ਗਰਮੀ ਵਿਚ ਇਹ 7 ਡਰਿੰਕ ਘਰ ਵਿਚ ਬਣਾ ਕੇ ਪੀ ਲੋ ਸਰੀਰ ਦੀ ਸਾਰੀ ਗਰਮੀ ਹੋ ਜਾਵੇਗੀ ਖਤਮ

ਵੀਡੀਓ ਥੱਲੇ ਜਾ ਕੇ ਦੇਖੋ,ਸਭ ਤੋਂ ਪਹਿਲੀ ਡਰਿੰਕ ਹੈ ਸੱਤੂ ਦੀ ਸ਼ਰਬਤ,ਜਦੋਂ ਭੁੰਨੇ ਹੋਏ ਛੋਲੇਆ ਨੂੰ ਪੀਸ ਕੇ ਉਹਨਾਂ ਦਾ ਪਾਉਡਰ ਤਿਆਰ ਕਿਤਾ ਜਾਂਦਾ ਹੈ ਉਸ ਨੂੰ ਸੱਤੂ ਕਹਿੰਦੇ ਆ।ਇਹ ਚੀਜ ਸਾਡੀ ਸਿਹਤ ਲਈ ਬਹੁਤ ਹੀ ਜਿਆਦਾ ਫਾਇਦੇ ਮੰਦ ਹੁੰਦੀ ਹੈ। ਸਭ ਤੋਂ ਪਹਿਲਾਂ ਇਕ ਖਾਲੀ ਗਲਾਸ ਲਓ ਉਸ ਗਲਾਸ ਵਿਚ ਤੁਸੀਂ 4-5 ਚਮਚ ਸੱਤੂ ਦੇ ਪਾਉਡਰ ਦੇ ਪਾਓ ਫਿਰ ਤੁਸੀਂ ਇਸ ਵਿਚ 250ml ਤਕ ਪਾਣੀ ਪਾਉਣਾ ਹੈ।ਉਸ ਤੋਂ ਬਾਅਦ ਫਿਰ ਤੁਸੀਂ ਇਸ ਵਿਚ ਇਕ ਤੋਂ ਦੋ ਚੁਟਕੀ

ਕਾਲਾ ਨਮਕ ਪਾਉਣਾ ਹੈ ਤੇ ਨਾਲ ਹੀ ਇਸ ਵਿਚ ਅੱਧਾ ਨਿੰਬੂ ਨਿਚੋੜਨਾ ਹੈ ਤੇ ਇਸ ਨੂੰ ਹਿਲਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ ਤੇ ਫਿਰ ਇਹ ਸ਼ਰਬਤ ਤਿਆਰ ਹੋ ਚੁਕਿਆ ਹੈ।ਜੇਕਰ ਤੁਹਾਨੂੰ ਕਦੀ ਵੀ ਗਰਮੀ ਦੀ ਵਜਾਹ ਕਾਰਨ ਥਕਾਵਟ ਹੋਵੇ ਜਾਂ ਸਰੀਰ ਟੁਟਦਾ ਹੋਵੇ ਤਾਂ ਤੁਸੀਂ ਸੱਤੂ ਸ਼ਰਬਤ ਦਾ ਇਸਤੇਮਾਲ ਜਰੂਰ ਕਰੋ।ਇਹ ਸਾਡੇ ਸਰੀਰ ਨੂੰ ਮਿੰਟਾ ਵਿਚ ਠੰਡਾ ਕਰ ਦਿੰਦਾ ਹੈ ਤੇ ਇਸ ਵਿਚ ਬਹੁਤ ਤਾਕਤ ਹੁੰਦੀ ਹੈ ਤੇ ਇਹ ਸਾਡੀ ਸਕਿਨ ਲਈ ਵੀ ਬਹੁਤ ਫਾਇਦੇ ਮੰਦ ਹੁੰਦਾ ਹੈ।

