ਕੋਰੋਨਾ ਵਾਇਰਸ ਕਾਰਣ ਜਿਥੇ ਪੂਰੀ ਦੁਨੀਆ ‘ਚ ਪਿਛਲੇ 5-6 ਮਹੀਨਿਆਂ ਤੋਂ ਕਹਿਰ ਮਚਿਆ ਹੋਇਆ ਹੈ, ਉਥੇ ਹੀ ਇਸ ਕਾਰਣ ਕਈ ਰਿਸ਼ਤੇ ਵੀ ਨਵੇਂ ਜੁੜ ਗਏ ਹਨ। ਇਸ ਦੀ ਜਿਊਂਦੀ ਜਾਗਦੀ ਉਦਾਹਰਣ ਕਾਨਪੁਰ ਦੇ ਰਹਿਣ ਵਾਲੇ ਅਨਿਲ ਅਤੇ ਨੀਲਮ ਨੇ ਦਿੱਤੀ ਹੈ। ਇਨ੍ਹਾਂ ਦੀ ਮੁਹੱਬਤ ਦੀ ਇਹ ਕਹਾਣੀ ਕਿਵੇਂ ਸ਼ੁਰੂ ਹੋਈ ਅਤੇ ਕਿਵੇਂ ਰਿਸ਼ਤੇ ‘ਚ ਬਦਲੀ ਇਹ ਕਿਸੇ ਫਿਲਮੀ ਕਹਾਣੀ ਵਾਂਗ ਹੀ ਦਿਲਚਸਪ ਹੈ।ਉੱਤਰ ਪ੍ਰਦੇਸ਼ ਦੇ ਕਾਨਪੁਰ ‘ਚ ਹੋਇਆ ਇਹ ਵਿਆਹ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਇਸ ਵਿਆਹ ਦਾ ਵੀਡੀਓ ਵੀ ਖੂਬ ਵਾਇਰਲ ਹੋ ਰਿਹਾ ਹੈ। ਇਹ ਕਹਾਣੀ ਹੈ ਕਾਨਪੁਰ ਦੀ ਬੇਟੀ ਨੀਲਮ ਦੀ ਜਿਸ ਨੂੰ ਉਸ ਦੇ ਭਰਾ-ਭਰਜਾਈ ਨੇ ਕੁੱਟਮਾਰ ਕਰ ਕੇ ਉਸ ਨੂੰ ਘਰੋਂ ਕੱਢ ਦਿੱਤਾ ਅਤੇ ਉਸ ਦੀ ਕੋਈ ਸਾਰ ਨਾ ਲਈ। ਅਖੀਰ ਉਹ ਭਿਖਾਰੀਆਂ ਨਾਲ ਰਹਿਣ ਨੂੰ ਮਜ਼ਬੂਰ ਹੋ ਗਈ।ਦਰਅਸਲ ਨੀਲਮ ਦੇ ਪਿਤਾ ਦਾ ਦਿਹਾਂਤ ਹੋ ਚੁੱਕਾ ਹੈ ਅਤੇ ਮਾਂ ਪੈਰਾਲਿਸਿਸ ਤੋਂ ਜੂਝ ਰਹੀ ਹੈ। ਲਾਕਡਾਊਨ ਵਿਚ ਖਾਣਾ ਲੈਣ ਲਈ ਉਹ ਫੁੱਟਪਾਥ ‘ਤੇ ਭਿਖਾਰੀਆਂ ਨਾਲ ਲਾਈਨ ‘ਚ ਬੈਠਦੀ ਸੀ। ਇਸ ਦੌਰਾਨ ਅਨਿਲ ਨੂੰ ਜਦੋਂ ਨੀਲਮ ਦੀਆਂ ਮਜਬੂਰੀਆਂ ਦਾ ਪਤਾ ਲੱਗਾ ਤਾਂ ਉਸ ਨੂੰ ਉਸ ਨਾਲ ਪਿਆਰ ਹੋ ਗਿਆ, ਫਿਰ ਉਸ ਨਾਲ ਵਿਆਹ ਕਵਾਇਆ।ਕੋਰੋਨਾ ਵਾਇਰਸ ਕਾਰਨ ਲਾਗੂ ਲਾਕਡਾਊਨ ਦਰਮਿਆਨ ਅਨਿਲ ਨਾਂ ਦਾ ਲੜਕਾ ਭਿਖਾਰੀਆਂ ਨੂੰ ਖਾਣਾ ਦੇਣ ਲਈ ਆਉਂਦਾ ਸੀ ਅਤੇ ਉਥੇ ਹੀ ਦੋਹਾਂ ਦੀ ਮੁਲਾਕਾਤ ਹੋਈ। ਅਨਿਲ ਇਕ ਪ੍ਰਾਪਰਟੀ ਡੀਲਰ ਦੇ ਇੱਥੇ ਗੱਡੀ ਚਲਾਉਂਦਾ ਹੈ। ਵਿਆਹ ਕਰਾਉਣ ਵਿਚ ਮੁੱਖ ਭੂਮਿਕਾ ਨਿਭਾਉਣ ਵਾਲੇ ਅਨਿਲ ਦੇ ਮਾਲਕ ਲਾਲਤਾ ਪ੍ਰਸਾਦ ਨੇ ਦੱਸਿਆ ਕਿ ਅਨਿਲ ਖਾਣਾ ਵੰਡਣ ਸਾਡੇ ਨਾਲ ਜਾਂਦਾ ਸੀ, ਫਿਰ ਉਸ ਨੂੰ ਉਸ ਕੁੜੀ ਨਾਲ ਪਿਆਰ ਹੋ ਗਿਆ। ਇਸ ਤੋਂ ਬਾਅਦ ਮੈਂ ਅਨਿਲ ਦੇ ਪਿਤਾ ਨੂੰ ਦੋਹਾਂ ਦੇ ਵਿਆਹ ਲਈ ਰਾਜ਼ੀ ਕੀਤਾ ਅਤੇ ਫਿਰ ਦੋਹਾਂ ਦਾ ਵਿਆਹ ਕਰਵਾ ਦਿੱਤਾ।ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |