ਫੈਟੀ ਲੀਵਰ ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਜ਼ਰੂਰ ਅਪਣਾਓ-ਇਹ ਘਰੇਲੂ ਨੁਸਖੇ

ਅੱਜ ਦੇ ਸਮੇਂ ਵਿੱਚ ਫੈਟੀ ਲੀਵਰ ਦੀ ਸਮੱਸਿਆ ਬਹੁਤ ਆਮ ਹੋ ਗਈ ਹੈ । ਖਰਾਬ ਜੀਵਨਸ਼ੈਲੀ ਅਤੇ ਗਲਤ ਖਾਣ-ਪੀਣ ਦੇ ਕਾਰਨ ਫੈਟੀ ਲੀਵਰ ਦੀ ਸਮੱਸਿਆ ਹੁੰਦੀ ਹੈ । ਜਦੋਂ ਲਿਵਰ ਦੀਆਂ ਕੋਸ਼ਿਕਾਵਾਂ ਵਿੱਚ ਜ਼ਿਆਦਾ ਮਾਤਰਾ ਵਿੱਚ ਫੈਟ ਇਕੱਠਾ ਹੋ ਜਾਂਦਾ ਹੈ , ਉਦੋਂ ਫੈਟੀ ਲੀਵਰ ਦੀ ਸਮੱਸਿਆ ਹੁੰਦੀ ਹੈ । ਜੋ ਲੋਕ ਸ਼ਰਾਬ ਦਾ ਬਹੁਤ ਜ਼ਿਆਦਾ ਸੇਵਨ ਕਰਦੇ ਹਨ , ਉਨ੍ਹਾਂ ਵਿੱਚ ਇਹ ਬਿਮਾਰੀ ਜ਼ਿਆਦਾ ਹੁੰਦੀ ਹੈ । ਹਾਲਾਂਕਿ ਜੋ ਲੋਕ ਸ਼ਰਾਬ ਨਹੀਂ ਪੀਂਦੇ , ਉਨ੍ਹਾਂ ਵਿਚ ਵੀ ਫੈਟੀ ਲੀਵਰ ਹੋ ਸਕਦਾ ਹੈ । ਇਸ ਬਿਮਾਰੀ ਵਿੱਚ ਲੀਵਰ ਵਿਚ ਸੋਜ ਹੋਣ ਲਗਦੀ ਹੈ , ਜਿਸ ਨਾਲ ਲੀਵਰ ਖਰਾਬ ਹੋਣ ਦੀ ਸੰਭਾਵਨਾ ਰਹਿੰਦੀ ਹੈ । ਫੈਟੀ ਲੀਵਰ ਦੀ ਸਮੱਸਿਆ ਦਾ ਸਹੀ ਸਮੇਂ ਤੇ ਇਲਾਜ ਨਾ ਕਰਨ ਤੇ ਮਰੀਜ ਦੀ ਜਾਨ ਵੀ ਜਾ ਸਕਦੀ ਹੈ । ਸਹੀ ਖਾਣ-ਪਾਣ ਅਤੇ ਜੀਵਨ ਸ਼ੈਲੀ ਵਿੱਚ ਕੁਝ ਬਦਲਾਅ ਕਰਕੇ ਫੈਟੀ ਲੀਵਰ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ । ਇਸ ਤੋਂ ਇਲਾਵਾ ਤੁਸੀਂ ਕੁਝ ਘਰੇਲੂ ਨੁਖਸਿਆਂ ਦੀ ਮਦਦ ਨਾਲ ਫੈਟੀ ਲੀਵਰ ਦੀ ਸਮੱਸਿਆ ਨੂੰ ਠੀਕ ਕਰ ਸਕਦੇ ਹੋ ।ਅੱਜ ਅਸੀਂ ਤੁਹਾਨੂੰ ਫੈਟੀ ਲੀਵਰ ਦੀ ਸਮੱਸਿਆ ਨੂੰ ਠੀਕ ਕਰਨ ਦੇ ਲਈ ਕੁਝ ਘਰੇਲੂ ਨੁਸਖਿਆਂ ਬਾਰੇ ਦੱਸਾਂਗੇ ।

