ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 8799 ਹੋ ਗਈ ਹੈ ਅਤੇ ਹੁਣ ਤੱਕ ਕੋਰੋਨਾ ਵਾਇਰਸ ਨਾਲ 221 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੰਜਾਬ ਵਿਚ ਹਾਲੇ ਕੋਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 2711 ਹੈ ਅਤੇ ਕੋਰੋਨਾ ਪਾਜੀਟਿਵ 5867 ਮਰੀਜ਼ ਠੀਕ ਹੋ ਚੁੱਕੇ ਹਨ। ਸੂਬੇ ਵਿਚ ਹੁਣ ਤੱਕ ਸ਼ਕੀ ਮਰੀਜ਼ਾਂ ਗਿਣਤੀ 421593 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਅੱਜ 20 ਜਿਲਿਆਂ ਵਿਚੋਂ 288 ਕੇਸ ਮਿਲੇ ਹਨ,
ਜਿਨ੍ਹਾਂ ਵਿਚੋਂ ਲੁਧਿਆਣਾ ਵਿਚ 61, ਜਲੰਧਰ ਵਿਚੋਂ 92, ਅੰਮ੍ਰਿਤਸਰ ਵਿਚੋਂ 22, ਸੰਗਰੂਰ ਵਿਚੋਂ 5, ਪਟਿਆਲਾ ਵਿਚੋਂ 26, ਮੋਹਾਲੀ ਵਿਚੋਂ 13, ਗੁਰਦਾਸਪੁਰ ਵਿਚੋਂ 1, ਪਠਾਨਕੋਟ ਵਿਚੋਂ 7, ਤਰਨ ਤਾਰਨ ਵਿਚੋਂ 2, ਹੁਸ਼ਿਆਰਪੁਰ ਵਿਚੋਂ 3, ਐਸਬੀਐਸ ਨਗਰ ਵਿਚੋਂ 9, ਫਰੀਦਕੋਟ ਵਿਚੋਂ 6, ਮੁਕਤਸਰ ਵਿਚ 6, ਫਿਰੋਜਪੁਰ ਵਿਚੋਂ 21, ਫਤਿਹਗੜ੍ਹ ਸਾਹਿਬ ਵਿਚੋਂ 5, ਮੋਗਾ ਵਿਚੋਂ 1, ਬਠਿੰਡਾ ਵਿਚੋਂ 3, ਰੋਪੜ ਵਿਚੋਂ 2, ਫਾਜਿਲਕਾ ਵਿਚੋਂ 1 ਅਤੇ ਬਰਨਾਲਾ ਵਿਚੋਂ 2 ਕੇਸ ਮਿਲੇ ਹਨ।
ਪੰਜਾਬ ਦੇ 22 ਜ਼ਿਲ੍ਹੇ ਕੋਰੋਨਾ ਦੀ ਚਪੇਟ ਵਿਚ ਹਨ। ਪੰਜਾਬ ਦੇ ਵੱਖ-ਵੱਖ ਜਿਲਿਆਂ ਵਿਚ ਕੋਰੋਨਾ ਦੀ ਲਾਗ ਦੇ ਮਰੀਜ਼ਾਂ ਦੀ ਗਿਣਤੀ ਇਸ ਤਰ੍ਹਾਂ ਹੈ। ਲੁਧਿਆਣਾ ਵਿਚ 1581, ਜਲੰਧਰ ਵਿਚ 1437, ਅੰਮ੍ਰਿਤਸਰ ਵਿਚ 1131, ਸੰਗਰੂਰ ਵਿਚ 672, ਪਟਿਆਲਾ ਵਿਚ 748, ਐਸਏਐਸ ਨਗਰ ਵਿਚ 455, ਗੁਰਦਾਸਪੁਰ ਵਿਚ 292, ਪਠਾਨਕੋਟ ਵਿਚ 263,
ਤਰਨ ਤਾਰਨ ਵਿਚ 221, ਹੁਸ਼ਿਆਰਪੁਰ ਵਿਚ 207, ਐਸਬੀਐਸ ਨਗਰ ਵਿਚ 242, ਫਰੀਦਕੋਟ ਵਿਚ 175, ਮੁਕਤਸਰ ਵਿਚ 159, ਫਿਰੋਜਪੁਰ ਵਿਚ 190, ਫਤਿਹਗੜ੍ਹ ਸਾਹਿਬ ਵਿਚ 178, ਮੋਗਾ ਵਿਚ 153, ਕਪੂਰਥਲਾ ਵਿਚ 141, ਬਠਿੰਡਾ ਵਿਚ 154, ਰੋਪੜ 143, ਫਾਜਲਿਕਾ ਵਿਚ 114, ਬਰਨਾਲਾ ਵਿਚ 79 ਅਤੇ ਮਾਨਸਾ ਵਿਚ 64 ਕੋਰੋਨਾ ਪਾਜੀਟਿਵ ਕੇਸ ਹਨ।