ਗੁਰੂ ਕੀ ਦੇਗ ਬਹੁਤ ਹੀ ਪੌਸ਼ਟਿਕ ਹੁੰਦੀ ਹੈ। ਬਹੁਤ ਹੀ ਸਿਹਤ ਵਰਧਕ ਹੁੰਦੀ ਹੈ । ਮੈਂ ਤਾਂ ਬਹੁਤ ਹੀ ਹੈਰਾਨ ਰਹਿ ਗਿਆ ਜਦੋਂ ਇਸਦੀ ਬਰੀਕੀ ਨਾਲ ਪੜਤਾਲ ਕੀਤੀ । ਜੇ ਸਾਰੇ ਗੁਣ ਲਿਖਣ ਬੈਠਾ ਤਾਂ ਪਤਾ ਨਹੀਂ ਕਿੰਨੇ ਕੁ ਵਰਕੇ ਭਰੇ ਜਾਣਗੇ।ਕਣਕ ਜਾਂ ਸੂਜੀ ਨੂੰ ਭੁੰਨ ਕੇ ਦੇਸੀ ਘਿਉ ਦਾ ਪਰ੍ਸ਼ਾਦ ਜੋ ਗੁਰਸਿੱਖ ਰਹਿਤ ਮਰਿਆਦਾ ਨਾਲ ਤਿਆਰ ਕਰਕੇ ਜੋ ਗੁਰੂ ਘਰ ਵਿੱਚ ਸੰਗਤ ਨੂੰ ਵਰਤਾੲੀ ਜਾਣ ਵਾਲੀ ਦੇਗ (Holy Porridge) ਅਖਵਾਉਂਦੀ ਹੈ ੳੁਹ ਰੋ੍ਜ਼ਾਨਾ ਥੋੜੀ ਮਾਤਰਾ ਚ ਹਰ ਵੱਡੇ ਛੋਟੇ ਨੂੰ ਜ਼ਰੂਰ ਛਕਣੀ ਚਾਹੀਦੀ ਹੈ।ਜਿਸ ਤਰੀਕੇ ਨਾਲ ਦੇਗ ਬਣਾਈ ਜਾਂਦੀ ਹੈ ਇਹ ਬਹੁਤ ਹੀ ਉਮਦਾ ਤਰੀਕਾ ਹੈ। ਕਣਕ, ਪਾਣੀ, ਮਿੱਠਾ ਤੇ ਦੇਸੀ ਘਿਉ ਮਿਲਕੇ ਕਮਾਲ ਦਾ ਯੋਗ ਬਣਦਾ ਹੈ। ਇਹ ਦਿਮਾਗ, ਵਾਲਾਂ, ਜੋੜਾਂ, ਨਹੁੰਆਂ, ਚਮੜੀ, ਦੰਦਾਂ, ਵਾਲਾਂ ਤੇ ਪਾਚਣ ਪਰਣਾਲੀ ਦੇ ਸਭ ਅੰਗਾਂ ਲਈ ਸਭ ਲੋੜੀਂਦੇ ਤੱਤਾਂ ਨਾਲ ਭਰਪੂਰ ਹੁੰਦਾ ਹੈ।ਇਸ ਚ ਕੈਲਸ਼ੀਅਮ, ਫਾਸਫੋਰਸ, ਡਾਇਟਰੀ ਫਾਇਬਰ, ਕਾਰਬੋਹਾਈਡਰੇਟ, ਵਿਟਾਮਿਨ ਕੇ, ਬੀ-ਸਿਕਸ, ਬੀ-੧੨, ਥਾਇਮਿਨ, ਫੋਲੇਟ, ਪੈਂਟੋਥੈਨਿਕ ਐਸਿਡ, ਕੋਲੀਨ, ਬੀਟੇਨ ਤੇ ਥਾਇਆਮਿਨ, ਆੲਿਰਨ, ਕਾਪਰ, ਜ਼ਿੰਕ, ਸਿਲੇਨੀਅਮ, ਮੈਂਗਨੀਜ਼, ਸੋਡੀਅਮ, ਪੁਟਾ੍ਸ਼ੀਅਮ ਤੇ ਮੈਗਨੇਸ਼ੀਅਮ ਆਦਿ ਤੱਤਾਂ ਦੇ ਇਲਾਵਾ ਅਨੇਕ ਫੈਟੀ ਅਸਿਡ੍ਜ਼ ਵੀ ਹੁੰਦੇ ਹਨ।