WhatsApp Group (Join Now) Join Now

ਤੇ ਦੂਜੀ ਡਰਿੰਕ ਹੈ ਗੂੰਦ ਕਤੀਰਾ,ਜਦੋ ਅਸੀਂ ਗਰਮੀਆਂ ਚ ਨਿੰਬੂ ਪਾਣੀ ਪੀਣੇ ਆ ਤਾਂ ਜੇਕਰ ਅਸੀਂ ਉਸ ਵਿਚਇਕ ਚੀਜ਼ ਹੋਰ ਪਾ ਦਈਏ ਤਾਂ ਉਹ ਚੀਜ ਹੈ ਗੂੰਦ ਕਤੀਰਾ,ਤੁਸੀਂ ਇਕ ਗਲਾਸ ਪਾਣੀ ਦਾ ਲਓ ਉਸ ਵਿਚ ਇਕ ਚਮਚ ਗੂੰਦ ਕਤੀਰਾ ਪਾ ਕੇ ਉਸ ਗਲਾਸ ਨੂੰ ਢੱਕ ਕੇ ਰੱਖ ਦੇਣਾ ਹੈ ਤੇ ਫਿਰ 1-2ਘੰਟੇ ਤਕ ਜਦੋਂ ਫੁਲ ਜਾਏ ਤਾਂ ਤੁਸੀਂ ਇਸ ਨੂੰ ਛਾਣ ਲਓ।ਫਿਰ ਇਕ ਗਲਾਸ ਪਾਣੀ ਦਾ ਲਓ ਤੇ ਉਸ ਵਿਚ ਦੋ ਚਮਚ ਮਿਸ਼ਰੀ ਦਾ ਪਾਉਡਰ ਪਾਓ,ਇਸ ਵਿੱਚ ਇਕ ਨਿੰਬੂ ਨਿਚੋੜ ਦਾਓ,ਇਕ ਚੁਟਕੀ ਕਾਲੀ ਮਿਰਚ ਤੇ ਸਵਾਦ ਅਨੁਸਾਰ

ਕਾਲਾ ਨਮਕ ਪਾ ਦਿਓ ਤੇ ਫਿਰ ਇਸ ਵਿਚ ਦੋ ਚਮਚ ਗੂੰਦ ਕਤੀਰਾ ਦੇ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਫਿਰ ਇਹ ਡਰਿੰਕ ਤਿਆਰ ਹੋ ਚੁਕੀ ਹੈ ਤੇ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ। ਅਗਲੀ ਡਰਿੰਕ ਹੈ ਖੀਰੇ ਦੀ ਡਰਿੰਕ,ਇਕ ਖੀਰਾ ਲੈਣਾ ਹੈ ਤੇ ਉਸ ਨੂੰ ਚੰਗੀ ਤਰ੍ਹਾਂ ਧੋਅ ਕੇ ਛਿਲਕੇ ਸਮੇਤ ਕਟ ਕੇ ਇਸ ਨੂੰ ਤੁਸੀਂ ਮਿਕਸੀ ਚ ਪਾ ਲੈਣਾ ਹੈ ਫਿਰ ਇਸ ਵਿਚ ਇਕ ਨਿੰੰਬੂ ਨਿਚੋੜ ਦੇਣਾ ਹੈ ਫਿਰ ਇਸ ਵਿਚ ਇਕ ਚੌਥਾਈ ਕਾਲਾ ਨਮਕ ਤੇ ਇਕ ਚਮਚ ਦਾ ਹੀ ਚੋਥਾ ਹਿੱਸਾ ਜੀਰਾ ਪਾਉਡਰ ਪਾਉਣਾ ਹੈ

ਫਿਰ ਇਸ ਵਿਚ ਅੱਧਾ ਗਲਾਸ ਪਾਣੀ ਦਾ ਪਾ ਦਓ ਤੇ ਚੰਗੀ ਤਰ੍ਹਾਂ ਮਿਕਸੀ ਚ ਮਿਕਸ ਕਰ ਲਵੋ ਤੇ ਫਿਰ ਬਸ ਇਹ ਡਰਿੰਕ ਬਣ ਕੇ ਤਿਆਰ ਹੋ ਚੁਕਿਆ ਹੈ ਤੇ ਫਿਰ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ। ਫਿਰ ਅੱਗੇ ਹੈ ਕੱਚੀ ਲੱਸੀ,ਲੱਸੀ ਪੀਣ ਨਾਲ ਕਲੇਜੇ ਵਿਚ ਠੰਡ ਪੈ ਜਾਂਦੀ ਹੈ।ਹੁਣ ਇਸ ਦੇ ਵਿਚ ਇਕ ਚਮਚ ਮਿਸ਼ਰੀ ਪਾਉਡਰ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਤੇ ਬਾਕੀ ਇਸ ਗਲਾਸ ਨੂੰ ਉਪਰ ਤਕ ਪਾਣੀ ਨਾਲ ਭਰ ਲਓ, ਤੇ ਫਿਰ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ। ਅਗਲੀ ਡਰਿੰਕ ਹੈ

