ਇਸ ਜਗ੍ਹਾ ਆਈ ਇਹ ਵੱਡੀ ਕੁਦਰਤੀ ਆਫ਼ਤ,ਮੌਕੇ ਤੇ 20 ਲੋਕਾਂ ਦੀ ਮੌਤ ਤੇ ਕਈ ਪਰਿਵਾਰ ਹੋਏ ਦਫ਼ਨ

news source: jagbani ਆਸਾਮ ‘ਚ ਦਰਦਨਾਕ ਹਾਦਸਾ ਹੋਇਆ ਹੈ। ਲਗਾਤਾਰ ਬਾਰਸ਼ ਹੋਣ ਕਾਰਨ ਆਸਾਮ ਦੇ ਤਿੰਨ ਇਲਾਕਿਆਂ ‘ਚ ਜ਼ਮੀਨ ਖਿੱਸਕਣ ਨਾਲ 20 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ‘ਚ ਔਰਤਾਂ, ਬੱਚੇ ਅਤੇ ਬਜ਼ੁਰਗ ਵੀ ਸ਼ਾਮਲ ਹਨ। ਇਹ ਹਾਦਸੇ ਦੱਖਣੀ ਆਸਾਮ ਦੇ ਤਿੰਨ ਜ਼ਿਲ੍ਹਿਆਂ ਕਛਾਰ, ਹੈਲਾਕਾਂਡੀ ਅਤੇ ਕਰੀਮਗੰਜ ‘ਚ ਹੋਏ। ਇਨ੍ਹਾਂ ਹਾਦਸਿਆਂ ‘ਚ ਗੰਭੀਰ ਰੂਪ ਨਾਲ ਜ਼ਖਮੀ ਹੋਏ 9 ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਇਸ ਦਰਦਨਾਕ ਹਾਦਸੇ ‘ਚ ਕਈ ਲੋਕ ਅਜਿਹੇ ਹਨ, ਜੋ ਇਕ ਹੀ ਪਰਿਵਾਰ ਦੇ ਹਨ। ਮੰਗਲਵਾਰ ਤੜਕੇ ਜਦੋਂ ਆਪਣੇ ਘਰਾਂ ‘ਚ ਸੌਂ ਰਹੇ ਸਨ, ਉਸੇ ਸਮੇਂ ਇਸ ਕੁਦਰਤੀ ਆਫਤ ਨੇ ਝੰਜੋੜ ਕੇ ਉਨ੍ਹਾਂ ਨੂੰ ਰੱਖ ਦਿੱਤਾ। ਜ਼ਮੀਨ ਖਿੱਸਕਣ ਕਾਰਨ ਉਹ ਦੌੜ ਵੀ ਨਹੀਂ ਸਕੇ। ਲੋਕਾਂ ਦੇ ਪੂਰੇ ਘਰ ਤਬਾਹ ਹੋ ਗਏ ਅਤੇ ਪੂਰਾ ਪਰਿਵਾਰ ਮੌਕੇ ‘ਤੇ ਹੀ ਖਤਮ ਹੋ ਗਿਆ।

WhatsApp Group (Join Now) Join Now

ਕਰੀਮਗੰਜ ਜ਼ਿਲੇ ਦੇ ਕਾਲੀਗੰਜ ਇਲਾਕੇ ‘ਚ ਮੰਗਲਵਾਰ ਤੜਕੇ ਜ਼ਮੀਨ ਖਿੱਸਕਣ ਨਾਲ 6 ਲੋਕ ਪਹਾੜੀ ਦੇ ਮਲਬੇ ਹੇਠ ਦਬ ਗਏ। 6 ਲੋਕਾਂ ‘ਚੋਂ 5 ਇਕ ਹੀ ਪਰਿਵਾਰ ਦੇ ਸਨ। ਘਟਨਾ ਦੇ ਸਮੇਂ ਉਹ ਆਪਣੇ ਘਰ ‘ਚ ਸੌਂ ਰਹੇ ਸਨ, ਉਦੋਂ ਘਰ ਸਮੇਤ ਸਾਰੇ ਲੋਕ ਜ਼ਿੰਦਾ ਦਫਨ ਹੋ ਗਏ।

ਦੂਜੀ ਘਟਨਾ ਚਾਚਰ ਜ਼ਿਲੇ ਦੇ ਕੋਲਾਪੁਰ ਪਿੰਡ ‘ਚ ਜੈਪੁਰ ਥਾਣਾ ਅਧੀਨ ਹੋਈ। ਇੱਥੇ 7 ਲੋਕ ਜ਼ਮੀਨ ਖਿੱਸਕਣ ਦਾ ਸ਼ਿਕਾਰ ਹੋਏ। ਦੱਸਿਆ ਜਾ ਰਿਹਾ ਹੈ ਕਿ ਮਨਰ ਵਾਲੇ ਤਿੰਨ ਪਰਿਵਾਰਾਂ ਦੇ ਸਨ। ਇੱਥੇ ਘਟਨਾ ਤੜਕੇ 5 ਵਜੇ ਹੋਈ ਅਤੇ ਮਰਨ ਵਾਲੇ ਸਾਰੇ ਉਸ ਦੌਰਾਨ ਆਪਣੇ ਘਰਾਂ ‘ਚ ਸੌਂ ਰਹੇ ਸਨ। ਪਹਾੜੀ ਦਾ ਇਕ ਹਿੱਸਾ ਟੁੱਟ ਕੇ ਉਨ੍ਹਾਂ ਦੇ ਘਰ ਦੇ ਉੱਪਰ ਡਿੱਗਿਆ ਅਤੇ ਪਲ ਭਰ ‘ਚ ਘਰ ਮਲਬੇ ‘ਚ ਤਬਦੀਲ ਹੋ ਗਿਆ।

ਤੀਜੀ ਘਟਨਾ ਹੈਲਾਕਾਂਡੀ ਜ਼ਿਲੇ ‘ਚ ਹੋਈ। ਇੱਥੇ ਭਟਾਟਬਾਜ਼ਾਰ ਪਿੰਡ ‘ਚ 7 ਲੋਕਾਂ ਦੀ ਮੌਤ ਹੋਈ ਹੈ। ਇਨ੍ਹਾਂ 7 ਲੋਕਾਂ ‘ਚੋਂ 6 ਇਕ ਹੀ ਪਰਿਵਾਰ ਦੇ ਸਨ। ਦਿਲ ਨੂੰ ਝੰਜੋੜ ਦੇਣ ਵਾਲੀ ਗੱਲ ਇਹ ਹੈ ਕਿ 6 ਲੋਕਾਂ ‘ਚੋਂ 4 ਬੱਚੇ ਸਨ। ਜਦੋਂ ਉਨ੍ਹਾਂ ਦੀਆਂ ਲਾਸ਼ਾਂ ਮਲਬੇ ‘ਚੋਂ ਬਾਹਰ ਕੱਢੀਆਂ ਗਈਆਂ ਤਾਂ ਲੋਕਾਂ ਦੇ ਦਿਲ ਦਹਿਲ ਗਏ।

Leave a Reply

Your email address will not be published. Required fields are marked *