ਸਰੀਰ ਨੂੰ ਪੂਰੀ ਤਰ੍ਹਾਂ ਤੰਦਰੁਸਤ ਰੱਖਣ ਦੇ ਲਈ ਸਾਰਿਆਂ ਅੰਗਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ । ਪਰ ਅਕਸਰ ਅਸੀਂ ਕਿਡਨੀ ਦੀ ਸਿਹਤ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ । ਕਿਡਨੀ ਸਾਡੇ ਸਰੀਰ ਦਾ ਸਭ ਤੋਂ ਜ਼ਰੂਰੀ ਅੰਗ ਹੈ । ਕਿਡਨੀ ਸਾਡੇ ਸਰੀਰ ਵਿੱਚ ਫਿਲਟਰ ਦੀ ਤਰ੍ਹਾਂ ਕੰਮ ਕਰਦੀ ਹੈ , ਅਤੇ ਇਹ ਸਰੀਰ ਵਿੱਚੋਂ ਵਾਧੂ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦੀ ਹੈ । ਇਹ ਹਾਨੀਕਾਰਕ ਪਦਾਰਥ ਅਤੇ ਵਾਧੂ ਪਾਣੀ ਨੂੰ ਯੂਰੀਨ ਦੇ ਰਾਹੀਂ ਸਰੀਰ ਵਿੱਚੋਂ ਬਾਹਰ ਕੱਢਣ ਦਾ ਕੰਮ ਕਰਦੀ ਹੈ । ਕਿਡਨੀ ਖੂਨ ਨੂੰ ਸਾਫ ਕਰਨ , ਬਲੱਡ ਪ੍ਰੈਸ਼ਰ ਨੂੰ ਮਨਟੇਨ ਰੱਖਣ ਅਤੇ ਸਰੀਰ ਵਿਚ ਮੌਜੂਦ ਕੈਮੀਕਲ ਦੇ ਲੇਬਲ ਨੂੰ ਸਹੀ ਰੱਖਦੀ ਹੈ । ਤੰਦਰੁਸਤ ਕਿਡਨੀ ਦੇ ਲਈ ਸਾਨੂੰ ਆਪਣੀ ਡਾਈਟ ਵਿਚ ਇਨ੍ਹਾਂ ਫੂਡਸ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ , ਤਾਂ ਕਿ ਅਸੀਂ ਕਿਡਨੀ ਦੀਆਂ ਬੀਮਾਰੀਆਂ ਤੋਂ ਬਚ ਸਕੀਏ ।ਅੱਜ ਅਸੀਂ ਤੁਹਾਨੂੰ ਕਿਡਨੀ ਨੂੰ ਤੰਦਰੁਸਤ ਰੱਖਣ ਦੇ ਲਈ ਸਭ ਤੋਂ ਫਾਇਦੇਮੰਦ ਚੀਜ਼ਾਂ ਦਾ ਸੇਵਨ ਕਰਨ ਬਾਰੇ ਦੱਸਾਂਗੇ ।
ਪਾਣੀ-ਇਹ ਮੰਨਿਆ ਜਾਂਦਾ ਹੈ , ਕਿ ਅਸੀਂ ਜਿੰਨਾ ਜ਼ਿਆਦਾ ਪਾਣੀ ਪੀਣੇ ਹੈ ਉਨ੍ਹੀ ਹੀ ਕਿਡਨੀ ਤੰਦਰੁਸਤ ਰਹਿੰਦੀ ਹੈ । ਪਰ ਅਜਿਹਾ ਨਹੀਂ ਹੈ , ਜ਼ਰੂਰਤ ਤੋਂ ਜ਼ਿਆਦਾ ਪਾਣੀ ਪੀਣਾ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ । ਤੰਦਰੁਸਤ ਕਿਡਨੀ ਦੇ ਲਈ ਰੋਜ਼ਾਨਾ ਇਕ ਔਰਤਾ ਨੂੰ 8 ਤੋਂ 10 ਗਲਾਸ ਅਤੇ ਪੁਰਸ਼ਾ ਨੂੰ 10 ਤੋਂ 12 ਗਲਾਸ ਪਾਣੀ ਪੀਣਾ ਚਾਹੀਦਾ ਹੈ । ਐਥਲੀਟਸ , ਖਿਲਾੜੀ ਅਤੇ ਭਾਰੀ ਕੰਮ ਕਰਨ ਵਾਲੇ ਲੋਕ ਜਿਨ੍ਹਾਂ ਨੂੰ ਪਸੀਨਾ ਜ਼ਿਆਦਾ ਆਉਣਾ ਦੇ ਕਾਰਨ ਉਨਾ ਦੇ ਸਰੀਰ ਨੂੰ ਪਾਣੀ ਦੀ ਜ਼ਰੂਰਤ ਇਸ ਤੋਂ ਜ਼ਿਆਦਾ ਹੁੰਦੀ ਹੈ ।
ਪੱਤਾ ਗੋਭੀ-ਫਾਈਟੋਕੈਮੀਕਲ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਪੱਤਾ ਗੋਭੀ ਇਕ ਪੱਤੇਦਾਰ ਸਬਜ਼ੀ ਹੈ । ਜਿਸ ਦਾ ਸੇਵਨ ਸਬਜ਼ੀ ਜਾਂ ਸਲਾਦ ਦੇ ਰੂਪ ਵਿੱਚ ਕੀਤਾ ਜਾਂਦਾ ਹੈ । ਇਸ ਦਾ ਸੇਵਨ ਕਰਨ ਨਾਲ ਕੈਂਸਰ , ਹਾਰਟ ਦੀ ਸਮੱਸਿਆ ਅਤੇ ਕਿਡਨੀ ਦੀ ਬਿਮਾਰੀ ਦੀ ਸੰਭਾਵਨਾ ਬਹੁਤ ਹੱਦ ਤੱਕ ਘੱਟ ਹੋ ਜਾਂਦੀ ਹੈ ।
ਲਾਲ ਸ਼ਿਮਲਾ ਮਿਰਚ-ਲਾਲ ਸ਼ਿਮਲਾ ਮਿਰਚ ਹੈਲਦੀ ਕਿਡਨੀ ਦੇ ਲਈ ਬਹੁਤ ਵਧੀਆ ਹੁੰਦੀ ਹੈ । ਇਸ ਵਿੱਚ ਵਿਟਾਮਿਨ ਸੀ , ਵਿਟਾਮਿਨ ਬੀ6 , ਵਿਟਾਮਿਨ ਏ ਅਤੇ ਫਾਈਬਰ ਹੁੰਦਾ ਹੈ । ਇਹ ਖਾਣੇ ਵਿਚ ਚੰਗੇ ਰੰਗ ਅਤੇ ਸਵਾਦ ਨੂੰ ਜੋੜਨ ਦੇ ਨਾਲ ਨਾਲ ਸਾਡੀ ਕਿਡਨੀ ਨੂੰ ਤੰਦਰੁਸਤ ਰੱਖਣ ਦੇ ਲਈ ਬਹੁਤ ਫਾਇਦੇਮੰਦ ਹੁੰਦੀ ਹੈ ।
ਪਿਆਜ-ਪਿਆਜ਼ ਸਾਡੀ ਕਿਡਨੀ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰਦਾ ਹੈ । ਇਸ ਵਿਚ ਫਲੇਵੋਨੋਇਡ ਅਤੇ ਕਵੇਰਸੇਟਿਨ ਹੁੰਦੇ ਹਨ , ਜੋ ਬਲੱਡ ਵੈਲੇਸ ਵਿੱਚ ਫੈਟੀ ਪਦਾਰਥਾਂ ਦੇ ਜਮਾਵ ਨੂੰ ਰੋਕਦੇ ਹਨ । ਇਸ ਵਿੱਚ ਪੋਟਾਸ਼ੀਅਮ ਦੀ ਮਾਤਰਾ ਘੱਟ ਹੁੰਦੀ ਹੈ , ਜੋ ਕਿਡਨੀ ਦੀ ਸਿਹਤ ਦੇ ਲਈ ਫ਼ਾਇਦੇਮੰਦ ਹੈ ।
ਲਸਣ-ਲਸਣ ਖਾਣੇ ਦਾ ਸੁਆਦ ਵਧਾਉਣ ਦੇ ਨਾਲ ਨਾਲ ਦਵਾਈਆਂ ਦੇ ਰੂਪ ਵਿਚ ਇਸਤੇਮਾਲ ਕੀਤਾ ਜਾਂਦਾ ਹੈ । ਲਸਣ ਦੇ ਸੇਵਨ ਨਾਲ ਕਿਡਨੀ ਵਿਚ ਮੌਜੂਦ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ । ਲਸਣ ਵਿੱਚ ਐਲੀਸਿਨ ਤੱਤ ਹੁੰਦਾ ਹੈ , ਜੋ ਬੈਕਟੀਰੀਅਲ ਇਨਫੈਕਸ਼ਨ ਅਤੇ ਸੋਜ ਨੂੰ ਘੱਟ ਕਰਦਾ ਹੈ ।
