ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਮੁਬਾਰਕਾਂ ਤੇ ਬਾਬੇ ਫਤਿਹ ਸਿੰਘ ਜੀ ਦੀ ਜੀਵਨ ਕਥਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਫਤਿਹ ਸਿੰਘ ਜੀ ਦਾ ਅੱਜ ਪ੍ਰਕਾਸ਼ ਪੁਰਬ ਦਿਹਾੜਾ ਹੈ ਸਾਹਿਬਜਾਦਾ ਬਾਬਾ ਫਤਿਹ ਸਿੰਘ ਜੀ ਦਾ ਜਨਮ ਮਾਤਾ ਜੀਤੋ ਜੀ ਦੀ ਪਾਵਨ ਕੁੱਖੋਂ 14 ਦਸੰਬਰ 1698 ਈਸਵੀ ਨੂੰ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ। ਕਲਗੀਧਰ ਪਿਤਾ ਮਹਾਰਾਜ ਦੇ ਚੌਹਾਂ ਸਾਹਿਬਜ਼ਾਦਿਆਂ ਚੋਂ ਬਾਬਾ ਫਤਿਹ ਸਿੰਘ ਜੀ ਸਭ ਤੋਂ ਛੋਟੇ ਸਨ ਬਾਬਾ ਜੀ ਦੇ ਜਨਮ ਤੇ ਸੰਗਤਾਂ ਚ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ

ਗੁਰੂ ਨਾਨਕ ਦੇ ਘਰ ਵਿੱਚ ਸ਼ੁਕਰਾਨੇ ਦੀ ਅਰਦਾਸ ਹੋਈ ਬਾਬਾ ਫਤਿਹ ਸਿੰਘ ਜੀ ਦੇ ਜੀਵਨ ਨਾਲ ਇੱਕ ਪਿਆਰੇ ਘਟਨਾ ਜੁੜੀ ਹੋਈ ਹੈ। ਕਿ ਇੱਕ ਦਿਨ ਤਿੰਨੇ ਵੱਡੇ ਸਾਹਿਬਜ਼ਾਦੇ ਗੱਤਕਾ ਖੇਡ ਰਹੇ ਸੀ ਇਹ ਵੇਖ ਕੇ ਬਾਬਾ ਫਤਿਹ ਸਿੰਘ ਵੀ ਆ ਗਏ ਬਾਬਾ ਜੁਝਾਰ ਸਿੰਘ ਨੇ ਬਾਬਾ ਫਤਿਹ ਸਿੰਘ ਨੂੰ ਕਿਹਾ ਫਤਿਹ ਸਿੰਘ ਤੁਸੀਂ ਹਜੇ ਛੋਟੇ ਹੋ ਜਦੋਂ ਵੱਡੇ ਹੋਵੋਗੇ ਫਿਰ ਖੇਡਿਓ ਬਾਬਾ ਫਤਿਹ ਸਿੰਘ ਜੀ ਚੁੱਪ ਕਰਕੇ ਕਮਰੇ ਵਿੱਚ ਚਲੇ ਗਏ ਦਸਤਾਰ ਦੇ ਉੱਪਰ ਹੋਰ ਦਸਤਾਰ ਉੱਪਰ ਹੋਰ ਦਸਤਾਰ ਸਜਾ ਕੇ ਉੱਚਾ ਦੁਮਾਲਾ ਸਜਾ ਲਿਆ ਫਿਰ ਵੱਡੇ ਵੀਰਾਂ ਕੋਲ ਆ ਕੇ ਕਿਹਾ ਦੇਖੋ ਮੈਂ ਵੀ ਵੱਡਾ ਹੋ ਗਿਆ ਹਾਂ ਹੁਣ ਮੈਨੂੰ ਵੀ ਖੜਾ

