ਪਰਸੋਂ ਤੋਂ ਹੋ ਜਾਵੋ ਤਿਆਰ ,ਇੰਡੀਆ ਵਾਲਿਆਂ ਲਈ ਆਈ ਇਹ ਵੱਡੀ ਖਬਰ

1 ਅਗਸਤ ਤੋਂ ਕਈ ਵੱਡੇ ਬਦਲਾਅ ਹੋਣ ਵਾਲੇ ਹਨ। ਇਸ ਵਿਚ ਕਈ ਚੀਜ਼ਾਂ ਸਸਤੀਆਂ ਹੋ ਜਾਣਗੀਆਂ ਅਤੇ ਕੁੱਝ ਬਦਲਾਅ ਅਜਿਹੇ ਹਨ ਜਿਨ੍ਹਾਂ ਦਾ ਸਿੱਧਾ ਅਸਰ ਤੁਹਾਡੀ ਜੇਬ ‘ਤੇ ਪਏਗਾ। ਇਨ੍ਹਾਂ ਬਦਲਾਵਾਂ ਵਿਚ ਬੈਂਕ ਲੋਨ, ਪੀ.ਐਮ. ਕਿਸਾਨ ਸਕੀਮ, ਮਿਨੀਮਮ ਬੈਲੇਂਸ ‘ਤੇ ਚਾਰਜ ਸ਼ਾਮਲ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਇਸ ਨਾਲ ਜੁੜੀ ਜਾਣਕਾਰੀ ਦੇ ਰਹੇ ਹਾਂ। ਅਜਿਹੇ ਵਿਚ ਜੇਕਰ ਇਨ੍ਹਾਂ ‘ਤੇ ਧਿਆਨ ਨਹੀਂ ਦਿੱਤਾ ਤਾਂ ਤੁਹਾਨੂੰ ਨੁਕਸਾਨ ਹੋ ਸਕਦਾ ਹੈ।

ਮਿਨੀਮਮ ਬੈਲੇਂਸ ਅਤੇ ਲੈਣ-ਦੇਣ ਦੇ ਨਿਯਮ ਵਿਚ ਬਦਲਾਅਕਈ ਬੈਂਕਾਂ ਨੇ ਆਪਣੀ ਨਗਦੀ ਸੰਤੁਲਨ ਅਤੇ ਡਿਜੀਟਲ ਟਰਾਂਜੈਕਸ਼ਨ ਨੂੰ ਵਧਾਉਣ ਲਈ 1 ਅਗਸਤ ਤੋਂ ਮਿਨੀਮਮ ਬੈਲੇਂਸ ‘ਤੇ ਚਾਰਜ ਲਗਾਉਣ ਦੀ ਘੋਸ਼ਣਾ ਕੀਤੀ ਹੈ। ਨਾਲ ਹੀ ਇਨ੍ਹਾਂ ਬੈਂਕਾਂ ਵਿਚ 3 ਮੁਫਤ ਲੈਣ-ਦੇਣ ਦੇ ਬਾਅਦ ਫ਼ੀਸ ਵੀ ਵਸੂਲੀ ਜਾਵੇਗੀ। ਬੈਂਕ ਆਫ ਮਹਾਰਾਸ਼ਟਰ, ਐਕਸਿਸ ਬੈਂਕ, ਕੋਟਕ ਮਹਿੰਦਰਾ ਬੈਂਕ ਅਤੇ ਆਰ.ਬੀ.ਐਲ. ਬੈਂਕ ਵਿਚ ਇਹ ਚਾਰਜ 1 ਅਗਸਤ ਤੋਂ ਪ੍ਰਭਾਵੀ ਹੋ ਜਾਣਗੇ। ਬੈਂਕ ਆਫ ਮਹਾਰਾਸ਼ਟਰ ਵਿਚ ਬਚਤ ਖਾਤਾ ਧਾਰਕਾਂ ਨੂੰ ਮੈਟਰੋ ਅਤੇ ਸ਼ਹਿਰੀ ਖੇਤਰਾਂ ਵਿਚ ਆਪਣੇ ਖਾਤਿਆਂ ਵਿਚ ਮਿਨੀਮਮ ਰਾਸ਼ੀ 2,000 ਰੁਪਏ ਰੱਖਣੀ ਹੋਵੇਗੀ, ਜੋ ਪਹਿਲਾਂ 1,500 ਰੁਪਏ ਸੀ। 2,000 ਰੁਪਏ ਤੋਂ ਘੱਟ ਬੈਲੇਂਸ ਹੋਣ ‘ਤੇ ਬੈਂਕ ਮੈਟਰੋ ਅਤੇ ਸ਼ਹਿਰੀ ਖ਼ੇਤਰਾਂ ਵਿਚ 75 ਰੁਪਏ, ਅਰਧ-ਸ਼ਹਿਰੀ ਖ਼ੇਤਰ ਵਿਚ 50 ਰੁਪਏ ਅਤੇ ਪੇਂਡੂ ਖ਼ੇਤਰ ਵਿਚ 20 ਰੁਪਏ ਪ੍ਰਤੀ ਮਹੀਨੇ ਦੀ ਦਰ ਨਾਲ ਫ਼ੀਸ ਲਵੇਗਾ।