ਤਰਬੂਜ ਤੇ ਪੇਤਲੇ ਦੀ ਡਰਿੰਕ,ਦਵਾਣੇ ਦੇ ਛੋਟੇ ਛੋਟੇ ਟੁਕੜੇ ਕਟ ਕੇ ਉਸ ਨੂੰ ਮਿਕਸੀ ਵਿਚ ਪਾ ਲਵੋ ਫਿਰ ਪੂਤਣੇ ਦੇ 7-8 ਪੱਤੇ ਪਾ ਦਓ ਤੇ ਫਿਰ ਇਸ ਨੂੰ ਮਿਕਸ ਕਰ ਲਓ ਤੇ ਫਿਰ ਇਹ ਡਰਿੰਕ ਬਣਕੇ ਤਿਆਰ ਹੈ ਫਿਰ ਇਸ ਨੂੰ ਛਾਣ ਕੇ ਇਸ ਦਾ ਸੇਵਨ ਕਰ ਸਕਦੇ ਹੋ। ਫਿਲਮ ਹੈ ਜਲ ਜੀਰਾ,ਇਸ ਨੂੰ ਤਿਆਰ ਕਰਨ ਲਈ ਤੁਸੀਂ 7-8ਪੱਤੇ ਮਿਕਸੀ ਵਿਚ ਪਾ ਲਵੋ ਫਿਰ ਇਸ ਵਿਚ ਅੱਧਾ ਚਮਚ ਭੁੰਨਆ ਪਿਸੀਆ ਹੋਇਆ ਜੀਰਾ ਪਾਉਣਾ ਹੈ ਫਿਰ ਇਸ ਵਿਚ ਇਕ ਚੌਥਾਈ ਚਮਚ ਕਾਲਾ ਨਮਕ ਪਾਉਣਾ ਹੈ ਤੇ

ਇਨੀ ਹੀ ਮਾਤਰਾ ਵਿਚ ਸੋਡਾ ਪਾਊਡਰ ਪਾਉਣਾ ਹੈ ਫਿਰ ਇਸ ਵਿਚ ਇਕ ਚੁਟਕੀ ਕਾਲੀ ਮਿਰਚ ਤੇ ਹਿੰਦ ਦੀ ਪਾਉਣੀ ਹੈ ਫਿਰ ਇਸ ਵਿਚ ਥੋੜਾ ਜਿਹਾ ਪਾਣੀ ਪਾ ਕੇ ਇਸ ਨੂੰ ਮਿਕਸੀ ਵਿਚ ਮਿਕਸ ਕਰ ਲਓ ਤੇ ਜਦੋਂ ਇਸ ਦਾ ਪੇਸਟ ਬਣਾ ਜਾਵੇ,ਤਾਂ ਦੋ ਗਲਾਸ ਪਾਣੀ ਲੈ ਕੇ ਉਸ ਨੂੰ ਇਕ ਭਾਂਡੇ ਵਿਚ ਪਾਓ ਤੇ ਫਿਰ ਇਸ ਪੇਸਟ ਨੂੰ ਦੋ ਗਲਾਸ ਪਾਣੀ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਓ ਤੇ ਇਹ ਸਾਡਾ ਜਲਜੀਰਾ ਬਣ ਕੇ ਤਿਆਰ ਹੋ ਗਿਆ ਹੈ। ਫਿਰ ਹੈ ਬੇਲ ਦੀ ਸ਼ਰਬਤ,

ਇਸ ਨੂੰ ਬਣਾਉਣ ਲਈ ਤੁਸੀਂ ਇਕ ਬੇਲ ਨੂੰ ਕਟ ਕੇ ਉਸ ਦਾ ਗੁਦਾ ਕਢ ਲਓ ਤੇ ਫਿਰ ਇਸ ਵਿਚ ਇਕ ਗਲਾਸ ਪਾਣੀ ਦਾ ਪਾ ਦਓ ਫਿਰ ਇਸ ਨੂੰ ਆਪਣੇ ਹੱਥਾਂ ਨਾਲ ਚੰਗੀ ਤਰ੍ਹਾਂ ਮਸਲ ਮਸਲ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰੋ ਫਿਰ ਇਸ ਨੂੰ ਛਾਣ ਕੇ ਇਸ ਦਾ ਪਾਣੀ ਕਢ ਲੈਣਾ ਹੈ ਤੇ ਇਸ ਦੇ ਪਾਣੀ ਦਾ ਪੇਸਟ ਬਣਾਉਣ ਲਈ ਇਸ ਵਿਚ ਇਕ ਤੋਂ ਦੋ ਚਮਚ ਸ਼ੱਕਰ ਪਾ ਸਕਦੇ ਹਾਂ

ਇਹ ਆਪਣੇ ਖੂਨ ਨੂੰ ਸਾਫ ਕਰਦਾ ਹੈ,ਤੇ ਇਹ ਸਾਡੇ ਸਰੀਰ ਨੂੰ ਠੰਡਾ ਰੱਖਣ ਵਿਚ ਵੀ ਬਹੁਤ ਮੱਦਦ ਕਰਦਾ ਹੈ ਤੇ ਇਸ ਦੇ ਸਾਡੇ ਸਰੀਰ ਲਈ ਬਹੁਤ ਹੀ ਜਬਰਦਸਤ ਫਾਇਦੇ ਹੁੰਦੇ ਆ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *