ਪਿਆਰਿਓ ਜਦੋਂ ਵੀ ਵਿਸ਼ਵਾਸ ਤੇ ਸਬਰ ਦੇ ਨਾਲ ਅੰਮ੍ਰਿਤ ਵੇਲਾ ਸੰਭਾਲ ਕੇ ਸਿਮਰਨ ਕੀਤਾ ਜਾਏ ਜਾਂ ਜਿਹੜੀ ਮਰਜ਼ੀ ਬਾਣੀ ਦਾ ਪਾਠ ਕੀਤਾ ਜਾਏ ਤਾਂ ਕੀ ਹੁੰਦਾ ਹੈ ਆਪਾਂ ਇਸ ਵਿਸ਼ੇ ਨੂੰ ਜਰਾ ਸਮਝਾਂਗੇ ਪਹਿਲਾਂ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਵਿੱਚ ਆਪਾਂ ਪੜਨੇ ਹਾਂ ਸਤਿਗੁਰ ਕਹਿੰਦੇ ਨੇ ਕਿ ਆਖਾ ਜੀਵਾ ਵਿਸਰੈ ਮਰਿ ਜਾਉ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਨੇ ਸਾਧ ਸੰਗਤ ਕਿ ਜਦੋਂ ਤੇ ਮੈਂ ਤੇਰਾ ਨਾਮ ਲੈਣਾ ਤੇਰਾ ਸਿਮਰਨ ਕਰਦਾ ਵਾਂ ਤੇ ਮੈਨੂੰ ਲੱਗਦਾ ਕਿ ਮੈਂ ਜੀਵਤ ਹਾਂ ਜਦੋਂ ਤੇਰਾ ਸਿਮਰਨ ਮੇਤੋਂ ਛੁੱਟ ਜਾਂਦਾ ਤੇਰੀ ਯਾਦ ਵਿਸਰ ਜਾਂਦੀ ਹੈ
ਤੇ ਮੈਨੂੰ ਲੱਗਦਾ ਹੈ ਕਿ ਮੈਂ ਮੋਇਆ ਹੋ ਗਿਆ ਭਾਵ ਕਿ ਮੈਂ ਮਰ ਚੁੱਕਿਆ ਹਾਂ ਸਾਧ ਸੰਗਤ ਆਖਾ ਜੀਵਾ ਵਿਸਰੈ ਮਰਿ ਜਾਉ ਸਾਫ ਜਿਹੀ ਗੱਲ ਹੈ ਕਿ ਤੇਰਾ ਸਿਮਰਨ ਵਿਸਰਿਆ ਤੇਰੀ ਯਾਦ ਵਿਸਰੀ ਤੇ ਮੈਨੂੰ ਲੱਗਦਾ ਕਿ ਮੈਂ ਇਹ ਸੰਸਾਰ ਦੇ ਵਿੱਚੋਂ ਜਾ ਚੁੱਕਿਆ ਹਾਂ ਮੈਂ ਚੜ੍ਹਾਈ ਕਰ ਚੁੱਕਿਆ ਹੁਣ ਸਾਫ ਜੀ ਤੇ ਜਾਹਰ ਜਿਹੀ ਗੱਲ ਇਹ ਵੇ ਪਿਆਰਿਓ ਕਿ ਅੰਦਰਲਾ ਜਿਹੜਾ ਮਨ ਹੈ ਨਾ ਉਹ ਗੁਰੂ ਤੇ ਵਿਸ਼ਵਾਸ ਵਾਲਾ ਹੋਵੇ ਤੇ ਸਬਰ ਹੋਵੇ ਕਿ ਮੇਰੇ ਸਤਿਗੁਰੂ ਮੇਰੀ ਝੋਲੀ ਭਰਨਗੇ ਪਿਆਰਿਓ ਵਿਨ ਤੁਧ ਹੋਰ ਜੇ ਮੰਗਣਾ ਸਿਰ ਦੁਖਾ ਕੈ ਦੁਖ ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ ਇਹ ਵਿਸ਼ਵਾਸ ਹੋਵੇ ਕਿ ਸਤਿਗੁਰੂ ਤੇਰੇ ਨਾਮ ਤੋਂ ਬਿਨਾਂ ਹੋਰ ਕੀ ਮੰਗਾਂ ਸਾਰਾ ਕੁਝ ਵਿਅਰਥ ਹੈ