RBL ਬੈਂਕ ਨੇ ਸੇਵਿੰਗ ਖਾਤੇ ਦੇ ਨਿਯਮ ਬਦਲੇRBL ਨੇ ਹਾਲ ਵਿਚ ਸੇਵਿੰਗ ਖਾਤੇ ‘ਤੇ ਵਿਆਜ਼ ਦਰਾਂ ਵਿਚ ਬਦਲਾਅ ਕੀਤਾ ਹੈ। ਨਵੀਂਆਂ ਦਰਾਂ 1 ਅਗਸਤ ਤੋਂ ਲਾਗੂ ਹੋਣਗੀਆਂ। ਹੁਣ ਸੇਵਿੰਗ ਖਾਤੇ ਵਿਚ 1 ਲੱਖ ਰੁਪਏ ਤੱਕ ਜਮ੍ਹਾ ‘ਤੇ 4.75 ਫ਼ੀਸਦੀ ਸਾਲਾਨਾ ਵਿਆਜ਼ ਮਿਲੇਗਾ। ਉਥੇ ਹੀ, 1-10 ਲੱਖ ਰੁਪਏ ਤੱਕ ਦੇ ਜਮ੍ਹਾ ‘ਤੇ 6 ਫ਼ੀਸਦੀ ਅਤੇ 10 ਲੱਖ ਰੁਪਏ ਤੋਂ 5 ਕਰੋੜ ਰੁਪਏ ਤੱਕ ਦੇ ਜਮ੍ਹਾ ‘ਤੇ 6.75 ਫ਼ੀਸਦੀ ਵਿਆਜ਼ ਮਿਲੇਗਾ। ਡੈਬਿਟ ਕਾਰਡ ਦੇ ਗੁਆਚ ਜਾਣ ਜਾਂ ਫਿਰ ਡੈਮੇਜ ਹੋ ਜਾਣ ‘ਤੇ 200 ਰੁਪਏ ਦਾ ਚਾਰਜ ਦੇਣਾ ਹੋਵੇਗਾ। ਉਥੇ ਹੀ ਹੁਣ ਟਾਈਟੈਨੀਅਮ ਡੈਬਿਟ ਕਾਰਡ ਲਈ ਸਾਲਾਨਾ 250 ਰੁਪਏ ਚੁਕਾਉਣੇ ਹੋਣਗੇ ਅਤੇ ਗਾਹਕ ਹੁਣ ਇਕ ਮਹੀਨੇ ਵਿਚ ਏ.ਟੀ.ਐਮ. ਤੋਂ 5 ਵਾਰ ਫਰੀ ਵਿਚ ਕੈਸ਼ ਕੱਢਵਾ ਸਕਦੇ ਹਨ।

