ਕਈ ਲੋਕ ਹਰ ਸਵੇਰੇ ਘੰਟੇ ਟੋਇਲਟ ਵਿੱਚ ਬਿਤਾਉਂਦੇ ਹਨ , ਉਸ ਤੋਂ ਬਾਅਦ ਵੀ ਉਨ੍ਹਾਂ ਦਾ ਪੇਟ ਸਾਫ਼ ਨਹੀਂ ਹੁੰਦਾ । ਜੇਕਰ ਪੇਟ ਸਾਫ਼ ਨਾ ਹੋਵੇ , ਤਾਂ ਸਰੀਰ ਵਿਚ ਕਈ ਬੀਮਾਰੀਆਂ ਹੋਣ ਦਾ ਡਰ ਰਹਿੰਦਾ ਹੈ । ਪੇਟ ਸਾਫ਼ ਨਹੀਂ ਹੋਣ ਦੇ ਕਾਰਨ ਪੇਟ ਵਿੱਚ ਭਾਰੀਪਣ , ਅਪਚ ਅਤੇ ਬਦਹਜ਼ਮੀ ਵਰਗੀਆ ਸਮੱਸਿਆਵਾਂ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ । ਪੇਟ ਦੀ ਪ੍ਰੇਸ਼ਾਨੀਆਂ ਨਾ ਸਿਰਫ਼ ਸਰੀਰਿਕ ਬਲਕਿ ਸਾਡੇ ਮਾਨਸਿਕ ਸਿਹਤ ਤੇ ਵੀ ਅਸਰ ਪਾਉਂਦੀਆ ਹਨ । ਪੇਟ ਸਾਫ਼ ਨਹੀਂ ਹੋਣ ਕਾਰਨ ਸਾਡੇ ਮਨ ਵਿੱਚ ਬੇਚੈਨੀ , ਚਿੜਚਿੜਾਪਣ ਅਤੇ ਸਟ੍ਰੈੱਸ ਹੋਣ ਦਾ ਡਰ ਵੀ ਬਣਿਆ ਰਹਿੰਦਾ ਹੈ ।
ਪੇਟ ਸਾਫ ਕਰਨ ਦੇ ਲਈ ਲੋਕ ਤਰ੍ਹਾਂ ਤਰ੍ਹਾਂ ਦੇ ਉਪਾਅ ਅਪਣਾਉਂਦੇ ਹਨ , ਪਰ ਕੋਈ ਜ਼ਿਆਦਾ ਫ਼ਰਕ ਨਹੀਂ ਪੈਂਦਾ । ਅੱਜ ਅਸੀਂ ਤੁਹਾਨੂੰ ਦੱਸਦੇ ਹਾਂ , ਇਕ ਬਹੁਤ ਹੀ ਸੌਖਾ ਅਤੇ ਨੈਚੁਰਲ ਤਰੀਕਾ । ਜਿਸ ਨਾਲ ਤੁਹਾਡਾ ਹਰ ਸਵੇਰੇ ਪੇਟ ਬਿਨਾਂ ਪ੍ਰੇਸ਼ਾਨੀ ਦੇ ਚੰਗੀ ਤਰ੍ਹਾਂ ਸਾਫ ਹੋਵੇਗਾ । ਪੇਟ ਸਾਫ ਕਰਨ ਦੇ ਲਈ ਤੁਸੀਂ ਹਰ ਰੋਜ਼ ਆਂਵਲੇ ਦੇ ਚੂਰਣ ਦਾ ਸੇਵਨ ਕਰ ਸਕਦੇ ਹੋ । ਆਂਵਲੇ ਦੇ ਚੂਰਨ ਦਾ ਜੇਕਰ ਸਹੀ ਤਰੀਕੇ ਨਾਲ ਸੇਵਨ ਕੀਤਾ ਜਾਵੇ , ਤਾਂ ਪੇਟ ਸਾਫ ਹੋਣ ਦੇ ਨਾਲ ਨਾਲ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਣ ਵਿੱਚ ਵੀ ਮਦਦ ਮਿਲਦੀ ਹੈ ।ਅੱਜ ਅਸੀਂ ਤੁਹਾਨੂੰ ਪੇਟ ਸਾਫ ਕਰਨ ਦੇ ਲਈ ਆਂਵਲਾ ਚੂਰਣ ਦਾ ਸੇਵਨ ਕਰਨ ਦੇ ਫ਼ਾਇਦੇ ਅਤੇ ਸੇਵਨ ਕਰਨ ਦੇ ਸਹੀ ਤਰੀਕੇ ਬਾਰੇ ਦੱਸਾਂਗੇ ।