ਤੇ ਸਤਿਗੁਰੂ ਮੈਂ ਮੰਗਾਂ ਤੇਰਾ ਨਾਮ ਤੇਰੀ ਦਾਤ ਮੰਗਾ ਉਹ ਮੰਨ ਕੇ ਤੇ ਸਤਿਗੁਰੂ ਮੈਨੂੰ ਪਤਾ ਵੀ ਮੈਨੂੰ ਸਾਰਾ ਕੁਝ ਹੀ ਮਿਲ ਜਾਣਾ ਹੈ ਸਭ ਕੁਝ ਹੀ ਮੇਰੇ ਕੋਲ ਆ ਜਾਣਾ ਸਭ ਕੁਝ ਨਹੀਂ ਮੈਨੂੰ ਪ੍ਰਾਪਤ ਹੋ ਜਾਣਾ ਸਾਧ ਸੰਗਤ ਸਬਰ ਰੱਖੀਏ ਸੰਤੋਖ ਰੱਖੀਏ ਜਦੋਂ ਸਬਰ ਤੇ ਸੰਤੋਖ ਆਇਆ ਮਨ ਵਿੱਚ ਜਦੋਂ ਸਬਰ ਤੇ ਸੰਤੋਖ ਜੁੜ ਗਿਆ ਨਾ ਤੇ ਸਾਧ ਸੰਗਤ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਤੋਂ ਜੋ ਮਰਜ਼ੀ ਮੰਗ ਲਿਓ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਜੋ ਮਰਜ਼ੀ ਮੰਗ ਲਿਓ ਫਿਰ ਤਾਂ ਮੰਗਣ ਦੀ ਵੀ ਲੋੜ ਨਹੀਂ ਪੈਂਦੀ ਪਿਆਰਿਓ ਸਤਿਗੁਰੂ ਬਿਨਾਂ ਮੰਗੇ ਸਭ ਕੁਝ ਦੇ ਦਿੰਦੇ ਨੇ ਸਤਿਗੁਰੂ ਜੀ ਬਿਨਾਂ ਮੰਗੇ ਸਭ ਕੁਝ ਦੇ ਦਿੰਦੇ ਨੇ ਜੇ ਸਤਿਗੁਰੂ ਜੀ ਆਣ ਮੰਗਿਆ ਦਾਨ ਦੇਵਣਾ ਕਹੁ ਨਾਨਕ ਸਚ ਸਮਾਲੇ ਸਤਿਗੁਰੂ ਜੀ ਕਹਿੰਦੇ ਇਹ ਤਾਂ ਬਿਨਾਂ ਮੰਗਿਆਂ ਤੋਂ ਦਾਤਾ ਦੇ ਦਿੰਦਾ ਹੈ ਬਿਨਾਂ ਮੰਗਿਆਂ ਤੋਂ ਝੋਲੀਆਂ ਭਰ ਦਿੰਦਾ
ਤੇ ਮੰਗਣ ਦੀ ਵੀ ਲੋੜ ਨਹੀਂ ਰਹਿੰਦੀ ਮੈਂ ਬੇਨਤੀਆਂ ਕਰ ਰਿਹਾ ਸੀ ਕਿ ਪਿਆਰਿਓ ਜਦੋਂ ਵੀ ਸਬਰ ਰੱਖਿਆ ਕਿ ਸਤਿਗੁਰੂ ਜੀ ਜਦੋਂ ਮਰਜ਼ੀ ਦੇ ਦਿਓ ਸਤਿਗੁਰੂ ਜੀ ਆਹ ਝੋਲੀ ਅੱਡ ਕੇ ਖੜਾ ਵਾ ਸਤਿਗੁਰੂ ਜੀ ਝੋਲੀ ਅੱਡ ਕੇ ਤੁਹਾਡੇ ਦਰ ਤੇ ਰੁਕਿਆ ਹੋਇਆ ਜਦੋਂ ਮਰਜ਼ੀ ਰਹਿਮਤ ਕਰ ਲਿਓ ਬਸ ਗੁਰੂ ਗਰੀਬ ਨਿਵਾਜ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਐਵੇਂ ਗੁਰੂ ਗਰੀਬ ਨਿਵਾਜ ਨੀ ਕਿਹਾ ਗੁਰੂ ਨੇ ਹਮੇਸ਼ਾ ਜਿਹੜਾ ਹੈ ਉਹ ਗਰੀਬਾਂ ਦੀ ਬਾਂਹ ਪਕੜੀ ਤੇ ਗੁਰੂ ਪਾਤਸ਼ਾਹ ਹਮੇਸ਼ਾ ਗਰੀਬਾਂ ਦੇ ਘਰ ਜਾ ਕੇ ਠਹਿਰੇ ਨੇ ਤੇ ਕਦੇ ਅਮੀਰਾਂ ਦੇ ਮਹਿਲਾਂ ਦੀ ਜਿਹੜੀ ਉਹਨਾਂ ਨੇ ਧੂੜ ਨਹੀਂ ਪੱਕੀ ਪਿਆਰਿਓ ਕਦੇ ਅਮੀਰਾਂ ਦੇ ਮਹਿਲਾਂ ਵਿੱਚ ਨਹੀਂ ਗਏ ਮਲਕ ਭਾਗੋ ਭਾਈ ਲਾਲੋ ਵਰਗਿਆਂ ਦਾ ਇਤਿਹਾਸ ਤੁਹਾਨੂੰ ਸਾਰਿਆਂ ਨੂੰ ਪਤਾ ਪਰ ਮੈਂ ਬੇਨਤੀ ਕਰਾਂ ਗੁਰੂ ਗਰੀਬ ਨਿਵਾਜ ਸਤਿਗੁਰੂ ਐਵੇਂ ਨਹੀਂ ਸ਼ਬਦ ਜੁੜਿਆ ਪਿਆਰਿਓ ਜੇ ਹਨ
ਤੇ ਆਪਾਂ ਵਿਸ਼ਵਾਸ ਕਰ ਸਕਦੇ ਹਾਂ ਪਿਆਰਿਓ ਸਬਰ ਨਾਲ ਬੈਠੇ ਹੋ ਗੁਰੂ ਦੇ ਦਰ ਤੇ ਝੋਲੀ ਅੱਡ ਕੇ ਕਿ ਸਤਿਗੁਰੂ ਬੈਠਾ ਹਾਂ ਜਦੋਂ ਮਰਜ਼ੀ ਤਰਸ ਖਾ ਲਿਓ ਬਸ ਮੈਨੂੰ ਇਹ ਗੱਲ ਦੱਸਿਓ ਜੀ ਕਿ ਪਿਆਰਿਓ ਹੇ ਮੇਰੇ ਸਤਿਗੁਰੂ ਜੀ ਕਿ ਮੈਨੂੰ ਨਾਮ ਦੀ ਦਾਤ ਦੇ ਦਿਓ ਮੰਗ ਨਾ ਹਰਿ ਮਾਗਨ ਨੀਕਾ ਹਰਿ ਜਸ ਗੁਰ ਤੇ ਮਾਗਨਾ ਸਤਿਗੁਰੂ ਜੀ ਮੇਰਾ ਇੱਕ ਅਰਦਾਸਾਂ ਹੈ ਕਿ ਮੇਰੇ ਮਨ ਦੇ ਅੰਦਰ ਸਿਮਰਨ ਦੀ ਦਾਤ ਜਿਹੜੀ ਹੈ ਉਹ ਹਮੇਸ਼ਾ ਦਿਓ ਸਿਮਰਨ ਜਿਹੜਾ ਹੈ ਮੇਰਤੋਂ ਨਾ ਵਿਛੜੇ ਸਤਿਗੁਰੂ ਫਿਰ ਵੇਖਿਓ ਸਬਰ ਨਾਲ ਬੈਠਿਓ ਤੇ ਸਤਿਗੁਰੂ ਜੀ ਝੋਲੀਆਂ ਭਰ ਦੇਣਗੇ ਪਤਾ ਵੀ ਨਹੀਂ ਲੱਗਣਾ ਪਿਆਰਿਓ ਅਜਿਹੀਆਂ ਦਾਤਾਂ ਮਿਲਣੀਆਂ ਨੇ ਗੁਰੂ ਦੇ ਦਰ ਤੋਂ ਜੋ ਕਦੇ ਅਸੀਂ ਸੋਚੀਆਂ ਵੀ ਨਹੀਂ ਹੋਣੀਆਂ ਇਹ ਹੁੰਦਾ ਹੈ ਸਬਰ ਸਬਰ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਪਰ ਸਿਆਣਿਆਂ ਤੋਂ ਸੁਣਦੇ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