ਸਸਤਾ ਹੋਵੇਗਾ ਕਾਰ ਅਤੇ ਬਾਈਕ ਖ਼ਰੀਦਣਾ1 ਅਗਸਤ ਤੋਂ ਨਵਾਂ ਵਾਹਨ ਤੁਹਾਨੂੰ ਸਸਤਾ ਪਵੇਗਾ। ਵਾਹਨ ਇੰਸ਼ੋਰੈਂਸ ਦੇ ਨਿਯਮਾਂ ‘ਚ ਵੱਡਾ ਬਦਲਾਅ ਕੀਤਾ ਗਿਆ ਹੈ। ਇੰਸ਼ੋਰੈਂਸ ਰੈਗੁਲੇਟਰੀ ਅਤੇ ਡਿਵੈਲਪਮੈਂਟ ਅਥਾਰਿਟੀ ਆਫ ਇੰਡੀਆ (IRDA) ਨੇ ਲਾਂਗ ਟਰਮ ਮੋਟਰ ਥਰਡ ਪਾਰਟੀ ਇੰਸ਼ੋਰੈਂਸ ਪੈਕੇਟ ਨੂੰ ਵਾਪਸ ਲੈ ਲਿਆ ਹੈ। ਹੁਣ ਗੱਡੀ ਖਰੀਦਦੇ ਸਮੇਂ ਕਾਰ ਲਈ 3 ਸਾਲ ਅਤੇ ਦੋ ਪਹੀਆ ਵਾਹਨ ਲਈ 5 ਸਾਲ ਦਾ ਕਵਰ ਲੈਣਾ ਜ਼ਰੂਰੀ ਨਹੀਂ ਹੋਵੇਗਾ। ਇਹ ਬਦਲਾਅ 1 ਅਗਸਤ ਤੋਂ ਲਾਗੂ ਹੋਵੇਗਾ ਜਿਸ ਨਾਲ ਕਰੋੜਾਂ ਲੋਕਾਂ ਨੂੰ ਫਾਇਦਾ ਹੋਵੇਗਾ। IRDA ਦਾ ਕਹਿਣਾ ਹੈ ਕਿ ਲੰਬੀ ਮਿਆਦ ਵਾਲੀ ਪਾਲਿਸੀ ਕਾਰਨ ਨਵਾਂ ਵਾਹਨ ਖਰੀਦਣਾ ਲੋਕਾਂ ਲਈ ਮਹਿੰਗਾ ਸਾਬਤ ਹੁੰਦਾ ਹੈ। ਅਜਿਹੇ ‘ਚ ਇਸ 3 ਅਤੇ 5 ਸਾਲ ਵਾਲੀ ਲੰਬੀ ਮਾਦ ਨੂੰ ਜ਼ਰੂਰੀ ਬਣਾਈ ਰੱਖਣਾ ਇਸ ਲਿਹਾਜ ਨਾਲ ਠੀਕ ਨਹੀਂ ਹੈ। ਦੱਸ ਦੇਈਏ ਕਿ ਕੋਰੋਨਾ ਕਾਰਨ ਇਸ ਸਮੇਂ ਲੋਕਾਂ ਕੋਲ ਉਂਝ ਹੀ ਪੈਸੇ ਨਹੀਂ ਹਨ, ਇਸ ਲਈ ਇਸ ਨਿਯਮ ‘ਚ ਬਦਲਾਅ ਕੀਤਾ ਗਿਆ ਹੈ।

ਈ-ਕਾਮਰਸ ਕੰਪਨੀਆਂ ਨੂੰ ਪ੍ਰਾਡਕਟ ਦੇ ਕੰਟਰੀ ਆਫ ਓਰੀਜਿਨ ਦੀ ਜਾਣਕਾਰੀ ਦੇਣੀ ਹੋਵੇਗੀਈ-ਕਾਮਰਸ ਕੰਪਨੀਆਂ ਲਈ 1 ਅਗਸਤ ਤੋਂ ਇਹ ਦੱਸਣਾ ਜ਼ਰੂਰੀ ਹੋਵੇਗਾ ਕਿ ਉਹ ਜਿਸ ਪ੍ਰਾਡਕਟ ਦੀ ਸਲਪਾਈ ਕਰ ਰਹੀ ਹੈ, ਉਹ ਕਿੱਥੇ ਬਣਾ ਹੈ ਪਰ ਕਈ ਕੰਪਨੀਆਂ ਨੇ ਪਹਿਲਾਂ ਤੋਂ ਹੀ ਇਹ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਵਿਚ ਮਿੰਤਰਾ, ਫਲਿਪਕਾਰਟ ਅਤੇ ਸਨੈਪਡੀਲ ਸਮੇਤ ਕਈ ਕੰਪਨੀਆਂ ਸ਼ਾਮਲ ਹਨ। ਡਿਪਾਰਟਮੈਂਟ ਫਾਰ ਪ੍ਰਮੋਸ਼ਨ ਆਫ ਇੰਡਸਟਰੀ ਐਂਡ ਇੰਟਰਨਲ ਟ੍ਰੇਡ (ਡੀ.ਪੀ.ਆਈ.ਆਈ.ਟੀ.) ਨੇ ਬੁੱਧਵਾਰ ਨੂੰ ਕਿਹਾ ਕਿ ਸਾਰੀਆਂ ਈ-ਕਾਮਰਸ ਕੰਪਨੀਆਂ ਨੂੰ 1 ਅਗਸਤ ਤੱਕ ਆਪਣੇ ਸਾਰੇ ਨਵੇਂ ਪ੍ਰਾਡਕਟਸ ਦੀ ਲਿਸਟਿੰਗ ‘ਤੇ ਕੰਟਰੀ ਆਫ ਓਰਿਜਨ ਦੇ ਬਾਰੇ ਵਿਚ ਅਪਡੇਟ ਕਰਣਾ ਹੋਵੇਗਾ।

10 ਕਰੋੜ ਕਿਸਾਨਾਂ ਦੇ ਖਾਤੇ ਵਿਚ PM-Kisan ਦੀ ਰਕਮ ਆਵੇਗੀਮੋਦੀ ਸਰਕਾਰ ਨੇ ਗਰੀਬ, ਕਮਜੋਰ ਅਤੇ ਛੋਟੇ ਕਿਸਾਨਾਂ ਲਈ ਪੀ.ਐਮ. ਕਿਸਾਨ ਸਨਮਾਨ ਨਿਧੀ ਜਿਸ ਨੂੰ ਪੀ.ਐਮ. ਕਿਸਾਨ ਯੋਜਨਾ ਵੀ ਕਹਿੰਦੇ ਹਨ, ਦੇ ਤਹਿਤ ਕਿਸਾਨਾਂ ਦੇ ਖਾਤਿਆਂ ਵਿਚ 5ਵੀਂ ਕਿਸ਼ਤ ਪਾ ਦਿੱਤੀ ਹੈ। ਹੁਣ 1 ਅਗਸਤ ਨੂੰ ਇਸ ਯੋਜਨਾ ਦੇ ਤਹਿਤ ਮੋਦੀ ਸਰਕਾਰ ਕਿਸਾਨਾਂ ਦੇ ਬੈਂਕ ਖਾਤੇ ਵਿਚ 2000 ਰੁਪਏ ਦੀ ਛੇਵੀਂ ਕਿਸ਼ਤ ਭੇਜਣ ਵਾਲੀ ਹੈ। ਦੱਸ ਦੇਈਏ ਕਿ ਪੀ.ਐਮ. ਕਿਸਾਨ ਸਕੀਮ ਦੀ 5ਵੀਂ ਕਿਸ਼ਤ 1 ਅਪ੍ਰੈਲ 2020 ਨੂੰ ਜਾਰੀ ਕੀਤੀ ਗਈ ਸੀ। ਸਰਕਾਰ ਨੇ ਯੋਜਨਾ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੇਸ਼ ਦੇ 9.85 ਕਰੋੜ ਕਿਸਾਨਾਂ ਨੂੰ ਨਕਦ ਮੁਨਾਫ਼ਾ ਪਹੁੰਚਾਇਆ ਹੈ।

Leave a Reply

Your email address will not be published. Required fields are marked *