ਸੋਨੀਆ ਗਾਂਧੀ ਵੀ ਹੋਈ Tik Tok Star ਨੂਰ ਦੀ ਫੈਨ

WhatsApp Group (Join Now) Join Now

ਟਿਕਟੌਕ ਤੇ ਇੱਕ ਛੋਟੀ ਬੱਚੀ ਨੂਰ ਬਹੁਤ ਹੀ ਮਸ਼ਹੂਰ ਹੋ ਰਹੀ ਹੈ। ਉਸ ਦੀਆਂ ਵੀਡੀਓਜ਼ ਇੰਨਾ ਹਸਾਉਂਦੀਆਂ ਹਨ ਕਿ ਢਿੱਡੀ ਪੀੜਾਂ ਪੈਣ ਲੱਗ ਜਾਂਦੀਆਂ ਹਨ। ਲੋਕ ਉਸ ਨੂੰ ਬੇਹੱਦ ਪਸੰਦ ਕਰਦੇ ਹਨ ਤੇ ਆਏ ਦਿਨ ਉਸ ਦੀ ਕੋਈ ਨਾ ਕੋਈ ਵੀਡੀਓ ਜ਼ਰੂਰ ਵਾਇਰਲ ਹੋਈ ਹੁੰਦੀ ਹੈ। ਸ਼ਰਾਰਤੀ ਨੂਰ ਦੇ ਲੱਖਾਂ ਦਿਵਾਨਿਆਂ ਦੀ ਲਿਸਟ ‘ਚ ਹੁਣ ਪੰਜਾਬ ਪੁਲਿਸ ਤੋਂ ਬਾਅਦ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਜਨਤਾ ਨੂੰ ਲਾਕਡਾਊਨ ਦੇ ਨਿਯਮਾਂ ਦਾ ਪਾਲਣ ਕਰਵਾਉਣ ਲਈ ਨੂਰ ਵਲੋ ਮੁੱਖ ਮੰਤਰੀ ਦੇ ਨਾਲ ਇਕ ਵੀਡੀਓ ਬਣਾਈ ਹੈ।
9898
ਵੀਡੀਓ ‘ਚ ਕੈਪਟਨ ਨੇ ਨੰਨੀ ਨੂਰ ਦੀ ਸ਼ਲਾਘਾ ਵੀ ਕੀਤੀ ਹੈ ਤਾਂ ਹੁਣ ਇੰਡੀਅਨ ਯੂਥ ਕਾਂਗਰਸ ਪੰਜਾਬ ਨੇ ਆਪਣੇ ਟਵਿੱਟਰ ਅਕਾਊਂਟ ਤੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਹੈ ਕਿ ਜੇਕਰ ਇੱਕ ਛੋਟੀ ਜਿਹੀ ਬੱਚੀ ਸਮਝਦੀ ਹੈ ਕਿ ਲੌਕਡਾਊਨ ਵਿੱਚ ਢਿੱਲ ਜ਼ਰੂਰੀ ਕੰਮ ਕਰਨ ਲਈ ਦਿੱਤੀ ਜਾ ਰਹੀ ਹੈ ਨਾ ਕਿ ਘੁੰਮਣ ਫਿਰਨ ਅਤੇ ਮੌਜ ਮਸਤੀ ਲਈ ਤਾਂ ਅਸੀਂ ਕਿਉਂ ਨਹੀਂ ਸਮਝ ਸਕਦੇ। ਦੱਸ ਦਈਏ ਕਿ ਜਦੋਂ ਦੀ ਨੂਰ ਟਿਕ ਟਾਕ ਤੇ ਮਸ਼ਹੂਰ ਹੋਈ ਹੈ ਹਰ ਕੋਈ ਤਾਰੀਫ ਕਰ ਰਿਹਾ ਹੈ ਚਾਹੇ ਉਹ ਆਮ ਇਨਸਾਨ ਹੋਵੇ ਜਾ ਕੋਈ ਵੱਡਾ ਫਿਲਮੀ ਐਕਟਰ ਹੋਵੇ ਟਿਕਟੌਕ ਤੇ ਇਕ ਬੱਚੀ ਅੱਜ ਕੱਲ੍ਹ ਬਹੁਤ ਛਾਈ ਹੋਈ ਹੈ।

Leave a Comment