ਜਾਣੋ ਆਂਵਲਾ ਚੂਰਣ ਖ਼ਾਨ ਦਾ ਸਹੀ ਤਰੀਕਾ-ਆਂਵਲਾ ਚੂਰਣ ਨੂੰ ਖਾਣ ਦੇ ਲਈ ਸਭ ਤੋਂ ਪਹਿਲਾਂ ਇੱਕ ਚੱਮਚ ਚੂਰਨ ਨੂੰ ਲੈ ਕੇ ਇਸ ਨੂੰ ਰਾਤ ਭਰ ਦੇ ਲਈ ਇੱਕ ਗਲਾਸ ਪਾਣੀ ਵਿੱਚ ਭਿਉਂ ਕੇ ਰੱਖੋ ਸਵੇਰੇ ਉੱਠਣ ਤੋਂ ਬਾਅਦ ਇਸ ਪਾਣੀ ਨੂੰ ਛਾਣ ਲਓ ।ਇਸ ਪਾਣੀ ਨੂੰ ਸਵੇਰੇ ਖਾਲੀ ਪੇਟ ਪੀਓ ।ਇਹ ਪਾਣੀ ਪੀਣ ਤੋਂ ਪੰਦਰਾਂ ਤੋਂ ਵੀਹ ਮਿੰਟ ਬਾਅਦ ਹੀ ਤੁਹਾਡਾ ਪੇਟ ਸਾਫ਼ ਹੋ ਜਾਵੇਗਾ ।
ਕਰ ਇਸ ਪਾਣੀ ਦਾ ਸਵਾਦ ਤੁਹਾਨੂੰ ਖਰਾਬ ਲੱਗ ਰਿਹਾ ਹੈ , ਤਾਂ ਤੁਸੀਂ ਖਾਲੀ ਪੇਟ ਇੱਕ ਚੱਮਚ ਆਂਵਲੇ ਦਾ ਚੂਰਨ ਵਿੱਚ ਥੋੜ੍ਹਾ ਕਾਲਾ ਨਮਕ ਮਿਲਾ ਕੇ ਖਾਓ , ਅਤੇ ਫਿਰ ਗੁਣਗੁਣਾ ਪਾਣੀ ਪੀ ਲਵੋ ।ਜੇਕਰ ਤੁਹਾਨੂੰ ਕੋਈ ਵੀ ਅਜਿਹੀ ਬਿਮਾਰੀ ਜਾਂ ਐਲਰਜੀ ਹੈ । ਜਿਸ ਦੀ ਕੋਈ ਦਵਾਈ ਚੱਲ ਰਹੀ ਹੈ , ਤਾਂ ਇਸ ਪਾਣੀ ਅਤੇ ਚੂਰਣ ਦਾ ਸੇਵਨ ਨਾ ਕਰੋ । ਇਹ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ । ਸੇਵਨ ਕਰਨ ਤੋਂ ਪਹਿਲਾਂ ਡਾਕਟਰ ਨਾਲ ਗੱਲ ਜ਼ਰੂਰ ਕਰੋ
ਵਜ਼ਨ ਘੱਟ ਕਰਨ ਵਿੱਚ ਮਦਦ ਕਰੇ-ਆਂਵਲਾ ਸਰੀਰ ਦੇ ਮੈਟਾਬੋਲਿਕ ਰੇਟ ਨੂੰ ਸੁਧਾਰਨ ਵਿੱਚ ਮਦਦ ਕਰਦਾ ਹੈ । ਜਿਸ ਕਾਰਨ ਸਰੀਰ ਵਿਚ ਫੈਟ ਜਮ੍ਹਾਂ ਨਹੀਂ ਹੁੰਦਾ , ਅਤੇ ਵਜ਼ਨ ਘੱਟ ਕਰਨ ਵਿੱਚ ਮਦਦ ਮਿਲਦੀ ਹੈ । ਵਜ਼ਨ ਘੱਟ ਕਰਨ ਦੇ ਲਈ ਆਂਵਲੇ ਦਾ ਚੂਰਨ ਖਾਣਾ ਖਾਣ ਤੋਂ ਪਹਿਲਾਂ ਖਾਓ ।
ਸਕਿਨ ਨੂੰ ਹੈਲਦੀ ਰੱਖਣ ਵਿੱਚ ਮਦਦ ਕਰੇ-ਆਂਵਲੇ ਪਾਣੀ ਦਾ ਰੋਜ਼ਾਨਾ ਸੇਵਨ ਕਰਨ ਨਾਲ ਪਿੰਪਲ , ਛਾਈਆਂ ਅਤੇ ਡਲ ਸਕਿਨ ਦੀ ਸਮੱਸਿਆ ਦੂਰ ਹੁੰਦੀ ਹੈ । ਸਕਿਨ ਦੇ ਲਈ ਆਂਵਲੇ ਦੇ ਚੂਰਨ ਦਾ ਰੋਜ਼ਾਨਾ ਸੇਵਨ ਕਰੋ । ਆਂਵਲੇ ਦੇ ਚੂਰਣ ਦਾ ਸੇਵਨ ਕਰਨ ਨਾਲ ਸਕਿਨ ਤੇ ਗਲੋ ਆਉਂਦਾ ਹੈ । ਇਸ ਚੂਰਨ ਦਾ ਸੇਵਨ ਕਰਨ ਨਾਲ ਵੱਧਦੀ ਉਮਰ ਦੇ ਲੱਛਣਾਂ ਨੂੰ ਘੱਟ ਕਰਨ ਵਿੱਚ ਮਦਦ ਮਿਲਦੀ ਹੈ ।
