ਗੁਰੂ ਪਿਆਰੀ ਸਾਧ ਸੰਗਤ ਜੀ 22 ਦਸੰਬਰ 1704 ਈਸਵੀ ਨੂੰ ਜਦੋਂ 40 ਸਿੰਘਾਂ ਦਾ 10 ਲੱਖ ਦੀ ਮੁਗਲ ਫੌਜ ਨਾਲ ਸਾਮਨਾ ਹੋਇਆ ਤਾਂ ਸਾਰੇ ਦਿਨ ਦੇ ਯੁੱਧ ਵਿੱਚ 35 ਸਿੰਘ ਅਤੇ ਦੋ ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਸਨ ਰਾਤ ਪੈ ਗਈ ਗੜੀ ਦੇ ਚੁਫੇਰੇ ਵੈਰੀ ਦਲ ਘੇਰਾ ਪਈ ਬੈਠਾ ਸੀ ਇਹ ਸਾਰੇ ਹਾਲਾਤ ਵਿਚਾਰ ਕੇ ਪੰਜ ਸਿੰਘਾਂ ਨੇ ਜਿਹੜੇ ਇਸ ਸਮੇਂ ਗੁਰੂ ਜੀ ਪਾਸ ਰਹਿ ਗਏ ਸਨ ਬੇਨਤੀ ਕੀਤੀ ਗੁਰੂ ਜੀ ਹੁਣ ਰਾਤ ਦੇ ਹਨੇਰੇ ਵਿੱਚ ਆਪ ਜੀ ਇਥੋਂ ਨਿਕਲ ਜਾਵੋ ਗੁਰੂ ਜੀ ਨੇ ਪੰਜਾਂ ਸਿੰਘਾਂ ਦੀ ਗੱਲ ਮੰਨ ਕੇ ਆਪਣੀ ਸ਼ਕਲ ਨਾਲ ਮਿਲਦੀ ਜੁਲਦੀ ਸ਼ਕਲ ਵਾਲੀ ਭਾਈ ਸੰਗਤ ਸਿੰਘ ਜੀ ਨੂੰ ਕਲਗੀ ਦੇ ਕੇ ਆਪਣੀ ਪੁਸ਼ਾਕ ਪਹਿਨਾ ਕੇ ਗੜੀ ਦੀ ਮਮਟੀ ਵਿੱਚ ਬੈਠਣ ਦੀ ਤਜਵੀਜ ਸਮਝਾਈ ਤਾਂ ਜੋ ਮੁਗਲਾਂ ਨੂੰ ਉਹਨਾਂ ਦੇ ਗੜੀ ਵਿੱਚ ਹੋਣ ਦਾ ਭੁਲੇਖਾ ਬਣਿਆ ਰਹੇ ਗੁਰੂ ਜੀ ਤਿੰਨ ਸਿੰਘ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਜੀ ਨੂੰ ਲੈ ਕੇ ਗੜੀ ਦੇ ਪਿਛਲੇ ਪਾਸੇ ਦੀ ਛੋਟੀ ਬਾਰੀ ਤੋਂ ਰਾਤ ਦੇ ਹਨੇਰੇ ਵਿੱਚ ਬਾਹਰ ਨਿਕਲ ਗਈ। ਬਾਹਰ ਨਿਕਲ ਕੇ ਆਪ ਜੀ ਨੇ ਆਪਣੇ ਸਾਥੀ ਤਿੰਨ ਸਿੰਘਾਂ ਨੂੰ ਕਿਹਾ ਕਿ ਇਹ ਤਾਰਾਂ ਵੇਖ ਲਵੋ ਅਤੇ ਜੇਕਰ ਆਪਸ ਵਿੱਚ ਨਿਖੜ ਕੇ ਰਾਹ ਭੁੱਲ ਜਾਵੋ ਤਾਂ ਇਸ ਤਾਰੇ ਦੀ ਸੇਧ ਉੱਤੇ ਤੁਰੇ ਆਉਣਾ ਸਿੰਘਾਂ ਨੂੰ ਇਸ ਤਰ੍ਹਾਂ ਸਾਵਧਾਨ ਕਰਕੇ ਆਪ ਜੀ ਨੇ ਕਮਰ ਕੱਸਾ ਕਰ ਲਿਆ ਅਤੇ
