ਜਿੰਨਾ ਨੂੰ ਬਾਣੀ ਪੜਦੇ ਸਮੇ ਨੀਂਦ ਆਉਦੀ ਮਨ ਨਹੀ ਲਗਦਾ ਮਾੜੇ ਖਿਆਲ ਆਉਦੇ ਤਾ ਬਾਬੇ ਨਾਨਕ ਜੀ ਦਾ ਇਹ ਨੁਕਤਾ ਵਰਤੋ

ਗੁਰੂ ਪਿਆਰਿਓ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਮੇਰਾ ਕਰਨ ਪਿਆਰਿਓ ਬਾਣੀ ਪੜ੍ਹਨ ਸਮੇਂ ਜਿਨਾਂ ਦਾ ਮਨ ਨਹੀਂ ਲੱਗਦਾ ਜਾਂ ਫਿਰ ਉਬਾਸੀਆਂ ਆਉਂਦੀਆਂ ਨੇ ਜਾਂ ਫਿਰ ਮਨ ਭਜੋ ਭਜੋ ਕਰਦਾ ਨੀਂਦ ਆਉਂਦੀ ਹੈ ਤੇ ਉਹ ਸੰਕੇਤ ਹੁੰਦੇ ਨੇ ਤੇ ਆਪਾਂ ਇਹਨਾਂ ਬੇਨਤੀਆਂ ਨੂੰ ਅੱਜ ਜਰੂਰ ਸਾਂਝਿਆ ਕਰਨਾ ਇਸ ਵਿਸ਼ੇ ਤੇ ਬੇਨਤੀਆਂ ਜਰੂਰੀ ਸੀ ਸੋ ਪਿਆਰਿਓ ਸਾਰੇ ਜਾਣੇ ਇਕਾਗਰਤਾ ਬਣਾ ਕੇ ਰੱਖਿਓ ਤੇ ਸਾਖੀਆਂ ਕਹਾਣੀਆਂਯੂਬ ਚੈਨਲ ਆਪਣਾ ਜਰੂਰ ਸਬਸਕ੍ਰਾਈਬ ਕਰ ਲਿਓ ਸਾਖੀਆਂ ਕਹਾਣੀਆਂ ਇਸੇ ਨਾਮ ਦਾ ਪੇਜ ਫੇਸਬੁਕ ਦੇ ਉੱਤੇ ਬਣਿਆ ਹੋਇਆ ਉਹਦੇ ਨਾਲ ਵੀ ਜਰੂਰ ਜੁੜੇ ਉਹਨੂੰ ਵੀ ਲਾਈਕ ਕਰ ਲਿਓ ਵੀਡੀਓ ਨੂੰ ਸ਼ੇਅਰ ਕਰਿਓ ਲਾਇਕ ਤੇ ਕਮੈਂਟ ਜਰੂਰ ਕਰਿਆ ਕਰੋ ਸਭ ਤੋਂ ਪਹਿਲਾਂ ਫਤਿਹ ਬੁਲਾਓ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਗੁਰਬਾਣੀ ਦਾ ਪਾਠ ਕਰਨੇ ਆ ਗੁਰਬਾਣੀ ਦਾ ਨਿਤਨੇਮ ਕਰਦਿਆਂ ਬਹੁਤ ਚੰਗੀ ਗੱਲ ਹੈ ਤੇ ਸਭ ਤੋਂ ਪਹਿਲਾਂ ਮੈਂ ਸਮਝਦਾ ਕਿ ਆਪਾਂ ਵਧਾਈ ਦੇ ਪਾਤਰ ਹਾਂ।

ਜੇ ਨਹੀਂ ਕਰਦੇ ਤੇ ਕਰਿਆ ਕਰੋ ਜੇ ਕਰਦੇ ਹੋ ਤੇ ਵਡਭਾਗੇ ਹੋ ਹੁਣ ਸਵਾਲ ਬਹੁਤ ਹੁੰਦੇ ਨੇ ਬਾਬਾ ਜੀ ਗੁਰਬਾਣੀ ਪੜ੍ਨ ਵੇਲੇ ਆਹ ਨਹੀਂ ਹੁੰਦਾ ਉਹ ਨਹੀਂ ਹੁੰਦਾ ਜਾਂ ਕਿਸ ਤਰ੍ਹਾਂ ਪਾਠ ਕਰੀਏ ਕਿਹੜੀ ਬਾਣੀ ਦਾ ਪਾਠ ਕਰੀਏ ਕਿਸ ਵੇਲੇ ਕਰੀਏ ਕਿਹੜਾ ਸਮਾਂ ਚੰਗਾ ਕੀ ਚੀਜ਼ ਕੋਲੇ ਰੱਖੀਏ ਜਲ ਰੱਖੀਏ ਕੋਲੇ ਨਾ ਰੱਖੀਏ ਬਹੁਤ ਸਵਾਲ ਨੇ ਪਰ ਸਭ ਤੋਂ ਵੱਧ ਸਵਾਲ ਸੀ ਕਿ ਬਾਣੀ ਪੜਨ ਵੇਲੇ ਮਨ ਨਹੀਂ ਲੱਗਦਾ ਜੀ ਉਬਾਸੀਆਂ ਆਉਂਦੀਆਂ ਨੇ ਨੀਂਦ ਆਉਂਦੀ ਹੈ ਕਈ ਸੱਜਣ ਤੇ ਕਹਿੰਦੇ ਜੀ ਮਨ ਹੀ ਨਹੀਂ ਲੱਗਦਾ ਤੇ ਫਿਰ ਪਾਠ ਕਰਨ ਦਾ ਕੀ ਫਾਇਦਾ ਉਹ ਪਾਠ ਕਰਨਾ ਹੀ ਹਟ ਗਏ ਉਹ ਪਾਠ ਕਰਨੋ ਹੀ ਬੰਦ ਕਰਕੇ ਕਹਿੰਦੇ ਜੀ ਫਿਰ ਜਦੋਂ ਮਨ ਹੀ ਨਹੀਂ ਲੱਗਦਾ ਫਿਰ ਕੀ ਫਾਇਦਾ ਮਨ ਲੱਗੇ ਇਸੇ ਕਰਕੇ ਤਾਂ ਪਾਠ ਕਰਨਾ ਹੈ ਵਾਹਿਗੁਰੂ ਜਦੋਂ ਉਪਾਸੀਆਂ ਆਉਂਦੀਆਂ ਨੇ ਨੀਂਦ ਆਉਂਦੀ ਹੈ ਮਨ ਨਹੀਂ ਲੱਗਦਾ ਇਹੋ ਹੀ ਤੇ ਕਲਯੁਗ ਹੈ ਕਲਯੁਗ ਆਪਣਾ ਜ਼ੋਰ ਵਿਖਾਉਂਦਾ ਕਲਯੁਗ ਜੋਰਾਂ ਤੇ ਹੁੰਦੇ ਵੀ ਇਹ ਪਾਠ ਕਿਉਂ ਕਰਨ ਲੱਗ ਗਿਆ ਕਿਉਂਕਿ ਉਹ ਅੰਦਰਲਾ ਜਿਹੜਾ ਬੈਠਾ ਨਾ ਸ਼ੈਤਾਨ ਉਹ ਅੰਦਰੋਂ ਧੱਕੇ ਮਾਰਦਾ ਵੀ ਤੂੰ ਇਹ ਕੰਮ ਨਾ ਕਰ ਇਹ ਨਾ ਕਰ ਇਹ ਤੇਰੇ ਵੱਸ ਦਾ ਕੰਮ ਨਹੀਂ ਹੈ ਉਦੋਂ ਆਲਸ ਪੈਣੀ ਸ਼ੁਰੂ ਹੋ ਜਾਂਦੀ ਹੈ ਉਦੋਂ ਆਲਸ ਪੈਂਦੀ ਹੈ ਤੇ ਸਤਿਗੁਰੂ ਕਹਿੰਦੇ ਨੇ ਬੁਰੇ ਕਾਮ ਕੋ ਊਠ ਖਲੋਆ ਨਾਮ ਕੀ ਵੇਲਾ ਪੈ ਪੈ ਸੋ ਪਾਤਸ਼ਾਹ ਕਹਿੰਦੇ ਬੁਰੇ ਕੰਮ ਨੂੰ ਤੇ ਝੱਟ ਦੇਣੇ ਉੱਠ ਖਲੋਂਦਾ ਹੈ ਬੁਰੇ ਕੰਮ ਨੂੰ ਤੇ ਕਰਨ ਦੇ ਲਈ ਜਦੀ ਭੱਜ ਲੈਂਦਾ ਤੇ ਜਦੋਂ ਨਾਮ ਲੈਣ ਦਾ ਵੇਲਾ ਹੁੰਦਾ ਜਦੋਂ ਸਤਿਗੁਰੂ ਨਾਲ ਜੁੜਨ ਦਾ ਉਹ ਵਕਤ ਹੁੰਦਾ ਤੇ ਉਸ ਵੇਲੇ ਕਹਿੰਦੇ ਲੰਮੀਆਂ ਤਾਣ ਕੇ ਸੌ ਜਾਂਦਾ ਕਹਿੰਦੇ

WhatsApp Group (Join Now) Join Now

ਉਸ ਵੇਲੇ ਇਹਨੂੰ ਫਿਰ ਆਲਸ ਜਿਹੜਾ ਨਾ ਸਵਾਲ ਇਤਾ ਕੁਝ ਬੇਨਤੀਆਂ ਮੈਂ ਸਾਂਝੀਆਂ ਕਰਦਾ ਇਕ ਵਾਰ ਕਾਲਪਨਿਕ ਕਹਾਣੀ ਹ ਜੇ ਸਮਝਣ ਵਾਸਤੇ ਇੱਕ ਵਿਦਵਾਨ ਨੇ ਲਿਖਿਆ ਬਹੁਤ ਸੋਹਣਾ ਪ੍ਰਕਰਨ ਦਿੱਤਾ ਜੀ ਸਮਝਾਉਣ ਦੇ ਲਈ ਕਹਿੰਦੇ ਗੁਰੂ ਨਾਨਕ ਸੱਚੇ ਪਾਤਸ਼ਾਹ ਬੈਠੇ ਨੇ ਉਹਨਾਂ ਕੋਲੇ ਇੱਕ ਦੈਤ ਆਉਂਦਾ ਜਿਹਦੇ ਵੱਡੇ ਵੱਡੇ ਵਾਲ ਵੱਡੇ ਵੱਡੇ ਦੰਦ ਤੇ ਇੱਕ ਉਸਨੇ ਕਾਲੀ ਲੂਈ ਲਈ ਹੋਈ ਹੈ ਆਪਣੇ ਉੱਤੇ ਕੰਬਲੀ ਉਹਦੇ ਵਿੱਚ ਟਾਕੀਆਂ ਨੇ ਮੋਰੀਆਂ ਨੇ ਤੇ ਕਹਿੰਦੇ ਨੇ ਉਹਨੇ ਆਪਣਾ ਨਾਮ ਆ ਕੇ ਕਲਯੁਗ ਦੱਸਿਆ ਤੇ ਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਢਹਿ ਪਿਆ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਤੇ ਜਾਣੀ ਜਾਣ ਸੀ ਗੁਰੂ ਨਾਨਕ ਸੱਚੇ ਪਾਤਸ਼ਾਹ ਉਸ ਨੂੰ ਪੁੱਛਦੇ ਨੇ ਕਿ ਆਹ ਜਿਹੜੀ ਤੇਰੇ ਉੱਤੇ ਲੋਈ ਲਈ ਹੋਈ ਹੈ ਇਹਦੇ ਵਿੱਚ ਮੋਰੀਆਂ ਕਿਉਂ ਨੇ ਕਹਿੰਦੇ ਕਲਯੁਗ ਨੇ ਉਸ ਵੇਲੇ ਜਵਾਬ ਦਿੱਤਾ ਗੁਰੂ ਸੱਚੇ ਪਾਤਸ਼ਾਹ ਤੁਸੀਂ ਜਾਣੀ ਜਾਣੋ ਪਰ ਫਿਰ ਵੀ ਮੈਂ ਦੱਸ ਦਵਾਂ ਕਿ ਸੱਚੇ ਪਾਤਸ਼ਾਹ ਇਹ ਜਿਹੜੀ ਲੂਈ ਹਨਾ ਇਹ ਜਿਹੜੀ ਚਾਦਰ ਹੈ

