ਹੱਥਾਂ ਅਤੇ ਪੈਰਾਂ ਦੇ ਜੋੜਾਂ ਵਿੱਚ ਦਰਦ ਕਿਉਂ ਹੁੰਦਾ ਹੈ ਜਾਣੋ ਇਸ ਦੇ 5 ਕਾਰਨ

ਹੱਥਾਂ ਅਤੇ ਪੈਰਾਂ ਵਿੱਚ ਕਈ ਵਾਰ ਦਰਦ ਹੋਣਾ ਨਾਰਮਲ ਹੁੰਦਾ ਹੈ । ਇਸਦੇ ਨਾਲ ਹੀ ਕਈ ਵਾਰ ਹੱਥਾਂ ਤੇ ਪੈਰਾਂ ਦੇ ਜੋੜਾਂ ਦੇ ਵਿੱਚ ਵੀ ਦਰਦ ਮਹਿਸੂਸ ਹੋਣ ਲਗਦਾ ਹੈ । ਜੇਕਰ ਤੁਹਾਨੂੰ ਵੀ ਹੱਥਾਂ ਤੇ ਪੈਰਾਂ ਦੇ ਜੋੜਾਂ ਵਿੱਚੋਂ ਅਕਸਰ ਹੀ ਦਰਦ ਮਹਿਸੂਸ ਹੁੰਦਾ ਹੈ , ਤਾਂ ਇਸ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ । ਕਿਉਂਕਿ ਜਿਵੇਂ ਜਿਵੇਂ ਸਮੇਂ ਵੱਧਦਾ ਹੈ , ਜੋੜਾਂ ਵਿੱਚ ਹੋਣ ਵਾਲਾ ਦਰਦ ਗੰਭੀਰ ਹੁੰਦਾ ਜਾਂਦਾ ਹੈ । ਜੋੜਾਂ ਵਿੱਚ ਹੋਣ ਵਾਲੇ ਦਰਦ ਨੂੰ ਮੈਡੀਕਲ ਟਰਮ ਵਿੱਚ ਪੋਲੀ ਆਰਥਾਲੀਜੀਆ ਕਿਹਾ ਜਾਂਦਾ ਹੈ । ਸੱਟ ਲੱਗਣਾ , ਇਨਫੈਕਸ਼ਨ ਜਾਂ ਸੋਜ , ਹੱਥਾਂ ਅਤੇ ਪੈਰਾਂ ਦੇ ਜੋੜਾਂ ਵਿਚ ਹੋਣ ਵਾਲੇ ਦਰਦ ਦਾ ਆਮ ਕਾਰਨ ਹੋ ਸਕਦੇ ਹਨ । ਇਸ ਤੋਂ ਇਲਾਵਾ ਹੋਰ ਵੀ ਕਈ ਕਾਰਨ ਹੁੰਦੇ ਹਨ , ਜੋ ਹੱਥਾਂ ਅਤੇ ਪੈਰਾਂ ਵਿਚ ਹੋਣ ਵਾਲੇ ਦਰਦ ਦੇ ਲਈ ਜ਼ਿੰਮੇਵਾਰ ਹੁੰਦੇ ਹਨ,ਅੱਜ ਅਸੀਂ ਤੁਹਾਨੂੰ ਦੱਸਾਂਗੇ , ਕਿ ਹੱਥਾਂ ਤੇ ਪੈਰਾਂ ਦੇ ਜੋੜਾਂ ਵਿੱਚ ਦਰਦ ਕਿਉਂ ਹੁੰਦਾ ਹੈ ।

