ਮੂੰਹ ਕੌੜਾ ਰਹਿੰਦਾ ਹੈ-ਖਾਣੇ ਦਾ ਸਵਾਦ ਨਹੀਂ ਆਉਂਦਾ ਜਾਂ ਭੁੱਖ ਨਹੀਂ ਲੱਗਦੀ ਤਾਂ ਅਪਨਾਓ ਇਹ ਘਰੇਲੂ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਤੁਹਾਨੂੰ ਕਮਜ਼ੋਰੀ ਅਤੇ ਬੁਖਾਰ ਦੇ ਕਾਰਨ ਭੁੱਖ ਨਹੀਂ ਲੱਗਦੀ ਜਾਂ ਫਿਰ ਖਾਣੇ ਦਾ ਸਵਾਦ ਨਹੀਂ ਆ ਰਿਹਾ,ਮੂੰਹ ਵਿਚ ਕੂੜਾ ਪੰਨ ਹੈ ਜੋ ਵੀ ਖਾਨੇ ਹੋ ਤੁਹਾਨੂੰ ਕੌੜਾ ਲੱਗਦਾ ਹੈ ਤਾਂ ਅੱਜ ਅਸੀਂ ਤੁਹਾਨੂੰ ਇਕ ਇਹੋ ਜਿਹਾ ਇੱਕ ਘਰੇਲੂ ਨੁਕਤਾ ਦੱਸਾਂਗੇ ਜਿਸ ਨਾਲ ਤੁਹਾਡੇ ਮੂੰਹ ਦਾ ਸਵਾਦ ਠੀਕ ਹੋ ਜਾਵੇਗਾ,ਇਸ ਦੇ ਨਾਲ ਤੁਹਾਨੂੰ ਭੁੱਖ ਲੱਗਣੀ ਸ਼ੁਰੂ ਹੋ ਜਾਵੇਗੀ।ਕਈ ਵਾਰ ਕਿਸੇ ਬੀਮਾਰੀ ਜਾਂ ਫੇਰ ਦਵਾਈਆਂ ਦਾ ਜ਼ਿਆਦਾ ਸੇਵਨ ਕਰਨ ਦੇ ਕਾਰਨ ਮੂੰਹ ਦਾ ਸਵਾਦ ਕੌੜਾ ਹੋ ਜਾਂਦਾ ਹੈ। ਇਸ ਘਰੇਲੂ ਨੁਕਤੇ ਦੇ ਨਾਲ ਤੁਹਾਡੇ ਮੂੰਹ ਦਾ ਸੁਆਦ ਬਦਲ ਜਾਵੇਗਾ ਤੁਹਾਨੂੰ ਭੁੱਖ ਵੀ ਲੱਗੇਗੀ

ਤੇ ਇਸ ਦੇ ਨਾਲ ਨਾਲ ਤੁਹਾਡੀ ਇਮਿਊਨਿਟੀ ਸਿਸਟਮ ਵੀ ਵਧੇਗਾ,ਜੇਕਰ ਤੁਹਾਡੇ ਖੂਨ ਦੀ ਕਮੀ ਰਹਿੰਦੀ ਹੈ ਤਾਂ ਉਹ ਵੀ ਠੀਕ ਹੋ ਜਾਵੇਗੀ,ਸਰੀਰ ਵਿਚ ਹਰ ਤਰ੍ਹਾਂ ਦੀ ਕਮਜ਼ੋਰੀ ਠੀਕ ਹੋ ਜਾਵੇਗੀ।ਇਸ ਨੁਕਤੇ ਦੀ ਲਈ ਤੁਹਾਨੂੰ ਤਿੰਨ ਚੀਜ਼ਾਂ ਦੀ ਜ਼ਰੂਰਤ ਪਵੇਗੀ ਪੰਜ ਛੇ ਮੁਨੱਕੇ,ਚੁਟਕੀ ਭਰ ਕਾਲਾ ਨਮਕ,ਚੁਟਕੀ ਭਰ ਕਾਲੀ ਮਿਰਚ,ਕਾਲੇ ਮੁਨੱਕੇ ਸਾਡੇ ਸਰੀਰ ਵਿੱਚ ਭੁੱਖ ਨੂੰ ਵਧਾਉਦੇ ਹਨ,ਖ਼ੂਨ ਦੀ ਕਮੀ ਨੂੰ ਪੂਰਾ ਕਰਦੇ ਹਨ,ਇਮਿਊਨਿਟੀ ਸਿਸਟਮ ਨੂੰ ਵਧਾਉਂਦੀਆਂ ਹਨ ਅਤੇ ਖੰਘ ਜ਼ੁਕਾਮ ਨੂੰ ਵੀ ਠੀਕ ਕਰਦੇ ਹਨ,ਜੇਕਰ ਤੁਹਾਨੂੰ ਪੇਟ ਰਿਲੇਟਿਡ ਕੋਈ ਵੀ ਸਮੱਸਿਆ ਹੈ,ਗੈਸ ਐਸੀਡਿਟੀ ਦੀ ਸਮੱਸਿਆ ਹੈ,

WhatsApp Group (Join Now) Join Now

ਜਾਂ ਫਿਰ ਪਿਸ਼ਾਬ ਰਿਲੇਟਿਡ ਸਮੱਸਿਆ ਹੈ ਜਾਂ ਫਿਰ ਫੇਫੜਿਆਂ ਵਿਚ ਇਨਫੈਕਸ਼ਨ ਹੈ ਇਹ ਸਭ ਸਮੱਸਿਆਵਾਂ ਨੂੰ ਮਨੱਕਾ ਠੀਕ ਕਰ ਦਿੰਦਾ ਹੈ।ਸਭ ਤੋਂ ਪਹਿਲਾਂ ਤੁਸੀਂ ਮੁਨੱਕਿਆਂ ਨੂੰ ਡ੍ਰਾਈ ਰੋਸਟ ਕਰ ਲਵੋ ਫੇਰ ਇਸ ਦੇ ਬੀਜ ਕੱਢ ਕੇ ਇਸ ਦੇ ਉਪਰ ਚੁਟਕੀ ਭਰ ਕਾਲੀ ਮਿਰਚ,ਚੁਟਕੀ ਕਾਲਾ ਨਮਕ ਪਾ ਲਵੋ।ਇਸ ਨੁਕਤੇ ਨੂੰ ਤੁਸੀਂ ਸਵੇਰੇ ਖਾਲੀ ਪੇਟ ਲੈਣਾ ਹੈ ਇਸ ਨੁੰ ਖਾਣ ਤੋਂ ਬਾਅਦ ਤੁਸੀਂ ਅੱਧਾ ਘੰਟਾ ਕੁਝ ਵੀ ਨਹੀਂ ਖਾਣਾ।ਇਸ ਨੁਕਤੇ ਨੂੰ ਤੁਸੀਂ ਦਿਨ ਵਿੱਚ ਦੋ ਵਾਰ ਲੈ ਸਕਦੇ ਹੋ ਸਵੇਰੇ ਖਾਲੀ ਪੇਟ ਅਤੇ ਸ਼ਾਮ ਨੂੰ ਪੰਜ ਛੇ ਵਜੇ।

ਇਸ ਨੂੰ ਲਗਾਤਾਰ ਤਿੰਨ ਚਾਰ ਦਿਨ ਜ਼ਰੂਰ ਲਵੋ ਇਸ ਨਾਲ ਤੁਹਾਡੇ ਮੂੰਹ ਦਾ ਸਵਾਦ ਬਦਲ ਜਾਵੇਗਾ।ਇਸ ਨੂੰ ਖਾਣ ਨਾਲ ਸਰੀਰ ਨੂੰ ਬਹੁਤ ਫ਼ਾਇਦੇ ਹੋਣਗੇ ਤੁਹਾਡੀ ਇਮਿਊਨਿਟੀ ਸਿਸਟਮ ਵਧੇਗਾ,ਤੁਹਾਨੂੰ ਭੁੱਖ ਜ਼ਿਆਦਾ ਲੱਗੂਗੀ, ਅਤੇ ਮੂੰਹ ਦਾ ਕੌੜਾ ਪਨ ਖਤਮ ਹੋ ਜਾਵੇਗਾ।ਜੇਕਰ ਤੁਹਾਡੇ ਮੂੰਹ ਦਾ ਸਵਾਦ ਚੇਂਜ ਹੋ ਜਾਵੇ ਫਿਰ ਵੀ ਇਸ ਨੁਕਤੇ ਨੂੰ ਲਗਾਤਾਰ ਦੋ ਤਿੰਨ ਦਿਨ ਜ਼ਰੂਰ ਲਵੋ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *