ ਐਂਟੀ-ਆਕਸੀਡੈਂਟ ਅਤੇ ਫਲੇਵੋਨਾਇਡ ਕੈਂਸਰ ਦੇ ਲਈ ਜਿੰਮੇਦਾਰ ਫਰੀ ਰੈਡੀਕਲਸ ਨਾਲ ਲੜਨ ਦਾ ਕੰਮ ਕਰਦੇ ਹਨ । ਫਰੀ ਰੈਡੀਕਲਸ ਕੋਸ਼ਿਕਾਵਾਂ ਨੂੰ ਨਸ਼ਟ ਕਰਦੇ ਹਨ । ਇਸ ਲਈ ਪੁਪੀਤੇ ਦੇ ਸੇਵਨ ਨਾਲ ਕੈਂਸਰ ਦੀ ਰੋਕਥਾਮ ਕੀਤੀ ਜਾ ਸਕਦੀ ਹੈ , ਅਤੇ ਇਸ ਨੂੰ ਤੇਜ਼ੀ ਨਾਲ ਵਧਣ ਤੋਂ ਰੋਕਿਆ ਜਾ ਸਕਦਾ ਹੈ ।
ਅਨਾਨਾਸ ਦਾ ਜੂਸ-ਅਨਾਨਾਸ ਦਾ ਜੂਸ ਪਾਚਣ ਕਿਰਿਆ ਨੂੰ ਸਹੀ ਕਰਦਾ ਹੈ । ਇਸ ਵਿਚ ਕੋਪਰ , ਵਿਟਾਮਿਨ ਬੀ6 , ਮੈਗਨੀਸ਼ੀਅਮ ਅਤੇ ਹੋਰ ਪੋਸ਼ਕ ਤੱਤ ਪਾਏ ਜਾਂਦੇ ਹਨ । ਅਨਾਨਾਸ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ , ਅਤੇ ਸਰੀਰ ਬਾਹਰੀ ਰੋਗਾਂ ਦੇ ਸੰਕ੍ਰਮਣ ਤੋਂ ਸੁਰੱਖਿਅਤ ਰਹਿੰਦਾ ਹੈ , ਅਤੇ ਨਾਲ ਹੀ ਅਨਾਨਾਸ ਵਿੱਚ ਪਾਏ ਜਾਣ ਵਾਲੇ ਐਂਟੀ ਆਕਸੀਡੈਂਟ ਕੈਂਸਰ ਤੋਂ ਸਾਡੀ ਸੂਰੱਖਿਆ ਕਰਦੇ ਹਨ ।
ਪਾਲਕ ਅਤੇ ਖੀਰੇ ਦਾ ਜੂਸ-ਪਾਲਕ ਅਤੇ ਖੀਰੇ ਵਿੱਚ ਕੈਲਸ਼ੀਅਮ ਅਤੇ ਸਰੀਰ ਨੂੰ ਹਾਈਡ੍ਰੇਟ ਰੱਖਣ ਵਾਲੇ ਗੁਣ ਪਾਏ ਜਾਂਦੇ ਹਨ । ਇਨ੍ਹਾਂ ਦੋਨਾਂ ਦੇ ਜੂਸ ਨਾਲ ਸਰੀਰ ਵਿੱਚ ਸ਼ੂਗਰ ਦਾ ਲੇਵਲ ਸਹੀ ਹੁੰਦਾ ਹੈ । ਇਸ ਜੂਸ ਵਿੱਚ ਐਂਟੀ-ਓਕਸੀਡੈਂਟ ਤੱਤ ਹੁੰਦੇ ਹਨ । ਜੋ ਸਾਡੇ ਸਰੀਰ ਨੂੰ ਕੈਂਸਰ ਤੋਂ ਬਚਾਉਂਦੇ ਹਨ । ਇਸ ਜੂਸ ਨੂੰ ਬਣਾਉਂਦੇ ਸਮੇਂ ਖੀਰੇ ਨੂੰ ਬਿਨਾਂ ਛਿਲੇ ਹੀ ਇਸ ਦਾ ਜੂਸ ਬਣਾਓ ।
ਚੁਕੰਦਰ ਦਾ ਜੂਸ-ਚੁਕੰਦਰ ਵਿਚ ਕਈ ਅਜਿਹੇ ਤੱਤ ਹੁੰਦੇ ਹਨ ਜੋ ਕੈਂਸਰ ਤੋਂ ਸੁਰੱਖਿਆ ਕਰਨ ਦਾ ਕੰਮ ਕਰਦੇ ਹਨ ਚਕੂੰਦਰ ਵਿਚ ਬਿਟਾਲੇਨ ਪਾਇਆ ਜਾਂਦਾ ਹੈ , ਜੋ ਕੈਂਸਰ ਅਤੇ ਹਾਰਟ ਰੋਗਾਂ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ । ਇਹ ਕਾਸ੍ਰਿਨੋਜੇਨ ਨੂੰ ਰੋਕਦਾ ਹੈ । ਸਾਡੇ ਸਰੀਰ ਦੀ ਰੱਖਿਆ ਕਰਨ ਵਾਲੀਆਂ ਕੋਸ਼ਿਕਾਵਾਂ ਅਤੇ ਐਜਾਇਮ ਦੇ ਨਿਰਮਾਣ ਨੂੰ ਵਧਾਉਂਦਾ ਹੈ । ਇਹ ਦੋਨੇ ਗੂਣ ਹੀ ਕੈਂਸਰ ਨਾਲ ਲੜਨ ਵਿਚ ਬਹੁਤ ਫਾਇਦੇਮੰਦ ਹੁੰਦੇ ਹਨ ।ਕੈਂਸਰ ਦੇ ਮਰੀਜ਼ਾਂ ਨੂੰ ਆਪਣੀ ਡਾਈਟ ਵਿਚ ਫਲਾਂ ਦੇ ਜੂਸ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ । ਫਲਾਂ ਦੇ ਜੂਸ ਦਾ ਸੇਵਨ ਕਰਨ ਨਾਲ ਕੈਂਸਰ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਹੈ , ਅਤੇ ਕੈਂਸਰ ਦੇ ਮਰੀਜਾਂ ਨੂੰ ਜੂਸ ਪੀਣ ਨਾਲ ਤਾਕਤ ਮਿਲਦੀ ਹੈ ।ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ । ਸਿਹਤ ਸੰਬੰਧੀ ਹੋਰ ਸਮਸਿਆਵਾਂ ਅਤੇ ਘਰੇਲੂ ਨੁਸਖੇ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜਰੂਰ like ਕਰੋ