ਸੱਟ ਲੱਗਣਾ-ਜੇਕਰ ਤੁਹਾਨੂੰ ਹੱਥਾ ਜਾਂ ਪੈਰਾ ਵਿੱਚ ਸੱਟ ਲੱਗੀ ਹੈ , ਜਾਂ ਤੁਸੀਂ ਡਿੱਗ ਗਏ ਹੋ , ਜਾਂ ਫਿਰ ਹੱਥ ਪੈਰ ਮੁੜ ਜਾਂਦਾ ਹੈ , ਤਾਂ ਤੁਹਾਨੂੰ ਜੋੜਾਂ ਵਿੱਚ ਦਰਦ ਮਹਿਸੂਸ ਹੋ ਸਕਦਾ ਹੈ । ਸੱਟ ਲੱਗਣਾ ਹੱਥ ਅਤੇ ਪੈਰ ਦੇ ਜੋੜਾਂ ਵਿੱਚ ਦਰਦ ਦਾ ਸਭ ਤੋਂ ਆਮ ਕਾਰਨ ਹੋ ਸਕਦਾ ਹੈ । ਦਰਅਸਲ ਸੱਟ ਜਾਂ ਫੈਕਸਚਰ ਦੀ ਵਜ੍ਹਾ ਨਾਲ ਮਾਸਪੇਸ਼ੀਆਂ ਵਿੱਚ ਖਿਚਾਅ ਜਾਂ ਸੋਜ ਹੋ ਸਕਦੀ ਹੈ । ਇਸ ਵਜ੍ਹਾ ਨਾਲ ਤੇਜ਼ ਦਰਦ ਵੀ ਹੋ ਸਕਦਾ ਹੈ । ਜਦੋਂ ਹੱਥ ਪੈਰ ਦੇ ਜੋੜਾਂ ਵਿੱਚ ਸੱਟ ਦੀ ਵਜ੍ਹਾ ਨਾਲ ਦਰਦ ਹੁੰਦਾ ਹੈ , ਤਾਂ ਇਸ ਨਾਲ ਕੰਮਕਾਰ ਕਰਨ ਵਿੱਚ ਵੀ ਪ੍ਰੇਸ਼ਾਨੀ ਵੀ ਹੋ ਸਕਦੀ ਹੈ ।

WhatsApp Group (Join Now) Join Now

ਵਾਇਰਲ ਇਨਫੈਕਸ਼ਨ-ਵਾਇਰਲ ਇਨਫੈਕਸ਼ਨ ਜਾਂ ਕੁਝ ਸੰਕਰਮਣ ਦੇ ਕਾਰਨ ਵੀ ਜੋੜਾਂ ਵਿੱਚ ਦਰਦ ਹੋ ਸਕਦਾ ਹੈ । ਹੈਪੇਟਾਇਟਿਸ ਸੀ ਵਾਇਰਸ ਜੋੜਾਂ ਵਿੱਚ ਦਰਦ ਦਾ ਇੱਕ ਕਾਰਨ ਬਣ ਸਕਦਾ ਹੈ । ਇਹ ਸਥਿਤੀ ਵੀ ਤੂਹਾਨੂੰ ਹੱਥਾਂ ਤੇ ਪੈਰਾਂ ਦੇ ਜੋੜਾਂ ਵਿੱਚ ਗੰਭੀਰ ਦਰਦ ਮਹਿਸੂਸ ਹੋ ਸਕਦਾ ਹੈ । ਇਸ ਤੋਂ ਇਲਾਵਾ ਐਚ ਸੀ ਵੀ ਵਾਲੇ ਲੋਕਾਂ ਨੂੰ ਵੀ ਜੋੜਾਂ ਵਿੱਚ ਦਰਦ ਦੀ ਸਮੱਸਿਆ ਹੋ ਸਕਦੀ ਹੈ ।

ਬਸਾਇਟਿਸ-ਬਸਾਇਟਿਸ ਵੀ ਹੱਥਾਂ , ਪੈਰਾਂ ਦੇ ਜੋੜਾਂ ਵਿੱਚ ਹੋਣ ਵਾਲੇ ਦਰਦ ਦਾ ਇਕ ਕਾਰਨ ਹੋ ਸਕਦਾ ਹੈ । ਬਸਾਇਟਿਸ ਉਦੋਂ ਹੈ , ਜਦੋਂ ਤਰਲ ਪਦਾਰਥ ਦੀ ਥੈਲੀ ਵਿੱਚ ਸੋਜ ਹੋ ਜਾਂਦੀ ਹੈ । ਬਸਾਇਟਿਸ ਹੋਣ ਤੇ ਤੁਹਾਨੂੰ ਗੋਡਿਆਂ , ਕੋਹਣੀਆਂ ਅਤੇ ਮੋਢਿਆਂ ਵਿੱਚ ਦਰਦ ਮਹਿਸੂਸ ਹੋ ਸਕਦਾ ਹੈ ।