ਪਾਚਨ ਨੂੰ ਸਹੀ ਰੱਖੇ-ਆਂਵਲੇ ਦਾ ਚੂਰਨ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਂਦਾ ਹੈ । ਇਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਕਬਜ਼ , ਐਸੀਡਿਟੀ ਅਤੇ ਜੀ ਮਚਲਾਉਣ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ । ਆਂਵਲੇ ਵਿੱਚ ਭਰਪੂਰ ਮਾਤਰਾ ਵਿੱਚ ਫਾਈਬਰ ਪਾਇਆ ਜਾਂਦਾ ਹੈ , ਜੋ ਪੇਟ ਨੂੰ ਸਾਫ਼ ਕਰਨ ਵਿੱਚ ਮਦਦ ਕਰਦਾ ਹੈ । ਇਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਭੁੱਖ ਵੀ ਵਧਦੀ ਹੈ । ਆਂਵਲੇ ਦਾ ਚੂਰਨ ਸਰੀਰ ਵਿੱਚ ਵਿਸ਼ੈਲੇ ਪਦਾਰਥਾਂ ਨੂੰ ਬਾਹਰ ਕੱਢਣ ਦਾ ਕੰਮ ਕਰਦਾ ਹੈ ।
ਡਾਇਬੀਟੀਜ਼ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰੇ-ਆਂਵਲੇ ਦੇ ਚੂਰਨ ਦਾ ਰੋਜ਼ਾਨਾ ਸੇਵਨ ਕਰਨ ਨਾਲ ਡਾਈਬੀਟੀਜ਼ ਅਤੇ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰਹਿੰਦਾ ਹੈ । ਆਂਵਲੇ ਵਿੱਚ ਮੌਜੂਦ ਕ੍ਰੋਮਿਯਮ ਕੰਟੈਂਟ ਸ਼ੂਗਰ ਦੇ ਲੈਵਲ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੇ ਹਨ ।
ਫ੍ਰਟੀਲਿਟੀ ਵਿੱਚ ਸੁਧਾਰ ਕਰੇ-ਆਂਵਲੇ ਦਾ ਚੂਰਨ ਪੁਰਸ਼ਾਂ ਅਤੇ ਔਰਤਾਂ ਵਿੱਚ ਫਰਟੀਲਿਟੀ ਵਧਾਉਣ ਦਾ ਕੰਮ ਕਰਦਾ ਹੈ । ਰੋਜ਼ਾਨਾ ਇਸ ਦੇ ਸੇਵਨ ਕਰਨ ਨਾਲ ਗਰਭਧਾਰਨ ਦੀ ਸੰਭਾਵਨਾ ਵਧਦੀ ਹੈ । ਆਂਵਲੇ ਦਾ ਚੂਰਨ ਪੁਰਸ਼ਾਂ ਵਿਚ ਸਪਰਮ ਦੀ ਕਵਾਲਿਟੀ ਨੂੰ ਵਧਾਉਂਦਾ ਹੈ ।
ਆਂਵਲੇ ਦਾ ਚੂਰਨ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ । ਪਰ ਜੇਕਰ ਤੁਹਾਨੂੰ ਕੋਈ ਬਿਮਾਰੀ ਜਾਂ ਇਨਫੈਕਸ਼ਨ ਦੀ ਸਮੱਸਿਆ ਹੈ , ਤਾਂ ਤੁਸੀਂ ਡਾਕਟਰ ਨੂੰ ਪੁੱਛ ਕੇ ਹੀ ਆਂਵਲੇ ਦੇ ਚੂਰਣ ਦਾ ਸੇਵਨ ਸ਼ੁਰੂ ਕਰੋ ।ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ । ਸਿਹਤ ਸਬੰਧੀ ਹੋਰ ਸਮੱਸਿਆਵਾਂ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।