ਐਲੋਵੇਰਾ-ਫੈਟੀ ਲੀਵਰ ਦੇ ਮਰੀਜ਼ਾਂ ਨੂੰ ਐਲੋਵੇਰਾ ਦਾ ਸੇਵਨ ਕਰਨਾ ਚਾਹੀਦਾ ਹੈ । ਐਲੋਵੇਰਾ ਸਾਡੀ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ । ਐਲੋਵੇਰਾ ਇਕ ਨੈਚੁਰਲ ਬੱਲਡ ਪਿਓਰੀਫਾਇਰ ਹੈ । ਐਲੋਵੇਰਾ ਲੀਵਰ ਦੇ ਕੰਮ ਕਰਨ ਦੀ ਸ਼ਕਤੀ ਨੂੰ ਵਧਾਉਂਦਾ ਹੈ , ਅਤੇ ਲੀਵਰ ਦੀ ਬਿਮਾਰੀ ਦੇ ਇਲਾਜ ਵਿਚ ਮਦਦ ਕਰਦਾ ਹੈ । ਐਲੋਵੇਰਾ ਦਾ ਜੂਸ ਪੀਣ ਨਾਲ ਸਰੀਰ ਵਿੱਚ ਜੰਮਾ ਵਿਸ਼ੈਲੇ ਪਦਾਰਥਾਂ ਨੂੰ ਬਾਹਰ ਕੱਢਣ ਵਿਚ ਮਦਦ ਮਿਲਦੀ ਹੈ । ਇਸ ਲਈ ਤੁਸੀਂ ਸਵੇਰੇ ਖਾਲੀ ਪੇਟ ਇੱਕ ਗਿਲਾਸ ਗਰਮ ਪਾਣੀ ਦੇ ਨਾਲ ਇਕ ਚੱਮਚ ਐਲੋਵੇਰਾ ਜੂਸ ਦਾ ਸੇਵਨ ਜ਼ਰੂਰ ਕਰੋ ।
ਕਾਲਮੇਘ-ਕਾਲਮੇਘ ਦਾ ਇਸਤੇਮਾਲ ਆਯੁਰਵੈਦਿਕ ਔਸ਼ਧਿ ਦੇ ਰੂਪ ਵਿੱਚ ਹੁੰਦਾ ਹੈ । ਲੀਵਰ ਨੂੰ ਤੰਦਰੁਸਤ ਰੱਖਣ ਵਿਚ ਕਾਲਮੇਘ ਬਹੁਤ ਫਾਇਦੇਮੰਦ ਹੁੰਦਾ ਹੈ । ਆਂਵਲੇ ਦੀਆਂ ਪੱਤੀਆਂ ਵਿਚ ਹੇਪਟੋਪ੍ਰੋਟੇਕਟਿਵ ਗੁਣ ਪਾਏ ਜਾਂਦੇ ਹਨ , ਜੋ ਲੀਵਰ ਨੂੰ ਡੈਮੇਜ ਹੋਣ ਤੋਂ ਬਚਾਉਂਦੇ ਹਨ । ਕਾਲਮੇਘ ਦੀਆਂ ਪੱਤੀਆਂ ਦੇ ਅਰਕ ਦਾ ਸੇਵਨ ਕਰਨ ਨਾਲ ਫੈਟੀ ਲਿਵਰ ਅਤੇ ਲੀਵਰ ਨਾਲ ਜੁੜਿਆ ਸਮੱਸਿਆਵਾਂ ਵਿੱਚ ਬਹੁਤ ਫਾਇਦਾ ਹੁੰਦਾ ਹੈ ।

WhatsApp Group (Join Now) Join Now

ਗਿਲੋਅ-ਗਿਲੋਅ ਇੱਕ ਅਜਿਹੀ ਆਯੁਵੈਦਿਕ ਜੜੀ ਬੂਟੀ ਹੈ । ਜਿਸਦਾ ਇਸਤੇਮਾਲ ਕਈ ਗੰਭੀਰ ਸਮੱਸਿਆਵਾਂ ਦਾ ਇਲਾਜ ਕਰਨ ਦੇ ਲਈ ਕੀਤਾ ਜਾਂਦਾ ਹੈ । ਲੀਵਰ ਨਾਲ ਜੁੜੀਆਂ ਸਮੱਸਿਆਵਾਂ ਨੂੰ ਠੀਕ ਕਰਨ ਵਿੱਚ ਗਿਲੋਯ ਬਹੁਤ ਫਾਇਦੇਮੰਦ ਹੁੰਦਾ ਹੈ । ਗਿਲੌਅ ਵਿੱਚ ਐਂਟੀ-ਆਕਸੀਡੈਂਟ ਗੁਣ ਪਾਏ ਜਾਂਦੇ ਹਨ , ਜੋ ਫਰੀ ਰੈਡੀਕਲ ਨਾਲ ਲੜਨ ਵਿਚ ਮਦਦ ਕਰਦੇ ਹਨ । ਗਿਲੋਅ ਦਾ ਸੇਵਨ ਕਰਨ ਨਾਲ ਸਰੀਰ ਦੀ ਇਮਿਊਨਿਟੀ ਵਧਦੀ ਹੈ । ਫੈਟੀ ਲੀਵਰ ਦੀ ਸਮੱਸਿਆ ਵਿੱਚ ਗਿਲੋਅ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ । ਇਸ ਲਈ ਤੁਸੀਂ ਇਕ ਗਲਾਸ ਪਾਣੀ ਨੂੰ ਗਰਮ ਕਰੋ । ਇਸ ਵਿਚ ਇਕ ਚਮਚ ਗਿਲੋਅ ਦਾ ਰਸ ਅਤੇ ਥੋੜ੍ਹਾ ਜਿਹਾ ਸ਼ਹਿਦ ਮਿਲਾਓ । ਰੋਜਾਨਾ ਇਸ ਦਾ ਸੇਵਨ ਕਰਨ ਨਾਲ ਫੈਟੀ ਲੀਵਰ ਵਿੱਚ ਬਹੁਤ ਛੇਤੀ ਫਾਇਦਾ ਹੁੰਦਾ ਹੈ ।

ਆਂਵਲਾ-ਆਵਂਲਾ ਕਈ ਅਸ਼ੁੌਧਿਆਂ ਗੁਣਾਂ ਨਾਲ ਭਰਪੂਰ ਹੁੰਦਾ ਹੈ । ਆਂਵਲੇ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ , ਜੋ ਪਾਚਨ ਅਤੇ ਲੀਵਰ ਨਾਲ ਜੁੜੀਆਂ ਸਮੱਸਿਆਵਾਂ ਦੇ ਲਈ ਫਾਇਦੇਮੰਦ ਹੁੰਦਾ ਹੈ । ਆਂਵਲੇ ਦਾ ਸੇਵਨ ਕਰਨ ਨਾਲ ਸਰੀਰ ਵਿੱਚ ਮੌਜੂਦ ਟੌਂਕਸਿਨ ਬਾਹਰ ਨਿਕਲਦੇ ਹਨ , ਅਤੇ ਸਰੀਰ ਡੀਟੋਕਸ ਹੁੰਦਾ ਹੈ । ਕਮਜੋਰ ਪਾਚਨ ਅਤੇ ਲੀਵਰ ਨਾਲ ਜੁੜੀਆਂ ਸਮੱਸਿਆਵਾਂ ਵਿੱਚ ਆਂਵਲੇ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ । ਫੈਟੀ ਲੀਵਰ ਦੀ ਸਮੱਸਿਆ ਨੂੰ ਠੀਕ ਕਰਨ ਦੇ ਲਈ ਤੁਸੀਂ ਸਵੇਰੇ ਖਾਲੀ ਪੇਟ ਆਂਵਲੇ ਦੇ ਜੂਸ ਦਾ ਸੇਵਨ ਕਰੋ ।

ਪੂਨਨਰਵਾ-ਫੈਟੀ ਲੀਵਰ ਦੀ ਸਮੱਸਿਆ ਵਿੱਚ ਪੂਨਨਰਵਾ ਦਾ ਸੇਵਨ ਇੱਕ ਬਹੁਤ ਹੀ ਵਧੀਆ ਆਯੁਵੈਦਿਕ ਓਪਾਅ ਮੰਨਿਆ ਜਾਂਦਾ ਹੈ । ਪੂਨਨਰਵਾ ਆਯੁਵੈਦਿਕ ਜੜੀ ਬੂਟੀ ਹੈ , ਜੋ ਕਈ ਗੰਭੀਰ ਬਿਮਾਰੀਆਂ ਤੋਂ ਬਚਾਅ ਕਰਦੀ ਹੈ । ਪੂਨਨਰਵਾ ਲਿਵਰ ਨੂੰ ਹੈਲਦੀ ਰੱਖਣ ਵਿੱਚ ਬਹੁਤ ਫ਼ਾਇਦੇਮੰਦ ਹੈ । ਰੋਜ਼ਾਨਾ ਇਕ ਚੱਮਚ ਪੂਨਨਰਵਾ ਪਾਊਡਰ ਦਾ ਪਾਣੀ ਜਾਂ ਦੁੱਧ ਦੇ ਨਾਲ ਸੇਵਨ ਕਰਨ ਨਾਲ ਫੈਟੀ ਲੀਵਰ ਦੀ ਪ੍ਰੇਸ਼ਾਨੀ ਅਸਾਨੀ ਨਾਲ ਦੂਰ ਹੋ ਜਾਂਦੀ ਹੈ ।ਇਨ੍ਹਾਂ ਘਰੇਲੂ ਨੁਖਸਿਆਂ ਦੀ ਮਦਦ ਨਾਲ ਤੁਸੀਂ ਅਸਾਨੀ ਨਾਲ ਫੈਟੀ ਲੀਵਰ ਦੀ ਸਮੱਸਿਆ ਨੂੰ ਠੀਕ ਕਰ ਸਕਦੇ ਹੋ । ਜੇਕਰ ਤੁਹਾਡੀ ਸਮੱਸਿਆ ਬਹੁਤ ਜ਼ਿਆਦਾ ਗੰਭੀਰ ਹੈ , ਤਾਂ ਤੁਸੀ ਡਾਕਟਰ ਦੀ ਸਲਾਹ ਜ਼ਰੂਰ ਲਓ ।ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ । ਸਿਹਤ ਸੰਬੰਧੀ ਹੋਰ ਸਮਸਿਆਵਾਂ ਅਤੇ ਘਰੇਲੂ ਨੁਸਖੇ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜਰੂਰ like ਕਰੋ।

Leave a Reply

Your email address will not be published. Required fields are marked *