ਟੈਂਡੀਨਿਟਿਸ ਟੈਂਡਨ-ਟੈਡੀਨਿਟਿਸ ਟੈਂਡਨ ਵਿਚ ਵੀ ਹੱਥਾਂ , ਪੈਰਾਂ ਦੇ ਜੋੜਾਂ ਵਿੱਚ ਦਰਦ ਮਹਿਸੂਸ ਹੋ ਸਕਦਾ ਹੈ। ਇਹ ਇੱਕ ਲਚੀਲੀ ਬੈਂਡ ਦੀ ਸੋਜ ਹੈ , ਜੋ ਹੱਡੀਆਂ ਅਤੇ ਮਾਸਪੇਸ਼ੀਆਂ ਨੂੰ ਜੋੜਦੀ ਹੈ । ਇਸ ਸਥਿਤੀ ਵਿੱਚ ਤੁਹਾਨੂੰ ਕੌਹਣੀ , ਅੱਡੀਆਂ ਅਤੇ ਮੋਢਿਆਂ ਵਿੱਚ ਦਰਦ ਮਹਿਸੂਸ ਸਕਦਾ ਹੈ ।

ਗਠੀਆ-ਗਠੀਆ ਵੀ ਹੱਥਾ , ਪੈਰਾਂ ਦੇ ਜੋੜਾਂ ਵਿਚ ਹੋਣ ਵਾਲੇ ਦਰਦ ਦਾ ਇੱਕ ਮੁੱਖ ਕਾਰਨ ਹੋ ਸਕਦਾ ਹੈ । ਆਸਟੀਓ ਅਰਥਰਾਈਟਸ , ਰੂਮੇਟਾਈਡ ਅਰਥਰਾਈਟਸ ਅਤੇ ਗਾਊਟ ਹੱਥਾ ਅਤੇ ਪੈਰਾਂ ਦੇ ਜੋੜਾਂ ਵਿੱਚ ਦਰਦ ਪੈਦਾ ਕਰ ਸਕਦਾ ਹੈ । ਅਥਰਾਇਟਿਸ ਦੇ ਨਾਲ ਵੀ ਜੋੜਾਂ ਵਿੱਚ ਸੋਜ ਆ ਸਕਦੀ ਹੈ । ਇਸ ਵਜ੍ਹਾ ਨਾਲ ਵੀ ਦਰਦ ਮਹਿਸੂਸ ਹੁੰਦਾ ਹੈ ।

ਸੱਟ ਲੱਗਣਾ , ਵਾਇਰਲ ਇਨਫ਼ੈਕਸ਼ਨ , ਬਸਾਇਟੀਸ , ਟੈਂਡੀਨਿਟਿਸ ਟੈਂਡਨ ਅਤੇ ਗਠੀਆ ਹੱਥਾ ਅਤੇ ਪੈਰਾਂ ਦੇ ਜੋੜਾਂ ਵਿੱਚ ਦਰਦ ਦੇ ਕਾਰਨ ਹੋ ਸਕਦੇ ਹਨ । ਇਸ ਲਈ ਜੇਕਰ ਤੁਹਾਨੂੰ ਹੱਥਾਂ ਤੇ ਪੈਰਾਂ ਦੇ ਜੋੜਾਂ ਵਿੱਚ ਦਰਦ ਹੁੰਦਾ ਹੈ , ਤਾਂ ਇਸ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ ।

Leave a Reply

Your email address will not be published. Required fields are marked *