ਅਰਦਾਸ ਕਰਕੇ ਬਾਹਰ ਨਿਕਲੀ ਘੜੀ ਤੋਂ ਬਾਹਰ ਜਾ ਕੇ ਗੁਰੂ ਜੀ ਨੇ ਤਿੰਨ ਵਾਰੀ ਤਾੜੀ ਮਾਰ ਕੇ ਉੱਚੀ ਆਵਾਜ਼ ਨਾਲ ਆਖਿਆ ਸਿੱਖਾਂ ਦਾ ਗੁਰੂ ਜਾ ਰਿਹਾ ਹੈ ਜੇ ਕਿਸੇ ਵਿੱਚ ਹਿੰਮਤ ਹੋਵੇ ਤਾਂ ਰੋਕ ਲਵੇ ਆਵਾਜ਼ ਸੁਣ ਕੇ ਰਾਤ ਦੇ ਹਨੇਰੇ ਵਿੱਚ ਜਿਹੜਾ ਵੀ ਤੁਰਕ ਸਾਹਮਣੇ ਹੋਇਆ ਉਸ ਨੂੰ ਮੌਤ ਦੇ ਘਾਟ ਉਤਾਰ ਕੇ ਆਪ ਜੀ ਅੱਗੇ ਨਿਕਲ ਗਏ ਇਸੇ ਰੋੜੇ ਰੱਤੇ ਵਿੱਚ ਆਪ ਜੀ ਦੇ ਨਾਲੋਂ ਤਿੰਨ ਸਿੰਘ ਵੀ ਵਿਛੜ ਗਏ ਗੁਰੂ ਗੋਬਿੰਦ ਸਿੰਘ ਜੀ ਮੁਗਲ ਫੌਜਾਂ ਦੇ ਘੇਰੇ ਵਿੱਚੋਂ ਨਿਕਲ ਕੇ ਮਾਛੀਵਾੜੇ ਨੂੰ ਚੱਲ ਪਏ ਰਾਤ ਹਨੇਰੀ ਸੀ ਰਾਹ ਦਿਖਾਈ ਨਹੀਂ ਸੀ ਦਿੰਦਾ ਤੇ ਹਰ ਪਾਸੇ ਕੰਡਿਆਲੀਆਂ ਝਾੜੀਆਂ ਵੀ ਸਨ ਸਾਰਾ ਇਲਾਕਾ ਵੀ ਮੁਸਲਮਾਨਾਂ ਦੀ ਜਗੀਰ ਸੀ ਇਸ ਇਲਾਕੇ ਦੇ ਪਿੰਡਾਂ ਵਿੱਚੋਂ ਲੰਘਣਾ ਵੀ ਖਤਰੇ ਤੋਂ ਖਾਲੀ ਨਹੀਂ ਸੀ ਕਿਉਂਕਿ ਗੁਰੂ ਜੀ ਨੂੰ ਫੜਨ ਲਈ ਮੁਗਲ ਛੁਪਾਈ ਹਰ ਥਾਂ ਘੁੰਮ ਰਹੇ ਸਨ ਸਵੇਰ ਹੁੰਦਿਆਂ ਗੁਰੂ ਜੀ ਕਿਹੜੇ ਪਿੰਡ ਕੋਲ ਪਹੁੰਚੇ ਉੱਤੇ ਅਲਫੂ ਤੇ ਗਾਮੂ ਨਾ ਦੇ ਦੋ ਗੁਜਰਾਂ ਨੇ ਪਛਾਣ ਲਿਆ ਤੇ ਫੜਾਉਣ ਲਈ ਸ਼ੋਰ ਮਚਾਉਣਾ
ਗੁਰੂ ਜੀ ਨੇ ਉਹਨਾਂ ਨੂੰ ਇਸ਼ਾਰੇ ਨਾਲ ਚੁੱਪ ਰਹਿਣ ਲਈ ਕਿਹਾ ਪਰ ਉਹ ਨਾ ਡਰੇ ਗੁਰੂ ਜੀ ਨੇ ਦੋਹਾਂ ਨੂੰ ਝਟਕਾ ਦਿੱਤਾ ਗੁਰੂ ਜੀ ਰਾਤ ਭਰ ਚਲਦੇ ਹੀ ਗਏ ਜਦੋਂ ਤੱਕ ਆਪ ਜੀ ਨੂੰ ਮਾਛੀਵਾੜਾ ਪਿੰਡ ਵਿਖਾਈ ਨਹੀਂ ਦਿੱਤਾ ਹੁਣ ਆਪ ਜੀ ਵੈਰੀ ਫੌਜ ਵੱਲੋਂ ਦੂਰ ਪਿੰਡ ਦੇ ਬਾਹਰ ਇੱਕ ਬਗੀਚੇ ਵਿੱਚ ਸੀ ਇਹ ਬਾਗ ਗੁਲਾਬੇ ਮਸੰਦ ਦਾ ਸੀ ਇਸ ਬਾਗ ਵਿੱਚ ਇੱਕ ਰਹਿਟ ਵਾਲਾ ਖੂਹ ਸੀ ਜਿਸ ਨੂੰ ਅੰਮ੍ਰਿਤ ਵੇਲੇ ਵਿੱਚ ਬਗਿਚੇ ਦਾ ਮਾਲੀ ਚਲਾ ਰਿਹਾ ਸੀ ਗੁਰੂ ਜੀ ਨੇ ਖੂਹ ਤੋਂ ਇੱਕ ਟਿੰਡ ਖੋਲ ਕੇ ਜਲ ਛਕਿਆ ਅਤੇ ਸਿਰਹਾਣੇ ਹੇਠਾਂ ਟਿੰਡ ਰੱਖ ਕੇ ਉੱਪਰ ਕਮਰ ਕੱਸੇ ਵਾਲਾ ਕੱਪੜਾ ਤਾਣ ਕੇ ਉਹਦੀ ਕੜਕ ਦੀ ਸਰਦੀ ਵਿੱਚ ਆਪਣੀ ਮੌਜ ਵਿੱਚ ਬਿਰਾਜ ਗਈ ਉਸ ਮਾਲੀ ਨੇ ਗੁਰੂ ਜੀ ਨੂੰ ਪਹਿਚਾਣ ਲਿਆ ਮਾਲੀ ਆਪਣੇ ਸੁਆਮੀ ਗੁਲਾਬੇ ਮਸੰਦ ਨੂੰ ਸੂਚਿਤ ਕਰਨ ਲਈ ਚਲਾ ਗਿਆ ਕਿ ਤੁਹਾਡੇ ਬਗੀਚੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਧਾਰੇ ਹਨ ਇੰਨੇ ਵਿੱਚ ਪਿਛੜੇ ਹੋਏ ਸਿੰਘ ਵੀ ਗੁਰੂ ਜੀ ਦੀ ਖੋਜ ਕਰਦੇ ਹੋਏ ਉੱਥੇ ਪਹੁੰਚ ਗਏ ਗੁਲਾਬਾ ਮਸੰਦ ਸੂਚਨਾ ਪਾਂਦੇ ਹੀ ਗੁਰੂ ਜੀ ਕੋਲ ਮੌਜੂਦ ਹੋਇਆ ਉਹ ਸਾਰਿਆਂ ਨੂੰ ਆਪਣੇ ਘਰ ਲੈ ਗਿਆ ਅਤੇ ਗੁਰੂ ਦੇਵ ਜੀ ਦਾ ਸ਼ਾਨਦਾਰ ਸਵਾਗਤ ਕੀਤਾ ਪਰ ਮੁਗਲ ਪ੍ਰਸ਼ਾਸਨ ਵੱਲੋਂ ਭੈਭੀਤ ਵੀ ਹੋ ਰਿਹਾ ਸੀ ਕਿ ਮੁਗਲਾਂ ਨੂੰ ਭਣਕ ਨਹੀਂ ਮਿਲ ਜਾਵੇ ਕਿ ਗੁਰੂ ਦੇਵ ਜੀ ਮੇਰੇ ਕੋਲ ਪਦਾਰੇ ਹਨ
ਅੰਤ ਉਸਨੇ ਗੁਰੂਦੇਵ ਜੀ ਅਤੇ ਸਿੱਖਾਂ ਨੂੰ ਘਰ ਦੇ ਤਹਖਾਨੇ ਵਿੱਚ ਨਿਵਾਸ ਕਰਵਾਇਆ ਅਤੇ ਸ਼ਰਧਾ ਵੱਲੋਂ ਸੇਵਾ ਵਿੱਚ ਜੁੱਟ ਗਿਆ ਇਸ ਪਿੰਡ ਵਿੱਚ ਗੁਰੂ ਦੇਵ ਜੀ ਦੇ ਦੋ ਮੁਸਲਮਾਨ ਸੇਵਕ ਗਨੀ ਖਾਂ ਅਤੇ ਨਬੀ ਖਾਂ ਰਹਿੰਦੇ ਸਨ ਇਹ ਲੋਕ ਘੋੜਿਆਂ ਦਾ ਵਪਾਰ ਕਰਦੇ ਸਨ ਉਹਨਾਂ ਨੇ ਗੁਰੂਦੇਵ ਜੀ ਨੂੰ ਕਈ ਵਾਰ ਘੋੜੇ ਵੇਚੇ ਸਨ ਅਤੇ ਅਕਸਰ ਗੁਰੂਦੇਵ ਜੀ ਵੱਲੋਂ ਮਿਲਦੇ ਰਹਿੰਦੇ ਸਨ ਜਦੋਂ ਮੁਗਲ ਸੈਨਿਕ ਬਲ ਨੇ ਪਿੰਡ ਪਿੰਡ ਦਾ ਤਲਾਸ਼ੀ ਅਭਿਆਨ ਚਲਾਇਆ ਤਾਂ ਗੁਲਾਬੇ ਮਸੰਦ ਨੂੰ ਚਿੰਤਾ ਹੋਈ ਗੁਰੂਦੇਵ ਜੀ ਵੀ ਉਸਨੂੰ ਕਿਸੇ ਕਠਿਨਾਈ ਵਿੱਚ ਨਹੀਂ ਪਾਉਣਾ ਚਾਹੁੰਦੇ ਸਨ ਇਸ ਲਈ ਉਹਨਾਂ ਨੇ ਗਨੀ ਖਾਂ ਅਤੇ ਨਬੀ ਖਾਂ ਨੂੰ ਸੱਦ ਭੇਜਿਆ ਇਹਨਾਂ ਦੋਵਾਂ ਭਰਾਵਾਂ ਨੇ ਗੁਰੂਦੇਵ ਜੀ ਨੂੰ ਸੰਕਟ ਦੀ ਕੜੀ ਵਿੱਚ ਹਰ ਪ੍ਰਕਾਰ ਦੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਅਤੇ ਆਪਣੀ ਸੇਵਾਵਾਂ ਅਰਪਿਤ ਕੀਤੀਆਂ ਸਾਰਿਆਂ ਨੇ ਮਿਲ ਕੇ ਇੱਕ ਯੋਜਨਾ ਬਣਾਈ ਅਤੇ ਯੁਕਤੀ ਵੱਲੋਂ ਗੁਰੂ ਦੇਵ ਜੀ ਨੂੰ ਕਿਸੇ ਸੁਰੱਖਿਤ ਸਥਾਨ ਉੱਤੇ ਲੈ ਚਲਣ ਦੇ ਕਾਰਜ ਵਿੱਚ ਜੁੱਟ ਗਏ ਉਨਾਂ ਦਿਨਾਂ ਵਿੱਚ ਉੱਚ ਦੇ ਪੀਰ ਮੁਸਲਮਾਨਾਂ ਵਿੱਚ ਬਹੁਤ ਪ੍ਰਸਿੱਧੀ ਪ੍ਰਾਪਤ ਸਨ ਇਹ
ਮੁਸਲਮਾਨ ਸੂਫੀ ਫਕੀਰ ਲੰਬੀ ਦਾੜੀ ਅਤੇ ਕੇਸ ਰੱਖਦੇ ਸਨ ਪਰ ਕੇਸਾਂ ਦਾ ਜੋੜਾ ਨਹੀਂ ਕਰਦੇ ਸਨ ਬਲਕਿ ਉਹਨਾਂ ਨੂੰ ਖੁੱਲਿਆ ਜੁਟਾਵਾਂ ਰੂਪ ਵਿੱਚ ਰੱਖ ਕੇ ਉੱਤੇ ਪਗੜੀ ਬੰਨਦੇ ਸਨ ਅਤੇ ਨੀਲੇ ਵਸਤਰ ਧਾਰਨ ਕਰਦੇ ਸਨ ਅਕਸਰ ਆਪਣੇ ਮ੍ਰਿਤਾ ਵੱਲੋਂ ਮਿਲਣ ਅਤੇ ਲੋਕਾਂ ਵੱਲੋਂ ਭੇਡ ਆਦਿ ਲੈਣ ਪਿੰਡਾਂ ਵਿੱਚ ਘੁੰਮਣ ਲਈ ਨਿਕਲਿਆ ਕਰਦੇ ਸਨ ਗੁਰੂਦੇਵ ਜੀ ਨੂੰ ਉੱਚ ਦੇ ਪੀਰ ਦੀ ਤਰ੍ਹਾਂ ਵੇਸ ਸ਼ਿੰਗਾਰ ਤਾਰਨ ਕਰਵਾ ਦਿੱਤਾ ਗਿਆ ਅਤੇ ਉਹਨਾਂ ਨੂੰ ਉਸੀ ਪ੍ਰਕਾਰ ਪਲੰਗ ਉੱਤੇ ਬਿਠਾ ਕੇ ਮਾਛੀਵਾੜੇ ਵੱਲੋਂ ਦੂਰ ਕਿਸੇ ਸੁਰੱਖਸਿਤ ਸਥਾਨ ਲਈ ਚੱਲ ਪਏ ਗੁਰੂਦੇਵ ਜੀ ਦੇ ਪਲੰਘ ਦੇ ਅੱਗੇ ਵੱਲੋਂ ਗਨੀ ਖਾਂ ਅਤੇ ਨਬੀ ਖਾਂ ਨੇ ਚੁੱਕਿਆ ਅਤੇ ਪਿੱਛੇ ਵੱਲੋਂ ਭਾਈ ਧਰਮ ਸਿੰਘ ਅਤੇ ਮਾਨ ਸਿੰਘ ਜੀ ਨੇ ਚੁੱਕ ਲਿਆ ਅਤੇ ਭਾਈ ਦਇਆ ਸਿੰਘ ਨੂੰ ਹੱਥ ਵਿੱਚ ਮੋਰ ਪੰਖ ਦਾ ਚਵਰ ਥਮਾ ਦਿੱਤਾ ਗਿਆ ਜੋ ਉਹ ਗੁਰੂਦੇਵ ਜੀ ਦੇ ਉੱਤੇ ਝੁਲਾਣ ਲੱਗਾ ਇੰਜ ਗੁਰੂ ਜੀ ਉੱਚ ਦੇ ਪੀਰ ਬਣ ਕੇ ਮਾਛੀਵਾੜੇ ਤੋਂ ਚੱਲ ਪਏ ਰਸਤੇ ਵਿੱਚ ਲੋਕਾਂ ਨੂੰ ਇਹੀ ਦੱਸਦੇ ਗਏ ਕਿ ਪਲੰਘ ਉੱਤੇ ਉੱਚ ਦੇ ਪੀਰ ਬਿਰਾਜਮਾਨ ਹਨ
