ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੋਟਲ ਮਲ ਜੀ ਨੂੰ ਟੋਡਰਮਲ ਸ਼ਾਹਜਹਾਨੀ ਵੀ ਕਿਹਾ ਜਾਂਦਾ ਸੀ ਬਾਦਸ਼ਾਹ ਨੇ ਇਹਨਾਂ ਨੂੰ ਰਾਏ ਦਾ ਖਿਤਾਬ ਦਿੱਤਾ ਹੋਇਆ ਸੀ। ਇਹਨਾਂ ਕੋਲ ਪਹਿਲਾਂ 100 ਘੋੜ ਸਵਾਰ ਤੇ ਫੌਜ ਰੱਖਣ ਦਾ ਹੱਕ ਸੀ। ਜੋ ਵਾਧਾ ਵਾਧਾ 1648 ਵਿੱਚ 2ਜ ਘੋੜ ਸਵਾਰ ਇਹ 4 ਹਜਾਰ ਪਿਆਦਾ ਸਿਪਾਹੀਆਂ ਦਾ ਹੋ ਗਿਆ ਸੀ 1650 ਵਿੱਚ ਟੋਡਰਮਲ ਜੀ ਦੇ ਨਿਜਾਮ ਹੇਠ ਸਰਹੰਦ ਹੀ ਨਹੀਂ ਬਲਕਿ ਦੀਪਾਲਪੁਰ ਜਲੰਧਰ ਤੇ ਸੁਲਤਾਨਪੁਰ ਦੇ ਸੂਬੇ ਵੀ ਆ ਗਏ ਸਨ ਇਹਨਾਂ ਦੀ ਆਮਦਨ ਵਿੱਚੋਂ 50 ਲੱਖ ਟਕੇ ਸਲਾਨਾ ਉਹਨਾਂ ਨੂੰ ਆਪਣੇ ਵਾਸਤੇ ਮਿਲਦੇ ਸਨ। ਉਹ ਜਿਸ ਮਹਿਲ ਵਿੱਚ ਰਹਿੰਦੇ ਸਨ ਉਸਦਾ ਨਾਂ ਜਹਾਜੀ ਹਵੇਲੀ ਸੀ ਕਿਉਂਕਿ ਉਸ ਦੀ ਸ਼ਕਲ ਸਮੁੰਦਰੀ ਜਹਾਜ ਵਰਗੀ ਸੀ
ਦੀਵਾਨ ਟੋਡਰਮਲ ਜੀ ਸਰਹੰਦ ਦੇ ਇੱਕ ਧਨਾੜ ਮਹਾਜਨ ਸਨ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਪਿੱਛੋਂ ਉਹਨਾਂ ਦੇ ਅਤੇ ਮਾਤਾ ਗੁਜਰੀ ਜੀ ਦੇ ਸਸਕਾਰ ਦੇ ਲਈ ਵੱਡੀ ਕੀਮਤ ਦੇ ਕੇ ਜ਼ਮੀਨ ਖਰੀਦੀ ਸੀ ਦੀਵਾਨ ਟੋਡਰ ਮਲ ਜੀ ਆਗਰਾ ਤੋਂ ਲਾਹੌਰ ਤੱਕ ਜਾਣ ਲਈ ਲੰਮਾ ਸਫਰ ਤੈਅ ਕਰਨ ਵਾਲੇ ਯਾਤਰਿਆਂ ਦੀ ਪਿਆਸ ਬੁਝਾਉਣ ਲਈ ਰਾਜਾ ਤਾਲ ਵਿੱਚ ਬਣੇ ਤਲਾਬ ਦੇ ਪਾਣੀ ਦਾ ਪ੍ਰਬੰਧ ਕਰਨਾ ਬਹੁਤ ਵੱਡਾ ਪੁੰਨ ਸਮਝਦੇ ਸਨ ਤਲਾਬ ਬਣਵਾਉਣ ਦੇ ਉਪਰਾਲੇ ਨਾਲ ਮਿਲੀ ਪ੍ਰਸਿੱਧੀ ਦੇ ਸਿੱਟੇ ਵਜੋਂ ਟੋਡਰਮਲ ਜੀ ਨੂੰ 1682 ਵਿੱਚ ਦੀਵਾਨ ਦੀ ਉਪਾਧੀ ਪ੍ਰਾਪਤ ਹੋਈ। ਟੋਡਰਮਲ ਜੀ ਉੱਗੇ ਦਰਬਾਰੀ ਧਾਰਮਿਕ ਤੇ ਦਿਆਲੂ ਸ਼ਖਸੀਅਤ ਸਨ ਟੋਡਰਮਲ ਜੀ ਨੂੰ ਰਾਜ ਦਰਬਾਰ ਵਿੱਚ ਇੱਕ ਧਰਮੀ ਵਿਅਕਤੀ ਵਜੋਂ ਜਾਣਿਆ ਜਾਂਦਾ ਸੀ ਜੋ ਖੇਤੀਬਾੜੀ ਸੁਧਾਰਾਂ ਵਿੱਚ ਮਾਹਰ ਸਨ
ਟੋਡਰਮਲ ਜੀ ਗੁਰੂ ਘਰ ਦੇ ਪ੍ਰੇਮੀ ਤੇ ਦਿੱਲੀ ਦੇ ਤਖਤ ਦੇ ਇੱਕ ਅਸਰ ਰਸੂਖ ਰੱਖਣ ਵਾਲੇ ਸਰਕਾਰੀ ਅਧਿਕਾਰੀ ਸੀ। 13 ਦਸੰਬਰ 1704 ਨੂੰ ਵਜ਼ੀਰ ਖਾਂ ਦੇ ਹੁਕਮ ਨਾਲ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਸਾਹਿਬਜ਼ਾਦਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਪਰ ਇੰਨਾ ਜ਼ੁਲਮ ਕਰਕੇ ਵੀ ਉਸ ਨੂੰ ਤਸੱਲੀ ਨਹੀਂ ਹੋਈ ਲਾਸ਼ਾਂ ਨੂੰ ਰੋਲਣ ਤੇ ਮਿੱਟੀ ਖਰਾਬ ਕਰਨ ਦੀ ਖਾਤਰ ਲਵਾਰਿਸ ਕਰਾਰ ਦੇ ਕੇ ਉਸਨੇ ਕਿਲੇ ਦੀਆਂ ਦੀਵਾਰਾਂ ਤੋਂ ਬਾਹਰ ਹੰਸਲਾ ਨਦੀ ਦੇ ਕਿਨਾਰੇ ਇੱਕ ਉਜਾੜ ਥਾਂ ਤੇ ਸੁਟਵਾ ਦਿੱਤਾ ਜਦ ਸਰਹੰਦ ਦੇ ਇਲਾਕੇ ਵਿੱਚ ਵੱਸਦੇ ਗੁਰੂ ਪ੍ਰੇਮੀਆਂ ਨੂੰ ਵਜ਼ੀਰ ਖਾਂ ਦੇ ਇਸ ਕੁਕਰਮ ਬਾਰੇ ਪਤਾ ਚੱਲਿਆ ਤਾਂ ਉਹਨਾਂ ਨੇ ਖੂਨ ਦੇ ਆਂਸੂ ਕੇਰੇ ਪਰ ਸਰਕਾਰੀ ਜਹਿਰ ਤੋਂ ਡਰਦਿਆਂ ਕਿਸੇ ਦੀ ਹਿੰਮਤ ਨਾ ਪਈ ਕਿ ਉਹਨਾਂ ਦਾ ਵਿਧੀ ਪੂਰਵਕ ਸੰਸਕਾਰ ਕਰ ਸਕਣ ਗੁਰੂ ਘਰ ਦੇ ਮੁਰੀਦਾਂ ਲਈ ਇਹ ਬੜੇ ਕਰੜੇ ਇਮਤਿਹਾਨ ਵਾਲਾ ਸਮਾਂ ਸੀ ਇਸ ਤੋਂ ਪਹਿਲਾਂ ਵੀ ਚਾਂਦਨੀ ਚੌਂਕ ਦੇ ਅੰਦਰ ਹੋਈ ਅਦੁਤੀ ਸ਼ਹਾਦਤ ਉਪਰੰਤ ਮੁਗਲ ਹਕੂਮਤ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸੀਸ ਤੇ ਧੜ ਦੀ ਬੇਅਦਬੀ ਕਰਨ ਦਾ ਕੁਝ ਯਤਨ ਕੀਤਾ ਸੀ ਤਾਂ
ਗੁਰੂ ਘਰ ਦੇ ਪ੍ਰੇਮੀ ਲੱਖੀ ਸ਼ਾਹ ਵਣਜਾਰਾ ਨੇ ਮੀਂਹ ਝੱਖੜ ਤੋਂ ਬਚਦੇ ਹੋਏ ਉਸ ਅਕਾਲ ਪੁਰਖ ਦਾ ਆਸਰਾ ਲੈ ਕੇ ਸਖਤ ਪਹਿਰੇ ਵਿੱਚੋਂ ਗੁਰੂ ਸਾਹਿਬ ਦਾ ਸਰੀਰ ਆਪਣੇ ਗੱਡੇ ਤੇ ਰੱਖ ਕੇ ਆਪਣੇ ਘਰ ਲੈ ਗਿਆ ਤੇ ਜਾ ਕੇ ਘਰ ਦੇ ਅੰਦਰ ਬੜੇ ਅਦਬ ਨਾਲ ਉਹਨਾਂ ਦੀ ਚਿਖਾ ਸਜਾ ਕੇ ਸਣੇ ਸਮਾਨ ਦੇ ਘਰ ਨੂੰ ਅਗਨੀ ਭੇਟ ਕਰ ਦਿੱਤਾ ਤਾਂ ਕਿ ਹਕੂਮਤ ਨੂੰ ਇਹ ਇੱਕ ਹਾਦਸਾ ਲਕੇ ਭਾਈ ਜੇਤਾ ਜੀ ਗੁਰੂ ਜੀ ਦਾ ਸੀਸ ਕਈ ਮੀਲ ਪੈਦਲ ਤੁਰ ਕੇ ਥਾਂ ਥਾਂ ਤੇ ਪਹਿਰੇਦਾਰਾਂ ਤੋਂ ਬਚਦੇ ਬਚਾਉਂਦੇ ਸ਼੍ਰੀ ਅਨੰਦਪੁਰ ਸਾਹਿਬ ਪਹੁੰਚਾਉਣ ਦਾ ਦਲੇਰੀ ਭਰਿਆ ਕੰਮ ਕਰ ਚੁੱਕੇ ਸਨ। ਹੁਣ ਇਸ ਪਰਖ ਦੀ ਘੜੀ ਵਿੱਚ ਭਾਈ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰਮਲ ਨੇ ਆਪਣੀ ਜ਼ੁਰਤ ਦੀ ਮਿਸਾਲ ਕਾਇਮ ਕੀਤੀ ਭਾਈ ਮੋਤੀ ਲਾਲ ਮਹਿਰਾ ਇਸ ਮੁਸੀਬਤ ਵਿੱਚ ਮਾਤਾ ਗੁਜਰੀ ਜੀ ਤੇ ਬੱਚਿਆਂ ਲਈ ਸਾਰੇ ਖਤਰੇ ਮੁੱਲ ਲੈ ਕੇ ਪਹਿਰੇਦਾਰਾਂ ਨੂੰ ਲਾਲਚ ਦੇ ਕੇ ਠੰਡੇ ਬੁਰਜ ਵਿੱਚ ਗਰਮ ਦੁੱਧ ਦਾ ਗੜਵਾ ਲੈ ਕੇ ਜਾਂਦੇ ਰਹੇ ਜਦੋਂ ਮੁਗਲ ਹਕੂਮਤ ਦਾ ਖਾਣਾ ਖਾਣ ਲਈ ਮਾਤਾ ਗੁਜਰੀ ਜੀ ਨੇ ਇਨਕਾਰ ਕਰ ਦਿੱਤਾ ਸੀ ਟੋਡਰਮਲ ਜੀ ਨੇ ਦੋਨੋਂ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦਾ ਵਿਧੀ ਪੂਰਵਕ ਸੰਸਕਾਰ
ਮਾਤਾ ਗੁਜਰੀ ਜੀ ਨੇ ਇਨਕਾਰ ਕਰ ਦਿੱਤਾ ਸੀ ਟੋਡਰਮਲ ਜੀ ਨੇ ਦੋਨੋਂ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦਾ ਵਿਧੀ ਪੂਰਵਕ ਸੰਸਕਾਰ ਕਰਨ ਲਈ ਵਜ਼ੀਰ ਖਾਨ ਨਾਲ ਉਹਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਉਸਦੇ ਹਵਾਲੇ ਕਰਨ ਲਈ ਚਾਰਾਜੋਈ ਕੀਤੀ ਪਹਿਲਾਂ ਤਾਂ ਵਜ਼ੀਰ ਖਾਂ ਮੰਨਿਆ ਨਹੀਂ ਫਿਰ ਦਿੱਲੀ ਦਰਬਾਰ ਵਿੱਚ ਦੀਵਾਨ ਟੋਡਰਮਾਲ ਜੀ ਦਾ ਅਸਰ ਸੂਖ ਦੇਖ ਕੇ ਤੇ ਬਹਾਦਰ ਸ਼ਾਹ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਪਸੀ ਮਿੱਤਰਾਂ ਨਾਲ ਰਿਸ਼ਤੇ ਬਾਰੇ ਜਾਣ ਕੇ ਹਾਂ ਤਾਂ ਕਰ ਦਿੱਤੀ ਪਰ ਉਹਨਾਂ ਨੂੰ ਹਕੂਮਤ ਦੇ ਬਾਗੀ ਕਰਾਰ ਦੇ ਕੇ ਸੰਸਕਾਰ ਕਰਨ ਲਈ ਜਗ੍ਹਾ ਦੇਣ ਤੋਂ ਮੁੱਕਰ ਗਿਆ ਦੀਵਾਨ ਟੋਡਰਮਲ ਦੀਆਂ ਮਿਨਤਾਂ ਤਰਲਿਆਂ ਤੋਂ ਬਾਅਦ ਉਸਦੇ ਸ਼ਰਾਰਤੀ ਦਿਮਾਗ ਨੇ ਇੱਕ ਔਖੀ ਤੇ ਸ਼ੈਤਾਨੀ ਤਸਵੀਰ ਰੱਖ ਦਿੱਤੀ ਕਿ ਸੰਸਕਾਰ ਦੀ ਜਗ੍ਹਾ ਤੈਨੂੰ ਮੁਲਕ ਖਰੀਦਣੀ ਪਵੇਗੀ
ਜਿਸ ਦਾ ਮੁੱਲ ਹੋਵੇਗਾ ਜਿਤਨੀ ਜਗ੍ਹਾ ਦੀ ਤੈਨੂੰ ਲੋੜ ਪਵੇਗੀ ਉਸਦੇ ਉੱਪਰ ਖੜੇ ਰੁੱਖ ਦੀ ਤਰ੍ਹਾਂ ਉਨੀਆਂ ਹੀ ਮੋਹਰਾਂ ਵਿਛਾ ਕੇ ਇਹ ਤੈਨੂੰ ਮਿਲੇਗੀ ਵਜ਼ੀਰ ਖਾਨ ਨੂੰ ਵਿਸ਼ਵਾਸ ਸੀ ਕਿ ਇਸ ਕੀਮਤ ਜੋ ਦੁਨੀਆਂ ਦੀ ਕਿਸੇ ਧਰਤੀ ਤੋਂ ਵੀ ਵਡਮੁਲੀ ਸੀ ਟੋਡਰਮਲ ਕਦੀ ਵੀ ਖਰੀਦਣ ਦੀ ਹਿੰਮਤ ਨਹੀਂ ਕਰੇਗਾ ਪਰ ਉਸ ਮੂਰਖ ਨੂੰ ਇਹ ਨਹੀਂ ਸੀ ਪਤਾ ਕਿ ਕਿਸ ਕਦਰ ਨੇਕ ਹਿੰਦੂ ਤੇ ਮੁਸਲਮਾਨ ਵੀ ਗੁਰੂ ਸਾਹਿਬ ਨਾਲ ਪਿਆਰ ਤੇ ਅਕੀਦਤ ਰੱਖਦੇ ਸਨ ਤਿਆਗ ਦੀ ਮੂਰਤੀ ਦੀਵਾਨ ਟੋਡਰ ਮਲ ਨੇ ਆਪਣੀ ਪਤਨੀ ਦੇ ਗਹਿਣੇ ਆਪਣਾ ਘਰ ਬਾਰ ਜਮੀਨ ਜਾਇਦਾਦ ਸਭ ਕੁਝ ਵੇਚ ਕੇ ਮੋਹਰਾਂ ਨੂੰ ਠੀਕਰੀਆਂ ਸਮਝ ਕੇ ਵਜ਼ੀਰ ਖਾਨ ਦੇ ਮੱਥੇ ਮਾਰ ਕੇ ਜਮੀਨ ਖਰੀਦ ਲਈ ਤੁਸੀਂ ਆਪ ਸੋਚੋ ਜਰਾ ਖਰੀਦਣ ਦਾ ਮੁੱਲ ਉਸ ਵਕਤ ਦੇ ਹਿਸਾਬ ਨਾਲ 78 ਹਜ਼ਾਰ ਅਸ਼ਰਫੀਆਂ ਸਨ ਜੋ ਕਿ 780 ਕਿਲੋ ਸੋਨੇ ਦੇ ਬਰਾਬਰ ਸੀ ਭਾਈ ਮੋਤੀ ਲਾਲ ਮਹਿਰਾ ਦੇ ਸਹਿਯੋਗ ਨਾਲ ਅਤੇ ਗੁਰੂ ਘਰ ਦੇ ਸਿੱਖਾਂ ਨਾਲ ਰਲ ਕੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦਾ ਪੂਰੇ ਸਤਿਕਾਰ ਸਹਿਤ ਸਿੱਖ ਰਹਿਤ ਮਰਿਆਦਾ ਅਨੁਸਾਰ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ।
ਇਸ ਕਾਰਜ ਲਈ ਦੀਵਾਨ ਜੀ ਦੀ ਸਾਰੀ ਪੂੰਜੀ ਜਮੀਨ ਖਰੀਦਣ ਵਿੱਚ ਲੱਗ ਗਈ ਘਰ ਬਾਰ ਗਹਿਣੇ ਪੈ ਗਿਆ ਪਰ ਉਹਨਾਂ ਨੇ ਆਪਣੇ ਇਸ ਨੁਕਸਾਨ ਨੂੰ ਇਸ ਮਹਾਨ ਕਾਰਜ ਅੱਗੇ ਤੁਛ ਸਮੇਂ ਕੇ ਗੁਰੂ ਘਰ ਅਤੇ ਸਿੱਖੀ ਦੀ ਮਹਾਨ ਸੇਵਾ ਦਾ ਮਾਣ ਹਾਸਿਲ ਕੀਤਾ ਸੰਸਕਾਰ ਤੋਂ ਬਾਅਦ ਵਜ਼ੀਰ ਖਾਨ ਦਾ ਕਹਿਰ ਦੀਵਾਨ ਟੋਡਰਮਲ ਤੇ ਟੁੱਟ ਪਿਆ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਦੀਵਾਨ ਟੋਡਰ ਮਲ ਨੂੰ ਆਪਣਾ ਘਰ ਬਾਰ ਤੇ ਮੁਗਲਾਂ ਦੀ ਨੌਕਰੀ ਤੇ ਕਾਰੋਬਾਰ ਛੱਡ ਕੇ ਕਿਸੇ ਹੋਰ ਪਿੰਡ ਜਾਣਾ ਪਿਆ ਵਜ਼ੀਰ ਖਾਨ ਜਾਲਮ ਤੇ ਬੇਰਹਿਮ ਸਾਂਤ ਸੀ ਉਸਨੇ ਮੋਤੀ ਰਾਮ ਮਹਿਰਾ ਨੂੰ ਵੀ ਨਹੀਂ ਛੱਡਿਆ ਉਸ ਨੂੰ ਜਦ ਬਾਬਾ ਮੋਤੀ ਰਾਮ ਰਾਮ ਮਹਿਰਾ ਦਾ ਠੰਡੇ ਬੁਰਜ ਵਿੱਚ ਦੁੱਧ ਪਹੁੰਚਾਉਣ ਬਾਰੇ ਪਤਾ ਲੱਗਿਆ ਤਾਂ ਉਹਨਾਂ ਦੇ ਸਾਰੇ ਪਰਿਵਾਰ ਨੂੰ ਵੇਲਣੇ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ। ਬਾਬਾ ਟੋਟਰਮਲ ਜੀ ਦੀ ਜਹਾਜ਼ ਹਵੇਲੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਤੇ ਉਸ ਤੋਂ ਬਾਅਦ ਸਿੱਖ ਮਿਸਲਾਂ ਦੇ ਸਰਹੱਦ ਤੇ ਹਮਲਿਆਂ ਦੌਰਾਨ ਪੂਰੀ ਇੱਜ਼ਤ ਬਖਸ਼ੀ ਗਈ ਇੱਕ ਪਾਸੇ ਕੁੰਮਾ ਮਾਸ਼ਕੀ ਬੀਬੀ ਲਛਮੀ ਪਠਾਨ ਨਿਹੰਗ ਖਾਨ ਭਾਈ ਨਬੀ ਖਾਨ ਭਾਈ ਗਨੀ ਖਾਨ
ਬੇਗਮ ਜੈਨ ਬੁਨੀ ਮਾਂ ਨਵਾਬ ਬਲੇਰਕੋਟਲਾ ਬਾਬਾ ਮੋਤੀ ਰਾਮ ਮਹਿਰਾ ਤੇ ਪਰਿਵਾਰ ਅਤੇ ਦੀਵਾਨ ਟੋਡਰਮਲ ਜੀ ਨੇ ਇਨਸਾਨੀਅਤ ਦੇ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਤੇ ਦੂਜੇ ਪਾਸੇ ਗੰਗੂ ਬ੍ਰਾਹਮਣ ਨਵਾਬ ਸੁੱਚਾ ਨੰਦ ਵਜ਼ੀਦ ਖਾਨ ਨੇ ਨਿਰਦਾਤਾ ਅਤੇ ਬੇਈਮਾਨੀ ਦੀਆਂ ਸਿਖਰਾਂ ਨੂੰ ਛੋਇਆ ਦੀਵਾਨ ਟੋਡਰ ਮਲ ਨੂੰ ਸ਼ਹੀਦੀ ਹਫਤਿਆਂ ਦੌਰਾਨ ਸ਼ਰਧਾ ਨਾਲ ਯਾਦ ਕਰਨਾ ਬਣਦਾ ਹੈ ਦੀਵਾਨ ਟੋਡਰਮਲ ਨੇ ਬੜੇ ਮਹਿੰਗੇ ਮੁੱਲ ਜ਼ਮੀਨ ਖਰੀਦ ਕੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦਾ ਸਸਕਾਰ ਕੀਤਾ ਸੀ ਇਸ ਨੂੰ ਦੁਨੀਆਂ ਦੀ ਸਭ ਤੋਂ ਮਹਿੰਗੀ ਜ਼ਮੀਨ ਮੰਨਿਆ ਜਾਂਦਾ ਹੈ
ਪਰਮਾਤਮਾ ਦੇ ਭੈਅ ਵਿੱਚ ਰਹਿਣ ਵਾਲੇ ਦੀਵਾਨ ਟੋਡਰਮਾਲ ਬਾਰੇ ਇਤਿਹਾਸ ਵਿੱਚ ਬਹੁਤ ਘੱਟ ਮਿਲਦਾ ਹੈ। ਜਿਸ ਥਾਂ ਤੇ ਛੋਟੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਉਸ ਥਾਂ ਤੇ ਅੱਜ ਗੁਰਦੁਆਰਾ ਫਤਿਹਗੜ੍ਹ ਸਾਹਿਬ ਸੁਸ਼ੋਭਿਤ ਹੈ ਜੋ ਕਿ ਸਰਹੰਦ ਵਿੱਚ ਮੌਜੂਦ ਹੈ। ਮਾਤਾ ਗੁਜਰੀ ਜੀ ਸਮੇਤ ਦੋਵਾਂ ਸਾਹਿਬਜ਼ਾਦਿਆਂ ਦਾ ਦੀਵਾਨ ਟੋਡਰਮਲ ਨੇ ਹੱਥੀ ਸੰਸਕਾਰ ਕੀਤਾ ਉਹ ਅਸਥਾਨ ਗੁਰਦੁਆਰਾ ਜੋਤੀ ਸਰੂਪ ਦੇ ਨਾਮ ਨਾਲ ਪ੍ਰਸਿੱਧ ਹੈ ਜੋ ਕਿ ਫਤਿਹਗੜ੍ਹ ਸਾਹਿਬ ਵਿੱਚ ਹੈ। ਦੱਸਦੇ ਹਨ ਕਿ ਜਦ ਸਾਹਿਬਜ਼ਾਦਿਆਂ ਤੇ ਮਾਤਾ ਜੀ ਦੀ ਸ਼ਹਾਦਤ ਹੋਈ ਤਾਂ ਦੀਵਾਨ ਟੋਡਰਮਲ ਨੇ ਜ਼ਮੀਨ ਖਰੀਦ ਕੇ ਭਾਈ ਰਾਮਾ ਤੇ ਤਰਲੋਕਾ ਜੀ ਜੋ ਸਰਹੰਦ ਵਿਖੇ ਮਾਮਲਾ ਦੇਣ ਆਏ ਸਨ ਉਹਨਾਂ ਨੂੰ ਨਾਲ ਲੈ ਕੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਸਿੱਖ ਜਗਤ ਵਿੱਚ ਦੀਵਾਨ ਟੋਡਰ ਮਲ ਨੂੰ ਬੜੀ ਸ਼ਰਧਾ ਦੀ ਨਿਗਹਾ ਨਾਲ ਦੇਖਿਆ ਜਾਂਦਾ ਹੈ। ਮਨੁੱਖੀ ਬਰਾਬਰੀ ਆਪਸੀ ਭਾਈਚਾਰੇ ਤੇ ਸਰਬੱਤ ਦਾ ਭਲਾ ਮੰਗਣ ਵਾਲੇ ਸਿੱਖ ਧਰਮ ਦੀ ਵਿਸ਼ਵ ਵਿੱਚ ਨਿਵੇਕਲੀ ਤੇ ਨਿਰਾਲੀ ਪਹਿਚਾਣ ਹੈ ਇਸ ਪਹਿਚਾਨ ਨੂੰ ਕਾਇਮ ਰੱਖਣ ਲਈ
ਜਿੱਥੇ ਬਾਬਾ ਨਾਨਕ ਜੀ ਨੇ ਆਪਣਾ ਆਪਣਾ ਵਡ ਮੁੱਲਾ ਉਦਾਸਿਆਂ ਦੇ ਰੂਪ ਵਿੱਚ ਯੋਗਦਾਨ ਪਾਇਆ ਹੈ ਉਥੇ ਬਾਕੀ ਦੇ ਗੁਰੂ ਸਾਹਿਬਾਨਾ ਤੇ ਉਹਨਾਂ ਪਿਆਰੇ ਸਿੱਖਾਂ ਨੇ ਵੀ ਯਥਾਯੋਗ ਯਤਨ ਕੀਤੇ ਹਨ ਇਹਨਾਂ ਯਤਨਾਂ ਦੇ ਬਦਲੇ ਉਹਨਾਂ ਨੂੰ ਕਈ ਵਾਰੀ ਆਖਿਆ ਤੇ ਅਸਹ ਕਸ਼ਟ ਵੀ ਸਹਿਣੇ ਪਏ ਹਨ। ਪਰ ਉਹਨਾਂ ਨੇ ਕਦੇ ਵੀ ਆਪਣੇ ਸਿਦਕ ਨੂੰ ਤਰਲ ਨਹੀਂ ਹੋਣ ਦਿੱਤਾ ਬਾਬੇ ਨਾਨਕ ਦੇ ਘਰ ਉੱਤੇ ਜਦੋਂ ਵੀ ਕਦੇ ਸੰਕਟ ਦਾ ਸਮਾਂ ਆਇਆ ਹੈ ਤਾਂ ਸਿੱਖਾਂ ਦੇ ਨਾਲ ਨਾਲ ਕੁਝ ਗੈਰ ਸਿੱਖਾਂ ਨੇ ਵੀ ਤਨ ਮਨ ਤੇ ਧਨ ਨਾਲ ਆਪਣਾ ਵਿਲੱਖਣ ਤੇ ਵਿਸ਼ੇਸ਼ ਯੋਗਦਾਨ ਪਾਇਆ ਹੈ। ਇਸ ਤਰ੍ਹਾਂ ਦਾ ਯੋਗਦਾਨ ਪਾਉਣ ਵਾਲਿਆਂ ਵਿੱਚ ਹੀ ਸ਼ਾਮਲ ਹੈ ਗੁਰੂ ਪਰਿਵਾਰ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਪ੍ਰਤੀ ਅਤ ਪਿਆਰ ਤੇ ਸਤਿਕਾਰ ਦੀ ਭਾਵਨਾ ਰੱਖਣ ਵਾਲੇ ਦੀਵਾਨ ਟੋਡਰਮਲ ਜੀ ਦਾ ਨਾਮ ਸਿੱਖ ਕੌਮ ਸਿਰ ਸਦੀਵੀ ਕਰ ਚਾੜਨ ਵਾਲੀ ਬਹਾਦਰ ਦੇ ਨੇਕ ਦੇ ਲਈ ਇਸ ਸ਼ਖਸੀਅਤ ਨੂੰ ਹਮੇਸ਼ਾ ਯਾਦ ਕਰਨਾ ਬਣਦਾ ਹੈ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