ਗੁਰਦੁਆਰਾ ਅਟਕ ਸਾਹਿਬ ਪਿੰਡ ਸਹੇੜੀ ਗੰਗੂ ਦਾ ਘਰ

ਪਿੰਡ ਸਹੇੜੀ ਵਿਖੇ ਸਥਿਤ ਗੁਰਦੁਆਰਾ ਅਟਕ ਸਾਹਿਬ ਤੇ ਜਿਸ ਥਾਂ ਪਾਲਕੀ ਸਾਹਿਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਇਸ ਥਾਂ ਮਾਤਾ ਗੁਜਰੀ ਜੀ ਨੇ ਛੋਟੇ ਸਾਹਿਬਜ਼ਾਦਿਆਂ ਨਾਲ ਇੱਕ ਰਾਤ ਪਿਤਾ ਸੀ ਇਹ ਉਹ ਇਤਿਹਾਸਿਕ ਮੰਜਾ ਜਿਸਨੂੰ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਚਰਨ ਛੋਹ ਪ੍ਰਾਪਤ ਹੈ।

ਸਰਸਾ ਨਦੀ ਪਾਰ ਕਰਦਿਆਂ ਖਾਲਸਾ ਵਹੀਰਨਾ ਨੂੰ ਵਿਛੜ ਕੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਗੰਗੂ ਰਸੋਈਏ ਨਾਲ ਇਸ ਥਾਂ ਪਹੁੰਚੇ ਸਨ। ਮਾਤਾ ਜੀ ਨੂੰ ਸੁਤਿਆ ਜਾਣ ਕੇ ਪਾਪੀ ਗੰਗੂ ਨੇ ਮਾਤਾ ਜੀ ਦੀਆਂ ਸੋਨੇ ਦੀਆਂ ਮੋਹਰਾਂ ਇੱਥੇ ਹੀ ਚੋਰੀ ਕੀਤੀਆਂ ਸਨ।

WhatsApp Group (Join Now) Join Now

ਇਹ ਉਸ ਵੇਲੇ ਗੰਗੂ ਦਾ ਘਰ ਸੀ ਜਿਸ ਦੀਆਂ ਛੋਟੀਆਂ ਇੱਟਾਂ ਅੱਜ ਵੀ ਉਸ ਵੇਲੇ ਦੇ ਇਤਿਹਾਸ ਦੀ ਗਵਾਹੀ ਭਰ ਰਹੀਆਂ ਹਨ ਗੰਗੂ ਦੀ ਸ਼ਿਕਾਇਤ ਤੇ ਇਸੇ ਅਸਥਾਨ ਤੋਂ ਮੋਰਿੰਡਾ ਦੇ ਕੋਤਵਾਲ ਨੇ ਮਾਤਾ ਜੀ ਨੂੰ ਗ੍ਰਿਫਤਾਰ ਕਰਨ ਲਈ ਜਾਨੀ ਖਾਂ ਅਤੇ ਮਾਨੀ ਖਾਂ ਦੋ ਸਿਪਾਹੀ ਭੇਜੇ ਸਨ। ਜੋ ਮਾਤਾ ਜੀ ਨੂੰ ਮੋਰਿੰਡਾ ਦੀ ਕੋਤਵਾਲੀ ਵਿੱਚ ਲੈ ਆਏ ਸਨ ਮਾਤਾ ਜੀ ਮੋਰਿੰਡਾ ਦੀ ਕੋਤਵਾਲੀ ਕਿਵੇਂ ਪਹੁੰਚੇ ਅੱਜ ਉੱਥੇ ਕਿਹੜਾ ਗੁਰਦੁਆਰਾ ਸਾਹਿਬ ਹੈ

Leave a Reply

Your email address will not be published. Required fields are marked *