ਮਾਛੀਵਾੜੇ ਤੋਂ ਚੱਲ ਕੇ 12 ਕੁ ਮੀਲਾਂ ਦੀ ਵਿੱਥ ਤੇ ਘੁੰਘਰਾਲੀ ਪਹੁੰਚੇ ਰਾਤ ਵਿਸ਼ਰਾਮ ਕੀਤਾ ਤੇ ਅਗਲੇ ਦਿਨ ਇੱਥੋਂ 13 ਕੁ ਮਿਲਾਂ ਦੀ ਵਿੱਥ ਤੇ ਪਿੰਡ ਲੱਲ ਪਹੁੰਚੇ ਕਿੱਥੇ ਪਿੰਡ ਬਾਹਰ ਇੱਕ ਤਲਾਹ ਦੇ ਕੰਢੇ ਬੋੜ ਹੇਠਾਂ ਆਰਾਮ ਕੀਤਾ ਇੱਥੇ ਮੁਗਲ ਫੌਜ ਨੇ ਰੋਕ ਲਿਆ ਅਤੇ ਇਹ ਜਾਣਨਾ ਚਾਹਿਆ ਕਿ ਉੱਚ ਦੇ ਪੀਰ ਦੇ ਰੂਪ ਵਿੱਚ ਕਿਧਰੇ ਗੁਰੂ ਗੋਬਿੰਦ ਸਿੰਘ ਜੀ ਤਾਂ ਨਹੀਂ ਹਨ ਗੁਰੂਦੇਵ ਜੀ ਵੱਲੋਂ ਅਧਿਕਾਰੀਆਂ ਨੇ ਗੱਲਬਾਤ ਕੀਤੀ ਜਿਸਦਾ ਜਵਾਬ ਗੁਰੂ ਦੇਵ ਜੀ ਨੇ ਫਾਰਸੀ ਭਾਸ਼ਾ ਵਿੱਚ ਦਿੱਤਾ ਪਰ ਅਧਿਕਾਰੀ ਦੁਵਿਧਾ ਵਿੱਚ ਸਨ ਇੱਕ ਤਰਫ ਕੁਝ ਦਾ ਪੀਰ ਦੂਜੇ ਪਾਸੇ ਗੁਰੂ ਜੀ ਦਾ ਬਚ ਕੇ ਨਿਕਲ ਜਾਣਾ ਉਸਦੀ ਨੌਕਰੀ ਨੂੰ ਸੰਕਟ ਵਿੱਚ ਪਾ ਸਕਦਾ ਸੀ ਉਸਨੇ ਪ੍ਰਸਤਾਵ ਰੱਖਿਆ ਕਿ ਤੁਸੀਂ ਸਾਡੇ ਇੱਥੇ ਭੋਜਨ ਕਰੋ ਜੁਆਬ ਵਿੱਚ ਗੁਰੂਦੇਵ ਜੀ ਨੇ ਕਿਹਾ ਕਿ ਮੈਂ ਚਿੱਲਾ ਲਿਆ ਹੋਇਆ ਹੈ ਅਰਥਾਤ ਮੈਂ ਉਪਵਾਸ ਧਾਰਨ ਕੀਤਾ ਹੋਇਆ ਹੈ ਪਰ ਮੇਰੇ ਮੁਰੀਦ ਇਹ ਤੁਹਾਡੇ ਨਾਲ ਭੋਜਨ ਕਰਨਗੇ
ਪਰ ਮੇਰੇ ਮੁਰੀਦ ਇਹ ਤੁਹਾਡੇ ਨਾਲ ਭੋਜਨ ਕਰਨਗੇ ਅਜਿਹਾ ਹੀ ਕੀਤਾ ਗਿਆ ਜਦੋਂ ਭੋਜਨ ਕਰਨ ਲੱਗੇ ਤਾਂ ਭਾਈ ਦਇਆ ਸਿੰਘ ਜੀ ਨੇ ਗੁਰੂ ਆਗਿਆ ਅਨੁਸਾਰ ਆਪਣੀ ਲਘੂ ਕਿਰਪਾਨ ਭੋਜਨ ਪਲਾਓ ਵਿੱਚ ਪਾ ਕੇ ਗੁਰੂ ਮੰਤਰ ਉਚਾਰਨ ਕੀਤਾ ਤ ਉਹ ਪ੍ਰਸਾਦ ਭਰਮ ਦਾ ਨਾਸ਼ ਅਤੇ ਖੁਸ਼ੀ ਨਾਲ ਭੋਜਨ ਕਰ ਲਿਆ ਚਲਦੇ ਸਮੇਂ ਥਾਲੀ ਵਿੱਚੋਂ ਕੁਝ ਅੰਸ਼ ਰੁਮਾਲ ਵਿੱਚ ਬੰਨ ਲਿਆ ਇਸ ਵਿੱਚ ਫੌਜੀ ਅਧਿਕਾਰੀ ਨੇ ਨਸੀਕ ਦੇ ਪਿੰਡ ਸਲੋਪੂਰ ਵੱਲੋਂ ਕਾਜੀ ਬੀਰ ਮੁਹੰਮਦ ਨੂੰ ਗੁਰੂ ਦੇਵ ਜੀ ਦੀ ਪਹਿਚਾਨ ਕਰਨ ਲਈ ਸੱਧ ਲਿਆ ਇਹ ਕਾਜੀ ਸਾਹਿਬ ਗੁਰੂਦੇਵ ਜੀ ਨੂੰ ਬਚਪਨ ਵੱਲੋਂ ਫਾਰਸੀ ਭਾਸ਼ਾ ਦੀ ਪੜ੍ਹਾਈ ਕਰਵਾਉਂਦੇ ਰਹੇ ਸਨ ਜਦੋਂ ਕਾਜੀ ਸਾਹਿਬ ਨੇ ਗੁਰੂਦੇਵ ਜੀ ਨੂੰ ਪਛਾਣਿਆ ਤਾਂ ਉਸਨੇ ਦੋਹਰੇ ਅਰਥਾਂ ਵਾਲੀ ਭਾਸ਼ਾ ਵਿੱਚ ਕਿਹਾ ਕੀ ਹਾਂ ਮੈਂ ਇਹਨਾਂ ਨੂੰ ਜਾਣਦਾ ਹਾਂ ਇਹ ਮੇਰੇ ਵੀ ਪੀਰ ਹਨ ਇਹਨਾਂ ਨੂੰ ਜਾਣ ਦਿਓ