ਸੇਬ-ਸੇਬ ਵਿਟਾਮਿਨ ਅਤੇ ਫਾਈਬਰ ਨਾਲ ਭਰਪੂਰ ਹੁੰਦਾ ਹੈ । ਇਸ ਵਿਚ ਐਂਟੀ ਇੰਫਲੀਮੇਂਟਰੀ ਅਤੇ ਐਂਟੀ ਆਕਸੀਡੈਂਟ ਗੁਣ ਹੁੰਦੇ ਹਨ , ਜੋ ਹਾਰਟ ਦੀਆਂ ਸਮੱਸਿਆਵਾਂ ਅਤੇ ਸ਼ੂਗਰ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ । ਇਸ ਦੇ ਸੇਵਨ ਕਰਨ ਨਾਲ ਕਿਡਨੀ ਦੀ ਸਮੱਸਿਆਵਾਂ ਨੂੰ ਵੀ ਦੂਰ ਕੀਤਾ ਜਾਂ ਸਕਦਾ ਹੈ ।
ਮੱਛੀ-ਮੱਛੀ ਵਿਚ ਓਮੇਗਾ 3 ਫੈਟੀ ਐਸਿਡ ਪਾਇਆ ਜਾਂਦਾ ਹੈ , ਜੋ ਹਾਰਟ ਰੋਗਾਂ ਨੂੰ ਰੋਕਣ , ਸੋਜ ਨੂੰ ਘੱਟ ਕਰਨ , ਖਰਾਬ ਕੋਲੈਸਟਰੋਲ ਨੂੰ ਘੱਟ ਕਰਨ ਅਤੇ ਕਿਡਨੀ ਦੀ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਫ਼ਾਇਦੇਮੰਦ ਹੁੰਦਾ ਹੈ ।ਕਿਡਨੀ ਨੂੰ ਤੰਦਰੁਸਤ ਰੱਖਣ ਦੇ ਲਈ ਇਨ੍ਹਾਂ ਚੀਜ਼ਾਂ ਨੂੰ ਆਪਣੀ ਡਾਈਟ ਵਿੱਚ ਜ਼ਰੂਰ ਸ਼ਾਮਲ ਕਰੋ । ਇਨ੍ਹਾਂ ਚੀਜ਼ਾਂ ਵਿੱਚ ਗੋਭੀ , ਲਾਲ ਸ਼ਿਮਲਾ ਮਿਰਚ , ਪਿਆਜ਼ , ਲਸਣ , ਸੇਬ ਆਦਿ ਸ਼ਾਮਲ ਹਨ । ਇਨ੍ਹਾਂ ਚੀਜ਼ਾਂ ਨਾਲ ਆਪਣੀ ਜੀਵਨਸ਼ੈਲੀ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ । ਅਲਕੋਹਲ ਅਤੇ ਧੂਮਰ ਪਾਨ ਦਾ ਸੇਵਨ ਕਰਨ ਤੋਂ ਬਚੋ , ਰੋਜ਼ਾਨਾ ਐਕਸਰਸਾਈਜ਼ ਕਰੋ । ਇਹ ਸਾਡੀ ਕਿਡਨੀ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰਦੇ ਹਨ ।ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ । ਸਿਹਤ ਸਬੰਧੀ ਹੋਰ ਸਮੱਸਿਆਵਾਂ ਅਤੇ ਘਰੇਲੂ ਨੁਸਖੇ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ

