ਬਹੁਤ ਅਜੀਵ ਘਟਨਾ ਦੇਖਣ ਨੂੰ ਮਿਲੀ ਕਈ ਲੋਕ ਨਸ਼ਾ ਕਰਦੇ ਹੋਏ ਅਜੀਬ ਹਰਕਤਾ ਕਰਦੇ ਹਨ। ਬਹੁਤ ਸਾਰੇ ਲੋਕ ਸਰਾਬ ਬਹੁਤ ਜ਼ਿਆਦਾ ਪੀਦੇ ਹਨ ਕਿ ਇਹ ਸ਼ਰਮਨਾਕ ਕਾਰਾ ਬਣ ਜਾਦਾ ਹੈ। ਅਤੇ ਕਈ ਵਾਰ ਉਹ ਕੁਝ ਘੁਟਾਲੇ ਵੀ ਕਰਦੇ ਹਨ ਜੋ ਇਸ ਬਾਰੇ ਜਾਣ ਕੇ ਹਰ ਕੋਈ ਹੈਰਾਨ ਹੋ ਸਕਦਾ ਹੈ। ਇਹ ਖਬਰ ਸ੍ਰੀਲੰਕਾ ਦਾ ਅਜੀਬ ਮਾਮਲਾ ਹੈ ਜਿੱਥੇ ਇਕ ਸ਼ਾਦੀਸੁਦਾ ਬ੍ਰਿਟਿਸ ਜੋੜਾ ਜੀਨਾ ਲਾਇਨਜ਼ ਅਤੇ ਮਾਰਕ ਲੀ ਹਨੀਮੂਨ ਮਨਾਉਣ ਆਏ ਸਨ।
ਇਸ ਜੋੜੇ ਨੇ ਉਹ ਹੋਟਲ ਖਰੀਦਣ ਦਾ ਫੈਸਲਾ ਕੀਤਾ ਜੋ ਉਨ੍ਹਾ ਨੇ ਆਪਣਾ ਹਨੀਮੂਨ ਰਾਤਾ ਬਤੀਤ ਕਰਨ ਲਈ ਬੁੱਕ ਕੀਤਾ ਸੀ। ਸ਼੍ਰੀਲੰਕਾ ਦੇ ਟਾਗਲੇ ਵਿੱਚ ਗਿਣਿਆ ਗਿਆ ਅਤੇ ਮਾਰਕ ਨੂੰ ਪਤਾ ਲੱਗਿਆ ਕਿ ਜਿਸ ਹੋਟਲ ਵਿੱਚ ਉਹ ਠਹਿਰ ਰਿਹਾ ਹੈ ਉਸ ਦੀ ਲੀਜ਼ ਜਲਦੀ ਹੀ ਮੁਕੰਮਲ ਹੋਣ ਵਾਲੀ ਹੈ। ਇਸ ਲਈ ਉਸਨੇ ਇਸ ਨੂੰ ਖਰੀਦਣ ਦਾ ਫੈਸਲਾ ਕੀਤਾ ਹੈ। ਇਸ ਜੋੜੇ ਨੇ ਹੋਟਲ ਮਾਲਕ ਨੂੰ ਇਸ ਹੋਟਲ ਦੇ ਬਦਲੇ 30000 ਪੌਡ ਯਾਨੀ ਤਕਰੀਬਨ 29 ਲੱਖ ਰੁਪਏ ਦੀ ਪੇਸ਼ਕਸ ਵੀ ਕੀਤੀ।
ਇਸ ਤੋ ਬਾਅਦ ਹੋਟਲ ਦੇ ਮਾਲਕ ਨੇ ਇਸ ਨੂੰ ਸਵੀਕਾਰ ਕਰ ਲਿਆ। ਹੋਟਲ ਨੂੰ ਖਰੀਦਣ ਲਈ ਉਸਨੇ ਪਹਿਲੇ ਸਾਲ ਲਈ 15,000 ਪੌਡ ਅਤੇ ਦੂਜੇ ਸਾਲ ਲਈ 15,000 ਪੌਡ ਦੇਣ ਦੀ ਗੱਲ ਕੀਤੀ। ਅਤੇ ਇਸ ਤੋ ਬਾਅਦ ਉਸਨੇ ਸੌਦਾ ਤੈਅ ਕੀਤਾ ਦੋਵੇਂ ਬ੍ਰਿਟੇਨ ਦੇ ਵਸਨੀਕ ਹਨ ਪਰ ਉਨਾ ਦੇ ਪਰਿਵਾਰ ਵਾਲਿਆ ਨੂੰ ਇਹ ਫੈਸਲਾ ਪਸੰਦ ਨਹੀਂ ਸੀ। ਪਰ ਉਨ੍ਹਾਂ ਨੇ ਇਹ ਫੈਸਲਾ ਨਹੀ ਬਦਲਿਆ। ਜੁਲਾਈ ਵਿੱਚ ਜੀਨਾ ਅਤੇ ਮਾਰਕ ਇਸ ਹੋਟਲ ਦੇ ਮਾਲਕ ਬਣ ਗਏ ਅਤੇ ਉਨ੍ਹਾਂ ਨੇ ਇਸ ਦਾ ਨਾਮ ਬਦਲ ਕੇ ਲੱਕੀ ਬੀਚ ਟਾਗੇਲਾ ਰੱਖ ਦਿੱਤਾ