ਇਹ ਮੈਂ ਅੰਮ੍ਰਿਤ ਵੇਲੇ ਜਾ ਕੇ ਉਹਨਾਂ ਵਿਸ਼ੇ ਵਿਕਾਰੀ ਲੋਕਾਂ ਦੇ ਉੱਤੇ ਪਾ ਦਿੰਦਾ ਤੇ ਉਹ ਆਰਾਮ ਨਾਲ ਸੌ ਜਾਂਦੇ ਨੇ ਜਿਹੜਾ ਤੁਹਾਡੇ ਨਾਲ ਜੁੜਨ ਦਾ ਸਮਾਂ ਹੁੰਦਾ ਉਹ ਲੋਕ ਗਵਾ ਲੈਂਦੇ ਨੇ ਸਾਰਾ ਦਿਨ ਉਹ ਲੋਕ ਫਿਰ ਮੇਰੇ ਪ੍ਰਭਾਵ ਹੇਠ ਹੀ ਰਹਿੰਦੇ ਨੇ ਉਸ ਹੇਠ ਹੀ ਚਲਦੇ ਨੇ ਸਤਿਗੁਰੂ ਕਹਿੰਦੇ ਫਿਰ ਇਹਦੇ ਵਿੱਚ ਮੋਰੀਆਂ ਕਿਉਂ ਨੇ ਕਹਿੰਦੇ ਸਤਿਗੁਰੂ ਮੈਂ ਇਹ ਚਾਦਰ ਹਰ ਇੱਕ ਦੇ ਤਾਣ ਦਾ ਪਰ ਇਹ ਮੋਰੀਆਂ ਤੁਹਾਡੇ ਉਹਨਾਂ ਗੁਰਸਿੱਖਾਂ ਨੇ ਕੀਤੀਆਂ ਹੋਈਆਂ ਨੇ ਜਿਹੜੇ ਮੇਰੇ ਪ੍ਰਭਾਵ ਨੂੰ ਨਹੀਂ ਝਲਦੇ ਸਤਿਗੁਰ ਜੀ ਉਹ ਅੰਮ੍ਰਿਤ ਵੇਲੇ ਉਠਦੇ ਨੇ ਤੇ ਗੁਰਬਾਣੀ ਦਾ ਨਿਤਨੇਮ ਕਰਨ ਲੱਗ ਜਾਂਦੇ ਨੇ ਜਿਨਾਂ ਦੇ ਮਨ ਤੇ ਵੀ ਮੇਰਾ ਪ੍ਰਭਾਵ ਨਹੀਂ ਚੱਲਿਆ ਜਿਨਾਂ ਦੇ ਜੀਵਨ ਤੇ ਵੀ ਮੇਰਾ ਪ੍ਰਭਾਵ ਨਹੀਂ ਚੱਲਿਆ ਸਤਿਗੁਰੂ ਜੀ ਇਹ ਉਹਨਾਂ ਗੁਰਸਿੱਖਾਂ ਦੀਆਂ ਕੀਤੀਆਂ ਹੋਈਆਂ ਮੋਰੀਆਂ ਨੇ ਜਿਹੜੇ ਮੇਰੇ ਪ੍ਰਭਾਵ ਮੇਰੀ ਇਸ ਚਾਦਰ ਤੋਂ ਆਲਸ ਦੀ ਚਾਦਰ ਦੇ ਵਿੱਚੋਂ ਪਾੜ ਕੇ ਬਾਹਰ ਨਿਕਲ ਕੇ ਤੁਹਾਡੇ ਨਾਲ ਜੁੜ ਜਾਂਦੇ ਇਹ ਮੈਂ ਬੇਨਤੀ ਤਾਂ ਕੀਤੀ ਸਮਝਣ ਦੇ ਲਈ ਜਿਹੜੇ ਕਹਿੰਦੇ ਆ ਮਨ ਨਹੀਂ ਜੁੜਦਾ ਜੀ ਮਨ ਨੂੰ ਜੋੜਨ ਵਾਸਤੇ ਹੀ ਤੇ ਗੁਰਬਾਣੀ ਪੜਨੀ ਹੈ ਉਬਾਸੀਆਂ ਆਉਂਦੀਆਂ ਨੇ ਨੀਂਦ ਆਉਂਦੀ ਹੈ ਤੇ ਇੱਕ ਦਿਨ ਆਉ ਦੋ ਦਿਨ ਆਊ ਇਹ ਵੀ ਸਤਿਗੁਰ ਨੂੰ ਅਰਦਾਸ ਕਰੋ ਪਾਤਸ਼ਾਹ ਜੀ ਕਿਰਪਾ ਕਰੋ ਇਸ ਭਰਮ ਦੇ ਵਿੱਚੋਂ ਵੀ ਮੈਨੂੰ ਆਜ਼ਾਦ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਚੀਜ਼ ਦੇ ਵਿੱਚ ਉਹ ਮੈਨੂੰ ਆਜ਼ਾਦ ਕਰੋ ਹੇ ਪਾਤਸ਼ਾਹ ਜੀ ਇਹ ਜਿਹੜਾ ਸਭ ਕੁਝ ਹੁੰਦਾ ਨਾ ਕਲਯੁਗ ਧੱਕਾ ਮਾਰਦਾ ਸਤਿਗੁਰੂ ਇਹਦੇ ਵਿੱਚੋਂ ਮੈਨੂੰ ਆਜ਼ਾਦੀ ਦਵਾ ਦਿਓ ਸਤਿਗੁਰੂ ਇਹਦੇ ਵਿੱਚੋਂ ਮੈਨੂੰ ਆਜ਼ਾਦ ਕਰਵਾ ਦਿਓ ਮੈਂ ਤੁਹਾਡੇ ਨਾਲ ਜੁੜਨਾ ਚਾਹੁੰਦਾ ਪਰ ਇਹ ਚੀਜ਼ਾਂ ਮੈਨੂੰ ਜੁੜਨ ਦੇ ਵਿੱਚ ਨਹੀਂ ਮੇਰਾ ਸਾਥ ਦਿੰਦੀਆਂ

ਤੇ ਜਦੋਂ ਕਲਯੁਗ ਅੰਦਰ ਬੈਠਾ ਸ਼ੈਤਾਨ ਬੈਠਾ ਪਾਪੀ ਮਨ ਬੈਠਾ ਉਹ ਕਹਿੰਦਾ ਨਹੀਂ ਇਹ ਕੰਮ ਨਹੀਂ ਕਰਨਾ ਬੰਦੇ ਦਾ ਮਨ ਵੀ ਖਿੱਚਦਾ ਹੈ ਤੇ ਬੰਦੇ ਦਾ ਮਨ ਵੀ ਉਖੜਦਾ ਵੀ ਛੱਡ ਮਨਾ ਕੀ ਹ ਪਾਠ ਕਰਨੋ ਅੱਜ ਨਹੀਂ ਕੱਲ ਨੂੰ ਕਰ ਲਵਾਂਗੇ ਅੱਜ ਨਜ਼ਾਰੇ ਲੁੱਟ ਬਹੁਤ ਕੁਝ ਮੰਨਦੇ ਵਿੱਚ ਖਿਆਲ ਆਉਂਦੇ ਨੇ ਉਸ ਵੇਲੇ ਡਰਨ ਦੀ ਲੋੜ ਨਹੀਂ ਇਹਦਾ ਸੰਕੇਤ ਹੈ ਕਿ ਅੰਦਰ ਸ਼ੈਤਾਨ ਹੈ ਅੰਦਰ ਭੈੜੀ ਬਿਰਤੀ ਸ਼ਾਮਿਲ ਹੈ ਤੇ ਉਸੇ ਨੂੰ ਕੱਢਣ ਦੇ ਲਈ ਤੇ ਅਸੀਂ ਗੁਰੂ ਦਾ ਸਹਾਰਾ ਲੈਣਾ ਤੇ ਪਿਆਰਿਓ ਯਾਦ ਰੱਖਿਓ ਜਦੋਂ ਅੱਗ ਦਾ ਦਰਿਆ ਤਰਨਾ ਹੋਵੇ ਜਦੋਂ ਅੱਗ ਦਾ ਦਰਿਆ ਤਰਨਾ ਹੋਵੇ ਉਦੋਂ ਫਿਰ ਲੱਕੜ ਦੀ ਬੇੜੀ ਨਹੀਂ ਚੱਲਦੀ ਜਦੋਂ ਅਸੀਂ ਪਾਣੀ ਦੇ ਵਿੱਚੋਂ ਦੀ ਸਫਰ ਤੈ ਕਰਨਾ ਹੋਵੇ ਉਦੋਂ ਫਿਰ ਮਲਾਹ ਵੀ ਵਧੀਆ ਚਾਹੀਦਾ ਹੈ ਤੇ ਪਿਆਰਿਓ ਇਸ ਕਰਕੇ ਅਸੀਂ ਜਿਹੜਾ ਸੰਸਾਰ ਰੂਪੀ ਇਹ ਕਲਯੁਗ ਵਾਲਾ ਦਰਿਆ ਹੈ ਨਾ ਇਹਨੂੰ ਪਾਰ ਕਰਨਾ ਇਹਦੇ ਲਈ ਗੁਰੂ ਰੂਪੀ ਮਲਾਹ ਦੀ ਜਰੂਰਤ ਹੈ ਤੇ ਆਪਾਂ ਨੂੰ ਸ਼ਬਦ ਦੀ ਬੇੜੀ ਦੇ ਵਿੱਚ ਪਾਰ ਬੈਠ ਕੇ ਤਰਨਾ ਪੈਣਾ ਹੈ ਨਾਨਕ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਤੇ ਪਿਆਰਿਓ ਯਾਦ ਰੱਖਿਓ

ਇਸ ਨਾਨਕ ਨਾਮ ਦੇ ਜਹਾਜ ਨਾਲ ਜੁੜ ਕੇ ਸਾਨੂੰ ਪਾਰ ਲੱਗਣਾ ਪੈਣਾ ਹੈ ਇਹ ਗੱਲ ਹਮੇਸ਼ਾ ਯਾਦ ਰੱਖਿਓ ਗੁਰਬਾਣੀ ਪੜਨੀ ਨਿਤਨੇਮ ਕਰਨਾ ਸਤਿਗੁਰੂ ਦੇ ਨਾਲ ਜੁੜਨਾ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਤੇ ਪਿਆਰਿਓ ਆਪਾਂ ਗੁਰੂ ਨਾਲ ਜਰੂਰ ਜੁੜੀਏ ਵੇਖੋ ਇਹਦੇ ਵਿੱਚ ਕੋਈ ਗੱਲਾਂ ਨੇ ਤੇ ਆਪਾਂ ਨੂੰ ਕੋਈ ਕਵੇ ਕੋਈ ਗੁਰਬਾਣੀ ਕਿਉਂ ਪੜਦਾ ਛੱਡ ਪਰੇ ਰਹਿਣ ਦੇ ਕਿਸੇ ਦੀ ਗੱਲ ਵੱਲ ਗੌਰ ਨਾ ਕਰੋ ਧਿਆਨ ਨਾ ਦਿਓ ਸਤਿਗੁਰ ਦੀ ਬਾਣੀ ਨਾਲ ਜੁੜੋ ਆਪਣਾ ਆਪਾ ਮਾਰ ਕੇ ਭਾਵ ਕੀ ਹੈ ਆਪਣੇ ਪਾਪੀ ਮਨ ਨੂੰ ਸਾਈਡ ਤੇ ਰੱਖ ਕੇ ਮਨ ਦੀ ਸੁਣੇ ਬਗੈਰ ਗੁਰੂ ਨਾਲ ਜੁੜੇ ਰਹੋ ਨਿਤਨੇਮ ਕਰੋ ਪਾਠ ਕਰੋ ਗੁਰੂ ਘਰ ਜਾਓ ਤੇ ਪਿਆਰਿਓ ਜਿਹੜਾ ਬੰਦਾ ਮਨ ਦੀ ਸੁਣਦਾ ਮਨ ਦੀ ਸੁਣਨ ਵਾਲੇ ਤੇ ਪੱਟੇ ਗਏ ਮਨ ਦੀ ਸੁਣਨ ਵਾਲੇ ਗੁਰੂ ਦੇ ਮਾਰਗ ਤੇ ਤੁਰਤੇ ਹੋਏ ਕਿਸੇ ਦਾ ਸਮਝੌਤਾ ਨਾ ਕਰੋ ਤੇ ਗੁਰੂ ਦੇ ਮਾਰਗ ਤੇ ਬੇਸ਼ਰ ਤੇ ਤੁਰੋ ਤੇ ਪਿਆਰਿਓ ਫਿਰ ਵੇਖਿਓ ਕਿਸ ਤਰ੍ਹਾਂ ਤੁਹਾਡੀਆਂ ਬੇੜੀਆਂ ਪਾਰ ਹੁੰਦੀਆਂ ਨੇ ਤੇ ਸਤਿਗੁਰੂ ਕਿਸ ਤਰ੍ਹਾਂ ਤੁਹਾਡੇ ਕਾਰਜ ਰਾਸ ਕਰਦੇ ਨੇ ਇਸ ਕਰਕੇ ਗੁਰੂ ਨਾਲ ਜੁੜੀਏ ਜੇ ਕਰ ਆਪਾਂ ਇਸ ਕਲਯੁਗੀ ਸੰਸਾਰ ਰੂਪ ਬੇੜੇ ਚੋਂ ਨਿਕਲਣਾ ਹੈ ਪਾਤਸ਼ਾਹ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Leave a Reply

Your email address will not be published. Required fields are marked *