ਹਲਦੀ ਅਤੇ ਅਜਵਾਇਨ ਦਾ ਪਾਣੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ । ਅਜਵਾਇਨ ਪਾਚਨ ਤੰਤਰ ਨੂੰ ਮਜ਼ਬੂਤ ਰੱਖਦੀ ਹੈ , ਅਤੇ ਹਲਦੀ ਇਮਿਊਨਟੀ ਨੂੰ ਵਧਾਉਣ ਵਿਚ ਮਦਦਗਾਰ ਹੁੰਦੀ ਹੈ । ਕਈ ਵਾਰ ਖਾਣ ਪਾਣ ਵਿੱਚ ਗੜਬੜ ਅਤੇ ਲਾਈਫ ਸਟਾਈਲ ਵਿੱਚ ਕਮੀ ਆਦਿ ਦੇ ਕਾਰਨ ਪੇਟ ਵਿੱਚ ਗੈਸ ਐਸੀਡਿਟੀ ਬਨਣੀ ਸ਼ੁਰੂ ਹੋ ਜਾਂਦੀ ਹੈ , ਜੋ ਬਹੁਤ ਪ੍ਰੇਸ਼ਾਨ ਕਰਦੀ ਹੈ ।
ਕਈ ਲੋਕ ਇਸ ਸਮੱਸਿਆ ਤੋਂ ਨਿਪਟਣ ਦੇ ਲਈ ਕਈ ਤਰ੍ਹਾਂ ਦੀਆਂ ਦਵਾਈਆਂ ਦਾ ਸੇਵਨ ਕਰਦੇ ਹਨ । ਪਰ ਜ਼ਿਆਦਾ ਦਵਾਈਆਂ ਦਾ ਸੇਵਨ ਸਰੀਰ ਦੇ ਲਈ ਹਾਨੀਕਾਰਕ ਹੁੰਦਾ ਹੈ । ਇਸ ਲਈ ਤੁਸੀਂ ਘਰ ਵਿੱਚ ਮੌਜੂਦ ਹਲਦੀ ਅਤੇ ਅਜਵਾਇਣ ਨਾਲ ਗੈਸ ਦੀ ਸਮੱਸਿਆ ਨੂੰ ਦੂਰ ਕਰ ਸਕਦੇ ਹੋ । ਹੈਲਦੀ ਅਤੇ ਅਜਵਾਇਨ ਦਾ ਪਾਣੀ ਗੈਸ ਨੂੰ ਦੂਰ ਕਰਕੇ ਅਪਚ ਦੀ ਸਮੱਸਿਆ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ ।ਅਸੀਂ ਤੁਹਾਨੂੰ ਐਸੀਡਿਟੀ ਤੋਂ ਛੁਟਕਾਰਾ ਪਾਉਣ ਦੇ ਲਈ ਅਜਵਾਇਨ ਅਤੇ ਹਲਦੀ ਦੇ ਪਾਣੀ ਦਾ ਸੇਵਨ ਕਰਨ ਦੇ ਫ਼ਾਇਦੇ , ਅਤੇ ਬਣਾਉਣ ਦੇ ਤਰੀਕੇ ਬਾਰੇ ਦੱਸਾਂਗੇ ।
ਹਲਦੀ-ਹਲਦੀ ਸਰੀਰ ਦੇ ਲਈ ਬਹੁਤ ਫਾਇਦੇਮੰਦ ਹੁੰਦੀ ਹੈ । ਇਸ ਦਾ ਇਸਤੇਮਾਲ ਲਗਭਗ ਹਰ ਰਸੋਈ ਵਿੱਚ ਹੁੰਦਾ ਹੈ । ਹਲਦੀ ਦਾ ਪਾਣੀ ਪੀਣ ਨਾਲ ਸਰੀਰ ਦੇ ਟੌਕਸਿਨ ਬਾਹਰ ਨਿਕਲਦੇ ਹਨ , ਅਤੇ ਸਰੀਰ ਲੰਬੇ ਸਮੇਂ ਤੱਕ ਤੰਦਰੁਸਤ ਰਹਿੰਦਾ ਹੈ । ਇਸ ਦਾ ਪਾਣੀ ਪੀਣ ਨਾਲ ਸਰੀਰ ਦਾ ਮੈਟਾਬਲਿਜ਼ਮ ਤੇਜ਼ ਹੁੰਦਾ ਹੈ , ਅਤੇ ਇਮਿਊਨਟੀ ਵੀ ਮਜ਼ਬੂਤ ਹੁੰਦੀ ਹੈ । ਹਲਦੀ ਵਿਚ ਪਾਇਆ ਜਾਣ ਵਾਲਾ ਕਰਕਿਊਮਿਨ ਯੋਗਿਕ ਗੈਸਟਰੋਇੰਟੇਸਟਾਈਨਲ ਟ੍ਰੈਕਟ ਦੀ ਲਈ ਫ਼ਾਇਦੇਮੰਦ ਹੁੰਦਾ ਹੈ । ਇਹ ਐਸੀਡਿਟੀ ਦੇ ਨਾਲ ਅਪਚ ਦੀ ਸਮੱਸਿਆ ਨੂੰ ਦੂਰ ਕਰਨ ਵਿੱਚ ਫ਼ਾਇਦੇਮੰਦ ਹੁੰਦਾ ਹੈ ।
