ਯੋਗ ਗੁਰੂ ਰਾਮਦੇਵ (Yoga Guru Ramdev) ਦੀ ਪਤੰਜਲੀ ਆਯੁਰਵੈਦ ਦੀ ਦਵਾਈ ‘ਕੋਰੋਨਿਲ’ ਨੂੰ ਮਦਰਾਸ ਹਾਈ ਕੋਰਟ ਤੋਂ ਵੱਡਾ ਝ ਟਕਾ ਮਿਲਿਆ ਹੈ। ਕੋਰਟ ਨੇ ਕੋਰੋਨਾ ਵਾਇ ਰਸ ਲਈ ਪੇਸ਼ ਕੀਤੀ ਗਈ ਦਵਾ ਦੇ ਟ੍ਰੇਡਮਾਰਕ ਦੀ ਵਰਤੋਂ ਉਤੇ ਪਾ ਬੰ ਦੀ ਲਗਾਈ ਹੈ।ਜਾਣਕਾਰੀ ਅਨੁਸਾਰ ਅਦਾਲਤ ਨੇ ਇਹ ਅੰਤਰਿਮ ਆਦੇਸ਼ 30 ਜੁਲਾਈ ਤੱਕ ਚੇਨਈ ਦੀ ਕੰਪਨੀ ਅਰੂਦ੍ਰਾ ਇੰਜੀਨੀਅਰਿੰਗ ਲਿਮਟਿਡ ਦੀ ਪਟੀਸ਼ਨ ‘ਤੇ ਜਾਰੀ ਕੀਤਾ ਹੈ।
ਦੱਸ ਦਈਏ ਕਿ ਅਰੂਦ੍ਰਾ ਇੰਜੀਨੀਅਰਿੰਗ ਲਿਮਟਿਡ ਨੇ ਦਾਅਵਾ ਕੀਤਾ ਹੈ ਕਿ 1993 ਤੋਂ ਇਸ ਕੋਲ ‘ਕੋਰੋਨਿਲ’ ਟ੍ਰੇਡਮਾਰਕ ਹੈ। ਯਾਦ ਰਹੇ ਕਿ ਪਤੰਜਲੀ ਦੁਆਰਾ ਕੋਰੋਨਿਲ ਦੀ ਸ਼ੁਰੂਆਤ ਤੋਂ ਬਾਅਦ 1 ਜੁਲਾਈ ਨੂੰ ਆਯੂਸ਼ ਮੰਤਰਾਲੇ ਨੇ ਕਿਹਾ ਸੀ ਕਿ ਕੰਪਨੀ ਅਮਿਊਨਟੀ ਬੂਸਟਰ ਦੇ ਰੂਪ ਵਿਚ ਇਹ ਦਵਾ ਵੇਚ ਸਕਦੀ ਹੈ। ਇਸ ਨੂੰ ਕਰੋਨਾ ਦੇ ਇ ਲਾਜ ਵਜੋਂ ਪੇਸ਼ ਨਹੀਂ ਕੀਤਾ ਜਾ ਸਕਦਾ।ਦੱਸ ਦਈਏ ਕਿ ਕੋਰੋਨਿਲ ਦਵਾ ਇਸ ਦੀ ਸ਼ੁਰੂਆਤ ਤੋਂ ਬਾਅਦ ਨਿਰੰਤਰ ਚਰਚਾ ਵਿੱਚ ਹੈ,
ਕਿਉਂਕਿ ਆਯੂਸ਼ ਮੰਤਰਾਲੇ ਨੇ ਪਹਿਲਾਂ ਇਸ ‘ਤੇ ਪਾਬੰ ਦੀ ਲਗਾ ਦਿੱਤੀ ਸੀ। ਪਰ ਫੇਰ ਪਾ ਬੰ ਦੀ ਹਟਾ ਦਿੱਤੀ ਗਈ। ਆਯੁਸ਼ ਮੰਤਰਾਲੇ ਨੇ ਇਨ੍ਹਾਂ ਦਵਾਈਆਂ ਨੂੰ ਕਲੀਨ ਚਿੱਟ ਦਿੰਦਿਆਂ ਕਿਹਾ ਹੈ ਕਿ ਇਸ ਨੂੰ ਮਨੁੱਖੀ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਲਈ ਇੱਕ ਬੂਸਟਰ ਵਜੋਂ ਵਰਤਿਆ ਜਾ ਸਕਦਾ ਹੈ।। ਦੱਸ ਦਈਏ ਕਿ ਰਾਮਦੇਵ ਦਾ ਜਨਮ ਭਾਰਤ ਵਿੱਚ ਹਰਿਆਣਾ ਰਾਜ ਦੇ ਮਹੇਂਦਰਗੜ ਜਨਪਦ ਸਥਿਤ ਅਲੀ ਸਇਦਪੁਰ ਨਾਮਕ ਪਿੰਡ ਵਿੱਚ ੧੧ ਜਨਵਰੀ ੧੯੭੧ ਨੂੰ ਗੁਲਾਬੋ ਦੇਵੀ ਅਤੇ
ਰਾਮਨਿਵਾਸ ਯਾਦਵ ਦੇ ਘਰ ਹੋਇਆ। ਰਾਮਦੇਵ ਦਾ ਅਸਲੀ ਨਾਮ ਰਾਮ-ਕ੍ਰਿਸ਼ਨ ਸੀ। ਨੇੜਲੇ ਪਿੰਡ ਸ਼ਹਜਾਦਪੁਰ ਦੇ ਸਰਕਾਰੀ ਸਕੂਲ ਤੋਂ ਅਠਵੀਂ ਜਮਾਤ ਤੱਕ ਪੜਾਈ ਪੂਰੀ ਕਰਨ ਦੇ ਬਾਅਦ ਰਾਮ-ਕ੍ਰਿਸ਼ਨ ਨੇ ਖਾਨਪੁਰ ਪਿੰਡ ਦੇ ਇੱਕ ਗੁਰੁਕੁਲ ਵਿੱਚ ਆਚਾਰੀਆ ਪ੍ਰਦਿਉਂਨ ਅਤੇ ਯੋਗਾਚਾਰੀਆ ਬਲਦੇਵ ਜੀ ਤੋਂ ਸੰਸਕ੍ਰਿਤ ਅਤੇ ਯੋਗ ਦੀ ਸਿੱਖਿਆ ਲਈ। ਯੋਗ ਗੁਰੂ ਬਾਬਾ ਰਾਮਦੇਵ ਨੇ ਜਵਾਨ ਉਮਰ ਵਿੱਚ ਹੀ ਸੰਨਿਆਸ ਲੈਣ ਦਾ ਸੰਕਲਪ ਕੀਤਾ ਅਤੇ ਰਾਮ-ਕ੍ਰਿਸ਼ਨ, ਬਾਬਾ ਰਾਮਦੇਵ ਦੇ ਨਵੇਂ ਰੂਪ ਵਿੱਚ ਲੋਕਪ੍ਰਿਆ ਹੋ ਗਿਆ।