ਇਸ ਪ੍ਰਕਾਰ ਗੁਰੂਦੇਵ ਜੀ ਕਟਿਨ ਪਰਿਸਥਿਤੀਆਂ ਵੱਲੋਂ ਸਹਿਜ ਹੀ ਨਿਕਲ ਗਈ ਉਸ ਤੋਂ ਬਾਅਦ ਗੁਰੂ ਜੀ ਲੱਲ ਤੋਂ ਚੱਲ ਕੇ ਪਿੰਡ ਕਟਾਣੇ ਪਹੁੰਚੇ ਇੱਥੇ ਗੁਰਦੁਆਰਾ ਪਟਾਣਾ ਸਾਹਿਬ ਹੈ ਫਿਰ ਘਨੇਸ਼ ਦੇ ਰਸਤੇ ਆਲਮਗੀਰ ਪਹੁੰਚੀ ਆਲਮਗੜ ਪਿੰਡ ਦੇ ਨੋਧਾ ਸਿੰਘ ਨੇ ਆਪ ਜੀ ਨੂੰ ਇੱਕ ਘੋੜਾ ਭੇਟ ਕੀਤਾ ਆਪ ਜੀ ਨੇ ਪਾਲਕੀ ਤਿਆਗ ਦਿੱਤੀ ਤੇ ਅੱਗੇ ਲਈ ਘੋੜੇ ਦੀ ਸਵਾਰੀ ਕੀਤੀ। ਪਿੰਡ ਤੋਂ ਇਕ ਕਿਲੋਮੀਟਰ ਬਾਹਰ ਆਪ ਦੇ ਠਹਿਰਨ ਦਾ ਅਸਥਾਨ ਸੀ ਜਿੱਥੇ ਹੁਣ ਮੰਜੀ ਸਾਹਿਬ ਆਲਮਗੀਰ ਨਾਮ ਦਾ ਆਲੀਸ਼ਾਨ ਗੁਰਦੁਆਰਾ ਸ਼ੋਭ ਰਿਹਾ ਹੈ। ਆਲਮਗੀਰ ਤੋਂ ਪਿੰਡ ਹੇਰ ਆਏ ਉੱਤੇ ਉਦਾਸੀ ਮਹੰਤ ਕਿਰਪਾਲ ਦਾਸ ਦਾ ਡੇਰਾ ਸੀ ਜਿਨਾਂ ਨੇ ਭੰਗਾਣੀ ਦੇ ਜੰਗ ਵਿੱਚ ਆਪਣੇ ਮੋਟੇ ਸੋਟੇ ਨਾਲ ਹੀ ਫੌਜੀ ਸਰਦਾਰ ਹਯਾਤ ਖਾਨ ਨੂੰ ਮਾਰ ਸੁੱਟਿਆ ਸੀ ਹੁਣ ਉਸਦੀ ਥਾਂ ਉੱਤੇ ਉਸਦਾ ਇੱਕ ਚੇਲਾ ਮਹੰਤ ਸੀ ਪਹਿਲਾਂ ਉਸਨੇ ਬੜਾ ਸਤਿਕਾਰ ਕੀਤਾ
ਪਰ ਜਦੋਂ ਪਤਾ ਲੱਗਾ ਕਿ ਮੁਗਲ ਫੌਜ ਗੁਰੂ ਜੀ ਦੀ ਭਾਲ ਕਰ ਰਹੀ ਹੈ ਤਾਂ ਉਹ ਘਬਰਾ ਗਿਆ ਇਥੋਂ ਆਪ ਜੀ ਨੇ ਗਨੀ ਖਾਂ ਤੇ ਨਬੀ ਖਾਂ ਨੂੰ ਆਦਰ ਸਤਿਕਾਰ ਨਾਲ ਵਿਦਾ ਕੀਤਾ ਅਤੇ ਇੱਕ ਯਾਦਗਾਰੀ ਪੱਤਰ ਲਿਖ ਕੇ ਦਿੱਤਾ ਜਿਸ ਵਿੱਚ ਉਹਨਾਂ ਦੀ ਵਡਮੁੱਲੀ ਸੇਵਾ ਦਾ ਜ਼ਿਕਰ ਕਰਕੇ ਖਾਲਸਾ ਪੰਥ ਨੂੰ ਉਹਨਾਂ ਦਾ ਆਦਰ ਕਰਨ ਦਾ ਹੁਕਮ ਕੀਤਾ ਅਗਲੇ ਦਿਨ ਸਵੇਰੇ ਹੀ ਗੁਰੂ ਜੀ ਹੋਰ ਤੋਂ ਚੱਲ ਕੇ ਸੇਲੋਵਾਣੀ ਤਹਿਸੀਲ ਜਗਰਾਵਾਂ ਪਹੁੰਚੀ ਉੱਤੇ ਰਾਏਕੋਟ ਜੱਟਪੁਰੇ ਦਾ ਜੋਧਰੀ ਰਾਏ ਕਲਾ ਆਇਆ ਹੋਇਆ ਸੀ ਉਹ ਬੜੇ ਆਲ ਸਤਿਕਾਰ ਨਾਲ ਗੁਰੂ ਜੀ ਨੂੰ ਜੱਟ ਪੂਰੇ ਲੈ ਗਿਆ ਉੱਥੇ ਆਪਣੇ ਮਕਾਨ ਵਿੱਚ ਉਤਾਰਾ ਦਿੱਤਾ ਗੁਰੂ ਜੀ ਦੀਆਂ ਮੁਸੀਬਤਾਂ ਅਤੇ ਕਸ਼ਟਾਂ ਦਾ ਹਾਲ ਸੁਣ ਕੇ ਰਾਏ ਕਲਾ ਤਿਪ ਤਿਪ ਅਥਰੂ ਕਿਰਨ ਲੱਗ ਪਿਆ ਅਤੇ ਜਾਲਮਾਂ ਨੂੰ ਵੱਧ ਸੀਸਾਂ ਦੇਣ ਤੇ ਲਾਹਨਤਾਂ ਪਾਉਣ ਲੱਗ ਪਿਆ ਉਸਨੇ ਬੇਨਤੀ ਕੀਤੀ ਕਿ ਮੈਂ ਹਰ ਪ੍ਰਕਾਰ ਦੀ ਸੇਵਾ ਲਈ ਹਾਜ਼ਰ ਹਾਂ ਕੋਈ ਸੇਵਾ ਬਖਸ਼ੋ
ਗੁਰੂ ਜੀ ਨੇ ਰਾਏ ਕਲਾਂ ਨੂੰ ਕਿਹਾ ਕਿ ਕਿਸੇ ਸਿਆਣੇ ਆਦਮੀ ਨੂੰ ਸਰਹੰਦ ਭੇਜੋ ਜੋ ਪਤਾ ਲਿਆਵੇ ਕਿ ਸਰਸਾ ਪਾਰ ਕਰਨ ਸਮੇਂ ਵਿਛੜੇ ਵਹੀਦ ਵਿੱਚ ਕੋਈ ਪਕੜਿਆ ਤੇ ਨਹੀਂ ਗਿਆ ਚੌਧਰੀ ਨੇ ਮਾਹੀ ਨਾਮ ਦੇ ਇੱਕ ਆਦਮੀ ਨੂੰ ਸਰਹੰਦ ਭੇਜਿਆ ਕੁਤੂ ਸਰਹੰਦ ਲਗਭਗ 70 ਕਿਲੋਮੀਟਰ ਦੀ ਵਿੱਥ ਤੇ ਸੀ ਮਾਈ ਅਗਲੇ ਦਿਨ ਹੀ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੀ ਸ਼ਹੀਦੀ ਦੀ ਖਬਰ ਲੈ ਕੇ ਆ ਪਹੁੰਚਿਆ ਉਸਨੇ ਰੋ ਰੋ ਕੇ ਸਾਰੇ ਹਾਲਾਤ ਵਰਣਨ ਕੀਤੇ ਕਿ ਕਿਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੁਣਨ ਵਾਲਿਆਂ ਦੇ ਅੱਥਰੂ ਰੋਕਿਆ ਵੀ ਨਹੀਂ ਸਨ ਰੁਕ ਰਹੇ ਪਰ ਗੁਰੂ ਜੀ ਅਡੋਲ ਬੈਠੇ ਸਨ ਜਦ ਮਾਹੀ ਸਾਰਾ ਹਾਲ ਸੁਣਾ ਚੁੱਕਾ ਤਾਂ ਗੁਰੂ ਜੀ ਨੇ ਅਕਾਲ ਪੁਰਖ ਦਾ ਧੰਨਵਾਦ ਕੀਤਾ
ਕਿ ਉਸਨੇ ਸਾਹਿਬਜ਼ਾਦਿਆਂ ਨੂੰ ਕਿੰਨੀ ਦ੍ਰਿੜਤਾ ਬਖਸ਼ੀ ਤੇ ਉਹ ਭਿਆਨਕ ਤਸੀਹੇ ਵੀ ਹੱਸ ਹੱਸ ਕੇ ਜਰ ਗਈ ਅਤੇ ਧਰਮ ਦੀ ਖਾਤਰ ਜਾਨਾਂ ਵਾਰ ਗਈ ਕੁਝ ਸਮੇਂ ਗੁਰੂ ਜੀ ਨੇ ਆਪਣੇ ਹੱਥ ਵਿੱਚ ਫੜੇ ਹੋਏ ਤੀਰ ਦੀ ਨੋਕ ਦੇ ਨਾਲ ਇੱਕ ਛੋਟੇ ਜਿਹੇ ਬੂਟੇ ਨੂੰ ਜੜ ਵੱਲੋਂ ਉਖਾੜਦੇ ਹੋਏ ਕਿਹਾ ਜਿਵੇਂ ਮੈਂ ਇਹ ਪੌਦਾ ਜੜ ਵੱਲੋਂ ਉਖਾੜਿਆ ਹੈ ਇੰਝ ਹੀ ਮੁਗਲਾਂ ਦੀਆਂ ਜੜਾਂ ਵੀ ਉਖਾੜੀਆਂ ਜਾਣਗੀਆਂ ਉਸ ਤੋਂ ਬਾਅਦ ਗੁਰੂ ਜੀ ਅਗਲੇ ਦਿਨ ਰਾਏ ਕਲਾਂ ਤੋਂ ਵਿਦਾ ਹੋਏ ਉਸਨੇ ਵਧੀਆ ਘੋੜੇ ਅਤੇ ਸਸਤਰ ਆਦੀ ਭੇਟ ਕੀਤੇ ਗੁਰੂ ਜੀ ਨੇ ਵੀ ਉਸਦੇ ਪਿਆਰ ਤੇ ਸੇਵਾ ਦੀ ਕਦਰ ਕਰਦਿਆਂ ਇੱਕ ਤਲਵਾਰ ਉਸ ਨੂੰ ਯਾਦ ਕਰ ਵਜੋਂ ਦਿੱਤੀ ਜੱਟਪੁਰੀ ਤੋਂ ਚੱਲ ਕੇ ਗੁਰੂ ਜੀ ਦੀਨੇ ਪਿੰਡ ਪਹੁੰਚੇ ਉੱਥੇ ਚੌਧਰੀ ਲਖਮੀਰ ਸ਼ਮੀਰ ਤੇ ਤਖਤ ਮਲ ਨੇ ਆਪ ਤਾਂ ਨਿੱਘਾ ਸਵਾਗਤ ਕੀਤਾ ਅਤੇ ਆਪਣੇ ਚੁਬਾਰੇ ਵਿੱਚ ਉਤਾਰਾ ਦਿੱਤਾ ਇਹ ਤਿੰਨੇ ਭਰਾ ਭਾਈ ਜੋਧ ਰਾਏ ਦੇ ਪੋਤਰੇ ਸਨ
ਪਿਤਾ ਇਹ ਤਿੰਨੇ ਭਰਾ ਭਾਈ ਜੋਧ ਰਾਏ ਦੇ ਪੋਤਰੇ ਸਨ ਜਿਸਨੇ ਗੁਰੂ ਹਰਗੋਬਿੰਦ ਸਾਹਿਬ ਤੋਂ ਸਿੱਖੀ ਧਾਰਨ ਕੀਤੀ ਸੀ ਅਤੇ ਆਪਣੀ ਫੌਜ ਸਮੇਤ ਗੁਰੂ ਸਰ ਦੇ ਜੰਗ ਵਿੱਚ ਹਿੱਸਾ ਲਿਆ ਸੀ ਤੇ ਬਹਾਦਰੀ ਦੇ ਜੋਹਰ ਵਿਖਾਏ ਸਨ ਜਿਉਂ ਜਿਉਂ ਸਿੱਖਾਂ ਨੂੰ ਗੁਰੂ ਜੀ ਦੇ ਤੀਨੇ ਪਿੰਡ ਵਿੱਚ ਆਉਣ ਦਾ ਪਤਾ ਲੱਗਦਾ ਗਿਆ ਉਹ ਰੋਜ਼ ਦਰਸ਼ਨਾਂ ਨੂੰ ਆਉਣ ਲੱਗ ਪਏ ਚੰਗੀਆਂ ਰੌਣਕਾਂ ਲੱਗਣ ਲੱਗ ਪਈਆਂ ਗੁਰੂ ਜੀ ਨੇ ਸਿੱਖਾਂ ਨੂੰ ਹੁਕਮਨਾਮੇ ਭੇਜੇ ਕਿ ਹਥਿਆਰਬੰਦ ਹੋ ਕੇ ਜਲਦੀ ਹੀ ਉਹਨਾਂ ਪਾਸ ਆਉਣ ਸਰਹੰਦ ਦੇ ਨਵਾਬ ਵਜ਼ੀਰ ਖਾਨ ਨੂੰ ਵੀ ਇਹ ਖਬਰ ਮਿਲ ਗਈ ਕਿ ਗੁਰੂ ਜੀ ਦੇਣੇ ਪਿੰਡ ਵਿੱਚ ਹਨ ਗੁਰੂ ਜੀ ਦੀਨੇ ਪਿੰਡ ਵਿਖੇ ਕਾਫੀ ਸਮਾਂ ਠਹਿਰੇ ਕਿੱਥੇ ਬਹੁਤ ਸਾਰੇ ਸਿੱਖ ਯੋਧੇ ਗੁਰੂ ਜੀ ਦੀ ਸੇਵਾ ਵਿੱਚ ਆਹ ਹਾਜ਼ਰ ਹੋਏ ਗੁਰੂ ਜੀ ਨੇ ਕੁਝ ਆਦਮੀ ਤਨਖਾਹਦਾਰ ਵੀ ਭਰਤੀ ਕਰ ਲਏ