ਅਜਵਾਇਨ-ਅਜਵਾਇਣ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ । ਅਜਵਾਇਨ ਐਸੀਡਿਟੀ ਨੂੰ ਦੂਰ ਕਰਨ ਦੇ ਨਾਲ ਪੇਟ ਨਾਲ ਜੁੜੀਆਂ ਹੋਰ ਸਮੱਸਿਆਵਾਂ ਨੂੰ ਘੱਟ ਕਰਨ ਵਿੱਚ ਮਦਦ ਕਰਦੀ ਹੈ । ਅਜਵਾਇਣ ਵਿੱਚ ਪਾਏ ਜਾਣ ਵਾਲਾ ਥਾਈਮੇਲ ਐਸੀਡਿਟੀ ਨੂੰ ਦੂਰ ਕਰਨ ਦੇ ਨਾਲ ਅਪਚ ਨੂੰ ਵੀ ਦੂਰ ਕਰਦਾ ਹੈ । ਅਜਵਾਇਨ ਦਾ ਸੇਵਨ ਕਰਨ ਦੇ ਲਈ ਅੱਧਾ ਚੱਮਚ ਅਜਵਾਇਨ ਨੂੰ ਅੱਧੇ ਗਿਲਾਸ ਪਾਣੀ ਵਿਚ ਉਬਾਲ ਲਓ , ਅਤੇ ਇਸ ਪਾਣੀ ਨੂੰ ਥੋੜ੍ਹਾ ਠੰਢਾ ਕਰ ਕੇ ਪੀਓ , ਜਾਂ ਫਿਰ ਅਜਵਾਇਨ ਨੂੰ ਰਾਤ ਭਰ ਦੇ ਲਈ ਪਾਣੀ ਵਿੱਚ ਭਿਉਂ ਦਿਓ । ਸਵੇਰੇ ਉੱਠ ਕੇ ਇਸ ਪਾਣੀ ਨੂੰ ਛਾਣ ਕੇ ਪੀਓ । ਅਜਿਹਾ ਕਰਨ ਨਾਲ ਵਜ਼ਨ ਘੱਟ ਕਰਨ ਵਿੱਚ ਵੀ ਮਦਦ ਮਿਲਦੀ ਹੈ ।
ਹਲਦੀ ਅਤੇ ਅਜਵਾਇਨ ਦਾ ਪਾਣੀ ਬਣਾਉਣ ਦਾ ਤਰੀਕਾ-ਹਲਦੀ ਅਤੇ ਅਜਵਾਇਣ ਦਾ ਪਾਣੀ ਬਣਾਉਣ ਦੇ ਲਈ ਇਕ ਚੱਮਚ ਅਜਵਾਇਨ ਨੂੰ ਰਾਤ ਭਰ ਦੇ ਲਈ ਪਾਣੀ ਵਿਚ ਭਿਉਂ ਦਿਓ । ਸਵੇਰੇ ਉੱਠਣ ਤੋਂ ਬਾਅਦ ਅਜਵਾਇਨ ਦੇ ਪਾਣੀ ਵਿਚ ਕੱਚੀ ਹਲਦੀ ਮਿਲਾ ਕੇ ਇਸ ਪਾਣੀ ਨੂੰ ਤਿੰਨ ਤੋਂ ਚਾਰ ਪੰਜ ਮਿੰਟ ਤੱਕ ਉਬਾਲੋ , ਅਤੇ ਇਸ ਪਾਣੀ ਨੂੰ ਹਲਕਾ ਗੁਣਗੁਣਾ ਹੋਣ ਤੇ ਛਾਣ ਕੇ ਪੀਓ । ਇਹ ਪਾਣੀ ਸਰੀਰ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ । ਇਹ ਗੈਸ , ਅਪਚ ਅਤੇ ਐਸੀਡਿਟੀ ਦੀ ਸਮੱਸਿਆ ਨੂੰ ਦੂਰ ਕਰਕੇ ਪਾਚਨ ਤੰਤਰ ਨੂੰ ਵੀ ਮਜ਼ਬੂਤ ਕਰਦਾ ਹੈ ।
ਇਹ ਪਾਣੀ ਸਰੀਰ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ । ਪਰ ਜੇਕਰ ਤੁਹਾਨੂੰ ਕੋਈ ਬਿਮਾਰੀ ਜਾਂ ਅਲਰਜੀ ਹੈ , ਤਾਂ ਤੁਸੀਂ ਡਾਕਟਰ ਨੂੰ ਪੁੱਛ ਕੇ ਹੀ ਇਸ ਪਾਣੀ ਦਾ ਸੇਵਨ ਕਰੋ ।ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ । ਸਿਹਤ ਸਬੰਧੀ ਹੋਰ ਸਮੱਸਿਆਵਾਂ ਅਤੇ ਘਰੇਲੂ ਨੁਸਖੇ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।