WhatsApp Group (Join Now) Join Now

ਉਹ ਆਪਣੇ ਨਾਲ ਪਿਤਾ ਦਸ਼ਮੇਸ਼ ਜੋ ਇਹ ਸਾਰਾ ਕੌਤਕ ਵੇਖ ਰਹੇ ਸਨ ਛੋਟੇ ਲਾਲ ਦੇ ਇਸ ਅਨੋਖੇ ਤੇ ਸਿਆਣਪ ਭਰੇ ਕੌਤਕ ਨੂੰ ਵੇਖ ਕੇ ਉਹ ਬੜੇ ਪ੍ਰਸੰਨ ਹੋਏ ਪੁੱਤਰ ਨੂੰ ਗੋਦ ਵਿੱਚ ਬਿਠਾਇਆ ਲਾਡ ਕੀਤਾ ਫਿਰ ਭਰੇ ਦਰਬਾਰ ਵਿੱਚ ਕਿਹਾ ਫਤਿਹ ਸਿੰਘ ਦੀ ਤਾਬਿਆ ਇਸ ਨੀਲੇ ਬਾਣੇ ਵਾਲੇ ਨਹਿੰਗਾਂ ਸਿੰਘਾਂ ਨਾਲ ਕਰਦਾ ਹਾਂ ਇਹ ਅਕਾਲੀ ਜੱਥਾ ਹੋਵੇਗਾ ਜੋ ਕਿਸੇ ਵੀ ਅੱਗੇ ਨਹੀਂ ਝੁਕੇਗਾ ਸੰਗਤਾਂ ਵਿੱਚੋਂ ਪੰਜ ਸਿੰਘ ਭਾਈ ਉਦੇ ਸਿੰਘ ਭਾਈ ਟਹਿਲ ਸਿੰਘ

ਭਾਈ ਸੁਲੱਖਣ ਸਿੰਘ ਭਾਈ ਈਸ਼ਰ ਸਿੰਘ ਭਾਈ ਦੇਵਾ ਸਿੰਘ ਪੰਜਾ ਸਿੰਘਾਂ ਨੂੰ ਨੀਲੇ ਨਵੇਂ ਬਾਣਿਆਂ ਵਿੱਚ ਸਜਾ ਕੇ ਬਾਬਾ ਫਤਿਹ ਸਿੰਘ ਜੀ ਦਾ ਅਕਾਲੀ ਜਥਾ ਤਿਆਰ ਕੀਤਾ ਬਾਬਾ ਫਤਿਹ ਸਿੰਘ ਜੀ ਛੋਟੇ ਹੋਣ ਕਰਕੇ ਸਭ ਦੇ ਲਾਡਲੇ ਸਨ ਇਸ ਕਰਕੇ ਬਾਬਾ ਜੀ ਦੇ ਜੱਥੇ ਨੂੰ ਕਹਿੰਦੇ ਸਨ ਲਾਡਲੀਆਂ ਫੌਜਾਂ ਪਾਪੀ ਵਜੀਰ ਖਾਨ ਨੇ ਸਾਹਿਬਜ਼ਾਦਾ ਬਾਬਾ ਜੋਰਾਵਰ ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਨੂੰ ਜਿੱਥੇ ਨੀਹਾਂ ਵਿੱਚ ਚਿਣਕੇ ਸ਼ਹੀਦ ਕੀਤਾ ਸੀ ਸਮੇਂ ਦੇ ਨਾਲ ਖਾਲਸੇ ਨੇ ਉਸ ਪਾਪੀ ਨੂੰ ਸੋਧਿਆ ਅਤੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਖੋਤਿਆਂ ਨਾਲ ਉਥੇ ਹਲ ਵਾਹਿਆ ਗਿਆ ਉੱਥੇ ਹੀ ਬਾਬਾ ਫਤਿਹ ਸਿੰਘ ਜੀ ਦੇ ਨਾਂ ਤੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਬਣਿਆ ਹੋਇਆ ਹੈ ਜਿੱਥੇ ਅੱਜ ਵੀ ਫਤਿਹ ਦਾ ਨਿਸ਼ਾਨ ਝੂਲਦਾ ਹੈ ਜਿੱਥੇ ਜਿੰਦਗੀ ਨੂੰ ਸੱਚ ਦਾ ਰਾਹ ਮਿਲਦਾ ਹੈ ਧੰਨ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Leave a Reply

Your email address will not be published. Required fields are marked *