ਐਮਾਜ਼ਾਨ ਨੇ ਕਰ ਦਿੱਤਾ ਲੋਕਾਂ ਲਈ ਵੱਡਾ ਐਲਾਨ,ਹੁਣ ਲੱਗਣਗੀਆਂ ਮੌਜ਼ਾਂ ਹੀ ਮੌਜ਼ਾਂ

ਗਲੋਬਲ ਮਹਾਂਮਾਰੀ ਕੋਰੋਨਾ ਵਾਇਰਸ ਦੌਰਾਨ ਜਿੱਥੇ ਦੇਸ਼ ਸਮਾਜਕ ਦੂਰੀ ਦਾ ਪਾਲਣ ਕਰ ਕੇ ਇਸ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਹੀ ਹੈ। ਉੱਥੇ ਹੀ ਐਮਾਜ਼ੋਨ ਇੰਡੀਆ ਨੇ ਲੋਕਾਂ ਨੂੰ ਲਾਜ਼ਮੀ ਸੇਵਾ ਘਰ ਤੱਕ ਦੇਣ ਲਈ ਲੋੜ ਦੇ ਅਧਾਰ ‘ਤੇ 50 ਹਜ਼ਾਰ ਪਾਰਟ-ਟਾਈਮ ਨਿਯੁਕਤੀਆਂ ਕਰਨ ਦਾ ਐਲਾਨ ਕੀਤਾ ਹੈ। ਤਾਂ ਜੋ ਲੋਕਾਂ ਨੂੰ ਅਪਣੇ ਘਰ ਤੋਂ ਨਿਕਲੇ ਬਿਨਾਂ ਅਪਣੇ ਪਰਿਵਾਰਾਂ ਲਈ ਜ਼ਰੂਰੀ ਚੀਜ਼ਾਂ ਮਿਲ ਸਕਣ।ਐਮਾਜ਼ੋਨ ਇੰਡੀਆ ਨੇ ਸ਼ੁੱਕਰਵਾਰ ਨੂੰ ਅਪਣੀ ਸੇਵਾ ‘ਤੇ ਨਿਰਭਰ ਲੋਕਾਂ ਦੀ ਵਧਦੀ ਮੰਗ ਦੇ ਮੱਦੇਨਜ਼ਰ, ਉਸ ਦੀ ਪੂਰਤੀ ਕਰਨ ਲਈ ਲੋੜ ਦੇ ਅਧਾਰ ‘ਤੇ ਕਰੀਬ 50,000 ਨਿਯੁਕਤੀਆਂ ਦਾ ਐਲਾਨ ਕੀਤਾ ਹੈ। ਇਹ ਨਿਯੁਕਤੀਆਂ ਖਾਸ ਕਰ ਕੇ ਉਹਨਾਂ ਲੋਕਾਂ ਲਈ ਹਨ ਜੋ ਭੀੜ ਵਿਚ ਜਾਣ ਲਈ ਸਭ ਤੋਂ ਜ਼ਿਆਦਾ ਸੰਵੇਦਨਸ਼ੀਲ ਹੈ।ਐਮਾਜ਼ੋਨ ਇੰਡੀਆ ਦੇ ਉਪ ਪ੍ਰਧਾਨ ਅਖਿਲ ਸਕਸੈਨਾ ਨੇ ਕਿਹਾ, ‘ਕੋਵਿਡ-19 ਮਹਾਂਮਾਰੀ ਵਿਚ ਅਸੀਂ ਇਕ ਚੀਜ਼ ਸਿੱਖੀ ਹੈ ਕਿ ਐਮਾਜ਼ੋਨ ਅਤੇ ਈ-ਕਾਮਰਸ ਅਪਣੇ ਗ੍ਰਾਹਕਾਂ, ਛੋਟੇ ਕਾਰੋਬਾਰਾਂ ਅਤੇ ਦੇਸ਼ ਦੀ ਮਦਦ ਲਈ ਕਿੰਨੀ ਜ਼ਰੂਰੀ ਭੂਮਿਕਾ ਨਿਭਾਅ ਕਰ ਸਕਦੇ ਹਨ।ਅਸੀਂ ਇਹਨਾਂ ਜ਼ਿੰਮੇਵਾਰੀਆਂ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਅਸੀਂ ਇਸ ਮੁਸ਼ਕਿਲ ਦੌਰ ਵਿਚ ਛੋਟੇ ਅਤੇ ਹੋਰ ਕਾਰੋਬਾਰਾਂ ਨੂੰ ਸਾਡੇ ਗਾਹਕਾਂ ਤੱਕ ਪਹੁੰਚਾਉਣ ਵਿਚ ਜੋ ਕੰਮ ਕਰ ਰਹੇ ਹਨ, ਉਸ ‘ਤੇ ਸਾਨੂੰ ਮਾਣ ਹੈ’। ਉਹਨਾਂ ਨੇ ਕਿਹਾ, ‘ਅਸੀਂ ਪੂਰੇ ਭਾਰਤ ਵਿਚ ਗ੍ਰਾਹਕਾਂ ਨੂੰ ਉਹਨਾਂ ਦੀ ਲੋੜੀਂਦੀ ਚੀਜ਼ ਹਾਸਲ ਕਰਨ ਵਿਚ ਮਦਦ ਕਰਨਾ ਜਾਰੀ ਰੱਖਣਾ ਚਾਹੁੰਦੇ ਹਨ ਤਾਂ ਜੋ ਸਮਾਜਕ ਦੂਰੀ ਦਾ ਪਾਲਣ ਕੀਤਾ ਜਾ ਸਕੇ’।ਸਾਡੇ ਪੇਜ ਤੇ ਆਉਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ |ਜੇਕਰ ਦੋਸਤੋ ਤੁਸੀਂ ਦੇਸ਼ ਦੁਨੀਆਂ ਦੀਆਂ ਵਾਇਰਲ ਤਾਜ਼ਾ ਖਬਰਾਂ ਤੇ ਖੇਤੀ ਨਾਲ ਸੰਬੰਧਿਤ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਹੁਣੇ ਹੀ ਸਾਡਾ ਪੇਜ ਲਾਇਕ ਕਰੋ ਤੇ ਨਾਲ ਹੀ ਪੇਜ ਨੂੰ ਫੋਲੋ ਵੀ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ

Leave a Reply

Your email address will not be published. Required fields are marked *